ਜ਼ਮੀਨ ਵਿਵਾਦ ਦੇ ਚੱਲਦੇ ਖੂਨੀ ਝੜਪ, ਇਕ ਦੀ ਮੌਤ
Published on: Nov 17, 2022, 9:57 AM IST

ਮੋਗਾ ਦੇ ਦੁਸਾਂਝ ਰੋਡ 'ਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਗੁਟਾਂ ਦਾ ਵਿਚਾਲੇ ਆਪਸੀ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਵਿਅਕਤੀ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮ੍ਰਿਤਕ ਰੋਹਿਤ ਸ਼ਰਮਾ ਦੇ ਭਰਾ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ, ਸਾਡੀ ਜਗ੍ਹਾ ਉਪਰ ਕਿਸੇ ਵਿਅਕਤੀ ਵੱਲੋਂ ਕਬਜ਼ਾ ਕੀਤਾ ਹੋਇਆ ਸੀ ਜਿਸ ਨੂੰ ਸਾਡੇ ਵੱਲੋਂ ਕਈ ਵਾਰ ਸਮਝਾਇਆ ਗਿਆ ਸੀ, ਪਰ ਉਸ ਵਿਅਕਤੀ ਵੱਲੋਂ ਸਾਡੀ ਜ਼ਮੀਨ ਦਾ ਕਬਜ਼ਾ ਨਹੀਂ ਛੱਡਿਆ ਜਾ ਰਿਹਾ ਸੀ। ਅੱਜ ਜਦੋਂ ਮੇਰਾ ਭਰਾ ਦੁਸਾਂਝ ਰੋਡ 'ਤੇ ਸੈਲੂਨ ਦੀ ਦੁਕਾਨ ਕੋਲ ਖੜ੍ਹਾ ਸੀ, ਤਾਂ ਕਬਜ਼ਾਧਾਰੀਆਂ ਨੇ ਇੱਥੇ ਆ ਕੇ ਮੇਰੇ ਭਰਾ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਜਿਸ ਤੋਂ ਬਾਅਦ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਮੌਤ ਹੋ ਗਈ ਹੈ। ਉਥੇ ਹੀ ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਸੀਸੀਟੀਵੀ ਚੈਕ ਕੀਤੇ ਜਾ ਰਹੇ ਹਨ।
Loading...