ETV Bharat / t20-world-cup-2022

ਟੀ 20 ਵਿਸ਼ਵ ਕੱਪ ਵਿੱਚ ਸਕਾਟਲੈਂਡ ਅਤੇ ਜ਼ਿੰਬਾਬਵੇ ਲਈ ਕਰੋ ਜਾਂ ਮਰੋਂ ਦੀ ਸਥਿਤਾ ਵਾਲਾ ਮੈਚ, ਹਾਰਨ ਵਾਲੀ ਟੀਮ ਹੋਵੇਗੀ ਵਿਸ਼ਵ ਕੱਪ ਤੋਂ ਬਾਹਰ

author img

By

Published : Oct 21, 2022, 3:15 PM IST

ਆਸਟ੍ਰੇਲੀਆ ਵਿੱਚ ਖੇਡੇ ਜਾ ਰਹੇ ਟੀ 20 ਵਿਸ਼ਵ ਕੱਪ (T20 World Cup) ਦਾ ਆਗਾਜ਼ ਹੋ ਚੁੱਕਿਆ ਹੈ ਅਤੇ ਟਕੂਨਾਮੈਂਟ ਦਾ 12ਵਾਂ ਮੈਚ ਸਕਾਟਲੈਂਡ ਅਤੇ ਜ਼ਿਬਾਬਵੇ ਵਿਟਕਾਰ ਖੇਡਿਆ ਜਾ ਰਿਹਾ। ਦੋਵਾਂ ਟੀਮਾਂ ਲਈ ਇਹ ਕਰੋ ਜਾਂ ਮਰੋ ਦੀ ਸਥਿਤੀ ਵਾਲਾ (A do or die match) ਮੈਚ ਹੈ ਕਿਉਂਕਿ ਜੋ ਵੀ ਟੀਮ ਜਿੱਤੇਗੀ ਉਹ ਸੁਪਰ 12 ਵਿੱਚ ਪਹੁੰਚੇਗੀ।

Do or die match for Scotland and Zimbabwe in T20 World Cup, loser will be out of World Cup
ਟੀ 20 ਵਿਸ਼ਵ ਕੱਪ ਵਿੱਚ ਸਕਾਟਲੈਂਡ ਅਤੇ ਜ਼ਿੰਬਾਬਵੇ ਲਈ ਕਰੋ ਜਾਂ ਮਰੋਂ ਦੀ ਸਥਿਤਾ ਵਾਲਾ ਮੈਚ, ਹਾਰਨ ਵਾਲੀ ਟੀਮ ਹੋਵੇਗੀ ਵਿਸ਼ਵ ਕੱਪ ਤੋਂ ਬਾਹਰ

ਹੋਬਾਰਟ: ਆਸਟ੍ਰੇਲੀਆ ਵਿੱਚ ਟੀ 20 ਵਿਸ਼ਵ ਕੱਪ (T20 World Cup) ਦਾ ਰੋਮਾਂਚ ਸ਼ੁਰੂ ਹੋ ਗਿਆ ਹੈ। ਟੂਰਨਾਮੈਂਟ ਦਾ 12ਵਾਂ ਮੈਚ ਅੱਜ ਸਕਾਟਲੈਂਡ ਅਤੇ ਜ਼ਿੰਬਾਬਵੇ (SCOT vs ZIM) ਵਿਚਕਾਰ ਖੇਡਿਆ ਜਾ ਰਿਹਾ ਹੈ। ਸਕਾਟਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਸਕਾਟਲੈਂਡ ਅਤੇ ਜ਼ਿੰਬਾਬਵੇ ਦੇ ਦੋ-ਦੋ ਅੰਕ ਹਨ। ਇਹ ਮੈਚ ਜਿੱਤਣ ਵਾਲੀ ਟੀਮ ਸੁਪਰ-12 ਵਿੱਚ (team that wins the match will reach the Super 12) ਪਹੁੰਚ ਜਾਵੇਗੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਹੋਏ ਕੁਆਲੀਫਾਈ ਮੈਚ ਵਿੱਚ ਵੱਡਾ ਉਲਟਫੇਰ (Big upset in the qualifying match) ਹੋ ਚੁੱਕਿਆ ਹੈ। ਆਇਰਲੈਂਡ ਨੇ ਦੋ ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਕੋਈ ਵੀ ਵਿਸ਼ਵ ਚੈਂਪੀਅਨ ਟੀਮ ਮੁੱਖ ਦੌਰ ਵਿੱਚ ਨਹੀਂ ਪਹੁੰਚੀ ਹੈ। ਵੈਸਟਇੰਡੀਜ਼ ਨੇ 2012 ਅਤੇ 2016 ਵਿੱਚ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।

ਦੋਵਾਂ ਟੀਮਾਂ ਦਾ ਪਲੇਇੰਗ-11

ਜ਼ਿੰਬਾਬਵੇ: ਕ੍ਰੇਗ ਐਰਵਿਨ (ਕਪਤਾਨ), ਰੇਗਿਸ ਚੱਕਾਬਵਾ (ਡਬਲਯੂ.ਕੇ.), ਵੇਸਲੇ ਮਾਧਵੇਰੇ, ਸੀਨ ਵਿਲੀਅਮਜ਼, ਸਿਕੰਦਰ ਰਜ਼ਾ, ਮਿਲਟਨ ਸ਼ੁੰਬਾ, ਰਿਆਨ ਬਰਲੇ, ਲਿਊਕ ਜੋਂਗਵੇ, ਰਿਚਰਡ ਨਗਾਰਵਾ, ਟੇਂਡਾਈ ਚਤਰਾ, ਬਲੇਸਿੰਗ ਮੁਜਰਬਾਨੀ।


ਸਕਾਟਲੈਂਡ: ਜਾਰਜ ਮੁੰਸੀ, ਮਾਈਕਲ ਜੋਨਸ, ਮੈਥਿਊ ਕਰਾਸ (wk), ਰਿਚੀ ਬੇਰਿੰਗਟਨ (c), ਮਾਈਕਲ ਲੀਸਕ, ਕੈਲਮ ਮੈਕਲਿਓਡ, ਕ੍ਰਿਸ ਗ੍ਰੀਵਜ਼, ਮਾਰਕ ਵਾਟ, ਜੋਸ਼ ਡੇਵੀ, ਸੈਫਯਾਨ ਸ਼ਰੀਫ, ਬ੍ਰੈਡ ਵ੍ਹੀਲ।

ਇਹ ਵੀ ਪੜ੍ਹੋ: ਟੀ 20 ਵਿਸ਼ਵ ਕੱਪ ਵਿੱਚ ਵੱਡਾ ਉਲਟਫੇਰ, ਦੋ ਵਾਰ ਦੀ ਚੈਂਪੀਅਨ ਵਿੰਡੀਜ਼ ਨੂੰ ਹਰਾ ਕੇ ਸੁਪਰ 12 ਵਿੱਚ ਪਹੁੰਚਿਆ ਆਇਰਲੈਂਡ

ETV Bharat Logo

Copyright © 2024 Ushodaya Enterprises Pvt. Ltd., All Rights Reserved.