ETV Bharat / sukhibhava

World Mental Health Day 2023: ਜਾਣੋ ਵਿਸ਼ਵ ਮਾਨਸਿਕ ਸਿਹਤ ਦਿਵਸ ਦਾ ਇਤਿਹਾਸ ਅਤੇ ਇਸ ਸਾਲ ਦਾ ਥੀਮ

author img

By ETV Bharat Punjabi Team

Published : Oct 10, 2023, 5:48 AM IST

World Mental Health Day: ਵਿਸ਼ਵ ਮਾਨਸਿਕ ਸਿਹਤ ਦਿਵਸ ਹਰ ਸਾਲ 10 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਵਿਸ਼ਵ 'ਚ ਮਾਨਸਿਕ ਸਿਹਤ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।

World Mental Health Day 2023
World Mental Health Day 2023

ਹੈਦਰਾਬਾਦ: ਹਰ ਸਾਲ 10 ਅਕਤੂਬਰ ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ 1992 'ਚ World Federation for Mental Health ਦੀ ਪਹਿਲ 'ਤੇ ਹੋਈ ਸੀ। ਇਸ ਦਿਨ ਦਾ ਉਦੇਸ਼ ਵਿਸ਼ਵ 'ਚ ਮਾਨਸਿਕ ਸਿਹਤ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਆਸਟ੍ਰੇਲੀਆਂ ਅਤੇ ਹੋਰਨਾਂ ਕਈ ਦੇਸ਼ਾਂ 'ਚ ਮਾਨਸਿਕ ਸਿਹਤ ਜਾਂ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਾਨਸਿਕ ਸਿਹਤ ਹਫ਼ਤਾ ਵੀ ਮਨਾਇਆ ਜਾਂਦਾ ਹੈ।

ਵਿਸ਼ਵ ਮਾਨਸਿਕ ਸਿਹਤ ਦਿਵਸ ਦਾ ਇਤਿਹਾਸ: ਵਿਸ਼ਵ ਮਾਨਸਿਕ ਸਿਹਤ ਦਿਵਸ ਦੀ ਸ਼ੁਰੂਆਤ 10 ਅਕਤੂਬਰ 1992 ਨੂੰ World Federation for Mental Health ਦੇ ਡਿਪਟੀ ਸੈਕਟਰੀ ਜਨਰਲ ਰਿਚਰਡ ਹੰਟਰ ਦੀ ਪਹਿਲ 'ਤੇ ਕੀਤੀ ਗਈ ਸੀ। ਪਰ 1994 ਤੋਂ ਹਰ ਸਾਲ ਜਨਰਲ ਸਕੱਤਰ ਯੂਜੀਨ ਬਰੋਡੀ ਦੇ ਵਿਚਾਰ 'ਤੇ ਇਸ ਦਿਨ ਨੂੰ ਇੱਕ ਨਵੀਂ ਥੀਮ ਦੇ ਨਾਲ ਮਨਾਇਆ ਜਾਣ ਲੱਗਾ। ਪਹਿਲੀ ਵਾਰ ਇਸ ਦਿਨ ਦੀ ਥੀਮ 'ਦੁਨੀਆਂ ਭਰ 'ਚ ਮਾਨਸਿਕ ਸਿਹਤ ਸੇਵਾਵਾਂ ਦੀ ਗੁਣਵਤਾ 'ਚ ਸੁਧਾਰ' ਰੱਖਿਆ ਗਿਆ ਸੀ।

ਵਿਸ਼ਵ ਮਾਨਸਿਕ ਸਿਹਤ ਦਿਵਸ ਦਾ ਉਦੇਸ਼: ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਉਣ ਦਾ ਉਦੇਸ਼ ਲੋਕਾਂ ਨੂੰ ਮਾਨਸਿਕ ਸਿਹਤ ਬਾਰੇ ਜਾਗਰੂਕ ਕਰਨਾ ਹੈ। ਬਹੁਤ ਸਾਰੇ ਲੋਕ ਤਣਾਅ ਦੀ ਸਮੱਸਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਸ ਕਾਰਨ ਕਈ ਸਿਹਤ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ। ਜਿਸਦੇ ਚਲਦਿਆਂ ਕਈ ਲੋਕ ਖੁਦਕੁਸ਼ੀ ਵਰਗਾ ਕਦਮ ਵੀ ਚੁੱਕ ਲੈਂਦੇ ਹਨ। ਇਸ ਲਈ ਇਸ ਦਿਨ ਜਗ੍ਹਾਂ-ਜਗ੍ਹਾਂ ਕੈਂਪ ਲਗਾਉਣ ਤੋਂ ਇਲਾਵਾ ਸੈਮੀਨਾਰ ਕਰਕੇ ਲੋਕਾਂ ਨੂੰ ਆਪਣੀ ਮਾਨਸਿਕ ਸਿਹਤ ਨੂੰ ਸਿਹਤਮੰਦ ਰੱਖਣ ਦੇ ਟਿਪਸ ਦਿੱਤੇ ਜਾਣ ਦੇ ਨਾਲ-ਨਾਲ ਇਸ ਸਮੱਸਿਆਂ ਤੋਂ ਬਚਣ ਦੇ ਤਰੀਕਿਆਂ ਬਾਰੇ ਵੀ ਦੱਸਿਆਂ ਜਾਂਦਾ ਹੈ।

ਵਿਸ਼ਵ ਮਾਨਸਿਕ ਸਿਹਤ ਦਿਵਸ 2023 ਦਾ ਥੀਮ: ਹਰ ਸਾਲ ਵਿਸ਼ਵ ਮਾਨਸਿਕ ਸਿਹਤ ਦਿਵਸ ਦਾ ਥੀਮ ਅਲੱਗ-ਅਲੱਗ ਹੁੰਦਾ ਹੈ। ਇਸ ਸਾਲ ਇਸ ਦਿਨ ਦਾ ਥੀਮ 'Mental health is a universal human right' ਰੱਖਿਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.