ETV Bharat / sukhibhava

Trigger Finger: ਜ਼ਿਆਦਾ ਮੋਬਾਈਲ ਚਲਾਉਣ ਨਾਲ ਤੁਸੀਂ ਹੱਥਾਂ ਦੀ ਇਸ ਸਮੱਸਿਆਂ ਦਾ ਹੋ ਸਕਦੈ ਹੋ ਸ਼ਿਕਾਰ, ਜਾਣੋ ਲੱਛਣ ਅਤੇ ਇਲਾਜ

author img

By ETV Bharat Punjabi Team

Published : Oct 7, 2023, 3:49 PM IST

What Is Trigger Finger: ਟ੍ਰਿਗਰ ਫਿੰਗਰ ਇੱਕ ਅਜਿਹੀ ਸਮੱਸਿਆਂ ਹੈ, ਜਿਸ ਕਾਰਨ ਉਗਲੀਆਂ 'ਚ ਦਰਦ ਅਤੇ ਕਠੋਰਤਾ ਮਹਿੰਸੂਸ ਹੁੰਦੀ ਹੈ। ਇਸ ਲਈ ਤੁਹਾਡਾ ਇਸ ਸਮੱਸਿਆਂ ਦੇ ਲੱਛਣਾ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।

What Is Trigger Finger
Trigger Finger

ਹੈਦਰਾਬਾਦ: ਅੱਜ ਦੇ ਸਮੇਂ 'ਚ ਹਰ ਵਿਅਕਤੀ ਦੇ ਹੱਥ 'ਚ ਫੋਨ ਹੁੰਦਾ ਹੈ। ਲੋਕ ਹਰ ਕੰਮ ਲਈ ਫੋਨ ਦਾ ਇਸਤੇਮਾਲ ਕਰਦੇ ਹਨ। ਜ਼ਿਆਦਾ ਫੋਨ ਚਲਾਉਣ ਨਾਲ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਹੱਥ ਦੀਆਂ ਉਗਲੀਆਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਮੋਬਾਈਲ ਫੋਨ ਦਾ ਜ਼ਿਆਦਾ ਇਸਤੇਮੇਲ ਕਰਨ ਨਾਲ ਉਗਲੀਆਂ 'ਚ ਟ੍ਰਿਗਰ ਫਿੰਗਰ ਨਾਮ ਦੀ ਸਮੱਸਿਆਂ ਹੋ ਸਕਦੀ ਹੈ। ਇਹ ਸਮੱਸਿਆਂ ਉਗਲੀਆਂ 'ਚ ਦਰਦ, ਸੋਜ ਅਤੇ ਕਠੋਰਤਾ ਦਾ ਕਾਰਨ ਬਣ ਸਕਦੀ ਹੈ।

ਟ੍ਰਿਗਰ ਫਿੰਗਰ ਦੀ ਸਮੱਸਿਆਂ ਦੇ ਲੱਛਣ: ਟ੍ਰਿਗਰ ਫਿੰਗਰ ਦੀ ਸਮੱਸਿਆਂ ਦੌਰਾਨ ਸਵੇਰ ਦੇ ਸਮੇਂ ਉਗਲੀਆਂ 'ਚ ਕਠੋਰਤਾ ਮਹਿਸੂਸ ਹੋ ਸਕਦੀ ਹੈ। ਉਗਲੀਆਂ ਹਿਲਾਉਣ 'ਤੇ ਟਿਕ-ਟਿਕ ਦੀ ਅਵਾਜ਼ ਆ ਸਕਦੀ ਹੈ। ਇਸ ਸਮੱਸਿਆਂ ਤੋਂ ਪ੍ਰਭਾਵਿਤ ਹੋਈ ਉਗਲੀ ਦੇ ਥੱਲੇ ਹੱਥ 'ਚ ਦਰਦ ਹੋ ਸਕਦਾ ਹੈ। ਕਦੇ-ਕਦੇ ਉਗਲੀ ਅਚਾਨਕ ਮੁੜ ਜਾਂਦੀ ਹੈ ਅਤੇ ਫਿਰ ਖੁੱਲ ਜਾਂਦੀ ਹੈ। ਇਹ ਲੱਛਣ ਕਿਸੇ ਵੀ ਉਗਲੀ ਜਾਂ ਅੰਗੂਠੇ 'ਚ ਨਜ਼ਰ ਆ ਸਕਦੇ ਹਨ ਅਤੇ ਸਵੇਰ ਦੇ ਸਮੇਂ ਇਹ ਲੱਛਣ ਜ਼ਿਆਦਾ ਨਜ਼ਰ ਆਉਦੇ ਹਨ।

ਟ੍ਰਿਗਰ ਫਿੰਗਰ ਦੀ ਸਮੱਸਿਆਂ ਦੇ ਸ਼ੁਰੂਆਤੀ ਇਲਾਜ: ਇਸ ਸਮੱਸਿਆਂ ਤੋਂ ਰਾਹਤ ਪਾਉਣ ਲਈ ਆਪਣੇ ਹੱਥਾਂ ਨੂੰ ਆਰਾਮ ਦਿਓ ਅਤੇ ਇਸ ਸਮੱਸਿਆਂ ਨੂੰ ਵਧਾਉਣ ਵਾਲੇ ਕੰਮ ਕਰਨ ਤੋਂ ਬਚੋ। ਰਾਤ ਨੂੰ ਸਪਲਿੰਟ ਪਾ ਕੇ ਇਸ ਸਮੱਸਿਆਂ ਤੋਂ ਪ੍ਰਭਾਵਿਤ ਉਗਲੀ ਜਾਂ ਅੰਗੂਠੇ ਨੂੰ ਸਿੱਧਾ ਰੱਖਣ ਦੀ ਕੋਸ਼ਿਸ਼ ਕਰੋ। ਪੈਰਾਸੀਟਾਮੋਲ ਵਰਗੀਆਂ ਦਵਾਈਆਂ ਨਾਲ ਦਰਦ ਅਤੇ ਸੋਜ ਨੂੰ ਘਟ ਕੀਤਾ ਜਾ ਸਕਦਾ ਹੈ। ਜੇਕਰ ਇਨ੍ਹਾਂ ਇਲਾਜ਼ਾ ਨੂੰ ਅਪਣਾ ਕੇ ਵੀ ਇਸ ਸਮੱਸਿਆਂ ਤੋਂ ਆਰਾਮ ਨਹੀਂ ਮਿਲਦਾ, ਤਾਂ ਰਾਹਤ ਪਾਉਣ ਲਈ ਇਸਦੀ ਸਰਜਰੀ ਕਰਵਾਉਣਾ ਆਖਰੀ ਆਪਸ਼ਨ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.