World kindness Day: ਜਾਣੋ ਵਿਸ਼ਵ ਦਿਆਲਤਾ ਦਿਵਸ ਦਾ ਇਤਿਹਾਸ ਅਤੇ ਇਸ ਦਿਨ ਦਾ ਉਦੇਸ਼

author img

By ETV Bharat Health Desk

Published : Nov 13, 2023, 8:02 AM IST

World kindness day 2023

World kindness day 2023: ਹਰ ਸਾਲ ਵਿਸ਼ਵ ਦਿਆਲਤਾ ਦਿਵਸ 13 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਇੱਕ ਦੂਜੇ ਨਾਲ ਜੋੜੇ ਰੱਖਣ ਅਤੇ ਦੂਜਿਆਂ ਪ੍ਰਤੀ ਦੁਸ਼ਮਣੀ ਅਤੇ ਜਲਣ ਦੀ ਭਾਵਨਾ ਨੂੰ ਖਤਮ ਕਰਨਾ ਹੈ।

ਹੈਦਰਾਬਾਦ: ਵਿਸ਼ਵ ਦਿਆਲਤਾ ਦਿਵਸ 1988 ਤੋਂ ਹਰ ਸਾਲ 13 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸਨੂੰ ਭਾਰਤ ਦੇ ਨਾਲ ਹੀ ਕਈ ਦੇਸ਼ਾਂ ਜਿਵੇਂ ਕਿ USA, Canada, ਜਾਪਾਨ, ਆਸਟ੍ਰੇਲੀਆ ਅਤੇ ਯੂਏਈ ਆਦਿ 'ਚ ਮਨਾਇਆ ਜਾਂਦਾ ਹੈ। ਇਸ ਦਿਨ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਦੀ ਉਨ੍ਹਾਂ ਦੀ ਦਿਆਲਤਾ ਭਰੀ ਭਾਵਨਾ ਨੂੰ ਲੈ ਕੇ ਤਾਰੀਫ਼ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦਾ ਹੋਰ ਵੀ ਹੌਸਲਾਂ ਵਧਾਇਆ ਜਾਂਦਾ ਹੈ। ਲੋਕਾਂ ਨੂੰ ਇੱਕ-ਦੂਜੇ ਨਾਲ ਜੋੜੇ ਰੱਖਣ ਅਤੇ ਦੂਜਿਆਂ ਪ੍ਰਤੀ ਦੁਸ਼ਮਣੀ ਅਤੇ ਜਲਣ ਦੀ ਭਾਵਨਾ ਨੂੰ ਖਤਮ ਕਰਨ ਦੇ ਉਦੇਸ਼ ਨਾਲ ਇਹ ਦਿਨ ਮਨਾਇਆ ਜਾਂਦਾ ਹੈ।

ਵਿਸ਼ਵ ਦਿਆਲਤਾ ਦਿਵਸ ਦਾ ਇਤਿਹਾਸ: ਇਸ ਦਿਨ ਦੀ ਸ਼ੁਰੂਆਤ World kindness Movement ਦੁਆਰਾ ਕੀਤੀ ਗਈ ਸੀ। ਉਦੋਂ ਤੋਂ ਹੀ ਹਰ ਸਾਲ ਇਹ ਦਿਨ ਮਨਾਇਆ ਜਾਂਦਾ ਹੈ। ਬਹੁਤ ਸਾਰੇ ਵਿਕਸਿਤ ਦੇਸ਼ ਜਿਵੇਂ ਕਿ USA, Canada, ਜਾਪਾਨ, ਆਸਟ੍ਰੇਲੀਆ ਅਤੇ ਯੂਏਈ ਆਦਿ ਕੁਝ ਸੰਗਠਨਾਂ ਨੇ ਸਾਮਾਜ 'ਚ ਦਿਆਲਤਾ ਨੂੰ ਵਧਾਉਣ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ ਅਤੇ ਉਸ 'ਚ ਇਕੱਠਿਆਂ ਭਾਗ ਲਿਆ ਸੀ। ਇਸ ਇਵੈਂਟ ਤੋਂ ਬਾਅਦ ਹੀ ਦੁਨੀਆਂ ਭਰ 'ਚ ਵਿਸ਼ਵ ਦਿਆਲਤਾ ਦਿਵਸ ਮਨਾਇਆ ਜਾਣ ਲੱਗਾ।

ਵਿਸ਼ਵ ਦਿਆਲਤਾ ਦਿਵਸ ਦਾ ਉਦੇਸ਼: ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਦੁਆਰਾ ਕੀਤੇ ਗਏ ਚੰਗੇ ਕੰਮਾਂ ਨੂੰ ਹਾਈਲਾਈਟ ਕਰਨਾ ਹੈ, ਤਾਂਕਿ ਇਸ ਤੋਂ ਮਿਲਣ ਵਾਲੀ ਵਧੀਆਂ ਊਰਜਾ ਹੋਰਨਾਂ ਲੋਕਾਂ ਨੂੰ ਵੀ ਮਿਲ ਸਕੇ ਅਤੇ ਸਾਰੇ ਦਿਆਲਤਾ ਵਾਲੇ ਕੰਮ ਕਰਨਾ ਸ਼ੁਰੂ ਕਰ ਸਕਣ। ਇਸ ਤਰ੍ਹਾਂ ਲੋਕ ਇੱਕ-ਦੂਜੇ ਜੁੜ ਸਕਣਗੇ। ਇਸ ਦਿਨ ਕਈ ਤਰ੍ਹਾਂ ਦੀਆਂ ਐਕਟੀਵਿਟੀਆਂ ਕਰਵਾਈਆਂ ਜਾਂਦੀਆਂ ਹਨ। ਹਾਲਾਂਕਿ ਇਹ ਦਿਨ ਅਜੇ ਅਧਿਕਾਰਤ ਨਹੀਂ ਹੋਇਆ ਹੈ।

ਦਿਆਲਤਾ ਦੇ ਫਾਇਦੇ:

  1. ਆਤਮਵਿਸ਼ਵਾਸ ਵਧਦਾ: ਕਈ ਲੋਕਾਂ ਨੂੰ ਦਿਆਲਤਾ ਕੰਮਜ਼ੋਰੀ ਲੱਗਦੀ ਹੈ ਜਦਕਿ ਇਹ ਇੱਕ ਸ਼ਕਤੀ ਹੈ। ਇਸ ਨਾਲ ਸਾਨੂੰ ਮਜ਼ਬੂਤੀ ਮਿਲਦੀ ਹੈ ਅਤੇ ਸਾਡਾ ਆਤਮ ਵਿਸ਼ਵਾਸ ਵਧਦਾ ਹੈ।
  2. ਦੂਸਰਿਆਂ ਦੇ ਦੁੱਖ ਨੂੰ ਸਮਝੋ: ਲੋਕਾਂ ਬਾਰੇ ਗਲਤ ਸੋਚ ਨੂੰ ਛੱਡ ਕੇ ਉਨ੍ਹਾਂ ਦੀ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਕਿਸੇ ਦੇ ਦੁੱਖ ਨੂੰ ਸਮਝਣ ਨਾਲ ਤੁਸੀਂ ਇੱਕ ਬਿਹਤਰ ਇੰਨਸਾਨ ਬਣ ਸਕਦੇ ਹੋ।
  3. ਗਲਤ ਕੰਮ ਕਰਨ ਤੋਂ ਬਚੋ: ਅੱਜ ਦੇ ਸਮੇਂ 'ਚ ਲੋਕਾਂ ਨੂੰ ਗੁੱਸਾ ਬਹੁਤ ਜਲਦੀ ਆਉਦਾ ਹੈ। ਜਿਸ ਕਰਕੇ ਗੁੱਸੇ 'ਚ ਆ ਕੇ ਵਿਅਕਤੀ ਕੁਝ ਵੀ ਕਰ ਬੈਠਦਾ ਹੈ। ਇਸ ਲਈ ਆਪਣੇ ਮਨ 'ਚ ਦਿਆਲਤਾ ਲੈ ਕੇ ਆਓ ਅਤੇ ਗੁੱਸੇ ਨਾਲ ਕੋਈ ਵੀ ਕੰਮ ਨਾ ਕਰੋ।
ETV Bharat Logo

Copyright © 2024 Ushodaya Enterprises Pvt. Ltd., All Rights Reserved.