ਹੈਦਰਾਬਾਦ: ਭਾਰ ਘਟਾਉਣ ਲਈ ਸਹੀ ਆਦਤਾਂ ਦੀ ਪਾਲਣਾ ਕਰਨਾ ਜ਼ਰੂਰੀ ਹੁੰਦਾ ਹੈ। ਗਲਤ ਆਦਤਾਂ ਦਾ ਮਾਨਸਿਕ ਅਤੇ ਸਰੀਰਕ ਤੌਰ 'ਤੇ ਅਸਰ ਪੈਂਦਾ ਹੈ। ਇਸਦੇ ਨਾਲ ਹੀ ਤੁਸੀਂ ਕਈ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਸਕਦੇ ਹੋ। ਜੇਕਰ ਤੁਸੀਂ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਆਪਣੀਆਂ ਆਦਤਾਂ 'ਚ ਬਦਲਾਅ ਕਰੋ।
ਭਾਰ ਘਟਾਉਣ ਲਈ ਇਨ੍ਹਾਂ ਆਦਤਾਂ 'ਚ ਕਰੋ ਬਦਲਾਅ:
ਦੇਰ ਨਾਲ ਨਾ ਉੱਠੋ: ਸਵੇਰੇ ਦੇਰ ਨਾਲ ਉੱਠਣ ਦੀ ਆਦਤ ਸਿਹਤ ਲਈ ਸਹੀ ਨਹੀਂ ਹੁੰਦੀ। ਕਿਉਕਿ ਸਵੇਰੇ ਦੇਰ ਨਾਲ ਉੱਠਣ ਕਰਕੇ ਤੁਹਾਨੂੰ ਜਲਦੀ ਰਹੇਗੀ ਅਤੇ ਜਲਦੀ 'ਚ ਤੁਸੀਂ ਭੋਜਨ ਨਹੀਂ ਖਾ ਸਕੋਗੇ। ਜਿਸ ਕਰਕੇ ਸਿਹਤ 'ਤੇ ਗਲਤ ਅਸਰ ਪੈ ਸਕਦਾ ਹੈ। ਸਵੇਰ ਦਾ ਭੋਜਨ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸਦੇ ਨਾਲ ਹੀ ਜ਼ਿਆਦਾ ਦੇਰ ਤੱਕ ਸੌਣ ਨਾਲ ਤੁਸੀਂ ਮੋਟਾਪੇ ਦਾ ਸ਼ਿਕਾਰ ਵੀ ਹੋ ਸਕਦੇ ਹੋ।
ਸਵੇਰੇ ਉੱਠ ਕੇ ਪਾਣੀ ਪੀਓ: ਸਵੇਰੇ ਉੱਠ ਕੇ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ। ਡਾਕਟਰ ਵੀ ਸਵੇਰੇ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਸਵੇਰੇ ਇੱਕ ਗਲਾਸ ਪਾਣੀ ਪੀਣ ਨਾਲ ਸਰੀਰ ਦੇ ਸਾਰੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਇਸਦੇ ਨਾਲ ਹੀ ਪਾਚਨ ਤੰਤਰ ਵੀ ਮਜ਼ਬੂਤ ਰਹਿੰਦਾ ਹੈ। ਇਸ ਲਈ ਆਪਣੇ ਦਿਨ ਦੀ ਸ਼ੁਰੂਆਤ ਇੱਕ ਗਲਾਸ ਕੋਸੇ ਪਾਣੀ ਨਾਲ ਕਰੋ ਅਤੇ ਦਿਨ 'ਚ ਘੱਟੋ-ਘੱਟ 8 ਗਲਾਸ ਪਾਣੀ ਪੀਓ।
ਸਵੇਰ ਦਾ ਭੋਜਨ ਜ਼ਰੂਰ ਖਾਓ: ਸਵੇਰ ਦਾ ਭੋਜਨ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸਦੇ ਨਾਲ ਹੀ ਪੀਜ਼ਾ, ਬਰਗਰ ਵਰਗੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਇਨ੍ਹਾਂ ਨਾਲ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਇਸਦੇ ਨਾਲ ਹੀ ਸਵੇਰ ਦਾ ਭੋਜਨ ਛੱਡਣ ਕਾਰਨ ਵੀ ਭਾਰ ਵਧ ਸਕਦਾ ਹੈ। ਇਸ ਲਈ ਸਵੇਰ ਦੇ ਸਮੇਂ ਹਮੇਸ਼ਾ ਸਿਹਤਮੰਦ ਭੋਜਨ ਖਾਓ।
ਭੋਜਨ ਖਾਂਦੇ ਸਮੇਂ ਟੀਵੀ ਨਾ ਦੇਖੋ: ਭੋਜਨ ਖਾਂਦੇ ਸਮੇਂ ਟੀਵੀ ਦੇਖਣ ਕਾਰਨ ਸਿਹਤ 'ਤੇ ਗਲਤ ਅਸਰ ਪੈ ਸਕਦਾ ਹੈ। ਇਸਦੇ ਨਾਲ ਹੀ ਤੁਹਾਡਾ ਭਾਰ ਵੀ ਵਧ ਸਕਦਾ ਹੈ। ਜਦੋ ਤੁਸੀਂ ਭੋਜਨ ਖਾਂਦੇ ਸਮੇਂ ਟੀਵੀ ਦੇਖਦੇ ਹੋ, ਤਾਂ ਤੁਹਾਡਾ ਸਾਰਾ ਧਿਆਨ ਟੀਵੀ ਵੱਲ ਹੁੰਦਾ ਹੈ ਅਤੇ ਤੁਸੀਂ ਜ਼ਿਆਦਾ ਭੋਜਨ ਖਾ ਲੈਂਦੇ ਹੋ। ਜਿਸ ਕਾਰਨ ਭਾਰ ਤੇਜ਼ੀ ਨਾਲ ਵਧ ਜਾਂਦਾ ਹੈ।