ETV Bharat / sukhibhava

Stomach Ache To Children: ਤੁਹਾਡੇ ਵੀ ਬੱਚੇ ਪੇਟ ਦਰਦ ਦੀ ਸਮੱਸਿਆਂ ਤੋਂ ਨੇ ਪਰੇਸ਼ਾਨ, ਤਾਂ ਅਜ਼ਮਾਓ ਇਹ ਘਰੇਲੂ ਨੁਸਖੇ

author img

By ETV Bharat Punjabi Team

Published : Sep 21, 2023, 12:08 PM IST

Ayurvedic Treatments: ਅੱਜ ਦੇ ਸਮੇਂ 'ਚ ਪੇਟ ਦਰਦ ਇੱਕ ਸਮੱਸਿਆਂ ਬਣ ਗਈ ਹੈ। ਪੇਟ ਦਰਦ ਦੀ ਸਮੱਸਿਆਂ ਤੋਂ ਜ਼ਿਆਦਾਤਰ ਬੱਚੇ ਪਰੇਸ਼ਾਨ ਰਹਿੰਦੇ ਹਨ। ਇਸ ਲਈ ਤੁਸੀਂ ਕੁਝ ਘਰੇਲੂ ਉਪਾਅ ਅਜ਼ਮਾ ਸਕਦੇ ਹੋ, ਇਸ ਨਾਲ ਬੱਚਿਆਂ ਨੂੰ ਪੇਟ ਦਰਦ ਤੋਂ ਕਾਫ਼ੀ ਆਰਾਮ ਮਿਲੇਗਾ।

Stomach Ache To Children
Stomach Ache To Children

ਹੈਦਰਾਬਾਦ: ਅੱਜ ਦੇ ਸਮੇਂ 'ਚ ਬੱਚੇ ਪੇਟ ਦਰਦ ਦੀ ਸਮੱਸਿਆਂ ਦਾ ਜ਼ਿਆਦਾ ਸਾਹਮਣਾ ਕਰਦੇ ਹਨ। ਇਸ ਲਈ ਘਰੇਲੂ ਉਪਾਅ ਪੇਟ ਦਰਦ ਨੂੰ ਘਟ ਕਰਨ 'ਚ ਕਾਫ਼ੀ ਮਦਦਗਾਰ ਹੋ ਸਕਦੇ ਹਨ। ਬੱਚਿਆਂ ਨੂੰ ਕਈ ਕਾਰਨਾਂ ਕਰਕੇ ਪੇਟ ਦਰਦ ਹੋ ਸਕਦਾ ਹੈ। ਜਿਵੇਂ ਕਿ ਬਹੁਤ ਜ਼ਿਆਦਾ ਭੋਜਨ ਖਾਣਾ, ਪਾਚਨ 'ਚ ਪਰੇਸ਼ਾਨੀ, ਗੈਸ, ਇੰਨਫੈਕਸ਼ਨ ਜਾਂ ਕਿਸੇ ਚੀਜ਼ ਤੋਂ ਐਲਰਜ਼ੀ ਕਾਰਨ ਪੇਟ ਦਰਦ ਹੋ ਸਕਦਾ ਹੈ। ਇਸ ਲਈ ਤੁਸੀਂ ਕੁਝ ਘਰੇਲੂ ਉਪਾਅ ਅਜ਼ਮਾ ਕੇ ਪੇਟ ਦਰਦ ਤੋਂ ਰਾਹਤ ਪਾ ਸਕਦੇ ਹੋ।

ਪੇਟ ਦਰਦ ਦੀ ਸਮੱਸਿਆਂ ਤੋਂ ਰਾਹਤ ਪਾਉਣ ਦੇ ਘਰੇਲੂ ਉਪਾਅ:

ਅਦਰਕ ਅਤੇ ਸ਼ਹਿਦ ਦੀ ਮਦਦ ਨਾਲ ਪੇਟ ਦਰਦ ਤੋਂ ਰਾਹਤ: ਅਦਰਕ ਪਾਚਨ ਗੁਣਾ ਨਾਲ ਭਰਪੂਰ ਹੁੰਦਾ ਹੈ। ਅਦਰਕ ਦੇ ਰਸ ਅਤੇ ਸ਼ਹਿਦ ਦੀ ਮਦਦ ਨਾਲ ਪੇਟ ਦਰਦ ਨੂੰ ਘਟ ਕੀਤਾ ਜਾ ਸਕਦਾ ਹੈ। ਇਸ ਲਈ ਅੱਧਾ ਚਮਚ ਅਦਰਕ ਦੇ ਰਸ 'ਚ ਇੱਕ ਚਮਚ ਸ਼ਹਿਦ ਮਿਲਾ ਕੇ ਆਪਣੇ ਬੱਚੇ ਨੂੰ ਦਿਓ। ਇਸ ਨਾਲ ਪੇਟ ਦਰਦ ਤੋਂ ਰਾਹਤ ਮਿਲੇਗੀ।

ਅਜਵਾਈਨ ਦੇ ਪਾਣੀ ਨਾਲ ਪੇਟ ਦਰਦ ਤੋਂ ਰਾਹਤ: ਅਜਵਾਈਨ ਦੀ ਮਦਦ ਨਾਲ ਗੈਸ ਅਤੇ ਬਦਹਜ਼ਮੀ ਤੋਂ ਰਾਹਤ ਮਿਲਦੀ ਹੈ। ਇਸ ਲਈ ਇੱਕ ਕੱਪ ਪਾਣੀ 'ਚ ਇੱਕ ਚਮਚ ਅਜਵਾਈਨ ਦੇ ਬੀਜਾਂ ਨੂੰ ਉਬਾਲੋ ਅਤੇ ਇਸਨੂੰ ਛਾਣ ਕੇ ਠੰਡਾ ਹੋਣ ਦਿਓ। ਇਸ ਨਾਲ ਪੇਟ ਦੀ ਸਮੱਸਿਆਂ ਨੂੰ ਘਟ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੇ ਬੱਚੇ ਦਾ ਪੇਟ ਦਰਦ ਹੋ ਰਿਹਾ ਹੈ, ਤਾਂ ਤੁਸੀਂ ਆਪਣੇ ਬੱਚੇ ਨੂੰ ਅਜਵਾਈਨ ਦਾ ਪਾਣੀ ਦੇ ਸਕਦੇ ਹੋ।

ਸੌਫ਼ ਦੇ ਬੀਜ ਨਾਲ ਪੇਟ ਦਰਦ ਤੋਂ ਰਾਹਤ: ਸੌਫ ਦੇ ਬੀਜਾਂ ਨਾਲ ਵੀ ਪੇਟ ਦਰਦ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ। ਇਸ ਨਾਲ ਪਾਚਨ 'ਚ ਸੁਧਾਰ ਅਤੇ ਸੋਜ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਇੱਕ ਚਮਚ ਸੌਫ਼ ਦੇ ਬੀਜ ਭੁੰਨ ਲਓ ਅਤੇ ਠੰਡਾ ਹੋਣ ਦਿਓ। ਫਿਰ ਇਸਨੂੰ ਕੁਚਲ ਲਓ ਅਤੇ ਇਨ੍ਹਾਂ ਬੀਜਾਂ ਨੂੰ ਆਪਣੇ ਬੱਚੇ ਨੂੰ ਥੋੜੇ ਗਰਮ ਪਾਣੀ ਨਾਲ ਦਿਓ। ਇਸ ਨਾਲ ਪੇਟ ਦੀ ਸਮੱਸਿਆਂ ਤੋਂ ਆਰਾਮ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.