ETV Bharat / sukhibhava

Black Tea Benefits: ਚਾਹ ਅਤੇ ਗ੍ਰੀਨ ਟੀ ਪੀਣ ਦੇ ਸ਼ੌਕੀਨ ਬਲੈਕ ਟੀ ਦੇ ਵੀ ਜਾਣ ਲੈਣ ਇਹ ਅਣਗਿਣਤ ਫਾਇਦੇ

author img

By

Published : Jun 27, 2023, 4:58 PM IST

Black Tea Benefits
Black Tea Benefits

ਚਾਹ ਦੁਨੀਆ ਭਰ ਵਿੱਚ ਸਭ ਤੋਂ ਵਧ ਪੀਣ ਵਾਲੀ ਚੀਜ਼ ਹੈ। ਬਹੁਤ ਘੱਟ ਲੋਕ ਹਨ ਜੋ ਚਾਹ ਪਸੰਦ ਨਹੀਂ ਕਰਦੇ। ਹਾਲਾਂਕਿ ਅੱਜ ਕੱਲ੍ਹ ਗ੍ਰੀਨ ਟੀ ਜ਼ਿਆਦਾ ਮਸ਼ਹੂਰ ਹੈ ਪਰ ਬਲੈਕ ਟੀ ਵੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਇਸ 'ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਜੋ ਕਈ ਸਮੱਸਿਆਵਾਂ ਤੋਂ ਤੁਹਾਨੂੰ ਬਚਾਉਂਦੇ ਹਨ।

ਹੈਦਰਾਬਾਦ: ਦੁਨੀਆ 'ਚ ਚਾਹ ਦੇ ਸ਼ੌਕੀਨਾਂ ਦੀ ਕੋਈ ਕਮੀ ਨਹੀਂ ਹੈ। ਅਕਸਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਸਮੇਂ ਦੇ ਨਾਲ ਇਸ ਦਾ ਸਵਾਦ ਬਦਲ ਗਿਆ ਹੈ। ਜ਼ਿਆਦਾਤਰ ਲੋਕ ਦੁੱਧ, ਚੀਨੀ ਅਤੇ ਪੱਤਿਆਂ ਦੇ ਮਿਸ਼ਰਣ ਵਾਲੀ ਚਾਹ ਪੀਣਾ ਪਸੰਦ ਕਰਦੇ ਹਨ ਪਰ ਬਲੈਕ ਟੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦਾ ਸੁਆਦ ਅਤੇ ਗੰਧ ਵੱਖ-ਵੱਖ ਹੁੰਦੀ ਹੈ। ਹਾਲਾਂਕਿ ਬਲੈਕ ਟੀ ਵਿੱਚ ਕੈਫੀਨ ਦੀ ਮਾਤਰਾ ਕੌਫੀ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ। ਬਲੈਕ ਟੀ ਵਿੱਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ, ਜੋ ਸਰੀਰ ਵਿੱਚ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਹ ਸਿਹਤ ਸੰਬੰਧੀ ਕਈ ਸਮੱਸਿਆਵਾਂ ਨੂੰ ਠੀਕ ਕਰਨ ਵਿੱਚ ਵੀ ਮਦਦ ਕਰਦੇ ਹਨ, ਤਾਂ ਆਓ ਜਾਣਦੇ ਹਾਂ ਬਲੈਕ ਟੀ ਸਿਹਤ ਲਈ ਕਿੰਨੀ ਫਾਇਦੇਮੰਦ ਹੈ।

ਕੈਂਸਰ ਦੇ ਖਤਰੇ ਨੂੰ ਘੱਟ ਕਰਨ ਵਿੱਚ ਮਦਦ: ਇੱਕ ਅਧਿਐਨ ਦੇ ਅਨੁਸਾਰ, ਬਲੈਕ ਟੀ ਵਿੱਚ ਮੌਜੂਦ ਪੋਲੀਫੇਨੌਲ ਟਿਊਮਰ ਦੇ ਵਾਧੇ ਨੂੰ ਘੱਟ ਕਰ ਸਕਦਾ ਹੈ। ਖਾਸ ਤੌਰ 'ਤੇ ਇਹ ਚਮੜੀ, ਛਾਤੀ, ਫੇਫੜਿਆਂ ਅਤੇ ਪ੍ਰੋਸਟੇਟ ਕੈਂਸਰ ਦੇ ਖਤਰੇ ਨੂੰ ਘੱਟ ਕਰਨ 'ਚ ਮਦਦਗਾਰ ਹੈ।

ਦਿਲ ਲਈ ਫਾਇਦੇਮੰਦ: ਬਲੈਕ ਟੀ ਵਿੱਚ ਫਲੇਵੋਨੋਇਡ ਨਾਮਕ ਐਂਟੀਆਕਸੀਡੈਂਟ ਹੁੰਦੇ ਹਨ, ਜੋ ਦਿਲ ਲਈ ਚੰਗੇ ਹੁੰਦੇ ਹਨ। ਜੇਕਰ ਤੁਸੀਂ ਇਸਨੂੰ ਨਿਯਮਿਤ ਤੌਰ 'ਤੇ ਲੈਂਦੇ ਹੋ, ਤਾਂ ਤੁਸੀਂ ਹਾਈ ਬਲੱਡ ਪ੍ਰੈਸ਼ਰ, ਉੱਚ ਕੋਲੇਸਟ੍ਰੋਲ, ਮੋਟਾਪਾ ਸਮੇਤ ਦਿਲ ਦੀਆਂ ਬਿਮਾਰੀਆਂ ਦੇ ਕਈ ਜੋਖਮ ਕਾਰਕਾਂ ਤੋਂ ਬਚ ਸਕਦੇ ਹੋ।

ਖਰਾਬ ਕੋਲੇਸਟ੍ਰੋਲ: ਸਰੀਰ ਵਿੱਚ ਮਾੜੇ ਕੋਲੈਸਟ੍ਰੋਲ ਦਾ ਉੱਚ ਪੱਧਰ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਤੁਸੀਂ ਸਮੇਂ ਸਿਰ ਕੋਲੈਸਟ੍ਰੋਲ ਨੂੰ ਕੰਟਰੋਲ ਕਰਕੇ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਅਜਿਹੇ 'ਚ ਬਲੈਕ ਟੀ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਖੋਜ ਦੇ ਅਨੁਸਾਰ, ਬਲੈਕ ਟੀ ਦਿਲ ਦੀ ਬਿਮਾਰੀ ਜਾਂ ਮੋਟਾਪੇ ਦੇ ਜੋਖਮ ਵਾਲੇ ਲੋਕਾਂ ਵਿੱਚ ਕੋਲੈਸਟ੍ਰੋਲ ਦੇ ਪੱਧਰ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ।

ਪਾਚਨ ਤੰਤਰ ਨੂੰ ਰੱਖੇ ਸਿਹਤਮੰਦ: ਬਲੈਕ ਟੀ ਦਾ ਸੇਵਨ ਕਰਨ ਨਾਲ ਚੰਗੇ ਬੈਕਟੀਰੀਆ ਵਧਦੇ ਹਨ। ਜੋ ਅੰਤੜੀਆਂ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ਵਿਚ ਐਂਟੀ-ਬੈਕਟੀਰੀਅਲ ਗੁਣ ਵੀ ਹੁੰਦੇ ਹਨ, ਜੋ ਅੰਤੜੀਆਂ ਦੇ ਬੈਕਟੀਰੀਆ ਨੂੰ ਮਾਰਦੇ ਹਨ ਅਤੇ ਪਾਚਨ ਤੰਤਰ ਨੂੰ ਸਿਹਤਮੰਦ ਰੱਖਦੇ ਹਨ।

ਦੰਦਾਂ ਲਈ ਫਾਇਦੇਮੰਦ: ਬਲੈਕ ਟੀ ਦੰਦਾਂ 'ਤੇ ਬੈਕਟੀਰੀਆ ਦੇ ਵਿਕਾਸ ਨੂੰ ਰੋਕਦੇ ਹਨ। ਇਸ 'ਚ ਮੌਜੂਦ ਪੋਲੀਫੇਨੋਲ ਕੈਵਿਟੀਜ਼ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਹ ਦੰਦਾਂ ਨੂੰ ਸਿਹਤਮੰਦ ਰੱਖਦੇ ਹਨ।

ਭਾਰ ਘਟਾਉਣ ਲਈ ਅਸਰਦਾਰ: ਬਲੈਕ ਟੀ ਪੀਣ ਨਾਲ ਮੈਟਾਬੋਲਿਜ਼ਮ ਵਿੱਚ ਸੁਧਾਰ ਹੁੰਦਾ ਹੈ। ਇਹ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ 'ਚ ਮੌਜੂਦ ਫਲੇਵੋਨੋਇਡਸ ਭਾਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੁੰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.