ETV Bharat / sukhibhava

Natural Bleach: ਬਦਲਦੇ ਮੌਸਮ ਦੌਰਾਨ ਇਹ ਘਰੇਲੂ ਟਿਪਸ ਅਪਣਾ ਕੇ ਆਪਣੀ ਚਮੜੀ ਨੂੰ ਬਣਾਓ ਸੁੰਦਰ

author img

By

Published : Jun 27, 2023, 2:59 PM IST

ਜਿਵੇਂ-ਜਿਵੇਂ ਮੌਸਮ ਬਦਲਦਾ ਹੈ, ਉਸੇ ਤਰ੍ਹਾਂ ਤੁਹਾਡੀ ਚਮੜੀ ਦੀ ਦੇਖਭਾਲ ਦਾ ਰੁਟੀਨ ਵੀ ਬਦਲਦਾ ਹੈ। ਜੇਕਰ ਮੌਸਮ ਦੇ ਮੁਤਾਬਕ ਚਮੜੀ ਦੀ ਦੇਖਭਾਲ ਨਾ ਕੀਤੀ ਜਾਵੇ ਤਾਂ ਚਮੜੀ ਬੇਜਾਨ ਹੋ ਜਾਵੇਗੀ। ਅਜਿਹੇ 'ਚ ਤੁਸੀਂ ਕੈਮੀਕਲ ਨਾਲ ਭਰਪੂਰ ਉਤਪਾਦਾਂ ਦੀ ਵਰਤੋਂ ਕੀਤੇ ਬਿਨਾਂ ਕੁਦਰਤੀ ਉਤਪਾਦਾਂ ਦੀ ਵਰਤੋਂ ਕਰ ਸਕਦੇ ਹੋ। ਜਿਸ ਦੀ ਮਦਦ ਨਾਲ ਤੁਸੀਂ ਚਮੜੀ ਦੇ ਦਾਗ-ਧੱਬੇ ਦੂਰ ਕਰ ਸਕਦੇ ਹੋ।

Natural Bleach
Natural Bleach

ਹੈਦਰਾਬਾਦ: ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੀ ਚਮੜੀ ਸੁੰਦਰ ਹੋਵੇ। ਇਸ ਦੇ ਲਈ ਕਈ ਤਰ੍ਹਾਂ ਦੇ ਮਹਿੰਗੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਵਿਚ ਤੁਸੀਂ ਬਲੈਕਹੈੱਡਸ, ਵ੍ਹਾਈਟਹੈੱਡਸ, ਕਾਲੇ ਧੱਬੇ ਆਦਿ ਤੋਂ ਛੁਟਕਾਰਾ ਪਾਉਣ ਲਈ ਆਪਣੇ ਚਿਹਰੇ 'ਤੇ ਬਲੀਚ ਲਗਾਉਦੇ ਹੋ। ਚਿਹਰੇ ਦੇ ਅਣਚਾਹੇ ਵਾਲਾਂ ਨੂੰ ਹਟਾਉਣ ਲਈ ਵੀ ਬਲੀਚ ਦੀ ਵਰਤੋਂ ਕੀਤੀ ਜਾਂਦੀ ਹੈ। ਤੁਸੀਂ ਚਾਹੋ ਤਾਂ ਘਰ 'ਚ ਬਲੀਚ ਵੀ ਬਣਾ ਸਕਦੇ ਹੋ। ਜਿਸ ਦੀ ਮਦਦ ਨਾਲ ਤੁਸੀਂ ਚਿਹਰੇ ਨੂੰ ਚਮਕਦਾਰ ਬਣਾ ਸਕਦੇ ਹੋ, ਤਾਂ ਆਓ ਜਾਣਦੇ ਹਾਂ ਘਰ 'ਚ ਬਲੀਚ ਬਣਾਉਣ ਦੇ ਤਰੀਕੇ।

ਬੇਸਨ : ਬੇਸਨ ਦੀ ਵਰਤੋਂ ਚਿਹਰੇ ਦੀ ਚਮੜੀ ਨੂੰ ਨਿਖਾਰਨ ਲਈ ਕੀਤੀ ਜਾ ਸਕਦੀ ਹੈ। ਇਸ ਦੇ ਲਈ ਇਕ ਕਟੋਰੀ 'ਚ ਇਕ ਚੱਮਚ ਬੇਸਨ ਪਾਓ। ਪੇਸਟ ਬਣਾਉਣ ਲਈ ਗਰਮ ਪਾਣੀ ਜਾਂ ਗਰਮ ਦੁੱਧ ਨੂੰ ਮਿਲਾਓ। ਹੁਣ ਇਸ ਨੂੰ ਆਪਣੇ ਚਿਹਰੇ 'ਤੇ ਲਗਾਓ। ਕਰੀਬ 20 ਮਿੰਟ ਬਾਅਦ ਪਾਣੀ ਨਾਲ ਧੋ ਲਓ।

ਹਲਦੀ: ਚਮੜੀ ਦੇ ਕਾਲੇਪਨ ਨੂੰ ਘੱਟ ਕਰਨ ਅਤੇ ਕੁਦਰਤੀ ਚਮਕ ਲਿਆਉਣ ਲਈ ਹਲਦੀ ਦੀ ਵਰਤੋਂ ਸਦੀਆਂ ਤੋਂ ਕੀਤੀ ਜਾਂਦੀ ਰਹੀ ਹੈ। ਇਸ ਤੋਂ ਸਕਰਬ ਬਣਾਉਣ ਲਈ ਇਕ ਕਟੋਰੀ ਵਿਚ ਹਲਦੀ ਪਾਊਡਰ ਲਓ ਅਤੇ ਇਸ ਵਿਚ ਠੰਡਾ ਪਾਣੀ ਮਿਲਾ ਕੇ ਪੇਸਟ ਬਣਾ ਲਓ। ਇਸ ਮਿਸ਼ਰਣ ਵਿੱਚ ਸ਼ਹਿਦ ਅਤੇ ਦੁੱਧ ਮਿਲਾਓ। ਤੁਸੀਂ ਇਸ ਦਾ ਮੋਟਾ ਪੇਸਟ ਆਪਣੇ ਚਿਹਰੇ 'ਤੇ ਲਗਾ ਸਕਦੇ ਹੋ। ਕਰੀਬ 10-15 ਮਿੰਟ ਬਾਅਦ ਪਾਣੀ ਨਾਲ ਮੁੰਹ ਧੋ ਲਓ।

ਨਿੰਬੂ: ਨਿੰਬੂ ਵਿੱਚ ਬਲੀਚਿੰਗ ਗੁਣ ਹੁੰਦੇ ਹਨ। ਇਹ ਚਮੜੀ ਨੂੰ ਸਾਫ਼ ਕਰਨ ਵਿੱਚ ਮਦਦ ਕਰਦੇ ਹਨ। ਇਸਦੇ ਲਈ ਇੱਕ ਕਟੋਰੀ ਵਿੱਚ ਨਿੰਬੂ ਦਾ ਰਸ ਨਿਚੋੜੋ। ਗੁਲਾਬ ਜਲ ਨੂੰ ਰਸ 'ਚ ਮਿਲਾ ਕੇ ਚਿਹਰੇ 'ਤੇ ਲਗਾਓ। ਲਗਭਗ 15 ਮਿੰਟ ਲਈ ਲੱਗਾ ਰਹਿਣ ਦਿਓ। ਫਿਰ ਪਾਣੀ ਨਾਲ ਆਪਣਾ ਚਿਹਰਾ ਧੋ ਲਓ।

ਐਲੋਵੇਰਾ: ਐਲੋਵੇਰਾ ਜੈੱਲ ਚਿਹਰੇ 'ਤੇ ਦਾਗ-ਧੱਬੇ ਘੱਟ ਕਰਨ ਲਈ ਬਹੁਤ ਫਾਇਦੇਮੰਦ ਹੈ। ਇਹ ਕੁਦਰਤੀ ਤੌਰ 'ਤੇ ਚਮੜੀ ਨੂੰ ਨਿਖਾਰਦਾ ਹੈ। ਜੇਕਰ ਤੁਸੀਂ ਆਪਣੇ ਚਿਹਰੇ ਨੂੰ ਨਿਖਾਰਨਾ ਚਾਹੁੰਦੇ ਹੋ ਤਾਂ ਐਲੋਵੇਰਾ ਜੈੱਲ ਨਾਲ ਆਪਣੇ ਚਿਹਰੇ ਦੀ ਨਿਯਮਤ ਮਾਲਿਸ਼ ਕਰੋ।

ਸ਼ਹਿਦ: ਚਮੜੀ ਸਮੇਂ ਦੇ ਨਾਲ ਨੀਰਸ ਅਤੇ ਕਾਲੀ ਦਿਖਾਈ ਦਿੰਦੀ ਹੈ। ਅਜਿਹੇ 'ਚ ਕੁਦਰਤੀ ਚਮਕ ਪਾਉਣ ਲਈ ਤੁਸੀਂ ਚਿਹਰੇ 'ਤੇ ਸ਼ਹਿਦ ਲਗਾ ਸਕਦੇ ਹੋ। ਇਸ ਵਿੱਚ ਨਮੀ ਦੇਣ ਵਾਲੇ ਗੁਣ ਹੁੰਦੇ ਹਨ। ਇਸ ਦੇ ਲਈ ਇਕ ਕਟੋਰੀ ਦੁੱਧ ਲਓ, ਉਸ ਵਿਚ ਸ਼ਹਿਦ ਅਤੇ ਬਦਾਮ ਦੇ ਤੇਲ ਨੂੰ ਮਿਲਾ ਕੇ ਚਿਹਰੇ 'ਤੇ ਲਗਾਓ। ਕੁਝ ਦੇਰ ਬਾਅਦ ਪਾਣੀ ਨਾਲ ਧੋ ਲਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.