Swelling Feet Home Remedies: ਪੈਰਾਂ ਦੀ ਸੋਜ ਤੋਂ ਰਾਹਤ ਪਾਉਣ ਲਈ ਅਜ਼ਮਾਓ ਇਹ ਘਰੇਲੂ ਨੁਸਖੇ, ਮਿਲੇਗਾ ਆਰਾਮ

author img

By ETV Bharat Health Desk

Published : Nov 13, 2023, 3:02 PM IST

Swelling Feet Home Remedies

Swelling Feet: ਪੈਰਾਂ 'ਚ ਸੋਜ ਦੀ ਸਮੱਸਿਆਂ ਕਈ ਬਿਮਾਰੀਆਂ ਕਾਰਨ ਹੋ ਸਕਦੀ ਹੈ। ਕਈ ਵਾਰ ਪੌਸ਼ਣ ਦੀ ਕਮੀ ਅਤੇ ਭੋਜਣ ਖਾਣ 'ਚ ਲਾਪਰਵਾਹੀ ਵੀ ਇਸਦਾ ਕਾਰਨ ਹੋ ਸਕਦਾ ਹੈ।

ਹੈਦਰਾਬਾਦ: ਪੈਰਾਂ 'ਚ ਸੋਜ ਅਤੇ ਦਰਦ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਆਮ ਤੌਰ 'ਤੇ ਸਰੀਰ 'ਚ ਪੌਸ਼ਣ ਦੀ ਕਮੀ, ਜ਼ਿਆਦਾ ਸਮੇਂ ਤੱਕ ਖੜ੍ਹੇ ਰਹਿਣਾ, ਪੈਰ 'ਚ ਮੋਚ ਆਉਣ ਨੂੰ ਇਸਦਾ ਕਾਰਨ ਮੰਨਿਆ ਜਾਂਦਾ ਹੈ। ਸਰੀਰ 'ਚ ਪੌਸ਼ਣ ਦੀ ਕਮੀ ਅਤੇ ਭੋਜਨ ਖਾਣ 'ਚ ਲਾਪਰਵਾਹੀ ਵੀ ਪੈਰਾਂ ਦੀ ਸੋਜ ਅਤੇ ਦਰਦ ਦਾ ਮੁੱਖ ਕਾਰਨ ਹੋ ਸਕਦਾ ਹੈ। ਇਸ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।

ਪੈਰਾਂ ਦੀ ਸੋਜ ਤੋਂ ਰਾਹਤ ਪਾਉਣ ਦੇ ਘਰੇਲੂ ਨੁਸਖੇ:

 1. ਪੈਰਾਂ ਦੀ ਸੋਜ ਤੋਂ ਰਾਹਤ ਪਾਉਣ ਲਈ ਲਸਣ ਦੀਆਂ 2-3 ਕਲੀਆਂ ਲਓ ਅਤੇ ਉਸਨੂੰ ਜੈਤੁਣ ਦੇ ਤੇਲ 'ਚ ਪਕਾ ਲਓ। ਇਸ ਤੇਲ ਨਾਲ ਦਿਨ 'ਚ ਤਿੰਨ ਵਾਰ ਮਾਲਿਸ਼ ਕਰੋ। ਇਸ ਨਾਲ ਸੋਜ ਤੋਂ ਹੌਲੀ-ਹੌਲੀ ਆਰਾਮ ਮਿਲੇਗਾ।
 2. ਨਹਾਉਣ ਤੋਂ ਬਾਅਦ ਸਰ੍ਹੋ ਦੇ ਤੇਲ ਨੂੰ ਗਰਮ ਕਰ ਲਓ ਅਤੇ ਫਿਰ ਇਸ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰੋ।
 3. ਇੱਕ ਗਿਲਾਸ ਪਾਣੀ 'ਚ ਆਲੂ ਓਬਾਲੋ ਅਤੇ ਫਿਰ ਇਸ ਪਾਣੀ ਨਾਲ ਪੈਰ ਧੋ ਲਓ।
 4. ਜੇਕਰ ਪੈਰ ਦੀ ਸੋਜ ਵਧ ਜਾਵੇ, ਤਾਂ ਇੱਕ ਦਿਨ 'ਚ ਦੋ ਵਾਰ ਅਦਰਕ ਦੇ ਤੇਲ ਨਾਲ ਪੈਰ ਦੀਆਂ ਉਗਲੀਆਂ ਦੀ ਮਾਲਿਸ਼ ਕਰੋ।
 5. ਇੱਕ ਬਾਲਟੀ ਗਰਮ ਪਾਣੀ 'ਚ ਸੇਬ ਦਾ ਸਿਰਕਾ ਮਿਲਾ ਲਓ। ਫਿਰ ਇਸ ਪਾਣੀ 'ਚ ਤੌਲੀਏ ਨੂੰ ਭਿਗੋ ਕੇ ਪੈਰ ਦੀ ਉਗਲੀਆਂ 'ਤੇ ਰੱਖੋ।
 6. ਇੱਕ ਚਮਚ ਸਾਬੁਤ ਧਨੀਏ ਨੂੰ ਅੱਧੇ ਕੱਪ ਪਾਣੀ 'ਚ ਭਿਓ ਦਿਓ ਅਤੇ ਫਿਰ ਇਸ ਪੇਸਟ ਨੂੰ ਆਪਣੇ ਪੈਰਾਂ 'ਤੇ ਲਗਾ ਲਓ।
 7. ਚੌਲਾਂ ਦੇ ਆਟੇ 'ਚ ਬੇਕਿੰਗ ਸੋਡਾ ਮਿਲਾ ਕੇ ਪੇਸਟ ਬਣਾ ਲਓ ਅਤੇ ਫਿਰ ਇਸ ਪੇਸਟ ਨੂੰ ਆਪਣੇ ਪੈਰਾਂ 'ਤੇ ਲਗਾਓ।
 8. 4 ਤੋਂ 5 ਬਰਫ਼ ਦੇ ਟੁੱਕੜਿਆਂ ਨੂੰ ਇੱਕ ਕੱਪੜੇ 'ਚ ਲਿਪੇਟ ਕੇ ਸੋਜ ਵਾਲੀ ਜਗ੍ਹਾਂ 'ਤੇ ਲਗਾਓ।

ਪੈਰਾਂ ਦੀ ਸੋਜ ਹੋਣ 'ਤੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:

 1. ਜੇਕਰ ਪੈਰਾਂ 'ਚ ਸੋਜ ਵਧ ਜਾਵੇ, ਤਾਂ ਜੰਕ ਫੂਡ ਨਾ ਖਾਓ।
 2. ਪੌਸ਼ਟਿਕ ਅਤੇ ਫਾਈਬਰ ਨਾਲ ਭਰਪੂਰ ਚੀਜ਼ਾਂ ਖਾਓ। ਇਨ੍ਹਾਂ 'ਚ ਸੇਬ, ਨਾਸ਼ਪਤੀ, ਕੇਲਾ, ਗਾਜਰ, ਚੁਕੰਦਰ, ਮੂੰਗ ਦਾਲ, ਮਟਰ, ਰਾਜਮਾ ਅਤੇ ਬਾਦਾਮ ਆਦਿ ਸ਼ਾਮਲ ਹਨ।
 3. ਲੂਣ ਅਤੇ ਖੰਡ ਸੀਮਿਤ ਮਾਤਰਾ 'ਚ ਖਾਓ।
 4. ਰੋਜ਼ਾਨਾ ਚੁਕੰਦਰ ਖਾਓ।
 5. ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ।
ETV Bharat Logo

Copyright © 2024 Ushodaya Enterprises Pvt. Ltd., All Rights Reserved.