ETV Bharat / sukhibhava

ਪੋਸ਼ਣ ਤੇ ਊਰਜਾ ਦਾ ਸਰੋਤ ਹੈ ਮਿਲੇਟ

author img

By

Published : May 24, 2021, 4:12 PM IST

ਪੋਸ਼ਣ ਤੇ ਊਰਜਾ ਦਾ ਸਰੋਤ ਹੈ ਮਿਲੇਟ
ਪੋਸ਼ਣ ਤੇ ਊਰਜਾ ਦਾ ਸਰੋਤ ਹੈ ਮਿਲੇਟ

ਸਾਬਤ ਅਨਾਜ ਜਾਂ ਮਿਲੇਟ, ਜੋ ਕਿ ਖਾਣੇ ਦਾ ਇੱਕ ਮਹੱਤਵਪੂਰਣ ਹਿੱਸਾ ਮੰਨਿਆ ਜਾਂਦਾ ਹੈ, ਇਸ ਨੂੰ ਆਟੇ ਦੇ ਰੂਪ 'ਚ ਇਸਤਮਾਲ ਕੀਤਾ ਜਾਂਦਾ ਹੈ। ਇਹ ਮੌਸਮ ਦੇ ਮੁਤਾਬਕ ਖਾਣੇ ਦੀ ਪਲੇਟ 'ਚ ਆਪਣੀ ਥਾਂ ਬਣਾਉਂਦੇ ਹਨ। ਮਿਲੇਟ ਦੇ ਨਾਂਅ ਨਾਲ ਦੇਸ਼ ਤੇ ਵਿਦੇਸ਼ਾਂ 'ਚ ਰਾਗੀ, ਜਵਾਰ, ਬਾਜਰੇ, ਜੌਂ ਰਾਜਗੀਰਾ ਵਰਗੇ ਸਾਬਤ ਅਨਾਜਾਂ ਨੂੰ ਪੀਹ ਕੇ ਤਿਆਰ ਕੀਤੇ ਗਏ ਆਟਾ ਲੋਕਾਂ ਦੀ ਸਵਾਦ ਸਬੰਧੀ ਲੋੜਾਂ ਨੂੰ ਤਾਂ ਪੂਰਾ ਕਰਦਾ ਹੀ ਹੈ, ਇਸ ਦੇ ਨਾਲ- ਨਾਲ ਸਰੀਰ 'ਚ ਪੌਸ਼ਟਿਕ ਤੱਤਾਂ ਦੀ ਪੂਰਤੀ ਵੀ ਕਰਦਾ ਹੈ।

ਮਿਲੇਟ ਅਨਾਜ ਦੇ ਉਸ ਸਮੂਹ ਨੂੰ ਕਿਹਾ ਜਾਂਦਾ ਹੈ ਜੋ ਕਣਕ ਤੇ ਚੌਲ ਵਰਗੇ ਆਮ ਅਨਾਜ ਤੋਂ ਥੋੜਾ ਵੱਖ ਹੁੰਦਾ ਹੈ, ਪਰ ਮੌਸਮ ਦੇ ਮੁਤਾਬਕ ਉਨ੍ਹਾਂ ਦੇ ਆਟੇ ਦਾ ਇਸਤੇਮਾਲ ਆਮ ਖਾਣੇ ਦੇ ਜਾਇਕੇ ਤੇ ਪੋਸ਼ਣ ਨੂੰ ਦੁਗਣਾ ਕਰ ਦਿੰਦਾ ਹੈ। ਤਕਨੀਕੀ ਤੌਰ 'ਤੇ ਵੇਖਿਆ ਜਾਵੇ ਤਾਂ ਮਿਲੇਟ ਅਜਿਹੇ ਬੀਜ਼ ਹੁੰਦੇ ਹਨ ਜਿਨ੍ਹਾਂ ਦਾ ਇਸਤੇਮਾਲ ਅਨਾਜ ਵਜੋਂ ਵੀ ਕੀਤਾ ਜਾਂਦਾ ਹੈ। ਆਮਤੌਰ 'ਤੇ ਮੌਸਮੀ ਅਨਾਜ ਦੇ ਰੂਪ 'ਚ ਮਿਲੇਟ ਨੂੰ ਪੌਸ਼ਟਿਕ ਤੱਤਾਂ ਤੇ ਊਰਜਾ ਦੀ ਖਾਨ ਮੰਨੇ ਜਾਂਦੇ ਹਨ। ਵੱਖ-ਵੱਖ ਤਰ੍ਹਾਂ ਦੇ ਮਿਲੇਟ ਯਾਨੀ ਸਾਬਤ ਅਨਾਜ ਅਤੇ ਇਸ ਵਿੱਚ ਮਿਲਣ ਵਾਲੇ ਪੋਸ਼ਕ ਤੱਤਾਂ ਤੇ ਉਸ ਦਾ ਸਿਹਤ 'ਤੇ ਅਸਰ ਇਸ ਬਾਰੇ ਈਟੀਵੀ ਭਾਰਤ ਦੀ ਸੁਖੀ ਭਵਾ ਟੀਮ ਨੇ ਐਂਡ ਸ਼ਾਈਨ ਹੋਮਿਓਪੈਥਿਕ ਕਲੀਨੀਕ ਮੁੰਬਈ ਦੀ ਕਲੀਨੀਕਲ ਪੋਸ਼ਣ ਵਿਗਿਆਨੀ ਤੇ ਹੋਮਿਓਪੈਥਿਕ ਡਾਕਟਰ ਡਾ. ਕ੍ਰੀਤੀ .ਐਸ.ਧੀਰਵਾਨੀ ਨਾਲ ਖ਼ਾਸ ਗੱਲਬਾਤ ਕੀਤੀ।

ਪੋਸ਼ਣ ਤੇ ਊਰਜਾ ਦਾ ਸਰੋਤ ਹੈ ਮਿਲੇਟ

ਮਿਲੇਟ ਦਾ ਉਤਪਾਦਨ, ਉਸ ਦੇ ਪੋਸ਼ਕ ਤੱਤਾਂ ਤੇ ਉਸ ਦੇ ਉਪਯੋਗ ਨੂੰ ਲੈ ਕੇ ਜਾਣਕਾਰੀ ਦਿੰਦੇ ਹੋਏ ਡਾ. ਕ੍ਰੀਤੀ ਨੇ ਦੱਸਿਆ ਕਿ ਮਨੁੱਖ ਵੱਲੋਂ ਖੇਤੀ ਕਰਕੇ ਉਗਾਏ ਜਾਣ ਤੋਂ ਪਹਿਲਾਂ ਮਿਲੇਟ ਮੂਲ ਤੌਰ 'ਤੇ ਅਫਰੀਕਾ ਦੇ ਜੰਗਲੀ ਘਾਹ ਦੇ ਤੌਰ 'ਤੇ ਮਿਲਦੇ ਸਨ। ਉਨ੍ਹਾਂ ਦੱਸਿਆ ਕਿ ਪੋਸ਼ਕ ਤੱਤਾਂ ਦੇ ਲਿਹਾਜ ਨਾਲ ਉੱਚ ਸ਼੍ਰੇਣੀ ਦਾ ਅਨਾਜ ਮੰਨੇ ਜਾਣ ਵਾਲੇ ਮਿਲੇਟ ਦੀ ਉਪਜ ਠੰਢੇ ਤੇ ਸੁੱਕੇ ਦੋਹਾਂ ਇਲਾਕਿਆਂ 'ਚ ਅਸਾਨੀ ਨਾਲ ਹੋ ਸਕਦੀ ਹੈ। ਇਸ ਤਰ੍ਹਾਂ ਦੇ ਅਨਾਜ ਦੀ ਖ਼ਾਸ ਗੱਲ ਇਹ ਹੁੰਦੀ ਹੈ ਕਿ ਆਮਤੌਰ ਤੇ ਲਾਏ ਜਾਣ ਮਗਰੋਂ ਮਹਿਜ 70 ਦਿਨਾਂ ਵਿੱਚ ਹੀ ਉਪਜ ਤਿਆਰ ਹੋ ਜਾਂਦੀ ਹੈ।

ਆਟੇ ਦੇ ਰੂਪ 'ਚ ਇਸਤੇਮਾਲ ਹੋਣ ਵਾਲੇ ਵੱਖ-ਵੱਖ ਤਰ੍ਹਾਂ ਦੇ ਸਾਬਤ ਅਨਾਜ
ਆਟੇ ਦੇ ਰੂਪ 'ਚ ਇਸਤੇਮਾਲ ਹੋਣ ਵਾਲੇ ਵੱਖ-ਵੱਖ ਤਰ੍ਹਾਂ ਦੇ ਸਾਬਤ ਅਨਾਜ

ਮਿਲੇਟ ਤੋਂ ਮਿਲਣ ਵਾਲੇ ਪੋਸ਼ਣ ਦੇ ਬਾਰੇ ਵਾਧੂ ਜਾਣਕਾਰੀ ਦਿੰਦੇ ਹੋਏ ਡਾ. ਕ੍ਰੀਤੀ ਨੇ ਦੱਸਿਆ ਕਿ , ਇੱਕ ਕਪ ਪੱਕੇ ਹੋਏ ਮਿਲੇਟ 'ਚ ਲਗਭਗ 207 ਕੈਲੋਰੀ, 6 ਗ੍ਰਾਮ ਪ੍ਰੋਟਿਨ, 2 ਗ੍ਰਾਮ ਡਾਇਟਰੀ ਫਾਈਬਰ, 2 ਗ੍ਰਾਮ ਤੋਂ ਘੱਟ ਮਾਤਰਾ ਵਿੱਚ ਫੈਟ ਹੁੰਦਾ ਹੈ ਤੇ ਇਸ 'ਚ ਭਰਪੂਰ ਮਾਤਰਾ ਵਿੱਚ ਮਿਨਰਲ ਤੇ ਵਿਟਾਮਿਨ ਪਾਏ ਜਾਂਦੇ ਹਨ।

ਆਟੇ ਦੇ ਰੂਪ 'ਚ ਇਸਤੇਮਾਲ ਹੋਣ ਵਾਲੇ ਵੱਖ-ਵੱਖ ਤਰ੍ਹਾਂ ਦੇ ਸਾਬਤ ਅਨਾਜ ਜਾਂ ਮਿਲੇਟ

ਰਾਗੀ/ ਨਾਚਣੀ / ਮੰਡੂਆ/ ਫਿੰਗਲ ਮਿਲੇਟ

ਰਾਗੀ ਮੋਟੇ ਅਨਾਜ ਦਾ ਇੱਕ ਰੂਪ ਹੈ ਜੋ ਨਾ ਮਹਿਜ ਸਰੀਰਕ, ਬਲਕਿ ਮਾਨਸਿਕ ਸਿਹਤ ਵੀ ਬਣਾਈ ਰੱਖਦਾ ਹੈ। ਰਾਗੀ, ਇਸ ਨੂੰ ਦੇਸ਼ ਦੇ ਵੱਖ- ਵੱਖ ਹਿੱਸਿਆਂ ਵਿਚ ਨਚਨੀ, ਮੰਡੂਵਾ ਜਾਂ ਫਿੰਗਰ ਮਿਲੇਟ ਵੀ ਕਿਹਾ ਜਾਂਦਾ ਹੈ। ਇਸ ਵਿੱਚ ਕੈਲਸੀਅਮ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ, ਨਿਆਸੀਨ, ਥਿਆਮੀਨ ਅਤੇ ਐਮਿਨੋ ਐਸਿਡ ਦਾ ਭੰਡਾਰ ਮੰਨਿਆ ਜਾਂਦਾ ਹੈ। ਇਸ ਦਾ ਨਿਯਮਤ ਸੇਵਨ ਮਾਸਪੇਸ਼ੀਆਂ ਦੇ ਵਿਕਾਸ, ਨੁਕਸਾਨੀਆਂ ਮਾਸਪੇਸ਼ੀਆਂ ਨੂੰ ਮੁੜ ਬਣਾਉਣ, ਇਨਸੌਮਨੀਆ ਤੋਂ ਮੁਕਤ ਕਰਨ ਤੇ ਸ਼ੂਗਰ ਰੋਗ ਨੂੰ ਕਾਬੂ ਕਰਨ ਵਿੱਚ ਮਦਦ ਕਰਦਾ ਹੈ। ਰਾਗੀ ਦੀ ਵਰਤੋਂ ਰੋਟੀ, ਡੋਸਾ, ਇਡਲੀ ਤੇ ਬਿਸਕੁਟ ਸਣੇ ਕਈ ਹੋਰ ਕਿਸਮਾਂ ਦੇ ਪਕਵਾਨ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ।

ਜਵਾਰ / ਸੋਰਘੁੰਮ

ਜਵਾਰ ਦਾ ਆਟਾ ਨਾ ਮਹਿਜ ਪੌਸ਼ਟਿਕ ਮੰਨਿਆ ਜਾਂਦਾ ਹੈ ਬਲਕਿ ਸਵਾਦ ਦਾ ਖਜ਼ਾਨਾ ਵੀ ਮੰਨਿਆ ਜਾਂਦਾ ਹੈ। ਇਸ ਨੂੰ ਹਰ ਕਿਸਮ ਦੀ ਪਕਵਾਨ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦਾ ਸਵਾਦ ਬਹੁਤ ਵਧੀਆ ਹੁੰਦਾ ਹੈ। ਜਵਾਰ ਦਾ ਆਟਾ ਵਿਟਾਮਿਨ ਬੀ 12, ਥਿਆਮੀਨ, ਵਿਟਾਮਿਨ A, ਫਾਸਫੋਰਸ, ਕੈਲਸ਼ੀਅਮ, ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਹ ਸਰੀਰ 'ਚ ਖੂਨ ਦੇ ਪ੍ਰਵਾਹ ਨੂੰ ਬਣਾਈ ਰੱਖਣ ਦੇ ਨਾਲ-ਨਾਲ ਵੱਖ ਵੱਖ ਕਿਸਮਾਂ ਦੇ ਸੈੱਲਾਂ ਦੇ ਨਿਰਮਾਣ 'ਚ ਮਦਦ ਕਰਦਾ ਹੈ ਅਤੇ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਕੁਦਰਤੀ ਤੌਰ ਤੇ ਇਸ ਨੂੰ ਗਲੂਟਨ ਮੁਕਤ ਮੰਨਿਆ ਜਾਂਦਾ ਹੈ, ਇਹ ਕਣਕ ਦੇ ਆਟੇ ਦਾ ਇੱਕ ਵਧੀਆ ਵਿਕਲਪ ਹੈ ਤੇ ਇਸ ਨੂੰ ਆਟੇ ਦੀ ਥਾਂ ਇਸਤੇਮਾਲ ਕੀਤਾ ਜਾ ਸਕਦਾ ਹੈ।

ਪਰਲ ਮਿਲੇਟ/ ਬਾਜਰੇ ਦਾ ਆਟਾ

ਜਵਾਰ ਦੀ ਤਰ੍ਹਾਂ, ਬਾਜਰੇ ਨੂੰ ਵੀ ਸੁਆਦ ਅਤੇ ਸਿਹਤ ਦੋਵਾਂ ਦਾ ਭੰਡਾਰ ਮੰਨਿਆ ਜਾਂਦਾ ਹੈ। ਗਰਮ ਥਾਵਾਂ 'ਤੇ, ਬਾਜਰੇ ਦੇ ਆਟੇ ਵਿੱਚ ਵਿਟਾਮਿਨ ਤੇ ਖਣਿਜ ਬਹੁਤ ਸਾਰੇ ਪਾਏ ਜਾਂਦੇ ਹਨ, ਜੋ ਲੋਕਾਂ ਦੀ ਸਥਾਨਕ ਪਲੇਟ ਦਾ ਮੁੱਖ ਹਿੱਸਾ ਹੈ। ਇਸ ਤੋਂ ਇਲਾਵਾ, ਬਾਜਰੇ ਦੇ ਆਟੇ ਦੇ ਨਾਲ-ਨਾਲ ਵਿਟਾਮਿਨ-ਈ, ਵਿਟਾਮਿਨ-ਬੀ ਕੰਪਲੈਕਸ, ਨਿਆਸੀਨ ਥਿਆਮੀਨ ਅਤੇ ਰਿਬੋਫਲੇਵਿਨ ਪ੍ਰੋਟੀਨ, ਮੈਗਨੀਸ਼ੀਅਮ, ਆਇਰਨ, ਫਾਸਫੋਰਸ ਅਤੇ ਫਾਈਬਰ ਵੀ ਕਾਫ਼ੀ ਮਾਤਰਾ ਵਿਚ ਪਾਏ ਜਾਂਦੇ ਹਨ। ਆਮ ਤੌਰ 'ਤੇ, ਇਹ ਦਿਲ ਦੀ ਬਿਮਾਰੀ, ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਨੂੰ ਦੂਰ ਕਰਦਾ ਹੈ। ਦਿਲ ਦੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਇਸ ਦੀ ਵਰਤੋਂ ਦੀ ਸਲਾਹ ਦਿੱਤੀ ਜਾਂਦੀ ਹੈ।

ਅਮਰਨਾਥ/ ਰਾਜਗੀਰੀ ਦਾ ਆਟਾ

ਰਾਜਗੀਰ ਦੇ ਦਾਣਿਆਂ ਨੂੰ ਪੱਛਮੀ ਦੇਸ਼ਾਂ ਵਿੱਚ ਸੂਡੋ-ਦਾਣਾ ਮੰਨਿਆ ਜਾਂਦਾ ਹੈ। ਇਥੋਂ ਤੱਕ ਕਿ ਭਾਰਤ 'ਚ ਵੀ ਇਸ ਨੂੰ ਅਨਾਜ ਵਜੋਂ ਮਾਨਤਾ ਪ੍ਰਾਪਤ ਨਹੀਂ ਹੈ। ਇਸੇ ਲਈ ਲੋਕ ਇਸ ਨੂੰ ਕਈ ਵਰਤ ਤੇ ਤਿਉਹਾਰਾਂ ਦੌਰਾਨ ਇਸ ਨੂੰ ਫਲ ਦੇ ਤੌਰ 'ਤੇ ਇਸਤੇਮਾਲ ਕਰਦੇ ਹਨ। ਰਜਾਗੀਰੀ ਦੇ ਆਟੇ ਵਿੱਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਜ਼ਿੰਕ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਤੇ ਵਿਟਾਮਿਨ ਸੀ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਹ ਦਿਲ ਦੀ ਬਿਮਾਰੀ, ਕੈਂਸਰ ਅਤੇ ਸਟ੍ਰੋਕ ਵਰਗੀਆਂ ਗੰਭੀਰ ਸਮੱਸਿਆਵਾਂ ਤੋਂ ਬਚਾਅ ਵਿਚ ਵੀ ਮਦਦ ਕਰਦਾ ਹੈ। ਰਾਜਗੀਰੀ ਦੇ ਆਟੇ ਦੀ ਵਰਤੋਂ ਨਾਲ ਗਠੀਏ ਤੇ ਜਲਣ ਵਰਗੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।

ਘਰ 'ਚ ਆਟਾ ਤਿਆਰ ਕਰਦੇ ਸਮੇਂ ਧਿਆਨ ਦੇਣ ਯੋਗ ਗੱਲਾਂ

  • ਡਾ. ਕ੍ਰੀਤੀ ਦੱਸਦੇ ਹਨ ਕਿ ਸਾਡੇ ਦੇਸ਼ ਵਿੱਚ ਅਜੇ ਵੀ ਬਹੁਤ ਸਾਰੇ ਲੋਕ ਸ਼ੁੱਧਤਾ ਦੇ ਲਿਹਾਜ਼ ਨਾਲ ਘਰ 'ਚ ਹੀ ਆਟਾ ਤਿਆਰ ਕਰਨ ਨੂੰ ਤਰਜ਼ੀਹ ਦਿੰਦੇ ਹਨ।ਘਰ 'ਚ ਆਟਾ ਤਿਆਰ ਕਰਦੇ ਸਮੇਂ ਕੁੱਝ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
  • ਸਾਬਤ ਅਨਾਜ ਜਾਂ ਮਿਲੇਟ ਨੂੰ ਰਾਤ ਭਰ ਜਾਂ ਘੱਟੋ ਘੱਟ ਪੰਜ ਤੋਂ ਛੇ ਘੰਟਿਆਂ ਲਈ ਪਾਣੀ ਵਿੱਚ ਭਿਗੋ ਕੇ ਰਹਿਣਾ ਚਾਹੀਦਾ ਹੈ। ਇਸ ਨਾਲ ਅਨਾਜ ਵਿੱਚ ਪਾਏ ਜਾਣ ਵਾਲੇ ਫਿਟਿਕ ਐਸਿਡ ਦਾ ਪੱਧਰ ਠੀਕ ਹੋ ਜਾਵੇਗਾ ਅਤੇ ਅਨਾਜ 'ਚ ਮੌਜੂਦ ਇੰਜਾਇਮ ਕਾਫ਼ੀ ਮਾਤਰਾ 'ਚ ਬਾਹਰ ਆ ਜਾਵੇਗਾ। ਅਜਿਹਾ ਕਰਨ ਨਾਲ ਅਨਾਜ ਜਿਆਦਾ ਪੌਸ਼ਟਿਕ ਤੇ ਪਾਚਣ ਲਈ ਚੰਗਾ ਹੋਵੇਗਾ।
  • ਦੱਸੀ ਗਈ ਵਿਧੀ ਤੋਂ ਬਾਅਦ ਮਿਲੇਟ ਦਾ ਪਾਣੀ ਛਾਨਣ ਤੇ ਉਸ ਚੋਂ ਅਨਾਜ ਨੂੰ ਧੂਪ ਦੀ ਕੁਦਰਤੀ ਰੌਸ਼ਨੀ 'ਚ ਸੁੱਕਣ ਦਵੋਂ। ਜਦੋਂ ਇੱਕ ਵਾਰ ਅਨਾਜ ਪੂਰੀ ਤਰ੍ਹਾਂ ਸੁੱਕ ਜਾਵੇ ਤਾਂ ਉਸ ਨੂੰ ਮਸ਼ੀਨ 'ਚ ਪਾ ਕੇ ਉਸ ਤੋਂ ਆਟਾ ਤਿਆਰ ਕੀਤਾ ਜਾ ਸਕਦਾ ਹੈ।
  • ਮਿਲੇਟ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਨੂੰ ਦੁਗਣਾ ਕਰਨ ਲਈ ਇੱਕ ਹੋਰ ਤਰੀਕਾ ਵੀ ਵਰਤਿਆ ਜਾ ਸਕਦਾ ਹੈ। ਇਸ ਦੇ ਤਹਿਤ ਵੱਖ- ਵੱਖ ਕਿਸਮਾਂ ਦੇ ਮਿਲੇਟ ਦੇ ਆਟੇ ਨੂੰ ਦਹੀਂ ਜਾਂ ਮੱਖਣ ਵਿੱਚ ਭਿਗੋਣਾ ਚਾਹੀਦਾ ਹੈ। ਇਸ ਪ੍ਰਕਿਰਿਆ ਦੇ ਕਾਰਨ, ਆਟੇ ਵਿੱਚ ਫਾਈਬਰ ਤੇ ਹੋਰਨਾਂ ਪੌਸ਼ਟਿਕ ਤੱਤਾਂ ਨੂੰ ਪ੍ਰਭਾਵਤ ਕਰਨ ਵਾਲੇ ਹਾਨੀਕਾਰਕ ਤੱਤਾਂ ਦਾ ਪ੍ਰਭਾਵ ਘੱਟ ਜਾਂਦਾ ਹੈ। ਇਸ ਦੇ ਨਾਲ, ਸੀਰੀਅਲ ਤੇ ਦਹੀਂ ਜਾਂ ਮੱਖਣ ਦਾ ਮਿਸ਼ਰਣ ਸਰੀਰ ਨੂੰ ਇਕ ਪ੍ਰੀਬਾਓਟਿਕ ਤੇ ਪ੍ਰੋਬਾਇਓਟਿਕ ਦੇ ਤੌਰ ਤੇ ਪ੍ਰਭਾਵਿਤ ਕਰਦਾ ਹੈ ਜੋ ਸਾਡੀ ਅੰਤੜੀਆਂ ਦੀ ਸਿਹਤ ਵਿੱਚ ਸੁਧਾਰ ਕਰਦਾ ਹੈ। ਇਸ ਦੇ ਨਾਲ ਹੀ ਗੈਸਟ੍ਰੋਸਟਾਈਨਲ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਹਾਇਤਾ ਕਰਦਾ ਹੈ।

ਬੱਚਿਆਂ ਦੀ ਸਿਹਤ 'ਚ ਵਾਧਾ ਕਰਦਾ ਹੈ ਮਿਲੇਟ

ਡਾ. ਕ੍ਰੀਤੀ ਦੇ ਮੁਤਾਬਕ ਵੱਖ-ਵੱਖ ਤਰ੍ਹਾਂ ਦੇ ਸਾਬਤ ਅਨਾਜਾਂ ਦੀ ਵਰਤੋਂ ਬੱਚਿਆਂ ਦੀ ਸਿਹਤ ਵਿੱਚ ਵਾਧਾ ਕਰਦਾ ਹੈ। ਆਟੇ ਤੋਂ ਵੱਖ-ਵੱਖ ਭੋਜਨ ਬੱਚਿਆਂ ਲਈ ਵੀ ਚੰਗੇ ਮੰਨੇ ਜਾਂਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਬੱਚਿਆਂ ਦੀਆਂ ਪੇਟ ਸਬੰਧੀ ਸਮੱਸਿਆਵਾਂ ਜਿਵੇਂ ਕਬਜ਼ ਤੋਂ ਦੂਰ ਰਹਿੰਦੀ ਹੈ । ਇਹ ਅੰਤੜੀਆਂ ਦੀ ਸਿਹਤ ਵਿੱਚ ਸੁਧਾਰ ਕਰਦੇ ਹਨ। ਪੂਰੇ ਅਨਾਜ 'ਚ ਮੌਜੂਦ ਮੈਗਨੀਸ਼ੀਅਮ ਸਰੀਰ ਵਿੱਚ ਨਿਊਰੋ ਮਾਸਪੇਸ਼ੀ ਦੇ ਕਾਰਜਾਂ ਨੂੰ ਨਿਯੰਤਰਿਤ ਕਰਦਾ ਹੈ ਅਤੇ ਮਾਸਪੇਸ਼ੀਆਂ ਨੂੰ ਮੁੜ ਬਣਾਉਣ ਦਾ ਕੰਮ ਕਰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.