ETV Bharat / sukhibhava

Karwa Chauth 2023: ਇਸ ਕਰਵਾ ਚੌਥ ਮੌਕੇ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਦਿਓ ਇਹ ਖਾਸ ਤੌਹਫ਼ੇ

author img

By ETV Bharat Punjabi Team

Published : Oct 26, 2023, 2:17 PM IST

Updated : Oct 26, 2023, 3:51 PM IST

Karwa Chauth Special Gifts: ਕਰਵਾ ਚੌਥ 1 ਨਵੰਬਰ ਨੂੰ ਆ ਰਿਹਾ ਹੈ। ਇਸ ਮੌਕੇ ਤੁਸੀਂ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਕੋਈ ਗਿਫ਼ਟ ਖਰੀਦ ਕੇ ਦੇ ਸਕਦੇ ਹੋ।

Karwa Chauth 2023
Karwa Chauth 2023

ਹੈਦਰਾਬਾਦ: ਕਰਵਾ ਚੌਥ ਆਉਣ ਵਾਲਾ ਹੈ। ਇਸ ਮੌਕੇ ਜੇਕਰ ਤੁਸੀਂ ਆਪਣੀ ਪਤਨੀ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਤਾਂ ਕਰਵਾ ਚੌਥ ਦੇ ਦਿਨ ਆਫ਼ਿਸ ਤੋਂ ਜਲਦੀ ਆਉਣ ਦੀ ਕੋਸ਼ਿਸ਼ ਕਰੋ ਅਤੇ ਇਸ ਦਿਨ ਆਪਣੀ ਪਤਨੀ ਨੂੰ ਜ਼ਿਆਦਾ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ। ਤੁਸੀਂ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਕੋਈ ਤੌਹਫ਼ਾ ਲੈ ਕੇ ਦੇ ਸਕਦੇ ਹੋ। ਜ਼ਿਆਦਾਤਕ ਲੋਕਾਂ ਨੂੰ ਤੌਹਫ਼ੇ ਚੁਣਨ 'ਚ ਮੁਸ਼ਕਿਲ ਆਉਦੀ ਹੈ। ਇਸ ਲਈ ਇੱਥੇ ਕੁਝ ਆਪਸ਼ਨ ਦਿੱਤੇ ਗਏ ਹਨ, ਜਿਸ ਰਾਹੀ ਤੁਹਾਨੂੰ ਤੌਹਫ਼ੇ ਚੁਣਨ 'ਚ ਆਸਾਨੀ ਹੋਵੇਗੀ।


ਕਰਵਾ ਚੌਥ ਮੌਕੇ ਆਪਣੀ ਪਤਨੀ ਨੂੰ ਦਿਓ ਇਹ ਤੌਹਫ਼ੇ:


ਬਿਊਟੀ ਪ੍ਰੋਡਕਟਸ: ਕਰਵਾ ਚੌਥ 'ਤੇ ਸੁੰਦਰ ਦਿਖਣ ਲਈ ਔਰਤਾਂ ਬਿਊਟੀ ਪਾਰਲਰ ਜਾਂਦੀਆਂ ਹਨ। ਇਸ ਲਈ ਤੁਸੀਂ ਉਨ੍ਹਾਂ ਨੂੰ ਬਿਊਟੀ ਪ੍ਰੋਡਕਟਸ ਗਿਫ਼ਟ 'ਚ ਦੇ ਸਕਦੇ ਹੋ। ਇਸਦੇ ਨਾਲ ਹੀ ਤੁਸੀਂ ਆਪਣੀ ਪਤਨੀ ਨੂੰ ਲਿਪਸਟਿਕ, ਮਸਕਾਰਾ, ਕਾਜਲ ਵਰਗੇ ਤੌਹਫੇ ਵੀ ਦੇ ਸਕਦੇ ਹੋ, ਤਾਂਕਿ ਔਰਤਾਂ ਘਰ ਬੈਠ ਕੇ ਹੀ ਤਿਆਰ ਹੋ ਸਕਣ। ਇਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸੇ ਬਚਣਗੇ।

ਜੁੱਤੇ: ਤੁਸੀਂ ਆਪਣੀ ਪਤਨੀ ਨੂੰ ਕਰਵਾ ਚੌਥ ਮੌਕੇ ਜੁੱਤੇ ਤੌਹਫ਼ੇ ਵਜੋ ਦੇ ਸਕਦੇ ਹੋ। ਜੇਕਰ ਤੁਹਾਡੀ ਪਤਨੀ ਨੂੰ ਕਲਰਫੁੱਲ ਜੁੱਤੇ ਪਸੰਦ ਹਨ, ਤਾਂ ਤੁਸੀਂ ਆਪਣੀ ਪਤਨੀ ਨੂੰ ਉਨ੍ਹਾਂ ਦੇ ਪਸੰਦੀਦਾ ਕਲਰ ਦੇ ਜੁੱਤੇ ਲੈ ਕੇ ਦੇ ਸਕਦੇ ਹੋ।

ਕੱਪੜੇ: ਤੁਸੀਂ ਕਰਵਾ ਚੌਥ ਮੌਕੇ ਆਪਣੀ ਪਤਨੀ ਨੂੰ ਸਾੜੀ, ਸੂਟ, ਟਾਪ, ਲਹਿੰਗਾ ਅਤੇ ਪੈਂਟ ਗਿਫ਼ਟ 'ਚ ਦੇ ਸਕਦੇ ਹੋ। ਜੇਕਰ ਤੁਹਾਡੀ ਪਤਨੀ ਨੂੰ ਵੈਸਟਰਨ ਕੱਪੜੇ ਜ਼ਿਆਦਾ ਪਸੰਦ ਹਨ, ਤਾਂ ਉਨ੍ਹਾਂ ਦੀ ਪਸੰਦ ਦੇ ਕੱਪੜੇ ਖਰੀਦ ਕੇ ਦੇ ਸਕਦੇ ਹੋ। ਇਹ ਗਿਫ਼ਟ ਤੁਸੀਂ ਆਨਲਾਈਨ ਖਰੀਦ ਸਕਦੇ ਹੋ।

ਟੂਰ ਪੈਕੇਜ ਗਿਫ਼ਟ 'ਚ ਦਿਓ: ਔਰਤਾਂ ਜ਼ਿਆਦਾਤਰ ਆਪਣਾ ਸਾਰਾ ਸਮਾਂ ਘਰ 'ਚ ਹੀ ਬਿਤਾਉਦੀਆਂ ਹਨ। ਇਸ ਲਈ ਤੁਸੀਂ ਉਨ੍ਹਾਂ ਨੂੰ ਬਾਹਰ ਟੂਰ 'ਤੇ ਲੈ ਕੇ ਜਾ ਸਕਦੇ ਹੋ। ਉਨ੍ਹਾਂ ਨੂੰ ਖਾਸ ਮਹਿਸੂਸ ਕਰਵਾਓ। ਇਸ ਨਾਲ ਤਸੀਂ ਆਪਣੀ ਪਤਨੀ ਨਾਲ ਜ਼ਿਆਦਾ ਸਮਾਂ ਬਿਤਾ ਸਕੋਗੇ।

ਪਤਨੀ ਨਾਲ ਬਾਹਰ ਡਿਨਰ 'ਤੇ ਜਾਓ: ਕਰਵਾ ਚੌਥ ਦਾ ਵਰਤ ਪੂਰਾ ਹੋ ਜਾਣ ਤੋਂ ਬਾਅਦ ਤੁਸੀਂ ਆਪਣੀ ਪਤਨੀ ਨੂੰ ਬਾਹਰ ਖਾਣੇ 'ਤੇ ਲੈ ਕੇ ਜਾ ਸਕਦੇ ਹੋ। ਤੁਸੀਂ ਖਾਣੇ 'ਚ ਆਪਣੀ ਪਤਨੀ ਦਾ ਪਸੰਦੀਦਾ ਭੋਜਨ ਆਰਡਰ ਕਰ ਸਕਦੇ ਹੋ। ਇਸ ਨਾਲ ਉਨ੍ਹਾਂ ਨੂੰ ਜ਼ਰੂਰ ਖੁਸ਼ੀ ਮਿਲੇਗੀ।

ਸਮਾਰਟਵਾਚ: ਤੁਸੀਂ ਆਪਣੀ ਪਤਨੀ ਨੂੰ ਘੜੀ ਵੀ ਖਰੀਦ ਕੇ ਦੇ ਸਕਦੇ ਹੋ। ਅੱਜ ਕੱਲ ਲੋਕ ਸਮਾਰਟਵਾਚ ਪਾਉਣਾ ਜ਼ਿਆਦਾ ਪਸੰਦ ਕਰਦੇ ਹਨ। ਇਸ ਲਈ ਤੁਸੀਂ ਅਜਿਹੀ ਘੜੀ ਖਰੀਦ ਸਕਦੇ ਹੋ, ਜਿਸ 'ਚ ਜ਼ਿਆਦਾ ਫੀਚਰਸ ਮੌਜ਼ੂਦ ਹੋਣ। ਜੇਕਰ ਤੁਹਾਡੀ ਪਤਨੀ ਆਫ਼ਿਸ ਜਾਂਦੀ ਹੈ, ਤਾਂ ਇਹ ਤੌਹਫ਼ਾ ਉਨ੍ਹਾਂ ਲਈ ਵਧੀਆਂ ਹੋ ਸਕਦਾ ਹੈ।

Last Updated :Oct 26, 2023, 3:51 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.