ਹੈਦਰਾਬਾਦ: ਭਾਰਤ 'ਚ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਕੁਝ ਲੋਕਾਂ ਨੂੰ ਗਰਮ ਚਾਹ ਪਸੰਦ ਹੁੰਦੀ ਹੈ, ਤਾਂ ਕੁਝ ਲੋਕਾਂ ਨੂੰ ਕੌਫ਼ੀ ਅਤੇ ਗ੍ਰੀਨ ਟੀ ਬਹੁਤ ਪਸੰਦ ਹੁੰਦੀ ਹੈ। ਹਰ ਕਿਸੇ ਨੂੰ ਅਲੱਗ-ਅਲੱਗ ਡ੍ਰਿੰਕਸ ਪਸੰਦ ਹੁੰਦੀਆਂ ਹਨ। ਪਰ ਕਈ ਲੋਕਾਂ ਨੂੰ ਇਨ੍ਹਾਂ ਡ੍ਰਿੰਕਸ ਨੂੰ ਜ਼ਿਆਦਾ ਗਰਮ ਕਰਕੇ ਪੀਣਾ ਪਸੰਦ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਗਰਮ ਚਾਹ ਜਾਂ ਕੌਫ਼ੀ ਪੀਣ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜ਼ਿਆਦਾ ਗਰਮ ਚਾਹ ਅਤੇ ਕੌਫ਼ੀ ਪੀਣ ਦੇ ਨੁਕਸਾਨ:
ਜਲਨ: ਬਹੁਤ ਜ਼ਿਆਦਾ ਗਰਮ ਚਾਹ ਜਾਂ ਕੌਫ਼ੀ ਪੀਣ ਨਾਲ ਤੁਹਾਡਾ ਮੂੰਹ ਅਤੇ ਜੀਭ ਜਲ ਸਕਦੀ ਹੈ। ਗਲੇ 'ਚ ਵੀ ਜਲਨ ਮਹਿਸੂਸ ਹੋ ਸਕਦੀ ਹੈ। ਜੀਭ ਜਾਂ ਮੂੰਹ 'ਚ ਜਲਨ ਹੋਣ ਕਰਕੇ ਭੋਜਨ ਖਾਣ 'ਚ ਵੀ ਸਮੱਸਿਆਂ ਹੁੰਦੀ ਹੈ। ਇਹ ਸਮੱਸਿਆਂ ਉਸ ਸਮੇਂ ਜ਼ਿਆਦਾ ਵਧ ਜਾਂਦੀ ਹੈ, ਜਦੋ ਤੁਸੀਂ ਕੁਝ ਮਸਾਲੇਦਾਰ ਖਾਂਦੇ ਹੋ।
ਪਾਚਨ ਨਾਲ ਜੁੜੀ ਸਮੱਸਿਆਂ: ਜ਼ਿਆਦਾ ਗਰਮ ਚਾਹ ਅਤੇ ਕੌਫ਼ੀ ਪੀਣ ਨਾਲ ਤੁਹਾਡੇ ਪਾਚਨ ਸਿਸਟਮ 'ਤੇ ਵੀ ਬੂਰਾ ਅਸਰ ਪੈ ਸਕਦਾ ਹੈ। ਚਾਹ ਅਤੇ ਕੌਫ਼ੀ ਦਾ ਜ਼ਿਆਦਾ ਤਾਪਮਾਨ ਤੁਹਾਡੇ ਪਾਚਨ ਤੰਤਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਇਸ 'ਚ ਜਲਨ ਦੀ ਸਮੱਸਿਆਂ ਪੈਂਦਾ ਕਰ ਸਕਦਾ ਹੈ। ਇਸ ਕਰਕੇ ਤੁਹਾਨੂੰ ਐਸਿਡ ਰਿਫਲਕਸ, ਢਿੱਡ ਖਰਾਬ ਅਤੇ ਦਿਲ 'ਚ ਜਲਨ ਵਰਗੀਆਂ ਸਮੱਸਿਆਵਾਂ ਮਹਿਸੂਸ ਹੋ ਸਕਦੀਆਂ ਹਨ।
ਵਾਰ-ਵਾਰ ਪਿਆਸ ਲੱਗਣਾ: ਜ਼ਿਆਦਾ ਗਰਮ ਚਾਹ ਅਤੇ ਕੌਫ਼ੀ ਪੀਣ ਦਾ ਇੱਕ ਨੁਕਸਾਨ ਇਹ ਵੀ ਹੈ ਕਿ ਤੁਹਾਨੂੰ ਵਾਰ-ਵਾਰ ਪਿਆਸ ਲੱਗ ਸਕਦੀ ਹੈ। ਕਿਉਕਿ ਚਾਹ ਅਤੇ ਕੌਫ਼ੀ 'ਚ ਕੈਫ਼ਿਨ ਮੌਜ਼ੂਦ ਹੁੰਦੀ ਹੈ। ਇਸ ਲਈ ਇਹ ਤੁਹਾਡੇ ਸਰੀਰ ਦੇ ਹਾਈਡਰੇਸ਼ਨ ਪੱਧਰ ਨੂੰ ਵੀ ਪ੍ਰਭਾਵਿਤ ਕਰਦੀ ਹੈ।
- Monsoon Skin Care Tips: ਮਾਨਸੂਨ ਦੇ ਮੌਸਮ 'ਚ ਚਿਪਚਿਪੇ ਚਿਹਰੇ ਤੋਂ ਛੁਟਕਾਰਾ ਪਾਉਣ ਲਈ ਮੁਲਤਾਨੀ ਮਿੱਟੀ ਹੋ ਸਕਦੀ ਹੈ ਫਾਇਦੇਮੰਦ, ਜਾਣੋ ਇਸਨੂੰ ਇਸਤੇਮਾਲ ਕਰਨ ਦੇ ਤਰੀਕੇ
- Walking Barefoot On Grass: ਸਵੇਰੇ ਨੰਗੇ ਪੈਰ ਘਾਹ 'ਤੇ ਤੁਰਨ ਨਾਲ ਤੁਹਾਨੂੰ ਮਿਲ ਸਕਦੈ ਨੇ ਕਈ ਸਿਹਤ ਲਾਭ, ਅੱਜ ਤੋਂ ਹੀ ਅਪਣਾ ਲਓ ਇਹ ਆਦਤ
- Walking After Dinner: ਰਾਤ ਦਾ ਖਾਣਾ ਖਾਣ ਤੋਂ ਬਾਅਦ ਸੈਰ ਕਰਨਾ ਸਹੀ ਹੈ ਜਾਂ ਗਲਤ, ਇਥੇ ਜਾਣੋ ਜਵਾਬ
ਸਰੀਰ ਦੇ ਤਾਪਮਾਨ ਦਾ ਵਧਣਾ: ਗਰਮੀ 'ਚ ਜ਼ਿਆਦਾ ਗਰਮ ਚਾਹ ਅਤੇ ਕੌਫ਼ੀ ਪੀਣ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਵੇਂ ਕਿ ਸਰੀਰ ਦਾ ਤਾਪਮਾਨ ਵਧਣਾ, ਜ਼ਿਆਦਾ ਪਸੀਨਾ ਆਉਣਾ, ਬੇਆਰਾਮ ਮਹਿਸੂਸ ਕਰਨਾ ਆਦਿ।
ਦੰਦਾਂ ਦੀਆਂ ਸਮੱਸਿਆਵਾਂ: ਗਰਮ ਚਾਹ ਅਤੇ ਕੌਫ਼ੀ ਪੀਣ ਨਾਲ ਦੰਦਾਂ ਦੀ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਤੁਹਾਡੇ ਦੰਦਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।