ETV Bharat / sukhibhava

Monsoon Skin Care Tips: ਮਾਨਸੂਨ ਦੇ ਮੌਸਮ 'ਚ ਚਿਪਚਿਪੇ ਚਿਹਰੇ ਤੋਂ ਛੁਟਕਾਰਾ ਪਾਉਣ ਲਈ ਮੁਲਤਾਨੀ ਮਿੱਟੀ ਹੋ ਸਕਦੀ ਹੈ ਫਾਇਦੇਮੰਦ, ਜਾਣੋ ਇਸਨੂੰ ਇਸਤੇਮਾਲ ਕਰਨ ਦੇ ਤਰੀਕੇ

author img

By

Published : Jul 23, 2023, 2:46 PM IST

ਮਾਨਸੂਨ ਦੇ ਮੌਸਮ 'ਚ ਜੇਕਰ ਤੁਹਾਡਾ ਵੀ ਚਿਹਰਾ ਚਿਪਚਿਪਾ ਹੋ ਜਾਂਦਾ ਹੈ, ਤਾਂ ਤੁਸੀਂ ਚਿਹਰੇ 'ਤੇ ਮੁਲਤਾਨੀ ਮਿੱਟੀ ਲਗਾ ਸਕਦੇ ਹੋ। ਇਹ ਤੇਲਯੁਕਤ ਚਮੜੀ ਲਈ ਕਾਫ਼ੀ ਫਾਇਦੇਮੰਦ ਹੁੰਦੀ ਹੈ।

Monsoon Skin Care Tips
Monsoon Skin Care Tips

ਹੈਦਰਾਬਾਦ: ਮਾਨਸੂਨ ਦੇ ਮੌਸਮ 'ਚ ਚਮੜੀ ਦੀ ਖਾਸ ਦੇਖਭਾਲ ਕਰਨੀ ਪੈਂਦੀ ਹੈ। ਖਾਸ ਤੌਰ 'ਤੇ ਜਿਨ੍ਹਾਂ ਲੋਕਾਂ ਦੀ ਚਮੜੀ ਤੇਲਯੁਕਤ ਹੈ। ਤੇਲਯੁਕਤ ਚਮੜੀ ਵਾਲੇ ਲੋਕ ਅਕਸਰ ਚਿਪਚਿਪੇ ਚਿਹਰੇ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਕਾਰਨ ਫਿਣਸੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਜੇਕਰ ਤੁਹਾਡੀ ਵੀ ਚਮੜੀ ਤੇਲਯੁਕਤ ਹੈ ਅਤੇ ਤੁਸੀਂ ਚਿਪਚਿਪੇ ਚਿਹਰੇ ਤੋਂ ਪਰੇਸ਼ਾਨ ਹੋ, ਤਾਂ ਤੁਸੀਂ ਮੁਲਤਾਨੀ ਮਿੱਟੀ ਦਾ ਇਸਤੇਮਾਲ ਕਰ ਸਕਦੇ ਹੋ।

ਮੁਲਤਾਨੀ ਮਿੱਟੀ ਅਤੇ ਗੁਲਾਬ ਜਲ: ਤੁਸੀਂ ਮੁਲਤਾਨੀ ਮਿੱਟੀ ਨਾਲ ਗੁਲਾਬ ਜਲ ਨੂੰ ਮਿਕਸ ਕਰਕੇ ਚਮੜੀ 'ਤੇ ਲਗਾਓ। ਇਸਦੇ ਲਈ ਤੁਸੀਂ ਦੋ ਚਮਚ ਮੁਲਤਾਨੀ ਮਿੱਟੀ ਲਓ। ਇਸ ਵਿੱਚ ਜ਼ਰੂਰਤ ਮੁਤਾਬਕ ਗੁਲਾਬ ਜਲ ਮਿਲਾ ਲਓ। ਫਿਰ ਚਿਹਰੇ ਨੂੰ ਸਾਫ਼ ਕਰਕੇ ਇਸ ਪੈਕ ਨੂੰ ਆਪਣੇ ਮੂੰਹ 'ਤੇ ਲਗਾਓ। 15 ਤੋਂ 20 ਮਿੰਟ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਹਫ਼ਤੇ 'ਚ ਦੋ ਜਾਂ ਤਿੰਨ ਵਾਰ ਇਸ ਪੈਕ ਨੂੰ ਲਗਾਉਣ ਨਾਲ ਤੇਲਯੁਕਤ ਚਮੜੀ ਤੋਂ ਛੁਟਕਾਰਾ ਮਿਲ ਜਾਵੇਗਾ। ਮੁਲਤਾਨੀ ਮਿੱਟੀ ਤੁਹਾਡੇ ਚਿਹਰੇ ਤੋਂ ਵਾਧੂ ਤੇਲ ਨੂੰ ਹਟਾਉਣ ਦਾ ਕੰਮ ਕਰਦੀ ਹੈ। ਦੂਜੇ ਪਾਸੇ ਗੁਲਾਬ ਜਲ ਚਿਹਰੇ ਨੂੰ Moisturize ਕਰਨ ਦਾ ਕੰਮ ਕਰਦਾ ਹੈ।

ਮੁਲਤਾਨੀ ਮਿੱਟੀ ਅਤੇ ਦਹੀ: ਚਿਪਚਿਪੀ ਚਮੜੀ ਤੋਂ ਛੁਟਕਾਰਾ ਪਾਉਣ ਲਈ ਤੁਸੀ ਮੁਲਤਾਨੀ ਮਿੱਟੀ 'ਚ ਦਹੀ ਮਿਲਾ ਕੇ ਵੀ ਲਗਾ ਸਕਦੇ ਹੋ। ਇਸ ਨਾਲ ਲਾਗ ਹੋਣ ਦਾ ਖਤਰਾ ਘਟ ਹੋ ਜਾਂਦਾ ਹੈ। ਮੁਲਤਾਨੀ ਮਿੱਟੀ ਅਤੇ ਦਹੀ ਦਾ ਮਿਸ਼ਰਨ ਲਗਾਉਣ ਨਾਲ ਚਿਹਰਾ Exfoliate ਹੁੰਦਾ ਹੈ ਅਤੇ ਚਿਹਰੇ ਦੀ ਚਮਕ ਵੀ ਵਧਦੀ ਹੈ। ਤੁਸੀ ਦੋ ਚਮਚ ਮੁਲਤਾਨੀ ਮਿੱਟੀ 'ਚ ਦਹੀ ਮਿਲਾਓ। ਇਸਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ। 15 ਤੋਂ 20 ਮਿੰਟ ਬਾਅਦ ਜਦੋਂ ਪੈਕ ਸੁੱਕ ਜਾਵੇ, ਤਾਂ ਇਸਨੂੰ ਸਾਫ਼ ਪਾਣੀ ਨਾਲ ਧੋ ਲਓ।

ਮੁਲਤਾਨੀ ਮਿੱਟੀ ਅਤੇ ਚੰਦਨ ਪਾਊਡਰ: ਮਾਨਸੂਨ 'ਚ ਚਿਹਰੇ 'ਤੇ ਚਿਪਚਿਪਾਹਟ ਹੋਣ ਕਾਰਨ ਦਾਣੇ ਅਤੇ ਫਿਣਸੀਆਂ ਨਿਕਲਣ ਦਾ ਖਤਰਾ ਬਣਿਆ ਰਹਿੰਦਾ ਹੈ। ਅਜਿਹੇ ਵਿੱਚ ਤੁਸੀ ਮੁਲਤਾਨੀ ਮਿੱਟੀ 'ਚ ਚੰਦਨ ਪਾਊ਼ਡਰ ਨੂੰ ਮਿਕਸ ਕਰਕੇ ਲਗਾਓ। ਇਸ ਨਾਲ ਚਿਪਚਿਪਾਹਟ ਤੋਂ ਛੁਟਕਾਰਾ ਮਿਲ ਸਕਦਾ ਹੈ। ਤੁਸੀਂ ਇੱਕ ਚਮਚ ਮੁਲਤਾਨੀ ਮਿੱਟੀ 'ਚ ਇੱਕ ਚਮਚ ਦੰਦਨ ਪਾਊਡਰ ਮਿਲਾਓ। ਇਸ ਵਿੱਚ ਥੋੜਾ ਜਿਹਾ ਪਾਣੀ ਮਿਲਾਓ ਜਾਂ ਫਿਰ ਗੁਲਾਬ ਜਲ ਮਿਲਾ ਕੇ ਚਿਹਰੇ 'ਤੇ ਲਗਾ ਲਓ। ਇਸ ਪੇਸਟ ਨੂੰ ਹਫ਼ਤੇ 'ਚ ਇੱਕ ਵਾਰ ਲਗਾਉਣ ਨਾਲ ਚਿਹਰੇ 'ਤੇ ਚਿਪਚਿਪਾਹਟ ਦੂਰ ਹੋ ਜਾਵੇਗੀ। ਇਸਦੇ ਨਾਲ ਹੀ ਫਿਣਸੀਆਂ ਤੋਂ ਵੀ ਛੁਟਕਾਰਾ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.