ETV Bharat / sukhibhava

Hot Water on Face: ਗਰਮ ਪਾਣੀ ਨਾਲ ਮੂੰਹ ਧੋ ਰਹੇ ਹੋ, ਤਾਂ ਹੋ ਜਾਓ ਸਾਵਧਾਨ, ਚਮੜੀ ਨਾਲ ਜੁੜੀਆਂ ਹੋ ਸਕਦੀਆਂ ਨੇ ਇਹ ਸਮੱਸਿਆਵਾਂ

author img

By ETV Bharat Health Team

Published : Nov 16, 2023, 5:17 PM IST

Negative Effects of Hot Water on Face: ਚਿਹਰੇ ਦੀ ਚਮੜੀ ਜ਼ਿਆਦਾ ਨਾਜ਼ੁਕ ਹੁੰਦੀ ਹੈ। ਅਜਿਹੇ 'ਚ ਗਰਮ ਪਾਣੀ ਨਾਲ ਚਿਹਰਾ ਧੋਣ ਕਾਰਨ ਚਮੜੀ ਦੇ ਸੈੱਲ ਖਰਾਬ ਹੋ ਸਕਦੇ ਹਨ।

Hot Water on Face
Hot Water on Face

ਹੈਦਰਾਬਾਦ: ਦਿਨ ਭਰ ਦੀ ਥਕਾਵਟ ਨੂੰ ਦੂਰ ਕਰਨ ਲਈ ਲੋਕ ਗਰਮ ਪਾਣੀ ਨਾਲ ਮੂੰਹ ਧੋਂਦੇ ਹਨ। ਸਰਦੀਆਂ ਦੇ ਮੌਸਮ 'ਚ ਵੀ ਲੋਕ ਠੰਡ ਤੋਂ ਬਚਣ ਲਈ ਗਰਮ ਪਾਣੀ ਦਾ ਇਸਤੇਮਾਲ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਗਰਮ ਪਾਣੀ ਨਾਲ ਚਿਹਰਾ ਧੋਣ ਕਾਰਨ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਖਤਰਾ ਹੋ ਸਕਦਾ ਹੈ। ਇਸ ਲਈ ਤੁਹਾਨੂੰ ਆਪਣੀ ਇਹ ਆਦਤ ਬਦਲਣੀ ਚਾਹੀਦੀ ਹੈ। ਗਰਮ ਪਾਣੀ ਨਾਲ ਚਿਹਰਾ ਧੋਣ ਕਰਕੇ ਚਮੜੀ ਦੇ ਸੈੱਲ ਖਰਾਬ ਹੋ ਸਕਦੇ ਹਨ।

ਗਰਮ ਪਾਣੀ ਨਾਲ ਚਿਹਰਾ ਧੋਣ ਦੇ ਨੁਕਸਾਨ:

  1. ਫਿਣਸੀਆਂ ਦੀ ਸਮੱਸਿਆ: ਚਿਹਰੇ ਨੂੰ ਗਰਮ ਪਾਣੀ ਨਾਲ ਧੋਣ ਕਰਕੇ ਚਮੜੀ 'ਚ ਬਲੱਡ ਸਰਕੁਲੇਸ਼ਨ ਦਾ ਪ੍ਰਵਾਹ ਵਧ ਜਾਂਦਾ ਹੈ। ਇਸ ਕਾਰਨ ਫਿਣਸੀਆਂ ਅਤੇ ਚਿਹਰੇ 'ਤੇ ਸੋਜ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
  2. ਖੁਸ਼ਕ ਚਮੜੀ: ਗਰਮ ਪਾਣੀ ਨਾਲ ਚਿਹਰਾ ਧੋਣ ਕਰਕੇ ਚਮੜੀ ਖੁਸ਼ਕ ਹੋ ਜਾਂਦੀ ਹੈ। ਇਸ ਕਾਰਨ ਚਮੜੀ 'ਤੇ ਖੁਜਲੀ ਵਰਗੀ ਸਮੱਸਿਆਂ ਹੋਣ ਲੱਗਦੀ ਹੈ।
  3. ਕਾਲੇ ਧੱਬੇ: ਗਰਮ ਪਾਣੀ ਨਾਲ ਮੂੰਹ ਧੋਣ ਕਰਕੇ ਚਿਹਰੇ 'ਤੇ ਕਾਲੇ ਧੱਬੇ ਵੀ ਪੈ ਸਕਦੇ ਹਨ। ਇਹ ਧੱਬੇ ਹੌਲੀ-ਹੌਲੀ ਵੱਡੇ ਹੋ ਜਾਂਦੇ ਹਨ, ਜਿਸ ਕਾਰਨ ਚਿਹਰੇ ਦੀ ਸੁੰਦਰਤਾ ਖਰਾਬ ਹੋ ਜਾਂਦੀ ਹੈ। ਇਸਦੇ ਨਾਲ ਹੀ ਚਿਹਰੇ ਨਾਲ ਜੁੜੀਆਂ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
  4. ਚਮੜੀ ਦੀ ਇਨਫੈਕਸ਼ਨ: ਗਰਮ ਪਾਣੀ ਨਾਲ ਚਿਹਰਾ ਧੋਣ ਕਰਕੇ ਚਮੜੀ ਲਾਲ, ਚਮੜੀ 'ਤੇ ਜਲਨ ਅਤੇ ਖੁਜਲੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
  5. ਝੁਰੜੀ ਦੀ ਸਮੱਸਿਆਂ: ਗਰਮ ਪਾਣੀ ਨਾਲ ਮੂੰਹ ਧੋਣ ਕਰਕੇ ਤੁਹਾਡੇ ਚਿਹਰੇ 'ਤੇ ਝੁਰੜੀਆਂ ਵੀ ਪੈ ਸਕਦੀਆਂ ਹਨ।

ਇਸ ਤਰ੍ਹਾਂ ਧੋਵੋ ਆਪਣਾ ਚਿਹਰਾ: ਚਿਹਰਾ ਧੋਣ ਲਈ ਬਹੁਤ ਜ਼ਿਆਦਾ ਠੰਡੇ ਅਤੇ ਗਰਮ ਪਾਣੀ ਦਾ ਇਸਤੇਮਾਲ ਨਾ ਕਰੋ, ਸਗੋ ਨਾਰਮਲ ਪਾਣੀ ਦਾ ਇਸਤੇਮਾਲ ਕਰੋ। ਪਾਣੀ ਚਿਹਰੇ ਲਈ ਸਹੀ ਹੈ ਜਾਂ ਨਹੀਂ, ਇਹ ਦੇਖਣ ਲਈ ਆਪਣੇ ਹੱਥ 'ਤੇ ਪਾਣੀ ਪਾ ਕੇ ਚੈਕ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.