ETV Bharat / sukhibhava

Dark Circles: ਡਾਰਕ ਸਰਕਲ ਦੀ ਸਮੱਸਿਆਂ ਤੋਂ ਹੋ ਪਰੇਸ਼ਾਨ, ਤਾਂ ਆਪਣੀ ਖੁਰਾਕ 'ਚ ਇਨ੍ਹਾਂ 5 ਫਲਾਂ ਨੂੰ ਅੱਜ ਤੋਂ ਹੀ ਕਰ ਲਓ ਸ਼ਾਮਲ

author img

By ETV Bharat Punjabi Team

Published : Sep 21, 2023, 5:15 PM IST

Fruits For Dark Circles
Dark Circles

Fruits For Dark Circles: ਡਾਰਕ ਸਰਕਲ ਦੀ ਸਮੱਸਿਆਂ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਬਿਮਾਰ ਹੋਣ ਦੇ ਕਰਕੇ ਵੀ ਡਾਰਕ ਸਰਕਲ ਦੀ ਸਮੱਸਿਆਂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਨੀਂਦ ਦੀ ਕਮੀ ਵੀ ਇਸ ਸਮੱਸਿਆਂ ਦਾ ਕਾਰਨ ਹੋ ਸਕਦੀ ਹੈ। ਇਸ ਸਮੱਸਿਆਂ ਤੋਂ ਰਾਹਤ ਪਾਉਣ ਲਈ ਲੋਕ ਕਈ ਮਹਿੰਗੇ ਪ੍ਰੋਡਕਟਸ ਦੀ ਵਰਤੋ ਕਰਦੇ ਹਨ। ਪਰ ਤੁਸੀਂ ਇਸ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਆਪਣੀ ਖੁਰਾਕ 'ਚ ਕੁਝ ਫਲਾਂ ਨੂੰ ਸ਼ਾਮਲ ਕਰ ਸਕਦੇ ਹੋ।

ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਸਿਹਤ ਹੀ ਨਹੀਂ ਸਗੋ ਚਮੜੀ ਵੀ ਪ੍ਰਭਾਵਿਤ ਹੁੰਦੀ ਹੈ। ਇਨ੍ਹਾਂ ਸਮੱਸਿਆਵਾਂ 'ਚੋ ਇੱਕ ਹੈ ਡਾਰਕ ਸਰਕਲ ਦੀ ਸਮੱਸਿਆਂ। ਸਰੀਰ 'ਚ ਵਿਟਾਮਿਨ ਦੀ ਕਮੀ ਕਾਰਨ ਡਾਰਕ ਸਰਕਲ ਦੀ ਸਮੱਸਿਆਂ ਹੋ ਜਾਂਦੀ ਹੈ। ਇਨ੍ਹਾਂ ਵਿਟਾਮਿਨਸ ਨੂੰ ਪੂਰਾ ਕਰਨ ਲਈ ਖੁਰਾਕ 'ਚ ਫਲਾਂ ਨੂੰ ਜ਼ਰੂਰ ਸ਼ਾਮਲ ਕਰੋ।

ਡਾਰਕ ਸਰਕਲ ਤੋਂ ਛੁਟਕਾਰਾ ਪਾਉਣ ਲਈ ਫਲਾਂ ਨੂੰ ਖੁਰਾਕ 'ਚ ਸ਼ਾਮਲ ਕਰੋ:

ਸੰਤਰਾ: ਸੰਤਰਾ ਵਿਟਾਮਿਨ-ਸੀ ਦਾ ਚੰਗਾ ਸਰੋਤ ਹੁੰਦਾ ਹੈ। ਇਸ ਨਾਲ ਡਾਰਕ ਸਰਕਲ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਅੱਖਾਂ ਦੇ ਥੱਲੇ ਹੋਣ ਵਾਲੇ ਡਾਰਕ ਸਰਕਲ ਤੋਂ ਛੁਟਕਾਰਾ ਪਾਉਣ ਲਈ ਆਪਣੀ ਖੁਰਾਕ 'ਚ ਸੰਤਰੇ ਨੂੰ ਸ਼ਾਮਲ ਕਰੋ।

ਅਮਰੂਦ: ਅਮਰੂਦ 'ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਚਮੜੀ ਲਈ ਫਾਇਦੇਮੰਦ ਹੁੰਦੇ ਹਨ। ਇਸ ਨਾਲ ਅੱਖਾਂ ਦੇ ਥੱਲੇ ਹੋਣ ਵਾਲੇ ਘੇਰਿਆਂ ਨੂੰ ਘਟ ਕੀਤਾ ਜਾ ਸਕਦਾ ਹੈ। ਇਸ ਫਲ 'ਚ ਵਿਟਾਮਿਨ-ਸੀ ਵੀ ਪਾਇਆ ਜਾਂਦਾ ਹੈ, ਜਿਸ ਨਾਲ ਚਮੜੀ ਨੂੰ ਚਮਕਦਾਰ ਬਣਾਇਆ ਜਾ ਸਕਦਾ ਹੈ।

ਐਵੋਕਾਡੋ: ਐਵੋਕਾਡੋ ਸਿਹਤ ਲਈ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਡਾਰਕ ਸਰਕਲ ਨੂੰ ਘਟ ਕਰਨ 'ਚ ਮਦਦ ਮਿਲ ਸਕਦੀ ਹੈ। ਜੇਕਰ ਤੁਸੀਂ ਰੋਜ਼ਾਨਾ ਆਪਣੀ ਖੁਰਾਕ 'ਚ ਐਵੋਕਾਡੋ ਨੂੰ ਸ਼ਾਮਲ ਕਰਦੇ ਹੋ, ਤਾਂ ਇਸ ਨਾਲ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ।

ਪਪੀਤਾ: ਪਪੀਤੇ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਡਾਰਕ ਸਰਕਲ ਨੂੰ ਘਟ ਕੀਤਾ ਜਾ ਸਕਦਾ ਹੈ। ਪਪੀਤੇ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ। ਜਿਸ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ। ਇਸ ਲਈ ਪਪੀਤੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।

ਖੀਰਾ: ਖੀਰੇ 'ਚ ਵਿਟਾਮਿਨ-ਕੇ ਪਾਇਆ ਜਾਂਦਾ ਹੈ। ਇਸ ਨਾਲ ਅੱਖਾਂ ਦੇ ਆਲੇ-ਦੁਆਲੇ ਦੀ ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਸੁੱਜੀਆਂ ਅੱਖਾਂ ਤੋਂ ਰਾਹਤ ਪਾਉਣ ਲਈ ਖੀਰਾ ਇੱਕ ਵਧੀਆਂ ਵਿਕਲਪ ਹੋ ਸਕਦਾ ਹੈ। ਇਸਦੇ ਨਾਲ ਹੀ ਸਲਾਦ 'ਚ ਵੀ ਤੁਸੀਂ ਖੀਰੇ ਨੂੰ ਸ਼ਾਮਲ ਕਰ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.