ETV Bharat / sukhibhava

Energy Boosting Foods: ਸਰੀਰ 'ਚ ਰਹਿੰਦੀ ਹੈ ਕੰਮਜ਼ੋਰੀ, ਤਾਂ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ, ਮਿਲੇਗੀ ਤਾਕਤ

author img

By ETV Bharat Punjabi Team

Published : Oct 10, 2023, 1:29 PM IST

Energy Boosting Foods
Energy Boosting Foods

Energy Boosting: ਸਰੀਰ ਨੂੰ ਐਕਟਿਵ ਰੱਖਣ ਲਈ ਭਰਪੂਰ ਮਾਤਰਾ 'ਚ ਊਰਜਾ ਦੀ ਲੋੜ ਹੁੰਦੀ ਹੈ। ਊਰਜਾ ਦੀ ਕਮੀ ਕਾਰਨ ਦਿਨਭਰ ਆਲਸ ਅਤੇ ਥਕਾਵਟ ਮਹਿਸੂਸ ਹੁੰਦੀ ਰਹਿੰਦੀ ਹੈ। ਅਜਿਹੇ 'ਚ ਥਕਾਵਟ ਅਤੇ ਕੰਮਜ਼ੋਰੀ ਦੂਰ ਕਰਨ ਲਈ ਖੁਰਾਕ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਤੁਸੀਂ ਆਪਣੀ ਖੁਰਾਕ 'ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ।

ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਅੱਜ ਦੇ ਸਮੇਂ 'ਚ ਲੋਕ ਬਹੁਤ ਜ਼ਿਆਦਾ ਕੰਮਜ਼ੋਰੀ ਮਹਿਸੂਸ ਕਰਦੇ ਹਨ। ਇਸ ਕਰਕੇ ਸਰੀਰ ਨੂੰ ਐਕਟਿਵ ਰੱਖਣ ਲਈ ਊਰਜਾ ਦੀ ਲੋੜ ਹੁੰਦੀ ਹੈ। ਹਾਲਾਂਕਿ ਕਦੇ-ਕਦੇ ਨੀਂਦ ਦੀ ਕਮੀ ਕਾਰਨ ਵੀ ਥਕਾਵਟ ਹੋ ਸਕਦੀ ਹੈ। ਜੇਕਰ ਸਰੀਰ 'ਚ ਊਰਜਾ ਦੀ ਕਮੀ ਹੁੰਦੀ ਹੈ, ਤਾਂ ਵਿਅਕਤੀ ਦਾ ਕੋਈ ਕੰਮ ਕਰਨ ਨੂੰ ਮਨ ਨਹੀਂ ਕਰਦਾ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਸਿਹਤਮੰਦ ਭੋਜਨਾਂ ਨੂੰ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਭੋਜਨਾਂ ਨਾਲ ਸਰੀਰ ਨੂੰ ਤਾਕਤ ਮਿਲੇਗੀ।

ਇਨ੍ਹਾਂ ਭੋਜਨਾਂ ਨਾਲ ਮਿਲਦੀ ਸਰੀਰ ਨੂੰ ਊਰਜਾ:

ਅੰਡੇ: ਅੰਡੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਅੰਡਿਆਂ 'ਚ ਅਮੀਨੋ ਐਸਿਡ ਪਾਇਆ ਜਾਂਦਾ ਹੈ। ਤੁਸੀਂ ਇਸਨੂੰ ਰੋਜ਼ਾਨਾ ਸਵੇਰ ਦੇ ਭੋਜਨ 'ਚ ਖਾ ਸਕਦੇ ਹੋ। ਅੰਡੇ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਹ ਤੱਤ ਸਿਹਤ ਲਈ ਜ਼ਰੂਰੀ ਹੁੰਦੇ ਹਨ। ਇਸ ਤੋਂ ਇਲਾਵਾ ਅੰਡਿਆਂ 'ਚ ਵਿਟਾਮਿਨ-ਏ, ਬੀ12 ਅਤੇ ਹੋਰ ਵੀ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਸਰੀਰ 'ਚ ਊਰਜਾ ਦੇ ਪੱਧਰ ਨੂੰ ਬਰਕਰਾਰ ਰੱਖਣ 'ਚ ਮਦਦ ਮਿਲਦੀ ਹੈ।

Popcorn: Popcorn ਸਾਬਤ ਅਨਾਜ ਤੋਂ ਤਿਆਰ ਕੀਤੇ ਜਾਂਦੇ ਹਨ। ਇਸ 'ਚ ਫਾਈਬਰ ਅਤੇ ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਅਤੇ ਕੈਲੋਰੀ ਘਟ ਹੁੰਦੀ ਹੈ। ਇਸਨੂੰ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਤੁਸੀਂ ਜ਼ਿਆਦਾ ਭੋਜਨ ਖਾਣ ਤੋਂ ਬਚਦੇ ਹੋ। ਇਸਦੇ ਨਾਲ ਹੀ ਸਰੀਰ ਨੂੰ ਊਰਜਾ ਵੀ ਮਿਲਦੀ ਹੈ।

ਸੇਬ: ਸੇਬ ਫਾਈਬਰ ਦਾ ਚੰਗਾ ਸਰੋਤ ਹੁੰਦਾ ਹੈ। ਹੈਲਥ ਐਕਸਪਰਟ ਅਨੁਸਾਰ, ਰੋਜ਼ਾਨਾ ਇੱਕ ਸੇਬ ਖਾਣ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸੇਬ 'ਚ ਐਂਟੀਆਕਸੀਡੈਂਟ, ਫਾਈਬਰ ਵਰਗੇ ਕਈ ਪੌਸ਼ਟਿਕ ਤੱਤ ਵੀ ਪਾਏ ਜਾਂਦੇ ਹਨ। ਇਸ ਕਰਕੇ ਸੇਬ ਨੂੰ ਖਾਣ ਨਾਲ ਸਰੀਰ ਨੂੰ ਕਾਫੀ ਊਰਜਾ ਮਿਲ ਸਕਦੀ ਹੈ।

ਸੋਇਆਬੀਨ: ਸੋਇਆਬੀਨ 'ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਇਸਦੇ ਨਾਲ ਹੀ ਸੋਇਆਬੀਨ 'ਚ ਪ੍ਰੋਟੀਨ ਵੀ ਪਾਇਆ ਜਾਂਦਾ ਹੈ। ਕੰਮਜ਼ੋਰੀ ਤੋਂ ਰਾਹਤ ਪਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਸੋਇਆਬੀਨ ਨੂੰ ਸ਼ਾਮਲ ਕਰ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.