ETV Bharat / sukhibhava

ਕੁਝ ਵੀ ਗਰਮ ਖਾਣ-ਪੀਣ ਨਾਲ ਤੁਹਾਡੀ ਵੀ ਸੜ ਜਾਂਦੀ ਹੈ ਜੀਭ, ਤਾਂ ਅਪਣਾਓ ਇਹ ਘਰੇਲੂ ਨੁਸਖੇ, ਮਿਲੇਗੀ ਰਾਹਤ

author img

By

Published : Jun 8, 2023, 12:20 PM IST

Updated : Jun 8, 2023, 4:26 PM IST

ਕਈ ਵਾਰ ਗਰਮ ਚਾਹ ਜਾਂ ਕੌਫੀ ਪੀਣ ਜਾਂ ਕੋਈ ਵੀ ਗਰਮ ਚੀਜ਼ ਖਾਂਦੇ ਸਮੇਂ ਜੀਭ ਸੜ ਜਾਂਦੀ ਹੈ। ਇਸ ਕਾਰਨ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਕੁੱਝ ਵੀ ਖਾਣ ਵਿੱਚ ਦਿੱਕਤ ਆਉਂਦੀ ਹੈ। ਅਜਿਹੀ ਸਥਿਤੀ ਵਿੱਚ ਕੁਝ ਘਰੇਲੂ ਨੁਸਖੇ ਅਪਣਾ ਕੇ ਇਸ ਸਮੱਸਿਆਂ ਤੋਂ ਰਾਹਤ ਪਾਈ ਜਾ ਸਕਦੀ ਹੈ।

Burns Tongue
Burns Tongue

ਹੈਦਰਾਬਾਦ: ਜੀਭ ਇੱਕ ਬਹੁਤ ਹੀ ਨਾਜ਼ੁਕ ਅੰਗ ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਜੀਭ ਸੜ ਜਾਂਦੀ ਹੈ ਤਾਂ ਦਰਦ ਵੀ ਤੇਜ਼ ਹੁੰਦਾ ਹੈ। ਕਈ ਵਾਰ ਗਰਮ ਚੀਜ਼ਾਂ ਖਾਂਦੇ ਜਾਂ ਪੀਂਦੇ ਸਮੇਂ ਜੀਭ ਅਚਾਨਕ ਸੜ ਜਾਂਦੀ ਹੈ। ਸੜੀ ਹੋਈ ਜੀਭ ਬਹੁਤ ਪਰੇਸ਼ਾਨ ਕਰਦੀ ਹੈ। ਅਜਿਹੇ 'ਚ ਜਦੋਂ ਵੀ ਤੁਹਾਡੀ ਜੀਭ ਸੜਦੀ ਹੈ ਤਾਂ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਕੇ ਤੁਰੰਤ ਰਾਹਤ ਪਾ ਸਕਦੇ ਹੋ। ਆਓ ਜਾਣਦੇ ਹਾਂ ਸੜੀ ਹੋਈ ਜੀਭ ਨੂੰ ਠੀਕ ਕਰਨ ਦੇ ਘਰੇਲੂ ਨੁਸਖੇ।

ਸੜੀ ਹੋਈ ਜੀਭ ਤੋਂ ਰਾਹਤ ਪਾਉਣ ਦੇ ਘਰੇਲੂ ਨੁਸਖੇ:

ਬਰਫ਼ ਜਾਂ ਆਈਸ ਕਰੀਮ: ਜੇ ਕੁਝ ਗਰਮ ਖਾਂਦੇ-ਪੀਂਦੇ ਤੁਹਾਡੀ ਜੀਭ ਸੜ ਗਈ ਹੈ, ਤਾਂ ਤੁਸੀਂ ਬਰਫ਼ ਦੇ ਟੁਕੜੇ ਜਾਂ ਆਈਸਕ੍ਰੀਮ ਨੂੰ ਚੂਸ ਸਕਦੇ ਹੋ। ਇਸ ਨਾਲ ਤੁਹਾਡੀ ਸੜੀ ਹੋਈ ਜੀਭ ਨੂੰ ਤੁਰੰਤ ਆਰਾਮ ਮਿਲੇਗਾ। ਪਰ ਧਿਆਨ ਰੱਖੋ ਕਿ ਬਰਫ਼ ਜੀਭ 'ਤੇ ਨਾ ਚਿਪਕ ਜਾਵੇ।

ਕੁਝ ਠੰਡਾ ਪੀਓ: ਜੇ ਤੁਹਾਡੀ ਜੀਭ ਸੜ ਗਈ ਹੈ, ਤਾਂ ਤੁਰੰਤ ਕੁਝ ਠੰਡਾ ਪੀਓ। ਠੰਡਾ ਡਰਿੰਕ ਤੁਹਾਡੀ ਜਲਣ ਵਾਲੀ ਜੀਭ ਨੂੰ ਰਾਹਤ ਦਿੰਦਾ ਹੈ। ਪਰ ਧਿਆਨ ਰੱਖੋ, ਅਜਿਹੀ ਸਥਿਤੀ ਵਿੱਚ ਤੁਹਾਨੂੰ ਦਿਨ ਭਰ ਕੁਝ ਠੰਡਾ ਪੀਣਾ ਪਵੇਗਾ। ਤੁਸੀਂ ਚਾਹੋ ਤਾਂ ਠੰਡਾ ਪਾਣੀ ਵੀ ਪੀ ਸਕਦੇ ਹੋ।

ਲੂਣ ਵਾਲਾ ਪਾਣੀ: ਜਦੋਂ ਤੁਹਾਡੀ ਜੀਭ ਸੜ ਜਾਂਦੀ ਹੈ, ਤਾਂ ਤੁਸੀਂ ਲੂਣ ਵਾਲੇ ਪਾਣੀ ਨਾਲ ਕੁਰਲੀ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਕਾਫ਼ੀ ਰਾਹਤ ਮਿਲ ਸਕਦੀ ਹੈ।

ਸ਼ਹਿਦ ਜਾਂ ਖੰਡ: ਜੇਕਰ ਤੁਹਾਡੀ ਜੀਭ ਸੜ ਗਈ ਹੈ ਤਾਂ ਤੁਹਾਨੂੰ ਖੰਡ ਜਾਂ ਸ਼ਹਿਦ ਦਾ ਸੇਵਨ ਕਰਨਾ ਚਾਹੀਦਾ ਹੈ। ਸ਼ਹਿਦ 'ਚ ਐਂਟੀਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ, ਇਸ ਲਈ ਇਸ ਨੂੰ ਜੀਭ 'ਤੇ ਲਗਾਉਣ ਨਾਲ ਤੁਹਾਡੀ ਜੀਭ ਇਨਫੈਕਸ਼ਨ ਦੇ ਖਤਰੇ ਤੋਂ ਦੂਰ ਰਹਿੰਦੀ ਹੈ। ਇਸ ਦੇ ਨਾਲ ਹੀ ਇਸ ਨਾਲ ਦਰਦ 'ਚ ਰਾਹਤ ਮਿਲਦੀ ਹੈ।

ਠੰਡੀਆਂ ਚੀਜ਼ਾਂ ਖਾਓ: ਜੀਭ ਸੜਨ 'ਤੇ ਜੇਕਰ ਤੁਸੀਂ ਠੰਡੀਆਂ ਚੀਜ਼ਾਂ ਜਿਵੇਂ ਦਹੀਂ, ਆਈਸਕ੍ਰੀਮ ਜਾਂ ਕੇਕ ਆਦਿ ਦਾ ਸੇਵਨ ਕਰਦੇ ਹੋ, ਤਾਂ ਇਸ ਨਾਲ ਸੜੀ ਹੋਈ ਜੀਭ ਨੂੰ ਤੁਰੰਤ ਆਰਾਮ ਮਿਲਦਾ ਹੈ।

ਦੁੱਧ ਪੀਣਾ: ਜਦੋਂ ਅਸੀਂ ਕੋਈ ਮਸਾਲੇਦਾਰ ਚੀਜ਼ ਖਾਂਦੇ ਹਾਂ ਤਾਂ ਦੁੱਧ ਦਾ ਸੇਵਨ ਮੂੰਹ ਨੂੰ ਰਾਹਤ ਦੇਣ ਦਾ ਕੰਮ ਕਰਦਾ ਹੈ। ਇਸੇ ਤਰ੍ਹਾਂ ਜਦੋਂ ਗਰਮ ਭੋਜਨ ਖਾਣ ਤੋਂ ਬਾਅਦ ਜੀਭ ਸੜ ਜਾਂਦੀ ਹੈ ਤਾਂ ਦੁੱਧ ਪੀਣ ਨਾਲ ਆਰਾਮ ਮਿਲਦਾ ਹੈ। ਜ਼ਿਆਦਾ ਮਸਾਲੇਦਾਰ ਭੋਜਨ ਨਾ ਖਾਓ। ਜਦੋਂ ਤੱਕ ਜੀਭ ਠੀਕ ਨਾ ਹੋ ਜਾਵੇ, ਉਦੋਂ ਤੱਕ ਹਲਕਾ ਅਤੇ ਘੱਟ ਮਿਰਚ-ਮਸਾਲੇ ਵਾਲਾ ਭੋਜਨ ਹੀ ਖਾਓ।

ਬੇਕਿੰਗ ਸੋਡਾ: ਬੇਕਿੰਗ ਸੋਡੇ ਨਾਲ ਕੁਰਲੀ ਕਰੋ। ਇਸ ਨਾਲ ਜੀਭ ਦੀ ਜਲਨ ਨੂੰ ਘੱਟ ਕਰਨ 'ਚ ਮਦਦ ਮਿਲੇਗੀ।

Last Updated :Jun 8, 2023, 4:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.