ETV Bharat / state

ਤਰਨਤਾਰਨ RPG ਅਟੈਕ ਮਾਮਲਾ, ਗੋਇੰਦਵਾਲ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਤੋਂ ਪੁੱਛਗਿੱਛ

author img

By

Published : Dec 12, 2022, 12:05 PM IST

Updated : Dec 12, 2022, 12:23 PM IST

Taran Taran RPG Attack Case
ਤਰਨਤਾਰਨ RPG ਅਟੈਕ ਮਾਮਲਾ

ਤਰਨਤਾਰਨ ਆਰਪੀਜੀ ਅਟੈਕ ਮਾਮਲੇ (Taran Taran RPG Attack Case) ਵਿੱਚ ਗੋਇੰਦਵਾਲ ਜੇਲ੍ਹ ‘ਚ ਬੰਦ ਹਵਾਲਾਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਰਹਾਲੀ ਥਾਣੇ ਦੇ SHO ਦਾ ਤਬਾਦਲਾ ਵੀ ਕਰ ਦਿੱਤਾ ਗਿਆ ਹੈ।

ਤਰਨਤਾਰਨ RPG ਅਟੈਕ ਮਾਮਲਾ

ਗੋਇੰਦਵਾਲ ਸਾਹਿਬ: ਤਰਨਤਾਰਨ ਆਰਪੀਜੀ ਅਟੈਕ ਮਾਮਲੇ (Taran Taran RPG Attack Case) ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ‘ਚ ਗੋਇੰਦਵਾਲ ਜੇਲ੍ਹ ‘ਚ ਬੰਦ ਹਵਾਲਾਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਰਹਾਲੀ ਥਾਣੇ ਦੇ SHO ਦਾ ਤਬਾਦਲਾ ਵੀ ਕਰ ਦਿੱਤਾ ਗਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਗ੍ਰੇਨੇਡ ਦੇ ਇੱਕ ਹਿੱਸੇ ਨੂੰ ਨਸ਼ਟ ਕੀਤਾ ਜਾ ਰਿਹਾ ਹੈ, ਬੰਬ ਡਿਸਪੋਜ਼ਲ ਟੀਮ ਬੰਬ ਨੂੰ ਨਸ਼ਟ ਕਰਨ ਜਾ ਰਹੀ ਹੈ। ਰੇਤ ਦੀਆਂ ਬੋਰੀਆਂ ਰੱਖ ਕੇ ਗ੍ਰੇਨੇਡ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

ਇਹ ਵੀ ਪੜੋ: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕੈਬਨਿਟ ਵਿੱਚ ਫੇਰਬਦਲ ਦੀ ਵੀ ਤਿਆਰੀ !



NIA ਨੇ ਜਾਂਚ ਕੀਤੀ ਤੇਜ਼: ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੇ ਥਾਣਾ ਸਰਹਾਲੀ ਵਿਖੇ ਬੀਤੇ ਸ਼ੁੱਕਰਵਾਰ ਦੇਰ ਰਾਤ ਆਰਪੀਜੀ ਅਟੈਕ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਦੇ ਹੋਏ ਕੈਮਰਿਆਂ ਦੀ ਮਦਦ ਨਾਲ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਦੇਸ਼ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਵਿਸ਼ੇਸ਼ ਟੀਮ ਵੱਲੋਂ ਥਾਣੇ ਦਾ ਦੌਰਾ ਕਰਦੇ ਹੋਏ ਸਬੂਤ ਇਕੱਤਰ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ।

SFJ ਵੱਲੋਂ ਕਾਨੂੰਨੀ ਸਹਾਇਤਾ ਦੇਣ ਦਾ ਐਲਾਨ: ਤਰਨ ਤਾਰਨ ਪੁਲਿਸ ਥਾਣੇ ਉੱਤੇ ਹੋਏ ਹਮਲੇ ਤੋਂ ਬਾਅਦ ਭਾਰਤ ਦੀ ਸਰਕਾਰ ਵੱਲੋਂ ਇਸ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦੀ ਗੱਲ ਕਹਿ ਰਹੀ ਹੈ। ਇਸ ਹਮਲੇ ਤੋਂ ਬਾਅਦ ਪੂਰੇ ਪੰਜਾਬ ਵਿੱਚ ਛਾਪੇ ਮਾਰ ਕੇ ਨੌਜਵਾਨਾਂ ਨੂੰ ਫੜਿਆ ਜਾ ਰਿਹਾ ਹੈ। ਇਸ ਦੇ ਵਿਚਾਲੇ ਸਿੱਖਸ ਫੋਰ ਜਸਟਿਸ ਵੱਲੋਂ ਇਸ ਹਮਲੇ ਦੇ ਸੰਬੰਧ ਵਿੱਚ ਫੜੇ ਜਾ ਰਹੇ ਨੌਜਵਾਨਾਂ ਦੀ ਕਾਨੂੰਨੀ ਮਦਦ ਕਰਨ ਦਾ ਐਲਾਨ ਕੀਤਾ ਹੈ। SFJ ਮੁਖੀ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਜਾਰੀ ਵੀਡੀਓ ਵਿੱਚ ਕਿਹਾ ਕਿ “ਸਾਡਾ ਹਥਿਆਰ ਕਲਮ ਹੈ। ਰਾਕੇਟ ਸੀਮਿੰਟ ਦੀਆਂ ਬਣੀਆਂ ਬਿਲਡਿੰਗਾਂ ਢਾਹ ਸਕਦਾ ਹੈ, ਪਰ ਕਲਮ - ਖਾਲਿਸਤਾਨ ਰੈਫਰੈਂਡਮ ਦੇ ਜ਼ਰੀਏ ਭਾਰਤ ਦੇ ਪੂਰੇ ਸਿਸਟਮ ਨੂੰ ਖ਼ਤਮ ਕਰ ਦੇਵੇਗੀ।"



ਰਾਤ 11 ਵਜੇ ਹੋਇਆ ਸੀ ਹਮਲਾ: ਦੱਸ ਦਈਏ ਕਿ ਸ਼ੁੱਕਰਵਾਰ ਰਾਤ ਕਰੀਬ 11 ਵਜੇ ਨੈਸ਼ਨਲ ਹਾਈਵੇ ਉੱਪਰ ਮੌਜੂਦ ਥਾਣਾ ਸਰਹਾਲੀ ਉੱਤੇ RPG ਅਟੈਕ ਹੋਇਆ ਸੀ। ਐਤਵਾਰ ਸਵੇਰੇ ਥਾਣਾ ਸਰਹਾਲੀ ਵਿਖੇ ਐੱਨਆਈਏ ਦੀ ਵਿਸ਼ੇਸ਼ ਟੀਮ ਵੱਲੋਂ ਦਸਤਕ ਦਿੱਤੀ ਗਈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਜ਼ਿਲ੍ਹੇ ਵਿਚ ਮੌਜੂਦ ਗੈਂਗਸਟਰ ਲਖਬੀਰ ਸਿੰਘ ਲੰਡਾ ਨਿਵਾਸੀ ਹਰੀਕੇ ਪੱਤਣ ਸਮੇਤ ਕੁਝ ਹੋਰ ਸ਼ੱਕੀ ਵਿਅਕਤੀਆਂ ਦੇ ਘਰਾਂ ਵਿਚ ਵੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ।

ਇਹ ਵੀ ਪੜੋ: SFJ ਵੱਲੋਂ ਤਰਨ ਤਾਰਨ ਹਮਲੇ ਵਿੱਚ ਫੜੇ ਨੌਜਵਾਨਾਂ ਨੂੰ “ਕਾਨੂੰਨੀ ਸਹਾਇਤਾ” ਦੇਣ ਦਾ ਐਲਾਨ

Last Updated :Dec 12, 2022, 12:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.