ETV Bharat / state

SFJ ਵੱਲੋਂ ਤਰਨ ਤਾਰਨ ਹਮਲੇ ਵਿੱਚ ਫੜੇ ਨੌਜਵਾਨਾਂ ਨੂੰ “ਕਾਨੂੰਨੀ ਸਹਾਇਤਾ” ਦੇਣ ਦਾ ਐਲਾਨ

author img

By

Published : Dec 12, 2022, 11:05 AM IST

Updated : Dec 12, 2022, 11:50 AM IST

SFJ ਮੁਖੀ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਜਾਰੀ ਵੀਡੀਓ ਵਿੱਚ ਜਿੱਥੇ ਸੀਐਮ ਭਗਵੰਤ ਮਾਨ ਨੂੰ ਮੁੜ ਧਮਕੀ ਦਿੱਤੀ ਗਈ, ਉੱਥੇ ਹੀ ਤਰਨਤਾਰਨ ਦੇ ਸਰਹਾਲੀ ਥਾਣੇ ਉੱਤੇ ਹੋਏ ਰਾਕੇਟ ਲਾਂਚਰ ਹਮਲੇ ਵਿੱਚ ਫੜ੍ਹੇ ਮੁਲਜ਼ਮਾਂ ਦੀ ਕਾਨੂੰਨੀ ਸਹਾਇਤਾ ਕਰਨ ਦਾ ਐਲਾਨ ਕੀਤਾ ਹੈ।

SFJ Declares LEGAL AID,  Tarn Taran Rocket Attack
SFJ ਵੱਲੋਂ ਤਰਨ ਤਾਰਨ ਹਮਲੇ ਵਿੱਚ ਫੜੇ ਨੌਜਵਾਨਾਂ ਨੂੰ “ਕਾਨੂੰਨੀ ਸਹਾਇਤਾ” ਦੇਣ ਦਾ ਐਲਾਨ

ਹੈਦਰਾਬਾਦ ਡੈਸਕ: ਤਰਨ ਤਾਰਨ ਪੁਲਿਸ ਥਾਣੇ ਉੱਤੇ ਹੋਏ ਹਮਲੇ ਤੋਂ ਬਾਅਦ ਭਾਰਤ ਦੀ ਸਰਕਾਰ ਵੱਲੋਂ ਇਸ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦੀ ਗੱਲ ਕਹਿ ਰਹੀ ਹੈ। ਇਸ ਹਮਲੇ ਤੋਂ ਬਾਅਦ ਪੂਰੇ ਪੰਜਾਬ ਵਿੱਚ ਛਾਪੇ ਮਾਰ ਕੇ ਨੌਜਵਾਨਾਂ ਨੂੰ ਫੜਿਆ ਜਾ ਰਿਹਾ ਹੈ। ਇਸ ਦੇ ਵਿਚਾਲੇ ਸਿੱਖਸ ਫੋਰ ਜਸਟਿਸ ਵੱਲੋਂ ਇਸ ਹਮਲੇ ਦੇ ਸੰਬੰਧ ਵਿੱਚ ਫੜੇ ਜਾ ਰਹੇ ਨੌਜਵਾਨਾਂ ਦੀ ਕਾਨੂੰਨੀ ਮਦਦ ਕਰਨ ਦਾ ਐਲਾਨ ਕੀਤਾ ਹੈ। SFJ ਮੁਖੀ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਜਾਰੀ ਵੀਡੀਓ ਵਿੱਚ ਕਿਹਾ ਕਿ “ਸਾਡਾ ਹਥਿਆਰ ਕਲਮ ਹੈ। ਰਾਕੇਟ ਸੀਮਿੰਟ ਦੀਆਂ ਬਣੀਆਂ ਬਿਲਡਿੰਗਾਂ ਢਾਹ ਸਕਦਾ ਹੈ, ਪਰ ਕਲਮ - ਖਾਲਿਸਤਾਨ ਰੈਫਰੈਂਡਮ ਦੇ ਜ਼ਰੀਏ ਭਾਰਤ ਦੇ ਪੂਰੇ ਸਿਸਟਮ ਨੂੰ ਖ਼ਤਮ ਕਰ ਦੇਵੇਗੀ।"



ਸੀਐਮ ਮਾਨ ਨੂੰ ਧਮਕੀ: ਸਿੱਖਸ ਫੋਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਨੇ ਕਿਹਾ ਕਿ "ਭਗਵੰਤ ਮਾਨ ਵੱਲੋਂ ਸਿੱਖਾਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਦੇ ਕਰਕੇ ਭਗਵੰਤ ਮਾਨ ਨੂੰ ਨਤੀਜੇ ਭੁਗਤਣੇ ਪੈਣਗੇ ਅਤੇ ਪੰਜਾਬ ਸਰਕਾਰ ਦਾ ਕੋਈ ਵੀ ਅਫ਼ਸਰ ਜੋ ਭਗਵੰਤ ਮਾਨ ਦੇ ਅਮਰੀਕਾ/ਕੈਨੇਡਾ/ਯੂਰਪ/ਅਸਟਰੇਲੀਆ ਦੌਰੇ ਦੀ ਅਗੇਤਰੀ ਜਾਣਕਾਰੀ ਦੇਵੇਗਾ, ਉਸ ਨੂੰ 1 ਲੱਖ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਹੈ।"



ਤਰਨਤਾਰਨ ਸਰਹਾਲੀ ਥਾਣੇ 'ਤੇ ਹੋਇਆ RPG ਅਟੈਕ: ਤਰਨਤਾਰਨ ਦੇ ਥਾਣਾ ਸਰਹਾਲੀ ਥਾਣੇ ਵਿਚ 10 ਦਸੰਬਰ, 2022 ਨੂੰ ਦੇਰ ਰਾਤ ਰਾਕੇਟ ਲਾਂਚਰ ਨਾਲ ਹਮਲਾ ਹੋਇਆ। ਹਾਲਾਂਕਿ ਇਸ ਹਮਲੇ ਦੌਰਾਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਪਰ ਪੰਜਾਬ ਵਿਚ ਦਹਿਸ਼ਤ ਪਾਉਣ ਦੀ ਵੱਡੀ ਕੋਸ਼ਿਸ਼ ਜ਼ਰੂਰ ਕੀਤੀ ਗਈ। ਥਾਣੇ ਦੀ ਇਮਾਰਤ ਇਸ ਹਮਲੇ ਦੌਰਾਨ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਮਲੇ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਗੌਰਤਲਬ ਹੈ ਕਿ ਇਹ ਉਹੀ ਥਾਂ ਹੈ ਜਿੱਥੇ ਬਦਨਾਮ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਜੱਦੀ ਘਰ ਹੈ। ਖੂਫੀਆ ਏਜੰਸੀਆਂ ਨੇ ਵੀ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ। ਇਸ ਹਮਲੇ ਤੋਂ ਬਾਅਦ ਪੰਜਾਬ ਵਿੱਚ ਪੁਲਿਸ ਹਾਈ ਅਲਰਟ ਉੱਤੇ ਹੈ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਇਸ ਤੋਂ ਪਹਿਲਾਂ ਵੀ ਸਿੱਖਸ ਫੋਰ ਜਸਟਿਸ ਦੇ ਜਰਨਲ ਕੋਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਵੀਡਿਉ ਮੈਸੇਜ ਰਾਹੀਂ ਕਿਹਾ -"ਬੇਅੰਤਾ ਬੰਬ ਨਾਲ ਉਡਾਇਆ ਸੀ। ਗੋਲੀਆਂ ਨਾਲ ਸਿੱਖਾਂ ਦੀ ਨਸਲਕੁਸ਼ੀ ਕਰ ਰਿਹਾ ਸੀ। ਭਗਵੰਤੇ ਦੀ ਵੀ ਰਾਜਨੀਤਕ ਮੌਤ ਹੋਵੇਗੀ, ਖਾਲਿਸਤਾਨ ਰੈਫਰੈਂਡਮ ਰਾਹੀਂ। 10 ਦਸੰਬਰ ਤੋਂ ਸਿੱਖਸ ਫੋਰ ਜਸਟਿਸ ਪੰਜਾਬ ਦੇ 10 ਹਜ਼ਾਰ+ ਪਿੰਡਾਂ ਵਿੱਚ ਮੁਹਿੰਮ ਦਾ ਆਗਾਜ਼ ਕਰੇਗੀ… “ਪੰਜਾਬ ਹੱਲ ਖਾਲਿਸਤਾਨ।” ਜ਼ਿਕਰਯੋਗ ਹੈ ਕਿ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 29 ਜਨਵਰੀ ਨੂੰ ਮੈਲਬੋਰਨ ਅਸਟਰੇਲੀਆ ਵਿੱਚ ਪੈਣੀਆਂ ਹਨ।



ਇਸ ਤੋਂ ਪਹਿਲਾਂ ਪੀਐਮ ਮੋਦੀ ਤੇ ਡੇਰਾ ਬਿਆਸ ਮੁੱਖੀ ਨੂੰ ਦਿੱਤੀ ਸੀ ਧਮਕੀ: SFJ ਦੇ ਮੁਖੀ ਪੰਨੂ ਨੇ ਵੀਡੀਓ ਰਾਹੀਂ ਇਹ ਧਮਕੀ ਦਿੰਦਿਆ ਡੇਰਾ ਰਾਧਾ ਸੁਆਮੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾ ਮਿਲਣ ਲਈ ਕਿਹਾ ਸੀ। ਪੰਨੂ ਦਾ ਕਹਿਣਾ ਹੈ ਕਿ ਮੋਦੀ ਕਿਸਾਨਾਂ ਦਾ ਕਾਤਲ ਹੈ। ਜੇਕਰ ਡੇਰਾ ਮੁਖੀ ਉਨ੍ਹਾਂ ਨਾਲ ਮਿਲਦਾ ਹੈ ਅਤੇ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਲਈ ਡੇਰਾ ਜ਼ਿੰਮੇਵਾਰ ਹੋਵੇਗਾ।

ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕੈਬਨਿਟ ਵਿੱਚ ਫੇਰਬਦਲ ਦੀ ਵੀ ਤਿਆਰੀ !

Last Updated :Dec 12, 2022, 11:50 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.