ETV Bharat / state

ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਪੰਥ ਵਿਰੋਧੀ : ਜਸਬੀਰ ਸਿੰਘ ਡਿੰਪਾ

author img

By

Published : Apr 8, 2019, 9:10 PM IST

ਜਸਬੀਰ ਸਿੰਘ ਡਿੰਪਾ

ਕਾਂਗਰਸ ਦੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਟਿਕਟ ਮਿਲਣ ਤੋਂ ਬਾਅਦ ਕਪੂਰਥਲਾ ਵਿਖੇ ਰੈਲੀ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਪੰਥ ਵਿਰੋਧੀ ਹਨ ਅਤੇ ਮੇਰੇ ਰਾਣਾ ਗੁਰਜੀਤ ਸਿੰਘ ਵਿੱਚ ਕੋਈ ਵੀ ਮੱਤਭੇਦ ਨਹੀਂ ਹੈ।

ਖਡੂਰ ਸਾਹਿਬ : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਆਪਣੀ ਵਿਰੋਧੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਬੀਤੇ ਦਿਨੀਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਖੇ ਹੋਏ ਵਿਰੋਧ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਪੰਥ ਵਿਰੋਧੀ ਨੀਤੀਆਂ ਕਿਹਾ ਹੈ।

ਜਸਬੀਰ ਸਿੰਘ ਡਿੰਪਾ

ਡਿੰਪਾ ਨੇ ਕੱਲ੍ਹ ਕਪੂਰਥਲਾ ਵਿਖੇ ਹੀ ਬਿਕਰਮ ਮਜੀਠੀਆ ਦੇ ਉਸ ਬਿਆਨ ਨੂੰ ਵੀ ਠੁਕਰਾ ਦਿੱਤਾ ਜਿਸ ਵਿੱਚ ਇੰਦਰਾ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਪੋਸਟਰ ਵਾਲੇ ਮਾਮਲੇ ਵਿੱਚ ਸਿਖਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਮੁਆਫ਼ੀ ਮੰਗਣ ਨੂੰ ਕਿਹਾ ਗਿਆ ਸੀ। ਡਿੰਪਾ ਨੇ ਕਿਹਾ ਕਿ ਪਹਿਲਾ ਮਜੀਠੀਆ ਆਪਣੇ ਬਜ਼ਰੁਗਾਂ ਦੇ ਇਤਿਹਾਸ ਨੂੰ ਦੇਖਣ ਅਤੇ ਨਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਅਜਿਹੀਆਂ ਗੱਲਾਂ ਸੋਭਾ ਨਹੀਂ ਦਿੰਦੀਆਂ।

ਡਿੰਪਾ ਜੋ ਕਿ ਟਿਕਟ ਮਿਲਣ ਤੋਂ ਬਾਅਦ ਕਪੂਰਥਲਾ ਵਿੱਚ ਚੋਣ ਪ੍ਰਚਾਰ ਲਈ ਆਏ ਸਨ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਇਕੱਤਰਤਾ ਨੇ ਲੋਕਾਂ ਦੀ ਉਸ ਸ਼ੰਕਾ ਨੂੰ ਵੀ ਦੂਰ ਕਰ ਦਿੱਤਾ ਹੈ ਜੋ ਸੋਚਦੇ ਸਨ ਕਿ ਰਾਣਾ ਗੁਰਜੀਤ ਸਿੰਘ ਅਤੇ ਉਹਨਾਂ ਵਿੱਚ ਮਤਭੇਦ ਹੈ ਪਰ ਨਾਲ ਹੀ ਉਹਨਾਂ ਮੰਨਿਆਂ ਕਿ ਜਦੋਂ ਰਾਣਾ ਗੁਰਜੀਤ ਸਿੰਘ ਚੋਣ ਲੜੇ ਸਨ ਤਾਂ ਹਾਲਾਤ ਕੁਝ ਹੋਰ ਸਨ ਜਿਸ ਦੇ ਚੱਲਦਿਆਂ ਮਾਝੇ ਤੋਂ ਉਨ੍ਹਾਂ ਨੂੰ ਨੁਕਸਾਨ ਹੋਇਆਂ ਸੀ, ਪਰ ਹੁਣ ਹਾਲਾਤ ਹੋਰ ਹਨ ਤੇ ਉਹਨਾਂ ਨਾਲ ਰਾਣਾ ਦੇ ਕੋਈ ਮਤਭੇਦ ਨਹੀਂ ਹਨ।

Intro:Body:

dimpa visit


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.