ETV Bharat / state

AAP ਆਗੂਆਂ ਵੱਲੋਂ ਮਨਰੇਗਾ ਦੇ ਮਜ਼ਦੂਰਾਂ ਕੋਲੋਂ ਕਰਵਾਇਆ ਜਾ ਰਿਹਾ ਸੀ ਖੇਤਾ ਵਿੱਚ ਕੰਮ, ਵੀਡੀਓ ਵਾਇਰਲ

author img

By

Published : Oct 27, 2022, 4:24 PM IST

ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਪਿੰਡ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਮਨਰੇਗਾ ਦੇ ਮਜਦੂਰਾਂ ਕੋਲੋਂ ਖੇਤਾ ਵਿੱਚ ਕੰਮ ਕਰਵਾਇਆ ਜਾ ਰਿਹਾ ਸੀ ਜਿਸ ਦੀ ਪਿੰਡ ਦੇ ਨੋਜਵਾਨ ਨੇ ਵੀਡੀਓ ਬਣਾ ਕੇ ਸੋਸਲ ਮੀਡਿਆ 'ਤੇ ਵਾਇਰਲ ਕਰ ਦਿੱਤੀ।

AAP leaders of Tarn Taran Lalpura were doing work in the field by MNREGA workers the video went viral
AAP leaders of Tarn Taran Lalpura were doing work in the field by MNREGA workers the video went viral

ਤਰਨਤਾਰਨ: ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਪਿੰਡ ਵਿੱਚ ਇੱਕ ਪਿੰਡ ਦੇ 'ਆਪ' ਆਗੂ ਦੇ ਵੱਲੋਂ ਨਰੇਗਾ ਮਜ਼ਦੂਰਾਂ ਦੇ ਕੋਲੋ ਆਪਣੇ ਖੇਤਾ ਵਿੱਚ ਕੰਮ ਕਰਵਾਇਆ ਜਾ ਰਿਹਾ ਸੀ, ਜਿਸ ਦੀ ਵੀਡੀਓ ਪਿੰਡ ਦੇ ਨੌਜਵਾਨ ਵੱਲੋਂ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।

ਇਸ ਸੰਬੰਧੀ ਪੱਤਰਕਾਰਾਂ ਨੇ ਜਦੋਂ ਵੀਡੀਓ ਬਣਾਉਣ ਵਾਲੇ ਨੋਜਵਾਨ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਉਸ ਦਾ ਕਹਿਣਾ ਕਿ ਮੇਰੇ ਪਿੰਡ ਆਪ ਆਗੂਆਂ ਦੇ ਵੱਲੋਂ ਮਨਰੇਗਾ ਮਜ਼ਦੂਰਾਂ ਦੇ ਕੋਲੋਂ ਆਪਣੇ ਖੇਤਾਂ ਵਿੱਚ ਦੁਪਹਿਰ ਦੇ ਢਾਈ ਵਜੇ ਦੇ ਕਰੀਬ ਕੰਮ ਕਰਵਾਇਆ ਜਾ ਰਿਹਾ ਸੀ ਅਤੇ ਮੈਂ 'ਆਪ' ਆਗੂਆਂ ਦੀ ਚੱਲ ਰਹੀ ਇਸ ਮਨਮਾਨੀਆਂ ਦੀ ਸੱਚਾਈ ਲੋਕਾਂ ਦੇ ਸਾਹਮਣੇ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ।

AAP leaders of Tarn Taran Lalpura were doing work in the field by MNREGA workers the video went viral

ਪਰ ਹੁਣ 'ਆਪ' ਦੇ ਆਗੂਆਂ ਵੱਲੋਂ ਮੇਰੇ 'ਤੇ ਝੂਠਾ ਪਰਚਾ ਦਰਜ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਨੌਜਵਾਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕੇ ਮੈਨੂੰ ਇੰਨਸਾਫ ਦਵਾਇਆ ਜਾਵੇ। ਇਸ ਮੌਕੇ ਪਿੰਡ ਵਾਸੀਆਂ ਅਤੇ ਕਿਸਾਨ ਆਗੂਆਂ ਨੇ ਬੋਲਦਿਆਂ ਹੋਇਆ ਕਿਹਾ ਕਿ ਇਸ ਨੌਜਵਾਨ ਵੱਲੋਂ 'ਆਪ' ਆਗੂ ਦੀ ਮਨਮਾਨੀ ਵਿਖਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੀ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਬਹੁਤ ਹੀ ਨਿੰਦਨਯੋਗ ਹੈ। ਨੌਜਵਾਨ ਨੂੰ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇਸ ਨੋਜਵਾਨ ਨਾਲ ਕੋਈ ਵੀ ਧੱਕੇਸ਼ਾਹੀ ਹੋਈ ਤਾਂ ਕਿਸਾਨ ਮਜ਼ਦੂਰ ਸਘਰੰਸ ਕਮੇਟੀ ਨੌਜਵਾਨ ਦੇ ਨਾਲ ਖੜੀ ਹੈ।

ਇਸ ਸੰਬੰਧੀ ਜਦੋਂ ਪੱਤਰਕਾਰਾਂ ਨੇ 'ਆਪ' ਆਗੂ ਦੇ ਨਾਲ ਗੱਲ ਕੀਤੀ ਤਾਂ ਉਸ ਦਾ ਕਹਿਣਾ ਕਿ ਮੇਰੇ ਉੱਤੇ ਲੱਗੇ ਸਾਰੇ ਦੋਸ਼ ਗਲਤ ਹਨ ਮੈ ਮਨਰੇਗਾ ਮਜ਼ਦੂਰਾਂ ਦੇ ਕੋਲੋਂ ਛੁੱਟੀ ਟਾਈਮ ਤੋਂ ਬਾਅਦ ਵਿੱਚ ਕੰਮ ਕਰਵਾਉਣ ਲਈ ਮਜ਼ਦੂਰਾਂ ਦੀ ਮਰਜ਼ੀ ਨਾਲ ਲੈ ਕਿ ਗਿਆ ਸੀ।

ਇਹ ਵੀ ਪੜ੍ਹੋ: STF ਨੇ ਜੇਲ੍ਹ ਦੇ ਮੈਡੀਕਲ ਅਧਿਕਾਰੀ ਨੂੰ ਹੈਰੋਇਨ ਸਣੇ ਕੀਤਾ ਗ੍ਰਿਫਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.