ਘੱਗਰ ਬਣਿਆ ਮੂਨਕ ਇਲਾਕੇ ਦੇ ਕਿਸਾਨਾਂ ਲਈ ਮੁਸੀਬਤ, ਕਈ ਪਿੰਡਾਂ ਦੀ ਫਸਲ ਖਰਾਬ

author img

By

Published : Aug 2, 2022, 9:09 AM IST

ਘੱਗਰ ਨੇ ਦਰਜਨਾਂ ਪਿੰਡਾਂ ਦੀ ਮਾਰੀ ਫਸਲ

ਸੰਗਰੂਰ ਵਿੱਚ ਘੱਗਰ ਦਰਿਆ ਵਿੱਚ ਵਧੇਰੇ ਪਾਣੀ ਕਾਰਨ ਨੇੜਲੇ ਪਿੰਡਾਂ ਦੇ ਕਿਸਾਨਾਂ ਦੀ ਕਈ ਏਕੜ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।

ਸੰਗਰੂਰ: ਘੱਗਰ ਦਰਿਆ ਵਿੱਚ ਪਾਣੀ (Ghaggar river water) ਆਉਣ ਕਾਰਨ ਨੇੜੇ ਦੇ ਕਈ ਪਿੰਡਾਂ ਦੇ ਕਿਸਾਨਾਂ (Farmers) ਦੇ ਮਨਾਂ ਵਿੱਚ ਡਰ ਦਾ ਮਾਹੌਲ ਪੈਂਦਾ ਹੋ ਜਾਦਾ ਹੈ। ਦਰਅਸਲ ਤੇਜ਼ੀ ਨਾਲ ਘੱਗਰ ਦਰਿਆ ਦਾ ਪਾਣੀ ਵੱਧ ਰਿਹਾ ਹੈ। ਪਾਣੀ ਦੇ ਲੈਵਲ ਦੀ ਗੱਲ ਕਰੀਏ ਤਾਂ 741 ਦੇ ਨੇੜੇ ਪਹੁੰਚ ਗਿਆ ਹੈ। ਜਦੋਂ 747 ਹੋ ਜਾਂਦਾ ਹੈ, ਤਾਂ ਘੱਗਰ ਦਾ ਪਾਣੀ (Ghaggar river water) ਖ਼ਤਰਨਾਕ ਰੂਪ ਲੈ ਲੈਂਦਾ ਹੈ। ਘੱਗਰ ਨਦੀ ਦੇ ਪਾਣੀ ਕਾਰਨ ਕਿਨਾਰਿਆਂ ਤੋਂ ਮਿੱਟੀ ਪੁੱਟਣੀ ਸ਼ੁਰੂ ਹੋ ਗਈ ਹੈ। ਇਸ ਮੌਕੇ ਕਿਸਾਨਾਂ ਵੱਲੋਂ ਦਰੱਖਤਾਂ ਦੀਆਂ ਟਾਹਣੀਆਂ ਤੋੜ ਕੇ ਮਿੱਟੀ ਦੇ ਉਪਰ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਘੱਗਰ ਦਾ ਕੋਈ ਕਿਨਾਰਾ ਨਾ ਟੁੱਟ ਸਕੇ।

ਜੇਕਰ ਅੱਜ ਪੂਰੇ ਦੇਸ਼ ਦੀ ਗੱਲ ਕਰੀਏ, ਤਾਂ ਮੌਸਮ ਨੇ ਆਪਣਾ ਕਹਿਰ ਵਰਸਾਇਆ ਹੈ। ਦਰਅਸਲ ਮੀਂਹ ਕਾਰਨ ਨਦੀਆਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨੇ ‘ਤੇ ਪਹੁੰਚ ਗਿਆ ਹੈ। ਜਿਸ ਕਰਕੇ ਲੋਕ ਅਸੁਰੱਖਿਅਤ ਕਰ ਰਹੇ ਹਨ। ਹਿਮਾਚਲ (Himachal) ਵਿੱਚ ਹੋ ਰਹੀ ਬਾਰਸ਼ ਕਾਰਨ ਪੰਜਾਬ ਵਿੱਚ ਰਹਿ ਰਹੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ। ਪਿਛਲੇ 2 ਦਿਨ ਤੋਂ ਘੱਗਰ ਨਦੀ ਦਾ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ।

ਘੱਗਰ ਨੇ ਦਰਜਨਾਂ ਪਿੰਡਾਂ ਦੀ ਮਾਰੀ ਫਸਲ

ਜਾਣਕਾਰੀ ਮੁਤਾਬਿਕ 2019 ਵਿੱਚ ਵੀ ਘੱਗਰ ਵਿੱਚ ਆਈ ਸੁਨਾਮੀ ਕਾਰਨ ਨੇੜਲੇ 20 ਪਿੰਡਾਂ ਦੇ ਕਿਸਾਨਾਂ ਦੀ ਫਸਲ ਤਬਾਹ (Farmers' crops destroyed) ਹੋ ਗਈ ਸੀ। ਜਿਸ ਦਾ ਕਿਸਾਨਾਂ ਨੂੰ ਕੋਈ ਮੁਆਵਜ਼ਾ ਵੀ ਨਹੀਂ ਸੀ ਮਿਲਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਸਾਲ ਵੀ ਸੰਨ 2019 ਵਾਲਾ ਨੁਕਸਾਨ ਕਿਸਾਨਾਂ ਦਾ ਹੁੰਦਾ ਹੈ, ਤਾਂ ਉਹ ਬੂਰੀ ਤਰ੍ਹਾਂ ਤਬਾਹ ਹੋ ਜਾਣਗੇ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ (Appeal to Punjab Govt) ਕੀਤੀ ਹੈ ਕਿ ਸਰਕਾਰ ਜਲਦ ਤੋਂ ਜਲਦ ਇਸ ਵੱਲ ਧਿਆਨ ਦੇਵੇ, ਤਾਂ ਜੋ ਉਨ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਨਾ ਹੋ ਸਕੇ।

ਇਹ ਵੀ ਪੜ੍ਹੋ: ਤੇਜ਼ ਮੀਂਹ ਪੈਣ ਕਾਰਨ ਪਾਣੀ ‘ਚ ਡੁੱਬੇ ਲੋਕਾਂ ਦੇ ਘਰ, ਇੰਝ ਬਚਾਈ ਜਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.