ETV Bharat / state

ਸੀਐਮ ਭਗਵੰਤ ਮਾਨ ਦੇ ਹਲਕਾ ਧੂਰੀ ਦੇ ਸਰਕਾਰੀ ਸਕੂਲ ਦੀ ਹਾਲਤ ਖਰਾਬ

author img

By

Published : Aug 25, 2022, 6:23 PM IST

Updated : Aug 25, 2022, 10:59 PM IST

condition of the government school in Dhuri
condition of the government school in Dhuri

condition of the government school in Dhuri ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਦੇ ਕ੍ਰਾਂਤੀ ਚੌਂਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਹਾਲਤ ਬਦ ਤੋਂ ਬਦਤਰ ਹੈ।

ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ condition of the government school in Dhuri ਹਲਕਾ ਧੂਰੀ ਦੇ ਕ੍ਰਾਂਤੀ ਚੌਂਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਹਾਲਤ ਬਦ ਤੋਂ ਬਦਤਰ ਹੈ। ਉੱਥੇ ਹੀ ਗੱਲ ਕਰੀਏ ਤਾਂ ਇਹ ਸਰਕਾਰੀ ਪ੍ਰਾਇਮਰੀ ਸਕੂਲ condition of the government school in Dhuri ਬੱਸ ਨਾਮ ਦਾ ਹੀ ਸਰਕਾਰੀ ਪ੍ਰਾਇਮਰੀ ਸਕੂਲ ਹੈ, ਪਰ ਸਕੂਲ ਵਿੱਚ ਬੱਚਿਆਂ ਨੂੰ ਛੱਤ ਤੱਕ ਨਸੀਬ ਨਹੀਂ ਹੋ ਰਹੀ। ਇਸ ਤੋਂ ਇਲਾਵਾ ਪੜ੍ਹਾਈ ਲਈ ਵੀ ਖੁੱਲ੍ਹੇ ਆਸਮਾਨ ਦੇ ਥੱਲੇ ਬੈਠ ਕੇ ਬੱਚੇ ਪੜ੍ਹਾਈ ਕਰਦੇ ਹਨ।

ਇਸ ਦੌਰਾਨ ਹੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਪੰਜਾਬ ਦੀ ਮਾਲਕੀ ਥਾਂ ਹੈ, ਇਸ ਸਕੂਲ ਵਿੱਚ ਸੌ ਦੇ ਕਰੀਬ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਸੀ। ਪਰ ਅੱਜ ਇਸ ਸਕੂਲ ਦੀ ਹਾਲਤ ਐਨੀ ਜ਼ਿਆਦਾ ਖ਼ਰਾਬ ਹੋ ਗਈ ਹੈ ਕਿ ਇਹ ਜਾਨਵਰਾਂ ਦਾ ਸਥਾਨ ਲੱਗਦਾ ਹੈ। ਇਸ ਤੋਂ ਇਲਾਵਾ ਅੱਗੇ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਸਕੂਲ ਦੇ ਇਹ ਹਾਲਾਤ ਬਣੇ ਹਨ। ਇਸ ਕਰਕੇ ਹੁਣ ਬਣੀ ਸਰਕਾਰ ਕੋਲੋ ਸੁਖਵਿੰਦਰ ਸਿੰਘ ਨੇ ਸਕੂਲ ਦੀ ਨਵੀਂ ਇਮਾਰਤ ਬਣਾਉਣ ਦੀ ਮੰਗੀ ਕੀਤੀ ਹੈ ਤਾਂ ਜੋ ਇਸ ਸਕੂਲ ਵਿੱਚ ਗਰੀਬਾਂ ਦੇ ਬੱਚੇ ਪੜ੍ਹ ਸਕਣ।

ਸੀਐਮ ਭਗਵੰਤ ਮਾਨ ਦੇ ਹਲਕਾ ਧੂਰੀ ਦੇ ਸਰਕਾਰੀ ਸਕੂਲ ਦੀ ਹਾਲਤ ਖਰਾਬ

ਇਸ ਦੌਰਾਨ ਕੇਹਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਹਤ ਸਿੱਖਿਆ ਅਤੇ ਵਿਕਾਸ ਨੂੰ ਮੁੱਦੇ ਤੇ ਚੋਣ ਲੜੀ ਸੀ ਇਸ ਮੁੱਦੇ ਤੇ ਲੋਕਾਂ ਨੇ ਸਰਕਾਰ ਬਣਾਈ ਸੀ। ਪਰ ਸਿੱਖਿਆ ਨੂੰ ਬਚਾਉਣ ਨੂੰ ਲੈ ਕੇ ਸਰਕਾਰ ਕੋਈ ਵੀ ਉੱਦਮ ਨਹੀਂ ਚੁੱਕ ਰਹੀ। ਸਕੂਲ ਦੀ ਇਮਾਰਤ ਦੇ ਖੰਡਰ ਦਾ ਰੂਪ ਧਾਰਨ ਕੀਤਾ ਹੈ ਅਤੇ ਸਕੂਲ ਦੀ ਖਸਤਾ ਹਾਲਤ ਹੋਣ ਦੇ ਚਲਦੇ ਬੱਚੇ ਦੀ ਸੰਖਿਆਂ ਦਿਨ ਪਰ ਦਿਨ ਕੰਮ ਹੁੰਦੀ ਘੱਟ ਹੁੰਦੀ ਜਾ ਰਹੀ ਹੈ। ਜਿਸ ਕਰਕੇ ਭਗਵੰਤ ਮਾਨ ਨੂੰ ਬੇਨਤੀ ਹੈ ਕਿ ਜਲਦ ਤੋਂ ਜਲਦ ਇਸ ਸਕੂਲ ਦੀ ਇਮਾਰਤ ਬਣਾਈ ਜਾਵੇ।

ਉੱਥੇ ਹੀ ਬਲਾਕ ਸਿੱਖਿਆ ਅਧਿਕਾਰੀ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਸਕੂਲ ਬਾਰੇ ਮੈਨੂੰ ਪਤਾ ਹੈ ਅਤੇ ਜਿਸ ਨੂੰ ਲੈ ਕੇ ਅਸੀਂ ਤੁਰੰਤ ਪੰਜਾਬ ਸਰਕਾਰ ਨੂੰ ਇਸ ਸਬੰਧੀ ਸਕੂਲ ਦੀ ਦਸ਼ਾ ਸੁਧਾਰ ਨੂੰ ਲੈ ਕੇ ਸਿੱਖਿਆ ਵਿਭਾਗ ਨੂੰ ਇੱਕ ਪੱਤਰ ਲਿਖਿਆ ਹੈ ਕਿ ਇਸ ਸਕੂਲ ਲਈ ਇਮਾਰਤ, ਪਾਣੀ, ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣ।

ਇਹ ਵੀ ਪੜੋ:- ਸੁਖਬੀਰ ਬਾਦਲ ਨੇ ਮਾਨ ਸਰਕਾਰ ਉੱਤੇ ਲਾਇਆ ਵੱਡਾ ਇਲਜ਼ਾਮ, ਪੰਜਾਬ ਵਿੱਚ 500 ਕਰੋੜ ਦਾ ਸ਼ਰਾਬ ਘੁਟਾਲਾ

Last Updated :Aug 25, 2022, 10:59 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.