ETV Bharat / city

ਸੁਖਬੀਰ ਬਾਦਲ ਨੇ ਮਾਨ ਸਰਕਾਰ ਉੱਤੇ ਲਾਇਆ ਵੱਡਾ ਇਲਜ਼ਾਮ, ਪੰਜਾਬ ਵਿੱਚ 500 ਕਰੋੜ ਦਾ ਸ਼ਰਾਬ ਘੁਟਾਲਾ

author img

By

Published : Aug 25, 2022, 4:10 PM IST

Updated : Aug 25, 2022, 6:28 PM IST

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮਾਨ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਦੀ ਆੜ ਵਿੱਚ 500 ਕਰੋੜ ਦਾ ਸ਼ਰਾਬ ਘੁਟਾਲਾ ਹੋਇਆ ਹੈ।

shiromani akali dal sukhbir badal press conference
ਸੁਖਬੀਰ ਬਾਦਲ ਦੀ ਪ੍ਰੈਸ ਕਾਨਫਰੰਸ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਇਹ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਨਵੀਂ ਆਬਕਾਰੀ ਨੀਤੀ ਦੀ ਆੜ ਵਿੱਚ 500 ਕਰੋੜ ਰੁਪਏ ਦਾ ਵੱਡਾ ਸ਼ਰਾਬ ਘੁਟਾਲਾ ਹੋਇਆ ਹੈ।

ਰਾਜਪਾਲ ਨਾਲ ਕੀਤੀ ਜਾਵੇਗੀ ਮੁਲਾਕਾਤ: ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਵਿੱਚ ਸਿਰਫ਼ ਦਿੱਲੀ ਦੀ ਆਬਕਾਰੀ ਨੀਤੀ ਲਾਗੂ ਹੋਈ ਹੈ ਜਿਸ ਦੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ। ਉਹ ਇਸ ਸਬੰਧੀ ਰਾਜਪਾਲ ਨਾਲ ਮੁਲਾਕਾਤ ਕਰਨਗੇ। ਨਾਲ ਹੀ ਅਕਾਲੀ ਦਲ ਸੀਬੀਆਈ ਅਤੇ ਈਡੀ ਨੂੰ ਵੀ ਸ਼ਿਕਾਇਤ ਕਰੇਗਾ।

ਪੰਜਾਬ ਚ ਕੀਤੀ ਜਾਵੇ ਜਾਂਚ: ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਅਤੇ ਪੰਜਾਬ ਦੀ ਆਬਕਾਰੀ ਨੀਤੀ ਇੱਕ ਟੀਮ ਵੱਲੋਂ ਬਣਾਈ ਗਈ ਹੈ। ਜਦੋਂ ਇਸ ਬਾਰੇ ਦਿੱਲੀ ਵਿੱਚ ਸ਼ਿਕਾਇਤ ਕੀਤੀ ਗਈ ਤਾਂ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ। ਪਰ ਉਨ੍ਹਾਂ ਵੱਲੋਂ ਪੰਜਾਬ ਵਿੱਚ ਵੀ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ।

'ਆਪ' ਸਰਕਾਰ ਨੇ ਬਦਲੇ ਨਿਯਮ: ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਸਰਕਾਰ ਵੱਲੋਂ ਨਿਯਮਾਂ ਚ ਹੇਰਫੇਰ ਕੀਤਾ ਗਿਆ। ਆਪਣੇ ਲੋਕਾਂ ਨੂੰ ਐਲ1 ਦੇਣ ਲਈ ਪੁਰਾਣੇ ਨੂੰ ਬਾਹਰ ਕੱਢ ਲਿਆ। ਉਨ੍ਹਾਂ ਨੇ ਸ਼ਰਤਾਂ ਲਗਾਈਆਂ ਕਿ ਨਿਰਮਾਤਾ ਅਤੇ ਪ੍ਰਚੂਨ ਵਿਕਰੇਤਾ ਐਲ1 ਭਾਵ ਥੋਕ ਵਿਕਰੇਤਾ ਦਾ ਲਾਇਸੈਂਸ ਨਹੀਂ ਲੈ ਸਕਦੇ।

ਪਹਿਲਾਂ ਸੀ ਇਸ ਤਰ੍ਹਾਂ ਦੀ ਨੀਤੀ: ਸੁਖਬੀਰ ਬਾਦਲ ਨੇ ਦੱਸਿਆ ਕਿ ਸ਼ਰਾਬ 'ਚ ਤਿੰਨ ਤਰ੍ਹਾਂ ਦੇ ਕੰਮ ਹੁੰਦੇ ਹਨ, ਨਿਰਮਾਤਾ, L1 ਯਾਨੀ ਥੋਕ ਵਿਕਰੇਤਾ ਅਤੇ ਰਿਟੇਲਰ। ਪਹਿਲਾਂ 50 ਤੋਂ 100 L1 ਦੇ ਨੇੜੇ ਸਨ। ਉਹ ਪੂਰੀ ਕੰਪਨੀ ਦੀ ਸ਼ਰਾਬ ਆਪਣੇ ਕੋਲ ਰੱਖ ਲੈਂਦਾ ਸੀ ਅਤੇ ਪਰਚੂਨ ਵਿਕਰੇਤਾ ਨੂੰ ਵੇਚਦਾ ਸੀ। ਰਿਟੇਲਰ ਕੋਲ ਇੱਕ ਵਿਕਲਪ ਸੀ। ਉਹ ਜੋ ਸਸਤਾ ਦਿੰਦਾ ਸੀ, ਖਰੀਦ ਲੈਂਦਾ ਸੀ। ਪਰ ਆਮ ਆਦਮੀ ਪਾਰਟੀ ਨੇ ਐਲ1 ਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ।

ਦਿੱਲੀ ਵਾਲੇ ਨੂੰ ਪੰਜਾਬ ਵਿੱਚ ਵੀ ਐਲ1: ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਦਿੱਲੀ ਵਿੱਚ ਜਿਸ ਨੂੰ ਐਲ1 ਮਿਲਿਆ ਹੈ ਉਹ ਪੰਜਾਬ ਵਿੱਚ ਵੀ ਹਨ। ਇਇਸ ਸਬੰਧੀ ਉਨ੍ਹਾਂ ਨੇ ਲੀਸਟ ਵੀ ਕੱਢਵਾਈ ਹੈ।

ਇਸ ਹਾਟਲ ਵਿੱਚ ਹੋਈ ਸੀ ਮੀਟਿੰਗ: ਦੱਸ ਦਈਏ ਕਿ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਨੀਤੀ ਬਣਾਉਣ ਤੋਂ ਪਹਿਲਾਂ ਹਯਾਤ ਹੋਟਲ ਚੰਡੀਗੜ੍ਹ ਦੀ 5ਵੀਂ ਮੰਜ਼ਿਲ 'ਤੇ ਮੀਟਿੰਗ ਹੋਈ ਸੀ। ਇਨ੍ਹਾਂ ਹੀ ਨਹੀਂ 30 ਮਈ ਅਤੇ 6 ਜੂਨ ਨੂੰ ਦਿੱਲੀ ਵਿਖੇ ਮੀਟਿੰਗ ਕੀਤੀ ਗਈ। ਇਸ ਵਿੱਚ ਕੰਪਨੀਆਂ ਦੇ ਨਾਂ ਵੀ ਸਿੱਧੇ ਨਹੀਂ ਸਗੋਂ ਅੰਬ ਅਤੇ ਖੀਰੇ ਦੇ ਕੋਡ ਵਰਡਸ ਵਿੱਚ ਰੱਖੇ ਗਏ ਸਨ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਸ਼ਾਮਲ ਲੋਕਾਂ ਦੀ ਕਾਲ ਡਿਟੇਲ ਅਤੇ ਲੋਕੇਸ਼ਨ ਪ੍ਰਾਪਤ ਕਰੋ। ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾਵੇ।

ਇਹ ਵੀ ਪੜੋ: ਵੱਡੀ ਪੱਧਰ ਉੱਤੇ ਕਾਰੀਗਰਾਂ ਵੱਲੋਂ ਬਣਾਈਆਂ ਜਾ ਰਹੀਆਂ ਸ੍ਰੀ ਗਣੇਸ਼ ਜੀ ਦੀਆਂ ਮੂਰਤੀਆਂ

Last Updated :Aug 25, 2022, 6:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.