ETV Bharat / state

ਤੇਜ਼ ਰਫਤਾਰ 'ਚ ਆ ਰਹੀ ਸਕੂਲੀ ਬੱਸ ਨੇ ਲਈ ਵਿਅਕਤੀ ਦੀ ਜਾਨ

author img

By

Published : Nov 4, 2022, 1:12 PM IST

ਸੰਗਰੂਰ ਵਿੱਚ ਖ਼ਤਰਨਾਕ ਹਾਦਸਾ
ਸੰਗਰੂਰ ਵਿੱਚ ਖ਼ਤਰਨਾਕ ਹਾਦਸਾ

ਬਲੀਆ ਪਿੰਡ ਨੇੜੇ ਇਕ ਸਕੂਲੀ ਵੈਨ ਅਤੇ ਮੋਟਰਸਾਈਕਲ ਦੀ ਆਪਸ 'ਚ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ 2 ਵਿਅਕਤੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕ ਦੀ ਉਮਰ 32 ਸਾਲਾਂ ਦੀ ਦੱਸੀ ਜਾ ਰਹੀ ਹੈ। ਬੱਸ ਦੀ ਸਪੀਡ 100 ਤੋਂ ਉਪਰ ਦੱਸੀ ਜਾ ਰਹੀ ਸੀ। School van and motorcycle collision

ਸੰਗਰੂਰ : ਸੰਗਰੂਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਲੀਆ ਪਿੰਡ ਨੇੜੇ ਇਕ ਸਕੂਲੀ ਵੈਨ ਅਤੇ ਮੋਟਰਸਾਈਕਲ ਦੀ ਆਪਸ 'ਚ ਟੱਕਰ (A collision between a school van and a motorcycle) ਹੋ ਗਈ। ਇਸ ਦਰਦਨਾਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ (Motorcycle riding youth) ਦੀ ਮੌਤ ਹੋ ਗਈ 2 ਵਿਅਕਤੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕ ਦੀ ਉਮਰ 32 ਸਾਲਾਂ ਦੀ ਦੱਸੀ ਜਾ ਰਹੀ ਹੈ। School van and motorcycle collision

ਸੰਗਰੂਰ ਵਿੱਚ ਖ਼ਤਰਨਾਕ ਹਾਦਸਾ

ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਨਾਲ ਟਕਰਾਉਣ ਮਗਰੋਂ ਸਕੂਲੀ ਵੈਨ ਇਕ ਦਰੱਖਤ ਨਾਲ ਜਾ ਵੱਜੀ ਅਤੇ ਸਕੂਲੀ ਵੈਨ ਦੇ ਚਿੱਥੜੇ ਉੱਡ ਗਏ। ਇਸ ਵੈਨ 'ਚ ਸਕੂਲੀ ਬੱਚੇ ਮੌਜੂਦ ਨਹੀਂ ਸਨ। ਜੇਕਰ ਬੱਚੇ ਇਸ ਵੈਨ 'ਚ ਮੌਜੂਦ ਹੁੰਦੇ ਤਾਂ ਬੇਹੱਦ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਹਾਦਸੇ ਮਗਰੋਂ ਸਕੂਲੀ ਬੱਚਿਆਂ ਦੇ ਮਾਪੇ ਬੁਰੀ ਤਰ੍ਹਾਂ ਘਬਰਾ ਗਏ ਹਨ।
ਸੰਗਰੂਰ ਦੇ ਪਿੰਡ ਬੱਲੀਆ ਨੇੜੇ ਇੱਕ ਸਕੂਲੀ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ਵਿੱਚ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਲੜਕੇ ਦਾ ਨਾਮ ਜਗਸੀਰ ਸਿੰਘ ਪੁੱਤਰ ਗੁਰਜੰਟ ਸਿੰਘ ਪਿੰਡ ਰੂਪਹੇਲੀ ਹੈ।



ਜਿਸ ਦੀ ਉਮਰ ਕਰੀਬ 32 ਸਾਲ ਦੱਸੀ ਜਾ ਰਹੀ ਹੈ। ਦੱਸਿਆ ਕਿ ਹਾਦਸਾ ਇੰਨਾ ਦਰਦਨਾਕ ਸੀ ਕਿ ਮੋਟਰਸਾਇਕਲ ਨੂੰ ਟੱਕਰ ਮਾਰਨ ਤੋਂ ਬਾਅਦ ਬੱਸ ਇੱਕ ਦਰਖਤ ਨਾਲ ਟਕਰਾ ਗਈ ਅਤੇ ਡਰਾਈਵਰ ਦੇ ਕੁਨੈਕਟਰ ਨੂੰ ਸੱਟ ਲੱਗੀ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਕੂਲ ਵੱਡਾ ਹੈ ਪਰ ਬੱਸਾਂ ਘੱਟ ਹਨ। ਜਿਸ ਕਾਰਨ ਵਾਹਨ ਚਾਲਕਾਂ ਨੂੰ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣਾ ਪੈਂਦਾ ਹੈ ਅਤੇ ਅੱਜ ਵੀ ਵਾਹਨ ਦੀ ਸਪੀਡ 100 ਤੋਂ ਉਪਰ ਦੱਸੀ ਜਾ ਰਹੀ ਸੀ। ਜਿਸ ਕਾਰਨ ਸਪੀਡ 'ਤੇ ਕਾਬੂ ਨਾ ਕਰ ਸਕੇ ਇਹ ਬੱਸ ਮੋਟਰਸਾਈਕਲ ਜਾ ਟਕਰਾਈ। ਪੁਲਿਸ ਨੇ ਮੌਕੇ 'ਤੇ ਆ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਕੁਨੈਕਟਰ ਸਿਵਲ ਹਸਪਤਾਲ ਸੰਗਰੂਰ ਵਿਖੇ ਜ਼ੇਰੇ ਇਲਾਜ ਹੈ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:- ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਏ ਗੁਰਸਿੱਖ ਨੌਜਵਾਨ ਦੀ 5 ਦਿਨਾਂ ਬਾਅਦ ਹੀ ਹੋਈ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.