ETV Bharat / state

Teachers Protest: ਸਾਂਝਾ ਅਧਿਆਪਕ ਮੋਰਚੇ ਨੇ ਖ਼ਤਮ ਕੀਤਾ ਧਰਨਾ

author img

By

Published : Jun 18, 2021, 10:55 PM IST

ਸਾਂਝਾ ਅਧਿਆਪਕ ਮੋਰਚਾ ਨੂੰ ਸਿੱਖਿਆ ਸਕੱਤਰ ਨੂੰ ਭਰੋਸਾ ਦਿੱਤਾ ਹੈ ਕਿ ਮੰਗਲਵਾਰ 22 ਜੂਨ ਉਨ੍ਹਾਂ ਦੀ ਮੀਟਿੰਗ ਸਿੱਖਿਆ ਮੰਤਰੀ ਨਾਲ ਕਰਵਾਈ ਜਾਵੇਗੀ ਜਿਸ ਤੋਂ ਬਾਅਦ ਅਧਿਆਪਕਾਂ ਨੇ ਧਰਨੇ ਦੀ ਸਮਾਪਤੀ ਦਾ ਅਧਿਕਾਰਿਕ ਐਲਾਨ ਕਰ ਦਿੱਤਾ ਹੈ।

Teachers Protest: ਸਾਂਝਾ ਅਧਿਆਪਕ ਮੋਰਚੇ ਨੇ ਖ਼ਤਮ ਕੀਤਾ ਧਰਨਾ
Teachers Protest: ਸਾਂਝਾ ਅਧਿਆਪਕ ਮੋਰਚੇ ਨੇ ਖ਼ਤਮ ਕੀਤਾ ਧਰਨਾ

ਮੋਹਾਲੀ: ਸਾਂਝਾ ਅਧਿਆਪਕ ਮੋਰਚਾ ਨੇ ਸਰਕਾਰ ਦੇ ਭਰੋਸੇ ਤੋਂ ਬਾਅਦ ਆਪਣਾ ਧਰਨਾ ਖਤਮ ਕਰ ਦਿੱਤਾ ਹੈ। ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਉਹ ਸੰਕੇਤਕ ਰੂਪ ਵਿੱਚ ਸਰਕਾਰ ਨੂੰ ਚਿਤਾਵਨੀ ਦੇਣ ਆਏ ਸੀ ਤੇ ਮੋਹਾਲੀ ਸਿੱਖਿਆ ਬੋਰਡ ਦੇ ਸਾਹਮਣੇ ਰੈਲੀ ਕਰਕੇ ਉਹਨਾਂ ਨੇ ਆਪਣੀ ਇਕਜੁੱਟਤਾ ਦਿਖਾਈ ਹੈ। ਸਾਂਝਾ ਅਧਿਆਪਕ ਮੋਰਚਾ ਨੂੰ ਸਿੱਖਿਆ ਸਕੱਤਰ ਨੂੰ ਭਰੋਸਾ ਦਿੱਤਾ ਹੈ ਕਿ ਮੰਗਲਵਾਰ 22 ਜੂਨ ਉਨ੍ਹਾਂ ਦੀ ਮੀਟਿੰਗ ਸਿੱਖਿਆ ਮੰਤਰੀ ਨਾਲ ਕਰਵਾਈ ਜਾਵੇਗੀ ਜਿਸ ਤੋਂ ਬਾਅਦ ਅਧਿਆਪਕਾਂ ਨੇ ਧਰਨੇ ਦੀ ਸਮਾਪਤੀ ਦਾ ਅਧਿਕਾਰਿਕ ਐਲਾਨ ਕਰ ਦਿੱਤਾ ਹੈ।

Teachers Protest: ਸਾਂਝਾ ਅਧਿਆਪਕ ਮੋਰਚੇ ਨੇ ਖ਼ਤਮ ਕੀਤਾ ਧਰਨਾ

ਇਹ ਵੀ ਪੜੋ: ਅੱਕਾਂਵਾਲੀ ਦੇ ਖੇਡ ਗਰਾਊਂਡ 'ਚ ਸੈਂਕੜੇ ਨੌਜਵਾਨਾਂ ਨੂੰ ਪੀ.ਟੀ.ਆਈ ਟੀਚਰ ਦੇ ਰਿਹਾ ਮੁਫ਼ਤ ਟ੍ਰੇਨਿੰਗ
ਸਾਂਝਾ ਅਧਿਆਪਕ ਮੋਰਚੇ ਦੇ ਬੈਨਰ ਹੇਠ ਮੋਹਾਲੀ ਵਿਖੇ ਪੰਜਾਬ ਭਰ ਤੋਂ ਹਜ਼ਾਰਾਂ ਦੀ ਸੰਖਿਆ ਵਿੱਚ ਅਧਿਆਪਕ ਪਹੁੰਚੇ ਤੇ ਉਨ੍ਹਾਂ ਵੱਲੋਂ ਇੱਕ ਰੈਲੀ ਕੱਢੀ ਗਈ। ਰੋਸ ਕਰ ਰਹੇ ਅਧਿਆਪਕਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਤੋਂ ਇੱਕ ਰੈਲੀ ਕੱਢ ਕੇ ਫੇਜ਼-7 ਦੀਆਂ ਲਾਈਟਾਂ ’ਤੇ ਜਾ ਕੇ ਸੜਕ ਜਾਮ ਕੀਤੀ। ਧਰਨਾ ਦੇ ਰਹੇ ਸਾਂਝਾ ਅਧਿਆਪਕ ਮੋਰਚੇ ਦੇ ਕਨਵੀਨਰ ਸੁਰਿੰਦਰ ਕੰਬੋਜ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਅੱਗੇ ਆਪਣੀ ਮੰਗ ਰੱਖ ਚੁੱਕੇ ਹਨ, ਪਰ ਸਰਕਾਰ ਲਗਾਤਾਰ ਉਨ੍ਹਾਂ ਦੀ ਮੰਗਾਂ ਨੂੰ ਅਣਸੁਣਾ ਕਰ ਰਹੀ ਹੈ ਤੇ ਜਿੱਥੇ ਵੀ ਉਹ ਧਰਨਾ ਦਿੰਦੇ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ।

ਉਨ੍ਹਾਂ ਨੇ ਕਿਹਾ ਕਿ ਸਾਡੀ ਮੁੱਖ ਮੰਗ ਕੱਚੇ ਅਧਿਆਪਕਾਂ ਨੂੰ ਪੱਕਾ ਕਰਨਾ, ਤਨਖਾਹਾਂ ਵਧਾਉਣਾ ਆਨਲਾਈਨ ਕਲਾਸਾਂ ਦੇ ਨਾਮ ’ਤੇ ਜਿਹੜਾ ਸ਼ੋਸ਼ਣ ਬੱਚਿਆਂ ਤੇ ਅਧਿਆਪਕਾਂ ਦਾ ਕੀਤਾ ਜਾ ਰਿਹਾ ਉਸ ਨੂੰ ਰੋਕਣਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਾਂ ਸੰਕੇਤਕ ਧਰਨਾ ਹੈ ਜੇਕਰ ਉਨ੍ਹਾਂ ਦੀ ਮੰਗਾਂ ’ਤੇ ਗੌਰ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਇਹ ਵੀ ਪੜੋ: ਈਟੀਵੀ ਭਾਰਤ ਦੀ ਖਬਰ ਦਾ ਵੱਡਾ ਅਸਰ,ਖੇਤਾਂ ਚ ਝੋਨਾ ਲਾਉਂਦੀ ਖਿਡਾਰਨ ਨੂੰ ਮਿਲੀ ਨੌਕਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.