ਮੋਹਾਲੀ ਪੁਲਿਸ ਨੇ ਯੂਟਿਊਬ ਨੂੰ ਲਿਖਿਆ ਪੱਤਰ, ਗੈਂਗਸਟਰਾਂ ਦੇ ਅਕਾਊਂਟ ਬੰਦ ਕਰਨ ਦੀ ਮੰਗ

author img

By

Published : Sep 17, 2021, 9:34 PM IST

ਮੋਹਾਲੀ ਪੁਲਿਸ ਨੇ ਯੂਟਿਊਬ ਨੂੰ ਲਿਖਿਆ ਪੱਤਰ, ਗੈਂਗਸਟਰ ਦੇ ਖਾਤੇ ਬੰਦ ਕਰਨ ਦੀ ਮੰਗ

ਪੰਜਾਬ ਭਰ ਵਿਚ ਗੈਂਗਸਟਰਾਂ (Gangsters) ਨੂੰ ਲੈ ਕੇ ਪੁਲਿਸ ਦਿਨੋ ਦਿਨ ਸਖਤ ਹੋ ਰਹੀ ਹੈ।ਮੁਹਾਲੀ ਪੁਲਿਸ ਨੇ ਯੂਟਿਊਬ ਨੂੰ ਪੱਤਰ ਲਿਖਿਆ ਹੈ। ਜਿਸ ਵਿਚ ਗੈਂਗਸਟਰਾਂ ਦੇ ਯੂਟਿਊਬ ਉਤੋ ਖਾਤੇ ਬੰਦ ਕਰਨ ਦੀ ਅਪੀਲ ਕੀਤੀ ਹੈ।

ਮੁਹਾਲੀ:ਪੰਜਾਬ ਭਰ ਵਿਚ ਗੈਂਗਸਟਰਾਂ (Gangsters) ਨੂੰ ਲੈ ਕੇ ਪੁਲਿਸ ਦਿਨੋ ਦਿਨ ਸਖਤ ਹੋ ਰਹੀ ਹੈ।ਪੁਲਿਸ ਨੇ ਗੈਂਗਸਟਰ ਬੰਬੀਹਾ ਗਰੁੱਪ (Bambiha Group) ਦੇ ਤਿੰਨ ਬਦਮਾਸ਼ਾਂ ਨੂੰ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਸੀ। ਇਹਨਾਂ ਤੋਂ ਪੁੱਛਗਿੱਛ ਵਿਚ ਕਈ ਖੁਲਾਸੇ ਹੋਏ ਹਨ ਜਿਨ੍ਹਾਂ ਨੂੰ ਲੈ ਕੇ ਪੁਲਿਸ ਸੁਚੇਤ ਹੋ ਗਈ ਹੈ।ਮੁਹਾਲੀ ਪੁਲਿਸ ਨੇ ਯੂਟਿਊਬ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਗੈਂਗਸਟਰਜ਼ ਵੱਲੋਂ ਚਲਾਏ ਜਾ ਰਹੇ ਯੂਟਿਊਬ ਚੈਨਲ ਬੰਦ ਕਰਨ ਦੇ ਲਈ ਕਿਹਾ ਗਿਆ ਹੈ। ਉੱਥੇ ਗੈਂਗਸਟਰਜ਼ ਵੱਲੋਂ ਬਣਾਈ ਗਈ ਦੋ ਕੰਪਨੀਆਂ ਠੱਗ ਲਾਈਫ ਅਤੇ ਗੋਲਡ ਮੀਡੀਆ 'ਤੇ ਵੀ ਪੁਲਿਸ ਵੱਲੋਂ ਸ਼ਿਕੰਜਾ ਕੱਸਣ ਦੀ ਤਿਆਰੀ ਵਿੱਚ ਹੈ।
ਗ੍ਰਿਫ਼ਤਾਰ ਕੀਤੇ ਗੈਂਗਸਟਰਾਂ ਤੋਂ ਕਈ ਅਹਿਮ ਖੁਲਾਸੇ
ਪੁਲਿਸ ਨੇ ਦੱਸਿਆ ਕਿ ਗੈਂਗਸਟਰ ਦੇ ਇਸ ਤਰ੍ਹਾਂ ਦੇ ਚੈਨਲ ਚਲਾਉਣ ਦੇ ਕੁਝ ਮਾਮਲੇ ਸਾਹਮਣੇ ਆਏ ਸੀ। ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦਵਿੰਦਰ ਬੰਬੀਹਾ ਗਰੁੱਪ ਦੇ ਤਿੰਨ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਸੀ। ਇਨ੍ਹਾਂ ਗੈਂਗਸਟਰਜ਼ ਵਿੱਚ ਮਨਦੀਪ ਸਿੰਘ ਧਾਲੀਵਾਲ ਫ਼ਿਰੋਜ਼ਪੁਰ ,ਜਸਵਿੰਦਰ ਸਿੰਘ ਉਰਫ ਖੱਟੂ ਲੁਧਿਆਣਾ ਅਤੇ ਅਰਸ਼ਦੀਪ ਸਿੰਘ ਸ਼ਾਮਿਲ ਸੀ।

ਗੈਂਗਸਟਰ ਮਿਊਜ਼ਿਕ ਇੰਡਸਟਰੀ ਤੋਂ ਕਰ ਰਹੇ ਹਨ ਕਮਾਈ

ਮੁਲਜ਼ਮਾਂ ਨੇ ਦੱਸਿਆ ਹੈ ਕਿ ਗੈਂਗਸਟਰਾਂ ਨੇ ਵੀ ਕੰਮ ਕਰਨ ਦਾ ਤਰੀਕੇ ਬਦਲ ਲਏ ਹਨ।ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਸਿੰਗਲਜ਼ ਅਤੇ ਬਿਜ਼ਨਸ ਕਰਨ ਵਾਲੇ ਲੋਕਾਂ ਤੋਂ ਜਿਹੜੇ ਵੀ ਪੈਸੇ ਲੈਂਦੇ ਹਨ ਉਸ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਇਨਵੈਸਟ ਕਰ ਰਹੇ ਹਨ। ਉਨ੍ਹਾਂ ਦੀ ਦੋ ਕੰਪਨੀਆਂ ਬਣੀਆ ਹੋਈਆ ਹਨ, ਜਿਵੇਂ ਠੱਗ ਲਾਈਫ ਅਤੇ ਗੋਲਡ ਮੀਡੀਆ ਜਿੱਥੇ ਪੈਸੇ ਇਨਵੈਸਟ ਕੀਤੇ ਜਾ ਰਹੇ ਹਨ।
ਯੂਟਿਊਬ ਚੈਨਲ 'ਤੇ ਗਾਇਕਾਂ ਨੂੰ ਕਰਦੇ ਹਨ ਪ੍ਰਮੋਟ
ਇਸ ਖੁਲਾਸੇ ਤੋਂ ਬਾਅਦ ਪੁਲਿਸ ਹੈਰਾਨ ਰਹਿ ਗਈ ਕਿ ਕਿਵੇਂ ਇਹ ਲੋਕ ਗਾਈਕਾਂ ਤੋਂ ਗੀਤਾਂ ਲਈ ਪੈਸੇ ਲੈਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਯੂਟਿਊਬ ਚੈਨਲ ਉਤੇ ਰਿਲੀਜ਼ ਕਰਕੇ ਮੋਟੀ ਕਮਾਈ ਕਰਦੇ ਹਨ। ਇਹਨਾਂ ਮਿਊਜ਼ਿਕ ਕੰਪਨੀਆਂ ਨੂੰ ਅਰਮੀਨੀਆ ਵਿੱਚ ਗੌਰਵ ਪਟਿਆਲ ਉਰਫ਼ ਲੱਕੀ ਪ੍ਰਮੋਟ ਕਰ ਰਿਹਾ ਹੈ।

ਖਾਤੇ ਕੀਤੇ ਜਾਣ ਬੰਦ

ਮੁਹਾਲੀ ਦੀ ਪੁਲਿਸ ਵੱਲੋਂ ਹੁਣ ਯੂਟਿਊਬ ਨੂੰ ਪੱਤਰ ਲਿਖਿਆ ਗਿਆ ਹੈ ਕਿ ਗੈਂਗਸਟਰਾਂ ਦੇ ਸੋਸ਼ਲ ਮੀਡੀਆ ਵਿਚੋਂ ਖਾਤੇ ਬੰਦ ਕੀਤੇ ਜਾਣੇ ਚਾਹੀਦੇ ਹਨ।ਉਨ੍ਹਾਂ ਨੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਵੀ ਇਹ ਕਦਮ ਚੁੱਕਿਆ ਗਿਆ ਹੈ।

ਇਹ ਵੀ ਪੜੋ:ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀ ਕੋਠੀ ਦੇ ਬਾਹਰ ਕਿਸਾਨ ਦੀ ਹੋਈ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.