ਸਕੂਲ ਦੇ 1 ਮਾਸਟਰ ਦੀ ਬਦਲੀ ਹੋਣ 'ਤੇ 4 ਪਿੰਡਾਂ ਦੀਆਂ ਪੰਚਾਇਤਾਂ ਨੇ ਸਕੂਲ ਨੂੰ ਜੜਿਆ ਜਿੰਦਾ

author img

By

Published : Sep 22, 2021, 7:12 PM IST

ਸਕੂਲ ਦੇ 1 ਮਾਸਟਰ ਦੀ ਬਦਲੀ ਹੋਣ ਤੇ 4 ਪਿੰਡਾਂ ਦੀਆਂ ਪੰਚਾਇਤਾਂ ਨੇ ਸਕੂਲ ਨੂੰ ਜੜਿਆ ਜਿੰਦਾ

ਮੋਹਾਲੀ ਤਹਿਸੀਲ ਦੇ ਅੰਦਰ ਪੈਂਦੇ ਪਿੰਡ ਸਿਆਊ ਜੋ ਕਿ ਅੱਠਵੀਂ ਕਲਾਸ ਤੱਕ ਦਾ ਸਕੂਲ ਹੈ, ਉਥੇ ਇੱਕ ਮਾਸਟਰ ਜਸਵਿੰਦਰ ਸਿੰਘ ਜੋ ਕਿ ਪੰਜਾਬੀ ਵਿਸ਼ੇ ਦੇ ਅਧਿਆਪਕ ਸਨ। ਉਨ੍ਹਾਂ ਦੀ ਬਦਲੀ ਮੋਹਾਲੀ ਤੋਂ ਜ਼ਿਲਾ ਤਰਨਤਾਰਨ ਕਰ ਦਿੱਤੀ ਗਈ। ਇਸ ਚੀਜ਼ ਨੂੰ ਲੈ ਕੇ ਗੁਸਾਈ ਦੇ ਬੱਚੇ 'ਤੇ 4 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਕੂਲ ਨੂੰ ਜਿੰਦਾ ਲਾ ਦਿੱਤਾ ਗਿਆ।

ਮੋਹਾਲੀ: ਮੋਹਾਲੀ ਤਹਿਸੀਲ ਦੇ ਅੰਦਰ ਪੈਂਦੇ ਪਿੰਡ ਸਿਆਊ ਜੋ ਕਿ ਅੱਠਵੀਂ ਕਲਾਸ ਤੱਕ ਦਾ ਸਕੂਲ ਹੈ, ਉਥੇ ਇੱਕ ਮਾਸਟਰ ਜਸਵਿੰਦਰ ਸਿੰਘ ਜੋ ਕਿ ਪੰਜਾਬੀ ਵਿਸ਼ੇ ਦੇ ਅਧਿਆਪਕ ਸਨ। ਉਨ੍ਹਾਂ ਦੀ ਬਦਲੀ ਮੋਹਾਲੀ ਤੋਂ ਜ਼ਿਲਾ ਤਰਨਤਾਰਨ ਕਰ ਦਿੱਤੀ ਗਈ। ਇਸ ਚੀਜ਼ ਨੂੰ ਲੈ ਕੇ ਗੁਸਾਈ ਦੇ ਬੱਚੇ 'ਤੇ 4 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਕੂਲ ਨੂੰ ਜਿੰਦਾ ਲਾ ਦਿੱਤਾ ਗਿਆ।

ਗੇਟ ਦੇ ਸਾਹਮਣੇ ਬੈਠ ਕੇ ਪੰਚਾਇਤ 'ਤੇ ਸਕੂਲੀ ਬੱਚਿਆਂ ਨੇ ਨਾਅਰੇਬਾਜ਼ੀ ਕੀਤੀ। ਹਾਲਾਂਕਿ ਇਸ ਦੌਰਾਨ ਸਕੂਲ ਵਿਚ ਚਾਰ ਹੋਰ ਅਧਿਆਪਕ ਸਨ, ਜਿਨ੍ਹਾਂ ਨੂੰ ਸਕੂਲ ਵਿੱਚ ਐਂਟਰ ਨਹੀਂ ਕਰਨ ਦਿੱਤਾ ਗਿਆ ਅਤੇ ਗਰਾਮ ਪੰਚਾਇਤਾਂ ਵੱਲੋਂ ਬਾਰ-ਬਾਰ ਰੋਸ਼ ਪ੍ਰਗਟ ਕਰਨ ਤੋਂ ਬਾਅਦ ਉਨ੍ਹਾਂ ਨੇ ਇਹੀ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਅਧਿਆਪਕ ਬਹੁਤ ਵਧੀਆ ਸਨ।

ਅਧਿਆਪਕ ਜਸਵਿੰਦਰ ਸਿੰਘ ਜਿਹੜੇ ਪੰਜਾਬੀ ਪੜ੍ਹਾਉਂਦੇ ਸਨ, ਉਨ੍ਹਾਂ ਨੇ ਸਕੂਲ ਨੂੰ ਸੰਵਾਰਿਆ ਅਤੇ ਬੱਚਿਆ ਨੂੰ ਵੀ ਸੰਵਾਰਿਆ ਇਸ ਕਰਕੇ ਉਹ ਇਨ੍ਹਾਂ ਦੀ ਬਦਲੀ ਨਹੀਂ ਹੋਣ ਦੇਣਗੇ। ਇਸ ਮਾਮਲੇ ਨੂੰ ਲੈ ਕੇ ਉਹ ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਜੂਕੇਸ਼ਨ ਸੈਕਟਰੀ ਨੂੰ ਵੀ ਮਿਲੇ ਸਨ ਪਰ ਉਨ੍ਹਾਂ ਨੇ ਉਨ੍ਹਾਂ ਦੀ ਗੱਲ ਨੂੰ ਤਵੱਜੋਂ ਨਹੀਂ ਦਿੱਤੀ।

ਸਕੂਲ ਦੇ 1 ਮਾਸਟਰ ਦੀ ਬਦਲੀ ਹੋਣ ਤੇ 4 ਪਿੰਡਾਂ ਦੀਆਂ ਪੰਚਾਇਤਾਂ ਨੇ ਸਕੂਲ ਨੂੰ ਜੜਿਆ ਜਿੰਦਾ

ਜਿਸ ਕਾਰਨ ਮਜ਼ਬੂਰ ਹੋ ਕੇ ਰੋਸ ਧਰਨਾ ਕਰਨਾ ਪੈ ਰਿਹਾ ਹੈ, ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਬੱਚਿਆਂ ਦੀ ਸਮੱਸਿਆ ਹੱਲ ਨਾ ਹੋਈ, ਜਿਸ ਮਾਸਟਰ ਦੀ ਬਦਲੀ ਕੀਤੀ ਗਈ ਉਸ ਨੂੰ ਮੁੜ ਤੋਂ ਮੋਹਾਲੀ ਵਿੱਚ ਨਾ ਲਿਆਂਦਾ ਗਿਆ ਤਾਂ ਉਹ ਇਸ ਸਕੂਲ ਨੂੰ ਕਿਸੇ ਵੀ ਕੀਮਤ 'ਤੇ ਖੁੱਲ੍ਹਣ ਨਹੀਂ ਦੇਣਗੇ।

ਇਸ ਦੌਰਾਨ ਪਿੰਡ ਸਿਆਊ ਦੇ ਸਰਪੰਚ ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ਨਹੀਂ ਬਲਕਿ 4 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਕੂਲ ਦੇ ਗੇਟ ਨੂੰ ਤਾਲਾ ਲਾਇਆ ਗਿਆ, ਸਕੂਲ ਅੱਠਵੀਂ ਕਲਾਸ ਤੱਕ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਜਿਹੜਾ ਮਾਸਟਰ ਬੱਚੇ ਨੂੰ ਸਭ ਤੋਂ ਵਧੀਆ ਪੜ੍ਹਾਉਂਦਾ ਸੀ ਸਕੂਲ ਦੀ ਸੰਭਾਲ ਕਰਦਾ ਸੀ ਕਿ ਉਹ ਉਸ ਮਾਸਟਰ ਦੀ ਕਿਸੇ ਰੰਜਿਸ਼ ਕਾਰਣ ਸਕੂਲ ਤੋਂ ਉਸ ਦੀ ਹੋਰ ਜਗ੍ਹਾ ਤੇ ਬਦਲੀ ਕਰ ਦਿੱਤੀ ਗਈ ਹੈ। ਜਿਸ ਕਰਕੇ ਬੱਚੇ ਅਤੇ ਬੱਚਿਆਂ ਦੇ ਮਾਪਿਆਂ ਨੂੰ ਇਹ ਗੱਲ ਪਸੰਦ ਨਹੀਂ ਆਈ 'ਤੇ ਉਨ੍ਹਾਂ ਨੂੰ ਮਜ਼ਬੂਰ ਹੋ ਕੇ ਗੇਟ ਦੇ ਸਾਹਮਣੇ ਧਰਨਾ ਲਾਉਣਾ ਪੈ ਰਿਹਾ ਹੈ।

ਇਸ ਦੌਰਾਨ ਪਿੰਡ ਪੱਤੋ ਦੇ ਸਰਪੰਚ ਲਖਵੀਰ ਸਿੰਘ ਔਲਖ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇ ਪਰ ਵਧੀਆ ਅਧਿਆਪਕ ਨੂੰ ਬਦਲ ਸਰਕਾਰ ਨੇ ਚੰਗਾ ਨਹੀਂ ਕੀਤਾ।

ਸਕੂਲ ਨੂੰ ਜਿੰਦਾ ਜੜੇ ਜਾਣ ਦੇ ਮਾਮਲੇ 'ਚ ਨਵੇਂ ਮੋਹਾਲੀ ਦੇ ਡੀ. ਸੀ. ਮੈਡਮ ਈਸ਼ਾ ਕਾਲੀਆ ਨੇ ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਹੋਇਆ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਦੀ ਪੂਰੀ ਜਾਣਕਾਰੀ ਹੈ। ਉਨ੍ਹਾਂ ਨੇ ਕਿਹਾ ਸਕੂਲ ਦਾ ਗੇਟ ਖੁਲ੍ਹਵਾਉਣ ਲਈ ਸਕੂਲ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ 'ਤੇ ਉਨ੍ਹਾਂ ਵੱਲੋਂ ਵੀ ਬਕਾਇਦਾ ਤੌਰ ਤੇ ਵੀਡੀਓ ਲਾਇਆ ਗਿਆ ਜੋ ਉਨ੍ਹਾਂ ਦੇ ਸੰਪਰਕ ਵਿੱਚ ਹੈ ਤਾਂ ਕਿ ਬੱਚਿਆਂ ਦੀ ਪੜ੍ਹਾਈ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।

ਅਜੇ ਬੀਤੀ ਦਿਨੀਂ ਹੀ ਪੰਜਾਬ ਦੇ ਨਵੇਂ ਸੀਐਮ ਚਰਨਜੀਤ ਸਿੰਘ ਚੰਨੀ ਨੇ ਅਹੁਦਾ ਸੰਭਾਲਿਆ ਹੈ ਤੇ ਪੂਰੇ ਹੀ ਪ੍ਰਸ਼ਾਸਨ ਵਿੱਚ ਹਲਚਲ ਮਚੀ ਹੋਈ ਹੈ। ਇਕ ਪਾਸੇ ਜਿਥੇ ਵੱਡੇ-ਵੱਡੇ ਆਈਏਐਸ ਤੇ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਉਥੇ ਹੀ ਹੁਣ ਸਕੂਲ ਅਧਿਆਪਕਾਂ ਤੇ ਵੀ ਤਬਾਦਲੇ ਦੀ ਨੌਬਤ ਆ ਖੜ੍ਹੀ ਹੋਈ ਹੈ।

ਇਹ ਵੀ ਪੜ੍ਹੋ: 18 ਸਾਲ ਤੋਂ ਵੱਧ ਉਮਰ ਦੇ 80 ਫੀਸਦ ਵਿਦਿਆਰਥੀ ਡੋਜ਼ ਤੋਂ ਸੱਖਣੇ

ETV Bharat Logo

Copyright © 2024 Ushodaya Enterprises Pvt. Ltd., All Rights Reserved.