ETV Bharat / state

ਫਿਰੌਤੀ ਮੰਗਣ ਵਾਲੇ ਗਿਰੋਹ ਦੇ ਦੋ ਨੌਜਵਾਨ ਕਾਬੂ, ਖੁਦ ਨੂੰ ਦੱਸਦੇ ਸੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ

author img

By

Published : Aug 31, 2022, 4:28 PM IST

Updated : Aug 31, 2022, 6:11 PM IST

Ropar police arrested two youths
ਫਿਰੌਤੀ ਮੰਗਣ ਵਾਲੇ ਗਿਰੋਹ ਦੇ ਦੋ ਨੌਜਵਾਨ ਕਾਬੂ

ਰੋਪੜ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਫਿਰੌਤੀ ਮੰਗਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਐਸਐਸਪੀ ਨੇ ਦੱਸਿਆ ਹੈ ਕਿ ਇਹ ਦੋਵੇ ਨੌਜਵਾਨ ਖੁਦ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਕਹਿ ਕੇ ਆਪਣੇ ਆਪ ਨੂੰ ਸਿੰਘਾ ਗੈਗਸਟਰ ਦੱਸ ਕੇ ਮੋਬਾਇਲ ਫੋਨ ਉੱਤੇ ਵਿਅਕਤੀਆਂ ਨੂੰ ਧਮਕਾ ਕੇ ਫਿਰੌਤੀ ਦੀ ਮੰਗ ਕਰਦੇ ਸੀ।

ਰੂਪਨਗਰ: ਜ਼ਿਲ੍ਹੇ ਦੀ ਰੋਪੜ ਪੁਲਿਸ ਵੱਲੋਂ ਫਿਰੌਤੀ ਮੰਗਣ ਵਾਲੇ ਇੱਕ ਗਿਰੋਹ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਬੂ ਕੀਤੇ ਗਏ ਦੋਵੇ ਨੌਜਵਾਨ ਖੁਦ ਨੂੰ ਲਾਰੇਸ਼ ਬਿਸ਼ਨੋਈ ਗਰੁੱਪ ਦਾ ਮੈਂਬਰ ਦੱਸ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਨੌਜਵਾਨ ਪਿੰਡ ਬੜੀ ਝੱਲੀਆਂ ਦੇ ਰਹਿਣ ਵਾਲੇ ਹਨ।

ਐਸਐਸਪੀ ਡਾ. ਸੰਦੀਪ ਕੁਮਾਰ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਟੀ ਰੂਪਨਗਰ ਦੀ ਤਫ਼ਤੀਸ ਦੌਰਾਨ ਦੋਸ਼ੀ ਰਮਨਦੀਪ ਸਿੰਘ ਉਰਫ ਰਮਨ ਅਤੇ ਬਲਵਿੰਦਰ ਸਿੰਘ ਉਰਫ ਬਿੰਦਰ ਵਾਸੀ ਪਿੰਡ ਬੜੀ ਬੱਲੀਆਂ ਥਾਣਾ ਸ੍ਰੀ ਚਮਕੌਰ ਸਾਹਿਬ ਜਿਲ੍ਹਾ ਰੂਪਨਗਰ ਨੂੰ ਕਾਬੂ ਕੀਤਾ ਗਿਆ।

ਫਿਰੌਤੀ ਮੰਗਣ ਵਾਲੇ ਗਿਰੋਹ ਦੇ ਦੋ ਨੌਜਵਾਨ ਕਾਬੂ

ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਖੁਦ ਨੂੰ ਲਾਰੈਸ ਬਿਸ਼ਨੋਈ ਗਰੁੱਪ ਦਾ ਮੈਬਰ ਕਹਿ ਕੇ ਆਪਣੇ ਆਪ ਨੂੰ ਸਿੰਘਾਂ ਗੈਗਸਟਰ ਦੱਸ ਕੇ ਮੋਬਾਇਲ ਫੋਨ ’ਤੇ ਵਿਅਕਤੀਆਂ ਨੂੰ ਧਮਕਾ ਅਤੇ ਫਿਰੋਤੀ ਦੀ ਮੰਗ ਕਰਦੇ ਸੀ। ਇੰਨਾਂ ਨੇ ਮੁਹਾਲੀ ਦੇ ਇੱਕ ਵਿਅਕਤੀ, ਖਰੜ ਦੇ ਦੋ ਵਿਅਕਤੀ ਅਤੇ ਰੂਪਨਗਰ ਏਰੀਆ ਦੇ ਚਾਰ ਵਿਅਕਤੀਆਂ ਪਾਸੋਂ 3-3 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਪੈਸੇ ਨਾਂ ਦੇਣ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੀ।

ਐਸਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ, ਖੋਹ ਕੀਤਾ ਹੋਇਆ ਮੋਬਾਇਲ ਫੋਨ, ਕਮਾਣੀਦਾਰ ਚਾਕੂ ਅਤੇ ਪੀਸੀਆ ਹੋਈਆਂ ਲਾਲ ਮਿਰਚਾਂ, ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਪਹਿਲਾ ਮੋਟਰ ਸਾਇਕਲ ’ਤੇ ਰੋਕੀ ਕਰਕੇ ਦੁਕਾਨਾਂ ਦੇ ਬੋਰਡਾਂ ਤੋਂ ਉਨਾਂ ਦੇ ਮੋਬਾਇਲ ਨੰਬਰ ਨੋਟ ਕਰਦੇ ਹਨ ਅਤੇ ਫਿਰ ਉਨ੍ਹਾਂ ਨੂੰ ਫਿਰੌਤੀ ਲਈ ਫੋਨ ਕਰਕੇ ਡਰਾਉਂਦੇ ਧਮਕਾਉਂਦੇ ਸਨ ਅਤੇ ਇੰਟਰਨੈੱਟ ਤੇ ਪਿਸਤੌਲ ਅਤੇ ਹੋਰ ਅਸਲਿਆਂ ਦੀ ਫੋਟੋਆਂ ਡਾਊਨਲੋਡ ਕਰਕੇ ਉਕਤ ਵਿਅਕਤੀਆਂ ਨੂੰ ਡਰਾਉਣ ਲਈ ਭੇਜ ਦਿੰਦੇ ਸੀ। ਫਿਲਹਾਲ ਪੁਲਿਸ ਕੋਲੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


ਇਹ ਵੀ ਪੜੋ: ਚਰਚ ਵਿੱਚ ਭੰਨ ਤੋੜ, ਪੂਰੇ ਪੰਜਾਬ ਵਿੱਚ ਅਲਰਟ ਜਾਰੀ

Last Updated :Aug 31, 2022, 6:11 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.