ਰੋਪੜ ਪੁਲਿਸ ਵੱਲੋ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 6 ਮੈਂਬਰ ਕਾਬੂ

author img

By

Published : Aug 29, 2022, 8:53 PM IST

Updated : Aug 29, 2022, 9:45 PM IST

Ropar police arrested six people of the gang who carried out the crime

Ropar police arrested six people of the gang ਰੋਪੜ ਪੁਲਿਸ ਨੇ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 6 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ, ਇਹਨਾਂ ਗਿਰੋਹ ਦੇ ਮੈਂਬਰਾਂ ਵੱਲੋ ਰੋਪੜ ਸਮੇਤ ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ 50 ਦੇ ਕਰੀਬ ਵਾਰਦਾਤਾਂ ਨੂੰ ਇੰਨਾਂ ਵੱਲੋ ਅੰਜ਼ਾਮ ਦਿੱਤਾ ਗਿਆ।

ਰੂਪਨਗਰ: ਰਾਤ ਦੇ ਸਮੇਂ ਬੰਦ ਰਹਿਣ ਵਾਲੇ ਕਰੋਬਾਰਾਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 6 ਵਿਅਕਤੀਆਂ ਨੂੰ ਰੋਪੜ ਪੁਲਿਸ Ropar police arrested six people of the gang ਨੇ ਕਾਬੂ ਕਰ ਲਿਆ ਹੈ, ਜਦੋ ਕਿ ਤਿੰਨ ਵਿਅਕਤੀ ਅਜੇ ਵੀ ਫ਼ਰਾਰ ਚੱਲ ਰਹੇ ਹਨ। ਜਿਨ੍ਹਾਂ ਨੂੰ ਕਾਬੂ ਕਰ ਲਈ ਰੋਪੜ ਪੁਲਿਸ Ropar police ਲਗਾਤਾਰ ਛਾਪੇਮਾਰੀਆਂ ਕਰ ਰਹੀ ਹੈ।

ਇਸ ਦੌਰਾਨ ਹੀ ਪ੍ਰੈਸ ਕਾਨਫਰੰਸ ਕਰਿਦਆ ਰੋਪੜ ਪੁਲਿਸ Ropar police ਦੇ ਐਸ.ਪੀ ਮਨਵਿੰਦਰਬੀਰ ਸਿੰਘ ਨੇ ਦੱਸਿਆ ਕਿ ਪਕੜੇ ਗਏ ਇਹ ਵਿਅਕਤੀ ਦਿਨ ਦੇ ਸਮੇਂ ਕਾਰੋਬਾਰਾਂ ਦੀ ਰੈਕੀ ਕਰਦੇ ਸਨ ਤੇ ਰਾਤ ਦੇ ਸਮੇਂ ਬੰਦ ਰਹਿਣ ਵਾਲੇ ਕਾਰੋਬਾਰਾਂ ਵਿੱਚੋਂ ਸਮਾਨ ਚੋਰੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇੰਨਾਂ ਦੀਆਂ ਵਾਰਦਾਤਾਂ ਬਾਰੇ ਲਗਾਤਾਰ ਪਤਾ ਲੱਗ ਰਿਹਾ ਸੀ, ਜਿਸ ਤੋਂ ਬਾਅਦ ਇੰਨਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਹੋਈ ਹੈ।

ਰੋਪੜ ਪੁਲਿਸ ਵੱਲੋ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 6 ਮੈਂਬਰ ਕਾਬੂ

ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਸ਼ੈਲਰਾਂ, ਗਡਾਊਨਾਂ, ਫ਼ੈਕਟਰੀਆਂ ਦੇ ਚੌਂਕੀਦਾਰਾਂ ਨਾਲ ਮਾਰ ਕੁੱਟ ਕਰ ਲੱਤਾਂ ਬਾਂਹਾਂ ਬੰਨ੍ਹ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ। ਜਦੋ ਕਿ ਇਨ੍ਹਾਂ ਵੱਲੋ ਸੰਨ੍ਹ ਲਗਾ ਕੇ ਵੀ ਕਈ ਥਾਂਵਾਂ ਉੱਤੇ ਚੋਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਰੋਪੜ ਸਮੇਤ ਮੁਹਾਲੀ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ 50 ਦੇ ਕਰੀਬ ਵਾਰਦਾਤਾਂ ਨੂੰ ਇਨ੍ਹਾਂ ਵੱਲੋ ਅੰਜ਼ਾਮ ਦਿੱਤਾ ਗਿਆ।

ਰੋਪੜ ਪੁਲਿਸ ਨੇ ਕਿਹਾ ਕਿ ਅਜੇ ਇਨ੍ਹਾਂ ਦੀ ਪੁੱਛ ਗਿੱਛ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਵੱਲੋ ਇੰਨਾਂ ਪਾਸੋਂ ਮਾਰੂ ਹਥਿਆਰ ਅਤੇ ਇਕ ਛੋਟਾ ਹਾਥੀ ਟੈਂਪੂ ਵੀ ਬਰਾਮਦ ਕੀਤਾ ਗਿਆ ਹੈ, ਜਿਸ ਵਿੱਚ ਇਹ ਚੋਰੀ ਦਾ ਸਮਾਨ ਲੱਦ ਕੇ ਵੇਚਣ ਜਾਂਦੇ ਸਨ। ਪਕੜੇ ਗਏ ਇਹ ਵਿਅਕਤੀ ਬੰਗਾਲਾ ਬਸਤੀ ਕੁਰਾਲੀ ਅਤੇ ਇੰਦਰਾ ਕਲੋਨੀ ਸ਼੍ਰੀ ਚਮਕੋਰ ਸਾਹਿਬ ਦੇ ਰਹਿਣ ਵਾਲੇ ਹਨ। ਜਿਨ੍ਹਾਂ ਉੱਤੇ ਪੁਲਿਸ ਨੇ ਮਾਮਲਾ ਦਰਜ ਕਰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ।

ਇਹ ਵੀ ਪੜੋ:- ਚੰਡੀਗੜ੍ਹ ਨਗਰ ਨਿਗਮ ਦੇ ਦੋ ਸੀਨੀਅਰ ਅਧਿਕਾਰੀਆਂ ਵਿੱਚ ਝੜਪ

Last Updated :Aug 29, 2022, 9:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.