ETV Bharat / state

Roads Damaged Roopnagar : ਰੂਪਨਗਰ 'ਚ ਹੜ੍ਹਾਂ ਦੌਰਾਨ ਸੜਕਾਂ ਦਾ ਵੱਡਾ ਨੁਕਸਾਨ, ਵਿਧਾਇਕ ਨੇ 24 ਘੰਟਿਆਂ 'ਚ ਹਾਲਾਤ ਸੁਧਾਰਨ ਦੇ ਦਿੱਤੇ ਹੁਕਮ

author img

By ETV Bharat Punjabi Team

Published : Sep 8, 2023, 7:58 PM IST

ਹੜ੍ਹਾਂ ਕਾਰਨ ਰੂਪਨਗਰ ਇਲਾਕੇ ਦੀਆਂ ਸੜਕਾਂ ਖਸਤਾਹਾਲ ਹਨ। ਦੂਜੇ ਪਾਸੇ ਲੋਕਾਂ ਨੇ ਵਿਧਾਇਕ ਨੂੰ ਇਸ ਸਮੱਸਿਆ ਤੋਂ ਜਾਣੂੰ ਕਰਵਾਇਆ ਤਾਂ ਉਨ੍ਹਾਂ ਵੱਲੋਂ ਮੌਕੇ ਉੱਤੇ ਪਹੁੰਚ ਅਧਿਕਾਰੀਆਂ ਨੂੰ 24 ਘੰਟੇ ਅੰਦਰ ਇਸਦਾ ਹੱਲ ਕਰਨ ਦੀ ਹਦਾਇਤ ਕੀਤੀ ਗਈ ਹੈ।

Roads damaged during floods in Rupnagar were not repaired
Roads Damaged Roopnagar : ਰੂਪਨਗਰ 'ਚ ਹੜ ਦੌਰਾਨ ਟੂਟੀਆਂ ਹੋਈਆਂ ਸੜਕਾਂ ਦੀ ਨਹੀਂ ਹੋਈ ਮੁਰੰਮਤ

ਨੁਕਸਾਨੀਆਂ ਸੜਕਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਅਤੇ ਵਿਧਾਇਕ ਚਰਨਜੀਤ ਸਿੰਘ।

ਰੂਪਨਗਰ : ਬਰਸਾਤ ਦਾ ਮੌਸਮ ਖਤਮ ਹੋਏ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ, ਪਰ ਹੜ੍ਹ ਦੌਰਾਨ ਟੁੱਟੀਆਂ ਹੋਈਆਂ ਸੜਕਾਂ ਹਾਲੇ ਵੀ ਮੁਰੰਮਤ ਨੂੰ ਤਰਸ ਰਹੀਆਂ ਹਨ। ਜਾਣਕਾਰੀ ਮੁਤਾਬਿਕ ਇਸ ਕਾਰਨ ਲੋਕ ਵੀ ਪਰੇਸ਼ਾਨ ਹੋ ਰਹੇ ਹਨ। ਰੂਪਨਗਰ ਤੋਂ ਸ੍ਰੀ ਚਮਕੌਰ ਸਾਹਿਬ ਮਾਰਗ ਉੱਤੇ ਆਵਾਜਾਈ ਠੱਪ ਹੈ ਅਤੇ ਲੋਕਾਂ ਨੂੰ ਵੀਹ ਕਿਲੋਮੀਟਰ ਦਾ ਵਾਧੂ ਸਫ਼ਰ ਕਰਕੇ ਰੂਪਨਗਰ ਪਹੁੰਚਣਾ ਪੈਂਦਾ ਹੈ।

ਸੜਕਾਂ ਉੱਤੇ ਕਈ ਕਈ-ਕਈ ਫੁੱਟ ਟੋਏ : ਜਾਣਕਾਰੀ ਮੁਤਾਬਿਕ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਮੌਕੇ ਉੱਤੇ ਪਹੁੰਚ ਕੇ ਅਧਿਕਾਰੀਆਂ ਦੀ ਕਲਾਸ ਵੀ ਲਗਾਈ ਹੈ। ਇਸ ਤੋਂ ਬਾਅਦ ਉਨ੍ਹਾਂ 24 ਘੰਟੇ ਦੀ ਮੋਹਲਤ ਦਿੱਤੀ ਕਿ ਸੜਕ ਨੂੰ ਚਾਲੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਬੰਦ ਸੜਕ ਦੀ ਪਰੇਸ਼ਾਨੀ ਤੋਂ ਨਿਜ਼ਾਤ ਮਿਲੇ। ਜ਼ਿਕਰਯੋਗ ਹੈ ਕਿ ਇਹਨਾਂ ਦੋਵਾਂ ਥਾਵਾਂ ਉੱਤੇ ਹੜ੍ਹ ਦੇ ਪਾਣੀ ਦੇ ਨਾਲ ਕਰੀਬ ਕਈ-ਕਈ ਫੁੱਟ ਚੌੜੇ ਟੋਏ ਪੈ ਗਏ ਹਨ। ਇਸ ਨਾਲ ਸੜਕ ਉੱਤੇ ਆਵਾਜਾਈ ਬੰਦ ਹੋ ਗਈ ਸੀ ਅਤੇ ਇਨ੍ਹਾਂ ਪਿੰਡਾਂ ਦਾ ਸੰਪਰਕ ਵੀ ਟੁੱਟ ਗਿਆ ਸੀ। ਪ੍ਰਸ਼ਾਸਨ ਵੱਲੋਂ ਪਾੜ ਪਈਆਂ ਹੋਈਆਂ ਸੜਕਾਂ ਉੱਤੇ ਬੰਨ੍ਹ ਮਾਰਿਆ ਗਿਆ ਅਤੇ ਬਰਸਾਤੀ ਪਾਣੀ ਨੂੰ ਰੋਕ ਕੇ ਪਾਣੀ ਦੀ ਨਿਕਾਸੀ ਕੀਤੀ ਗਈ ਸੀ।

ਪਿੰਡ ਵਾਸੀਆਂ ਨੇ ਇਸ ਬਾਬਤ ਲਗਾਤਾਰ ਪ੍ਰਸ਼ਾਸ਼ਨ ਨਾਲ ਰਾਬਤਾ ਕਾਇਮ ਰੱਖਿਆ ਪਰ ਕੋਈ ਵੀ ਹੱਲ ਨਹੀਂ ਨਿਕਲਿਆ। ਉਨ੍ਹਾਂ ਵੱਲੋਂ ਵਿਧਾਇਕ ਨਾਲ ਗੱਲਬਾਤ ਕੀਤੀ ਗਈ ਅਤੇ ਵਿਧਾਇਕ ਨੇ ਮੌਕੇ ਉੱਤੇ ਪਹੁੰਚ ਕੇ 24 ਘੰਟੇ ਅੰਦਰ ਮੌਜੂਦਾ ਸੜਕ ਨੂੰ ਚਾਲੂ ਕਰਨ ਦੀ ਹਦਾਇਤ ਦਿੱਤੀ ਹੈ। ਪਰੇਸ਼ਾਨ ਸਥਾਨਕ ਵਾਸੀਆਂ ਨੇ ਕਿਹਾ ਕਿੰਨਾ ਕੁ ਪਾੜ ਹੈ ਇਸ ਬਾਰੇ ਪ੍ਰਸ਼ਾਸਨ ਨੂੰ ਆ ਕੇ ਦੇਖਣਾ ਚਾਹੀਦਾ ਹੈ। ਇਸ ਨੂੰ ਭਰਨਾ ਚਾਹੀਦਾ ਹੈ। ਸੜਕਾਂ ਦੀ ਹਾਲਾਤ ਖਰਾਬ ਹੈ। ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰ ਦਾ ਕੋਈ ਨੁਮਾਇੰਦਾ ਵੀ ਇੱਥੇ ਨਹੀਂ ਆਇਆ ਹੈ। ਲੋਕਾਂ ਨੇ ਕਿਹਾ ਕਿ ਇਹ ਪਾੜ ਮਹਿਕਮੇ ਦੀ ਅਣਗਹਿਲੀ ਕਾਰਨ ਪਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.