ETV Bharat / state

ਟੀਚਰਜ਼ ਡੇ 'ਤੇ ਪੰਜਾਬ ਵਿਧਾਨ ਸਭਾ ਸਪੀਕਰ ਨੇ ਕੀਤਾ 8 ਅਧਿਆਪਕਾਂ ਨੂੰ ਸਨਮਾਨਿਤ

author img

By

Published : Sep 7, 2019, 9:35 PM IST

ਜਿਨਾਂ ਚੰਗਾ ਟੀਚਰ ਹੋਵੇਗਾ ਉਨਾਂ ਹੀ ਚੰਗਾ ਸਮਾਜ ਹੋਵੇਗਾ, ਅਧਿਆਪਕਾਂ ਨੁੰ ਸੁੰਦਰ ਸਮਾਜ ਦੀ ਸਿਰਜਣਾ ਕਰਨ ਲਈ ਵੱਡਮੁਲਾ ਯੋਗਦਾਨ ਪ੍ਰਾਪਤ ਹੈ।

ਫ਼ੋਟੋ

ਰੋਪੜ: ਰੋਟਰੀ ਭਵਨ ਵਿਚ ਹੈਪੀ ਟੀਚਰਜ਼ ਡੇ ਮਨਾਇਆ ਗਿਆ ਜਿਸ ਵਿਚ ਰਾਣਾ ਕੰਵਰਪਾਲ ਸਿੰਘ ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਮਾਗਮ ਦੌਰਾਨ ਜ਼ਿਲ੍ਹੇ ਦੇ 8 ਅਧਿਆਪਕ, ਜਿਨਾਂ ਨੇ ਅਧਿਆਪਨ ਦੇ ਖੇਤਰ ਵਿਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ, ਦਾ ਰੋਟਰੀ ਕਲੱਬ ਵਲੋਂ ਸਨਮਾਨ ਕੀਤਾ ਗਿਆ।

ਸਨਮਾਨਿਤ ਕੀਤੇ ਗਏ ਅਧਿਆਪਕਾਂ ਵਿਚ ਲੋਕੇਸ਼ ਮੋਹਨ ਸ਼ਰਮਾ, ਸੰਗੀਤਾ ਰਾਣੀ, ਪ੍ਰੋਫੈਸਰ ਨਿਰਮਲ ਸਿੰਘ, ਬੀ.ਪੀ.ਐਸ.ਠਾਕੁਰ, ਵਰਿੰਦਰ ਕੁਮਾਰ ਸ਼ਰਮਾ, ਨੀਰੂ ਸ਼ਰਮਾ, ਬਲਜਿੰਦਰ ਕੌਰ ਤੇ ਦਿਨੇਸ਼ ਕੌਸ਼ਿਕ ਸ਼ਾਮਲ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਕੰਵਰਪਾਲ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਉਹ ਰੋਟਰੀ ਕਲੱਬ ਦੇ ਸਾਬਕਾ ਗਵਰਨਰ ਡਾਕਟਰ ਆਰ.ਐਸ.ਪਰਮਾਰ ਦੇ ਧੰਨਵਾਦੀ ਹਨ ਜਿਨਾਂ ਨੇ ਇਸ ਸਮਾਗਮ ਵਿਚ ਸ਼ਿਰਕਤ ਕਰਨ ਦਾ ਉਨਾਂ ਨੂੰ ਮੌਕਾ ਦਿਤਾ।

ਉਨ੍ਹਾਂ ਕਿਹਾ ਕਿ ਅਧਿਆਪਕ ਕੇਵਲ ਰਾਸ਼ਟਰ ਨਿਰਮਾਤਾ ਹੀ ਨਹੀਂ ਸਗੋਂ ਸਮਾਜ ਦੇ ਨਿਰਮਾਤਾ ਹਨ। ਜੇਕਰ ਕਿਸੇ ਸਮਾਜ ਨੂੰ ਪਰਖਣਾ ਹੋਵੇ ਤਾਂ ਟੀਚਰ ਨੂੰ ਵੇਖ ਲੳ।ਜਿਨਾਂ ਚੰਗਾ ਟੀਚਰ ਹੋਵੇਗਾ ਉਨਾਂ ਹੀ ਚੰਗਾ ਸਮਾਜ ਹੋਵੇਗਾ।ਉਨਾਂ ਅਧਿਆਪਕਾਂ ਨੁੰ ਸੁੰਦਰ ਸਮਾਜ ਦੀ ਸਿਰਜਣਾ ਕਰਨ ਲਈ ਵੱਡਮੁਲਾ ਯੋਗਦਾਨ ਪਾਉਣ ਲਈ ਆਖਿਆ ਤਾਂ ਜੋ ਸਮਾਜ ਹੋਰ ਸੁੰਦਰ ਬਣ ਸਕੇ।ਇਸ ਮੌਕੇ ਉਨਾਂ ਰੋਟਰੀ ਕਲੱਬ ਨੂੰ ਸਮਾਜਿਕ ਗਤੀਵਿਧੀਆ ਲਈ 5 ਲੱਖ ਰੁਪਏ ਦਾ ਚੈਂਕ ਵੀ ਦਿਤਾ।ਇਸ ਮੌਕੇ ਤੇ ਰਾਣਾ ਕੰਵਰਪਾਲ ਸਿੰਘ ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਦਾ ਕਲੱਬ ਵਲੋਂ ਸਨਮਾਨ ਵੀ ਕੀਤਾ ਗਿਆ।

Intro:ਰੋਟਰੀ ਕਲੱਬ ਰੋਪੜ ਨੇ ਮਨਾਇਆ ਹੈਪੀ ਟੀਚਰਜ਼ ਡੇ
ਸਪੀਕਰ ਪੰਜਾਬ ਵਿਧਾਨ ਸਭਾ ਨੇ ਕੀਤੀ ਸ਼ਿਰਕਤ
08 ਅਧਿਆਪਕਾਂ ਨੂੰ ਕੀਤਾ ਸੰਨਮਾਨਿਤBody:ਰੋਟਰੀ ਕਲੱਬ ਰੋਪੜ ਨੇ ਰੋਟਰੀ ਭਵਨ ਵਿਚ ਹੈਪੀ ਟੀਚਰਜ਼ ਡੇ ਮਨਾਇਆ ਗਿਆ ਜਿਸ ਵਿਚ ਰਾਣਾ ਕੰਵਰਪਾਲ ਸਿੰਘ ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਨੇ ਬਤੌਰ ਮੁਖ ਮਹਿਮਾਨ ਸਿਰਕਤ ਕੀਤੀ।ਇਸ ਸਮਾਗਮ ਦੌਰਾਨ ਜਿਲੇ ਦੇ 08 ਅਧਿਆਪਕ ,ਜਿਨਾਂ ਨੇ ਅਧਿਆਪਨ ਦੇ ਖੇਤਰ ਵਿਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ, ਦਾ ਰੋਟਰੀ ਕਲੱਬ ਵਲੋਂ ਸਨਮਾਨ ਕੀਤਾ ਗਿਆ।ਸਨਮਾਨਿਤ ਕੀਤੇ ਗਏ ਅਧਿਆਪਕਾਂ ਵਿਚ ਲੋਕੇਸ਼ ਮੋਹਨ ਸ਼ਰਮਾ,ਸੰਗੀਤਾ ਰਾਣੀ,ਪ੍ਰੋਫੈਸਰ ਨਿਰਮਲ ਸਿੰਘ,ਬੀ.ਪੀ.ਐਸ.ਠਾਕੁਰ,ਵਰਿੰਦਰ ਕੁਮਾਰ ਸ਼ਰਮਾ,ਨੀਰੂ ਸ਼ਰਮਾ,ਬਲਜਿੰਦਰ ਕੌਰ ਤੇ ਦਿਨੇਸ਼ ਕੌਸ਼ਿਕ ਸ਼ਾਮਲ ਹਨ।
ਇਸ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਕੰਵਰਪਾਲ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਉਹ ਰੋਟਰੀ ਕਲਬ ਦੇ ਸਾਬਕਾ ਗਵਰਨਰ ਡਾਕਟਰ ਆਰ.ਐਸ.ਪਰਮਾਰ ਦੇ ਧੰਨਵਾਦੀ ਹਨ ਜਿਨਾਂ ਨੇ ਇਸ ਸਮਾਗਮ ਵਿਚ ਸ਼ਿਰਕਤ ਕਰਨ ਦਾ ਉਨਾਂ ਨੂੰ ਮੌਕਾ ਦਿਤਾ।ਉਨਾਂ ਕਿਹਾ ਕਿ ਅਧਿਆਪਕ ਕੇਵਲ ਰਾਸ਼ਟਰ ਨਿਰਮਾਤਾ ਹੀ ਨਹੀਂ ਸਗੋਂ ਸਮਾਜ ਦੇ ਨਿਰਮਾਤਾ ਹਨ।ਜੇਕਰ ਕਿਸੇ ਸਮਾਜ ਨੂੰ ਪਰਖਣਾ ਹੋਵੇ ਤਾਂ ਟੀਚਰ ਨੂੰ ਵੇਖ ਲੳ।ਜਿਨਾਂ ਚੰਗਾ ਟੀਚਰ ਹੋਵੇਗਾ ਉਨਾਂ ਹੀ ਚੰਗਾ ਸਮਾਜ ਹੋਵੇਗਾ।ਉਨਾਂ ਅਧਿਆਪਕਾਂ ਨੁੰ ਸੁੰਦਰ ਸਮਾਜ ਦੀ ਸਿਰਜਣਾ ਕਰਨ ਲਈ ਵੱਡਮੁਲਾ ਯੋਗਦਾਨ ਪਾਉਣ ਲਈ ਆਖਿਆ ਤਾਂ ਜੋ ਸਮਾਜ ਹੋਰ ਸੁੰਦਰ ਬਣ ਸਕੇ।ਇਸ ਮੌਕੇ ਉਨਾਂ ਰੋਟਰੀ ਕਲੱਬ ਨੂੰ ਸਮਾਜਿਕ ਗਤੀਵਿਧੀਆ ਲਈ 05 ਲੱਖ ਰੁਪਏ ਦਾ ਚੈਕ ਵੀ ਦਿਤਾ।ਇਸ ਮੌਕੇ ਤੇ ਰਾਣਾ ਕੰਵਰਪਾਲ ਸਿੰਘ ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਦਾ ਕਲੱਬ ਵਲੋਂ ਸਨਮਾਨ ਵੀ ਕੀਤਾ ਗਿਆ।
ਇਸ ਤੋਂ ਪਹਿਲਾਂ ਆਏ ਪਤਵੰਤੇ ਵਿਅਕਤੀਆਂ ਦਾ ਸਵਾਗਤ ਕਰਦਿਆਂ ਕੱਲਬ ਪ੍ਰਧਾਨ ਵਿਵੇਕ ਚਾਨਣਾ ਨੇ ਕੱਲਬ ਵਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।ਇਸ ਸਮਾਗਮ ਨੂੰ ਸਾਬਕਾ ਜਿਲਾ ਗਵਰਨਰ ਚੇਤਨ ਅਗਰਵਾਲ, ਭੀਮ ਸੇਨ,ਅਸਿਸਟੈਂਟ ਗਵਰਨਰ ਐਡਵੋਕੇਟ ਅਮਰ ਰਾਜ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਡਾਕਟਰ ਐਚ.ਐਨ.ਸ਼ਰਮਾ ਸਿਵਲ ਸਰਜਨ, ਤ੍ਰਿਪਤਾ ਚਾਨਣਾ ਅਤੇ ਹੋਰ ਹਾਜਰ ਸਨ। Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.