Harjot bains weds jyoti yadav: ਵਿਆਹ ਦੇ ਬੰਧਨ 'ਚ ਬੱਝੇ ਮੰਤਰੀ ਹਰਜੋਤ ਬੈਂਸ, ਸੀਐੱਮ ਮਾਨ ਤੇ ਕੇਜਰੀਵਾਲ ਵਿਆਹ 'ਚ ਹੋਏ ਸ਼ਾਮਿਲ

author img

By

Published : Mar 25, 2023, 2:01 PM IST

Updated : Mar 25, 2023, 5:53 PM IST

Minister Harjot Bains and IPS Jyoti Yadav got married in Ropar

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵਿਆਹ ਆਈਪੀਐੱਸ ਡਾਕਟਰ ਜਯੋਤੀ ਯਾਦਵ ਨਾਲ ਨੰਗਲ ਸਥਿਤ ਗੁਰਦੁਆਰਾ ਬਿਭੌਰ ਸਾਹਿਬ ਵਿਖੇ ਹੋਇਆ। ਇਸ ਮੌਕੇ ਉਨ੍ਹਾਂ ਨੇ ਗੁਰ ਮਰਿਆਦਾ ਮੁਤਾਬਿਕ ਡਾਕਟਰ ਜਯੋਤੀ ਯਾਦਵ ਨਾਲ ਲਾਵਾਂ ਲਈਆਂ। ਨਵੀਂ ਵਿਆਹੀ ਜੋੜੀ ਨੂੰ ਵਧਾਈ ਦੇਣ ਲਈ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਨਾਲ ਸਾਂਸਦ ਰਾਘਵ ਚੱਢਾ ਵੀ ਪਹੁੰਚੇ।

Harjot bains weds jyoti yadav: ਵਿਆਹ ਦੇ ਬੰਧਨ 'ਚ ਬੱਝੇ ਮੰਤਰੀ ਹਰਜੋਤ ਬੈਂਸ, ਸੀਐੱਮ ਮਾਨ ਤੇ ਕੇਜਰੀਵਾਲ ਵਿਆਹ 'ਚ ਹੋਏ ਸ਼ਾਮਿਲ

ਰੋਪੜ: ਸ੍ਰੀ ਅਨੰਦਪੁਰ ਸਾਹਿਬ ਤੋਂ ਕੈਬਨਿਟ ਮੰਤਰੀ ਅਤੇ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸ਼ਨੀਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਉਨ੍ਹਾਂ ਦਾ ਵਿਆਹ ਨੰਗਲ ਦੇ ਗੁਰਦੁਆਰਾ ਬਿਭੌਰ ਸਾਹਿਬ ਵਿਖੇ ਗੁਰ ਮਰਿਆਦਾ ਮੁਤਾਬਿਕ ਗੁਰੂਗ੍ਰਾਮ ਨਿਵਾਸੀ ਰਾਕੇਸ਼ ਯਾਦਵ ਦੀ ਆਈਪੀਐਸ ਧੀ ਜੋਤੀ ਯਾਦਵ ਨਾਲ ਹੋਇਆ। ਮੰਤਰੀ ਹਰਜੋਤ ਬੈਂਸ ਦੇ ਵਿਆਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ਼ਮੂਲੀਅਤ ਕਰਕੇ ਨਵੀਂ ਵਿਹੀ ਜੋੜੀ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ। ਦੱਸ ਦਈਏ ਸਿੱਖਿਆ ਮੰਤਰੀ ਦੇ ਪਿਤਾ ਸੋਹਨ ਸਿੰਘ ਮਾਤਾ ਬਲਵਿੰਦਰ ਕੌਰ ਨੇ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ।

12 ਮਾਰਚ ਨੂੰ ਹਰਜੋਤ ਬੈਂਸ ਨਾਲ ਮੰਗਣੀ: ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਆਈਪੀਐਸ ਜੋਤੀ ਯਾਦਵ ਨਾਲ ਕੁੜਮਾਈ ਦੀਆਂ ਗੱਲਾਂ ਸਾਹਮਣੇ ਆਈਆਂ ਸਨ। ਇਸ ਤੋਂ ਇਲਾਵਾ ਦੋਵਾਂ ਦੀਆਂ ਸੋਸ਼ਲ ਮੀਡੀਆ 'ਤੇ ਇਕੱਠਿਆਂ ਦੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ ਸਨ। ਜ਼ਿਕਰਯੋਗ ਹੈ ਕਿ ਮੰਤਰੀ ਹਰਜੋਤ ਬੈਂਸ ਦੀ ਧਰਮ ਪਤਨੀ ਆਈਪੀਐੱਸ ਜੋਤੀ ਯਾਦਵ ਇਸ ਸਮੇਂ ਮਾਨਸਾ ਜ਼ਿਲ੍ਹੇ ਵਿੱਚ ਤਾਇਨਾਤ ਹਨ। ਦੱਸ ਦਈਏ ਆਪੀਐੱਸ ਜਯੋਤੀ ਯਾਦਵ ਨੇ 12 ਮਾਰਚ ਨੂੰ ਹਰਜੋਤ ਬੈਂਸ ਨਾਲ ਮੰਗਣੀ ਕਰਵਾਈ ਸੀ ਅਤੇ ਜਯੋਤੀ ਯਾਦਵ ਦੀ ਪਹਿਲੀ ਮੁਲਾਕਾਤ 2011 ਵਿੱਚ ਅੰਨਾ ਹਜ਼ਾਰੇ ਵੱਲੋਂ ਚਲਾਏ ਗਏ ਅੰਦੋਲਨ ਦੌਰਾਨ ਹਰਜੋਤ ਬੈਂਸ ਨਾਲ ਹੋਈ ਸੀ। ਦੱਸ ਦਈਏ ਜਯੋਤੀ ਯਾਦਵ ਇਸ ਸਮੇਂ ਮਾਨਸਾ ਵਿੱਚ ਬਤੌਰ ਐੱਸਪੀ ਹੈੱਡਕੁਆਟਰ ਵਜੋਂ ਤਾਇਨਾਤ ਨੇ ਅਤੇ ਉਹ 2022 ਵਿੱਚ ਆਪ ਵਿਧਾਇਕਾ ਰਜਿੰਦਰ ਕੌਰ ਛੀਨਾ ਨਾਲ ਹੋਏ ਵਿਵਾਦ ਕਾਰਣ ਸੁਰਖੀਆਂ ਵਿੱਚ ਆਏ ਸਨ।

ਮੰਤਰੀ ਹਰਜੋਤ ਬੈਂਸ ਪੰਜਾਬ ਦੇ ਜ਼ਿਲ੍ਹਾ ਰੋਪੜ ਦੀ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਦੇ ਪਿੰਡ ਗੰਭੀਰਪੁਰ ਦੇ ਵਸਨੀਕ ਹਨ। ਉਹਨਾਂ ਦੇ ਦਾਦਾ ਮਰਹੂਮ ਉਜਾਗਰ ਸਿੰਘ ਬੈਂਸ ਬੀਬੀਐਮਬੀ ਨੰਗਲ ਵਿੱਚ ਇੱਕ ਕਰਮਚਾਰੀ ਸਨ ਅਤੇ ਉਹਨਾਂ ਨੇ ਭਾਖੜਾ ਨੰਗਲ ਡੈਮ ਦੇ ਨਿਰਮਾਣ ਵਿੱਚ ਕੰਮ ਕੀਤਾ ਸੀ। ਹਰਜੋਤ ਬੈਂਸ ਨੇ ਆਪਣੀ ਸਕੂਲੀ ਪੜ੍ਹਾਈ ਲੁਧਿਆਣਾ ਤੋਂ ਕੀਤੀ ਅਤੇ ਬੀ.ਏ.ਐਲ.ਐਲ.ਬੀ. ਪੰਜਾਬ ਯੂਨੀਵਰਸਿਟੀ ਤੋਂ ਉਹ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੇ ਇੱਕ ਕੋਰਸ ਲਈ ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟਿਕਲ ਸਾਇੰਸ ਵਿੱਚ ਪੜ੍ਹੇ ਨੇ। ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਹਨ। ਦੱਸ ਦਈਏ ਹਰਜੋਤ ਬੈਂਸ ਕਈ ਸਮਾਜਿਕ ਅੰਦੋਲਨਾਂ ਦਾ ਹਿੱਸਾ ਰਹੇ ਹਨ ਅਤੇ 18 ਸਾਲ ਦੀ ਉਮਰ ਵਿੱਚ ਇੱਕ ਪੈਨ ਪੰਜਾਬ ਯੂਨਾਈਟਿਡ ਯੂਥ ਆਰਗੇਨਾਈਜ਼ੇਸ਼ਨ ਦੀ ਸਥਾਪਨਾ ਕੀਤੀ। ਉਨ੍ਹਾਂ ਭ੍ਰਿਸ਼ਟਾਚਾਰ ਵਿਰੁੱਧ ਚੱਲੇ ਅੰਦੋਲਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਉਹ 23 ਸਾਲ ਦੀ ਉਮਰ ਵਿੱਚ ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੰਸਥਾਪਕ ਪ੍ਰਧਾਨ ਸਨ।

ਇਹ ਵੀ ਪੜ੍ਹੋ: Anushka Sharma: ਬਲੈਕ ਡਰੈੱਸ 'ਚ ਤਬਾਹੀ ਮਚਾ ਰਹੀ ਹੈ ਅਨੁਸ਼ਕਾ ਸ਼ਰਮਾ, 4 ਲੱਖ ਤੋਂ ਵੱਧ ਲੋਕਾਂ ਨੇ ਦਿੱਤੀ ਪ੍ਰਤੀਕਿਰਿਆ

Last Updated :Mar 25, 2023, 5:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.