ETV Bharat / state

Hola Mohalla 2022: ਹੋਲੇ ਮਹੱਲਾ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ

author img

By

Published : Mar 5, 2022, 6:40 AM IST

ਕੀਰਤਪੁਰ ਸਾਹਿਬ ਵਿੱਚ 14 ਤੋਂ ਹੋਲਾ ਮਹੱਲਾ (Hola Mohalla 2022) ਸ਼ੁਰੂ ਹੋ ਰਿਹਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੇ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਅਧਿਕਾਰੀਆਂ ਨਾਲ ਹੋਲੇ ਮਹੱਲੇ ਦੀਆਂ ਤਿਆਰੀਆਂ ਸਬੰਧੀ ਰੀਵਿਊ ਮੀਟਿੰਗ ਕੀਤੀ।

ਹੋਲੇ ਮਹੱਲਾ ਦੀਆਂ ਤਿਆਰੀਆਂ
ਹੋਲੇ ਮਹੱਲਾ ਦੀਆਂ ਤਿਆਰੀਆਂ

ਸ੍ਰੀ ਅਨੰਦਪੁਰ ਸਾਹਿਬ: ਹੋਲਾ ਮਹੱਲਾ ਦਾ ਤਿਉਹਾਰ (Hola Mohalla 2022) ਕੀਰਤਪੁਰ ਸਾਹਿਬ ਵਿੱਚ 14 ਤੋਂ 16 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 17 ਤੋਂ 19 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਸਮੁੱਚਾ ਮੇਲਾ ਖੇਤਰ ਨੂੰ ਕ੍ਰਮਵਾਰ 2 ਅਤੇ 11 ਸੈਕਟਰਾਂ ਵਿੱਚ ਵੰਡ ਕੇ ਸੰਗਤਾਂ/ਸ਼ਰਧਾਲੂਆਂ ਦੀ ਸਹੂਲਤ ਲਈ ਲੋੜੀਦੇ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ।

ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 14 ਤੋਂ 19 ਮਾਰਚ ਤੱਕ 24/7 ਕੰਟਰੋਲ ਰੂਮ ਕਾਰਜਸ਼ੀਲ ਰਹਿਣਗੇ। ਮੇਲੇ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੀ.ਸੀ.ਟੀ.ਵੀ ਕੈਮਰੇ ਲਗਾ ਕੇ ਮੇਲਾ ਖੇਤਰ ਦੇ ਨਜ਼ਰ ਰੱਖੀ ਜਾਵੇਗੀ।

ਇਹ ਵੀ ਪੜੋ: ਮੁੱਖ ਚੋਣ ਅਧਿਕਾਰੀਆਂ ਵੱਲੋਂ ਸਟਰਾਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਦਾ ਦੌਰਾ

ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਅਤੇ ਐਸ.ਐਸ.ਪੀ ਵਿਵੇਕਸ਼ੀਲ ਸੋਨੀ ਨੇ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਅਧਿਕਾਰੀਆਂ ਨਾਲ ਹੋਲੇ ਮਹੱਲੇ ਦੀਆਂ ਤਿਆਰੀਆਂ ਸਬੰਧੀ ਰੀਵਿਊ ਮੀਟਿੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਮੇਨ ਪੁਲਿਸ ਕੰਟਰੋਲ ਰੂਮ ਅਤੇ ਸਿਵਲ ਕੰਟਰੋਲ ਰੂਮ ਪੁਲਿਸ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਹੋਣਗੇ।

ਕੀਰਤਪੁਰ ਸਾਹਿਬ ਲਈ ਵੱਖਰਾ ਕੰਟਰੋਲ ਰੂਮ ਨਗਰ ਪੰਚਾਇਤ ਦਫਤਰ ਵਿਚ ਸਥਾਪਿਤ ਹੋਵੇਗਾ। ਜਿੱਥੇ ਮਹਿਕਮਾ ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਸਿਹਤ, ਬਿਜਲੀ, ਖੁਰਾਕ ਤੇ ਸਪਲਾਈ, ਲੋਕ ਨਿਰਮਾਣ ਵਿਭਾਗ, ਦਫਤਰ ਨਗਰ ਕੌਂਸਲ, ਟੈਲੀਫੋਨ, ਜੰਗਲਾਤ, ਏ.ਟੀ.ਓ.ਅਤੇ ਪੁਲਿਸ ਵਿਭਾਗ ਦੇ ਵਾਇਰਲੈਸ ਸੈਟ ਸਮੇਤ ਅਪਰੇਟਰ, ਤਾਇਨਾਤ ਰਹਿਣਗੇ। ਕੀਰਤਪੁਰ ਸਾਹਿਬ ਦੇ ਦੋ ਸੈਕਟਰ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ 11 ਸੈਕਟਰਾਂ ਵਿਚ ਸਬ ਕੰਟਰੋਲ ਰੂਮ ਸਥਾਪਿਤ ਕੀਤੇ ਜਾਣਗੇ, ਜਿੱਥੇ 24/7 ਅਧਿਕਾਰੀ ਡਿਊਟੀ ਤੇ ਤਾਇਨਾਤ ਰਹਿਣਗੇ।

ਉਨ੍ਹਾਂ ਨੇ ਕਿਹਾ ਕਿ ਮੇਲਾ ਖੇਤਰ ਵਿਚ ਸਿਹਤ ਵਿਭਾਗ ਵੱਲੋਂ 14 ਡਿਸਪੈਂਸਰੀਆਂ ਸਥਾਪਿਤ ਕੀਤੀਆਂ ਜਾਣਗੀਆਂ। ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਹਰ ਤਰਾਂ ਦੀਆਂ ਲੋੜੀਦੀਆਂ ਸਿਹਤ ਸਹੁੂਲਤਾਂ ਸੰਗਤਾਂ ਨੂੰ ਮਿਲਣਗੀਆਂ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿਚ ਪਾਰਕਿੰਗ ਦੀ ਢੁਕਵੀ ਵਿਵਸਥਾ ਕੀਤੀ ਗਈ ਹੈ, ਜਿੱਥੇ ਆਰਜ਼ੀ ਪਖਾਨੇ, ਰੋਸ਼ਨੀ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇਗਾ।

ਇਸ ਵਾਰ ਆਨਲਾਈਨ ਮਾਧਿਅਮ ਰਾਹੀ ਹੋਲਾ ਮਹੱਲਾ 2022 (Hola Mohalla 2022) ਦੀ ਵੈਬਸਾਈਟ ਉਤੇ ਸਮੁੱਚੇ ਮੇਲਾ ਖੇਤਰ ਦੀ ਤਾਜਾ ਸਥਿਤੀ ਪਾਰਕਿੰਗ, ਸਿਹਤ, ਡਿਸਪੈਂਸਰੀਆਂ, ਰੂਟ ਪਲਾਨ, ਪੀਣ ਵਾਲਾ ਪਾਣੀ, ਪਖਾਨੇ ਆਦਿ ਬਾਰੇ ਜਾਣਕਾਰੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਸਾਫਟਵੇਅਰ ਉਤੇ ਸ਼ਰਧਾਲੂਆਂ ਨੂੰ ਮੇਲਾ ਖੇਤਰ ਵਿਚ ਟਰੈਫਿਕ ਦੇ ਹਾਲਾਤ ਅਤੇ ਧਾਰਮਿਕ ਸਥਾਨਾ ਤੇ ਜਾਣ ਸਮੇਂ ਰੂਟ ਅਤੇ ਉਥੇ ਮੋਜੂਦ ਸੰਗਤ ਦੀ ਆਮਦ ਬਾਰੇ ਵੀ ਜਾਣਕਾਰੀ ਮਿਲੇਗੀ।

ਉਨ੍ਹਾਂ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਮੌਕੇ ਦੇਸ਼ ਵਿਦੇਸ਼ ਤੋ ਲੱਖਾਂ ਸੰਗਤਾਂ ਦੇ ਪਹੁੰਚਣ ਦੀ ਸੰਭਾਵਨਾ ਹੈ, ਇਸ ਲਈ ਮੇਲਾ ਖੇਤਰ ਵਿਚ ਡਿਊਟੀ ਮੈਜਿਸਟੇ੍ਰਟ ਤੇੈਨਾਤ ਰਹਿਣਗੇ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿਚ ਸੁਚਾਰੂ ਟਰੈਫਿਕ ਵਿਵਸਥਾ ਬਰਕਰਾਰ ਰੱਖਣ ਲਈ ਨੰਗਲ ਅਤੇ ਰੂਪਨਗਰ ਤੋਂ ਆਉਣ ਵਾਲੇ ਟਰੈਫਿਕ ਨੂੰ ਬਦਲਵੇ ਰੂਟ ਰਾਹੀ ਮੇਲਾ ਖੇਤਰ ਤੋ ਬਾਹਰ ਵਾਰ ਚਲਾਇਆ ਜਾਵੇਗਾ, ਇਸ ਲਈ ਵਾਹਨ ਚਾਲਕਾਂ ਦੀ ਸਹੂਲਤ ਲਈ ਲੋੜੀਦੇ ਰੂਟ ਡਾਈਵਰਜ਼ਨ ਨੂੰ ਦਰਸਾਉਦੇ ਸਾਈਨ ਬੋਰਡ ਵੀ ਲਗਾਏ ਜਾਣਗੇ।

ਇਹ ਵੀ ਪੜੋ: ਰਾਣਾ ਸੋਢੀ ਤੇ ਸੁਖਪਾਲ ਨੰਨੂ ’ਤੇ ਪਰਚਾ ਦਰਜ

ਇਨ੍ਹਾਂ ਸਾਈਨ ਬੋਰਡਾ ਉਤੇ ਸੰਗਤਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ, ਪਾਰਕਿੰਗ ਸਥਾਨਾ ਅਤੇ ਸਟਲ ਬੱਸ ਸਰਵਿਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿਚ ਸਿਹਤ ਵਿਭਾਗ ਅਤੇ ਰੈਡ ਕਰਾਸ ਵਲੋਂ ਐਮਬੂਲੈਂਸ ਸਥਾਪਿਤ ਕੀਤੀਆਂ ਜਾਣਗੀਆਂ, ਸਿਹਤ ਵਿਭਾਗ ਵਲੋ ਡੇਰਿਆਂ ਵਿਚ ਠਿਹਰਨ ਵਾਲੀ ਸੰਗਤ ਦੀ ਵੈਕਸੀਨੇਸ਼ਨ ਕਰਨ ਲਈ ਡੋਰ ਟੂ ਡੋਰ ਵੈਕਸੀਨੇਸ਼ਨ ਅਭਿਆਨ ਚਲਾਇਆ ਜਾਵੇਗਾ।

ਪੰਜ ਫਾਇਰ ਟੈਂਡਰ ਸਥਾਪਿਤ ਹੋਣਗੇ, ਪਸ਼ੂਆ/ਘੋੜਿਆ ਲਈ ਵੈਟਨਰੀ ਡਿਸਪੈਂਸਰੀ ਸਥਾਪਿਤ ਕੀਤੀ ਜਾਵੇਗੀ। ਪੀਣ ਵਾਲਾ ਵਾਲੀ, ਰੀਲੋਕੇਟਏਵਲ ਟੁਆਈਲਟਸ, ਸਫਾਈ, ਫੋੰਗਿੰਗ,ਪਾਣੀ ਦਾ ਛਿੜਕਾਅ ਦੇ ਵਿਸ਼ੇਸ ਪ੍ਰਬੰਧ ਕੀਤੇ ਜਾ ਰਹੇ ਹਨ। ਸ਼ਰਧਾਲੂਆ ਦੀ ਸਹੂਲਤ ਲਈ ਸਟਲ ਬੱਸ ਸਰਵਿਸ ਪਾਰਕਿੰਗ ਸਥਾਨਾ ਤੋ ਚਲਾਈ ਜਾਵੇਗੀ, ਚਰਨ ਗੰਗਾ ਸਟੇਡੀਅਮ ਵਿਚ ਹੋਣ ਵਾਲੇ ਵਿਸ਼ੇਸ ਘੋੜ ਦੋੜ ਲਈ ਮੈਦਾਨ ਦੀ ਲੈਵਲਿੰਗ ਅਤੇ ਬੈਰੀਕੇਡਿੰਗ ਦੇ ਪ੍ਰਬੰਧ ਹੋਣਗੇ। ਉਨ੍ਹਾਂ ਨੇ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਉਹ ਹੋਲਾ ਮਹੱਲਾ ਦੌਰਾਨ ਆਪਣੀ ਡਿਊਟੀ ਤੇ ਹਾਜਰ ਰਹਿਣ ਅਤੇ ਆਪਣੀ ਡਿਊਟੀ ਸੇਵਾ ਦੀ ਭਾਵਨਾ ਨਾਲ ਕਰਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.