ETV Bharat / state

ਰਾਣਾ ਸੋਢੀ ਤੇ ਸੁਖਪਾਲ ਨੰਨੂ ’ਤੇ ਪਰਚਾ ਦਰਜ

author img

By

Published : Mar 4, 2022, 7:19 PM IST

ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਸੁਖਪਾਲ ਸਿੰਘ ਨੰਨੂ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਵਿਖੇ ਕੁੱਟਮਾਰ ਅਤੇ ਧਮਕੀਆਂ ਦੇਣ ਦਾ ਪਰਚਾ ਦਰਜ ਕੀਤਾ ਗਿਆ ਹੈ (fir loged against rana sodhi and sukhpal nannu)। ਇਹ ਮਾਮਲਾ ਵੋਟਿੰਗ ਵਾਲੇ ਦਿਨ 20 ਫਰਵਰੀ ਨੂੰ 29 ਸਾਲਾ ਨੌਜਵਾਨ ਸੁਰਜੀਤ ਸਿੰਘ ਦੀ ਕੁੱਟਮਾਰ ਕਰਨ ਨਾਲ ਸਬੰਧਤ ਹੈ (matter relates to man handling on voting day)।

ਰਾਣਾ ਸੋਢੀ ਤੇ ਸੁਖਪਾਲ ਨੰਨੂ ’ਤੇ ਪਰਚਾ ਦਰਜ
ਰਾਣਾ ਸੋਢੀ ਤੇ ਸੁਖਪਾਲ ਨੰਨੂ ’ਤੇ ਪਰਚਾ ਦਰਜ

ਫਿਰੋਜ਼ਪੁਰ: ਫਿਰੋਜ਼ਪੁਰ ਦੇ ਥਾਣਾ ਸਦਰ ਵਿਖੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਾਬਕਾ ਸੰਸਦੀ ਸਕੱਤਰ ਸੁਖਪਾਲ ਸਿੰਘ ਨੰਨੂ ਸਮੇਤ 7 ਵਿਅਕਤੀਆਂ ਵਿਰੁੱਧ ਖਿਲਾਫ ਧਾਰਾ 323 ਅਤੇ 506 ਤਹਿਤ ਕੁੱਟਮਾਰ ਅਤੇ ਧਮਕੀਆਂ ਦੇਣ ਦਾ ਪਰਚਾ ਦਰਜ ਹੋਇਆ ਹੈ (fir loged against rana sodhi and sukhpal nannu)।

ਰਾਣਾ ਸੋਢੀ ਤੇ ਸੁਖਪਾਲ ਨੰਨੂ ’ਤੇ ਪਰਚਾ ਦਰਜ
ਰਾਣਾ ਸੋਢੀ ਤੇ ਸੁਖਪਾਲ ਨੰਨੂ ’ਤੇ ਪਰਚਾ ਦਰਜ

ਮਾਮਲਾ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਦਾ ਹੈ ਜਿਥੇ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਸਰਹੱਦੀ ਪਿੰਡ ਜੱਲੋ ਕੇ ਦੇ ਵਾਸੀ ਨੌਜਵਾਨ ਸੁਰਜੀਤ ਸਿੰਘ ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੁਖਪਾਲ ਸਿੰਘ ਨੰਨੂ ਤੋਂ ਇਲਾਵਾ ਹੋਰ ਵਿਅਕਤੀਆਂ ਖਿਲਾਫ ਕੁੱਟਮਾਰ ਅਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਸਨ (matter relates to man handling on voting day)।

ਰਾਣਾ ਸੋਢੀ ਤੇ ਸੁਖਪਾਲ ਨੰਨੂ ’ਤੇ ਪਰਚਾ ਦਰਜ
ਰਾਣਾ ਸੋਢੀ ਤੇ ਸੁਖਪਾਲ ਨੰਨੂ ’ਤੇ ਪਰਚਾ ਦਰਜ

ਦੱਸ ਦੇਈਏ ਕਿ ਵੋਟਾਂ ਵਾਲੇ ਦਿਨ ਨੌਜਵਾਨ ਸੁਰਜੀਤ ਸਿੰਘ ਜਖਮੀ ਹਾਲਤ ਵਿਚ ਮੀਡੀਆ ਸਾਹਮਣੇ ਆਇਆ ਸੀ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਵੋਟਾਂ ਵਾਲੇ ਦਿਨ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਨੌਜਵਾਨ ਸੁਰਜੀਤ ਸਿੰਘ ਦੀ ਹੋਈ ਕੁੱਟਮਾਰ ਨੂੰ ਲੈਕੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਸਰਹੱਦੀ ਪਿੰਡਾਂ ਵਿਚ ਕਰੀਬ ਸਾਢੇ ਪੰਜ ਘੰਟੇ ਕਾਫਲਾ ਰੋਕੀ ਰੱਖਿਆ ਸੀ।

ਰਾਣਾ ਸੋਢੀ ਤੇ ਸੁਖਪਾਲ ਨੰਨੂ ’ਤੇ ਪਰਚਾ ਦਰਜ
ਰਾਣਾ ਸੋਢੀ ਤੇ ਸੁਖਪਾਲ ਨੰਨੂ ’ਤੇ ਪਰਚਾ ਦਰਜ

ਨੌਜਵਾਨ ਸੁਰਜੀਤ ਸਿੰਘ ਦੇ ਬਿਆਨਾਂ ਤੇ ਕਾਰਵਾਈ ਕਰਦਿਆਂ ਫਿਰੋਜ਼ਪੁਰ ਥਾਣਾ ਸਦਰ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੁਖਪਾਲ ਸਿੰਘ ਨੰਨੂ ਖਿਲਾਫ ਪਰਚਾ ਦਰਜ ਕੀਤਾ ਹੈ।

ਜਿਕਰਯੋਗ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਗੁਰੂ ਹਰਸਹਾਏ ਤੋਂ ਕਾਂਗਰਸ ਦੇ ਵਿਧਾਇਕ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ਉਪਰੰਤ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ। ਭਾਜਪਾ ਨੇ ਉਨ੍ਹਾਂ ਨੂੰ ਗੁਰੂ ਹਰ ਸਹਾਏ ਤੋਂ ਉਮੀਦਵਾਰ ਨਾ ਬਣਾ ਕੇ ਫਿਰੋਜ਼ਪੁਰ ਸਿਟੀ ਤੋਂ ਉਮੀਦਵਾਰ ਬਣਾਇਆ ਸੀ।

ਰਾਣਾ ਸੋਢੀ ਤੇ ਸੁਖਪਾਲ ਨੰਨੂ ’ਤੇ ਪਰਚਾ ਦਰਜ
ਰਾਣਾ ਸੋਢੀ ਤੇ ਸੁਖਪਾਲ ਨੰਨੂ ’ਤੇ ਪਰਚਾ ਦਰਜ

ਇਹ ਵੀ ਪੜ੍ਹੋ:ਭਾਰਤੀਆਂ ਦੀ ਮਦਦ ਲਈ ਕਾਂਗਰਸੀ MP ਗੁਰਜੀਤ ਸਿੰਘ ਔਜਲਾ ਪੋਲੈਂਡ ਲਈ ਰਵਾਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.