ETV Bharat / state

ਰੁਜ਼ਗਾਰ ਮੇਲੇ ਵਿੱਚ ਨੌਜਵਾਨਾਂ ਨੂੰ ਮਿਲੀਆਂ ਨੌਕਰੀਆਂ

author img

By

Published : Sep 30, 2019, 10:44 PM IST

ਫੋੋਟੋ

ਪੰਜਾਬ ਦੇ ਵਿੱਚ ਕੈਪਟਨ ਸਰਕਾਰ ਵੱਲੋਂ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਜਿਸ ਦੇ ਤਹਿਤ ਅੱਜ ਰੂਪਨਗਰ ਦੇ ਸਰਕਾਰੀ ਕਾਲਜ ਦੇ ਵਿੱਚ ਇੱਕ ਰੁਜ਼ਗਾਰ ਮੇਲਾ ਲਗਾਇਆ ਗਿਆ।

ਰੂਪਨਗਰ: ਜ਼ਿਲ੍ਹੇ ਦੇ ਸਰਕਾਰੀ ਕਾਲਜ ਦੇ ਵਿੱਚ ਰੁਜ਼ਗਾਰ ਮੇਲਾ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਲੜਕੇ ਤੇ ਲੜਕੀਆਂ ਸ਼ਾਮਿਲ ਹੋਏ। ਰੂਪਨਗਰ ਜ਼ਿਲ੍ਹੇ ਦੇ ਨੇੜਲੇ ਇਲਾਕਿਆਂ ਦੀਆਂ ਨਵੀਂਆਂ ਕੰਪਨੀਆਂ ਵੱਲੋਂ ਬੇਰੁਜ਼ਗਾਰਾਂ ਦਾ ਇੰਟਰਵਿਊ ਲੈ ਕੇ ਉਨ੍ਹਾਂ ਨੂੰ ਮੌਕੇ ਉੱਤੇ ਹੀ ਨਿਯੁਕਤੀ ਪੱਤਰ ਦਿੱਤੇ ਗਏ।

ਵੀਡੀਓ

ਇਸ ਮੌਕੇ ਈ.ਟੀ.ਵੀ ਭਾਰਤ ਨਾਲ ਗੱਲਬਾਤ ਕਰਦੇ ਨੌਕਰੀ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਅਤੇ ਲੜਕਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮੇਲੇ ਦੇ ਵਿੱਚ ਨੌਕਰੀ ਮਿਲ ਗਈ ਹੈ। ਸੁਪ੍ਰੀਤ ਨੇ ਦੱਸਿਆ ਕਿ ਰੁਜ਼ਗਾਰ ਮੇਲੇ ਦੇ ਵਿਚ 1000 ਤੋਂ ਵੱਧ ਕੈਨਡੀਨੇਟ ਰਜਿਸਟਰ ਹੋ ਗਏ ਹਨ ਅਤੇ 15 ਕੰਪਨੀ ਨੇ ਇਸ ਮੇਲੇ ਵਿਚ ਭਾਗ ਲਿਆ ਹੈ। ਜਿਹੜੀਆਂ 12000 ਤੋ 15000 ਤੱਕ ਦੀ ਤਨਖ਼ਾਹ ਦੇ ਰਹੀਆਂ ਹਨ।

ਕੈਪਟਨ ਸਰਕਾਰ ਵੱਲੋਂ ਚੋਣਾਂ ਦੌਰਾਨ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਵਾਅਦੇ ਕੀਤੇ ਗਏ ਸਨ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਰੋਜ਼ਾਨਾ ਹੀ ਨੌਕਰੀ ਮੇਲੇ ਲਗਾਏ ਜਾ ਰਹੇ ਹਨ। ਜਿੱਥੇ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਦਾ ਪੂਰਾ ਯਤਨ ਕੀਤਾ ਜਾ ਰਿਹਾ ਹੈ ਪਰ ਇਨ੍ਹਾਂ ਰੁਜ਼ਗਾਰ ਮੇਲਿਆਂ ਦੇ ਵਿੱਚ ਨੌਜਵਾਨਾਂ ਨੂੰ ਕੇਵਲ ਨਿੱਜੀ ਅਦਾਰਿਆਂ ਦੇ ਵਿੱਚ ਹੀ ਨੌਕਰੀ ਮਿਲਦੀ ਹੈ ਜਿਸ ਦੀ ਮਹੀਨੇ ਦੀ ਤਨਖ਼ਾਹ ਕਾਫੀ ਘੱਟ ਹੁੰਦੀ ਹੈ ਪਰ ਪੰਜਾਬ ਦਾ ਜ਼ਿਆਦਾਤਰ ਨੌਜਵਾਨ ਕੈਪਟਨ ਸਰਕਾਰ ਤੋਂ ਸਰਕਾਰੀ ਨੌਕਰੀ ਦੀ ਉਮੀਦ ਕਰ ਰਹੀ ਹੈ।

Intro:edited pkg...
ਬੇਰੁਜ਼ਗਾਰਾਂ ਵਾਸਤੇ ਨੌਕਰੀ ਦੇਣ ਦੇ ਮਕਸਦ ਨਾਲ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਵੱਲੋਂ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਜਿਸ ਦੇ ਤਹਿਤ ਅੱਜ ਰੂਪਨਗਰ ਦੇ ਸਰਕਾਰੀ ਕਾਲਜ ਦੇ ਵਿੱਚ ਇੱਕ ਰੁਜਗਾਰ ਮੇਲਾ ਲਗਾਇਆ ਗਿਆ


Body:ਸਰਕਾਰੀ ਕਾਲਜ ਦੇ ਵਿੱਚ ਲੱਗੇ ਰੁਜ਼ਗਾਰ ਮੇਲੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੇਰੁਜ਼ਗਾਰ ਲੜਕੇ ਲੜਕੀਆਂ ਸ਼ਾਮਿਲ ਹੋਏ ਅਤੇ ਰੂਪਨਗਰ ਜ਼ਿਲ੍ਹੇ ਤੇ ਆਸ ਪਾਸ ਦੇ ਇਲਾਕਿਆਂ ਦੀਆਂ ਨਾਮੀ ਕੰਪਨੀਆਂ ਵੱਲੋਂ ਬੇਰੁਜ਼ਗਾਰਾਂ ਦੀਆਂ ਇੰਟਰਵਿਊਆਂ ਲੈ ਕੇ ਉਨ੍ਹਾਂ ਨੂੰ ਮੌਕੇ ਤੇ ਹੀ ਨਿਯੁਕਤੀ ਪੱਤਰ ਵੰਡੇ ਗਏ ਇਸ ਮੌਕੇ ਈ ਟੀ ਵੀ ਭਾਰਤ ਨਾਲ ਗੱਲਬਾਤ ਕਰਦੇ ਨੌਕਰੀ ਪ੍ਰਾਪਤ ਕਰਨ ਵਾਲੀ ਲੜਕੀ ਨੇ ਦੱਸਿਆ ਕਿ ਉਹਨੂੰ ਅੱਜ ਇਸ ਮੇਲੇ ਦੇ ਵਿੱਚ ਨੌਕਰੀ ਮਿਲ ਗਈ ਹੈ
ਸਰਕਾਰੀ ਕਾਲਜ ਰੂਪਨਗਰ ਦੇ ਵਿੱਚ ਲਗਾਏ ਰੁਜ਼ਗਾਰ ਮੇਲੇ ਦਾ ਪ੍ਰਬੰਧ ਕਰਨ ਵਾਲੀ ਸੁਪਰੀਤ ਕੌਰ ਨੇ ਈ ਟੀ ਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕੀ ਅੱਜ ਦੇ ਇਸ ਰੋਜ਼ਗਾਰ ਮੇਲੇ ਦੇ ਵਿੱਚ ਪੰਜਾਬ ਦੀਆਂ ਕਈ ਨਾਮੀ ਕੰਪਨੀਆਂ ਵੱਲੋਂ ਬੇਰੁਜ਼ਗਾਰਾਂ ਦੀਆਂ ਇੰਟਰਵਿਊ ਲੈ ਕੇ ਉਨ੍ਹਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਅਤੇ ਹੁਣ ਤੱਕ ਵੱਡੀ ਗਿਣਤੀ ਦੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਵੰਡ ਦਿੱਤੇ ਗਏ ਹਨ .
ਬਾਈਟ ਰੋਜ਼ਗਾਰ ਪ੍ਰਾਪਤ ਕਰਨ ਵਾਲੀ ਲੜਕੀ
ਵਾਈਟ ਸੁਪ੍ਰੀਤ ਕੌਰ ਕੈਰੀਅਰ ਕੌਾਸਲਰ ਰੂਪਨਗਰ


Conclusion:ਕੈਪਟਨ ਵੱਲੋਂ ਚੋਣਾਂ ਦੌਰਾਨ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਵਾਅਦੇ ਕੀਤੇ ਗਏ ਸਨ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਰੋਜ਼ਾਨਾ ਹੀ ਨੌਕਰੀ ਮੇਲੇ ਲਗਾਏ ਜਾ ਰਹੇ ਹਨ ਜਿੱਥੇ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਦਾ ਪੂਰਾ ਯਤਨ ਕੀਤਾ ਜਾ ਰਿਹਾ ਹੈ ਪਰ ਇਨ੍ਹਾਂ ਰੁਜ਼ਗਾਰ ਮੇਲਿਆਂ ਦੇ ਵਿੱਚ ਨੌਜਵਾਨਾਂ ਨੂੰ ਕੇਵਲ ਨਿੱਜੀ ਅਦਾਰਿਆਂ ਦੇ ਵਿੱਚ ਹੀ ਨੌਕਰੀ ਮਿਲਦੀ ਹੈ ਜਿਸ ਦੀ ਮਹੀਨੇਵਾਰ ਤਨਖਾਹ ਕਾਫੀ ਘੱਟ ਹੁੰਦੀ ਹੈ ਪਰ ਪੰਜਾਬ ਦਾ ਜ਼ਿਆਦਾਤਰ ਨੌਜਵਾਨ ਕੈਪਟਨ ਸਰਕਾਰ ਤੋਂ ਸਰਕਾਰੀ ਨੌਕਰੀ ਦੀ ਉਮੀਦ ਕਰੀ ਬੈਠਾ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.