ETV Bharat / state

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਰੇ ਇਲਾਕੇ ਦੇ ਵਿਕਾਸ ਕਾਰਜਾ ਨੁੰ ਹਮੇਸਾ ਤਰਹੀਜ ਦਿੱਤੀ: ਚੇਅਰਮੈਨ ਲਾਲਪੁਰਾ

author img

By

Published : Aug 6, 2023, 4:39 PM IST

Updated : Aug 6, 2023, 5:23 PM IST

6 ਅਗਸਤ, 2023 ਦਿਨ ਐਤਵਾਰ ਨੂੰ ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨ 'ਤੇ "ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ" ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਵੇਰੇ 11:00 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਿਤ ਕੀਤਾ ਸੀ ਅਤੇ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਅਤੇ ਅਪਗ੍ਰੇਡ ਕਰਨ ਲਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ।

ਇਤਿਹਾਸਕ ਧਰਤੀ  ਸ੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸ਼ਟੇਸ਼ਨ ਤੇ ਖਰਚ ਹੋਣਗੇ 24.2 ਕਰੋੜ
ਇਤਿਹਾਸਕ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸ਼ਟੇਸ਼ਨ ਤੇ ਖਰਚ ਹੋਣਗੇ 24.2 ਕਰੋੜ

ਇਤਿਹਾਸਕ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸ਼ਟੇਸ਼ਨ ਤੇ ਖਰਚ ਹੋਣਗੇ 24.2 ਕਰੋੜ

ਅਨੰਦਪੁਰ ਸਾਹਿਬ: ਪ੍ਰਧਾਨ ਮੰਤਰੀ ਵੱਲੋਂ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਲਈ ਕੰਮ ਦੀ ਸ਼ੁਰੂਆਤ ਵੀਡੀਓ ਕਾਨਫਰੰਸ ਰਾਹੀ ਕੀਤੀ ਗਈ। ਇਸ ਲਈ ਪ੍ਰਧਾਨ ਮੰਤਰੀ ਵੱਖ-ਵੱਖ ਸਟੇਸ਼ਨਾਂ ਲਈ ਗ੍ਰਾਂਟ ਦਾ ਐਲਾਨ ਕੀਤਾ। ਆਜ਼ਾਦੀ ਦੇ ਅੰਮ੍ਰਿਤ ਮਹੋਤਸਵ, ਆਜ਼ਾਦੀ ਦੇ 75 ਸਾਲਾਂ ਅਤੇ ਸੱਭਿਆਚਾਰ ਅਤੇ ਪ੍ਰਾਪਤੀਆਂ ਦੇ ਸ਼ਾਨਦਾਰ ਇਤਿਹਾਸ ਨੂੰ ਮਨਾਉਣ ਦੀ ਲੜੀ ਵਿੱਚ, ਭਾਰਤੀ ਰੇਲਵੇ "ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ" ਸਥਾਪਨਾ ਦਿਵਸ ਮਨਾ ਰਿਹਾ ਹੈ।ਇਸੇ ਤਹਿਤ 06 ਅਗਸਤ, 2023 ਦਿਨ ਐਤਵਾਰ ਨੂੰ ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨ 'ਤੇ "ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ" ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ।

ਪਧ੍ਰਾਨ ਮੰਤਰੀ ਨੇ ਵੀਡੀਓ ਕਾਨਫਰੰਸ ਰਾਂਹੀ ਕੀਤਾ ਸੰਬੋਧਨ: ਇਸ ਪ੍ਰੋਗਰਾਮ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵੇਰੇ 11:00 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਿਤ ਕੀਤਾ ਸੀ ਅਤੇ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਅਤੇ ਅਪਗ੍ਰੇਡ ਕਰਨ ਲਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ।ਅੰਬਾਲਾ ਡਿਵੀਜ਼ਨ, ਉੱਤਰੀ ਰੇਲਵੇ ਦੇ ਆਨੰਦਪੁਰ ਸਾਹਿਬ ਸਟੇਸ਼ਨ ਨੂੰ ਵੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਆਧੁਨਿਕੀਕਰਨ ਲਈ ਚੁਣਿਆ ਗਿਆ ਹੈ। ਇਸ ਮੌਕੇ ਚੇਅਰਮੈਨ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਸਾਬਕਾ ਆਈ.ਪੀ.ਐਸ ਇਕਬਾਲ ਸਿੰਘ ਲਾਲਪੁਰਾ, ਅੰਬਾਲਾ ਰੇਲਵੇ ਡਵੀਜ਼ਨ ਦੇ ਅਧਿਕਾਰੀ ਸੁਖਦੇਵ ਸਿੰਘ ਸੀਨੀਅਰ ਮੰਡਲ ਕਾਰਮਿਕ ਅਧਿਕਾਰੀ ਰਾਵਿੰਦਰ ਸਿੰਘ ਮੰਡਰ ਕਾਰਮਿਕ ਅਧਿਕਾਰੀ ,ਵਿਨੋਦ ਵਾਲੀਆ ਮੁੱਖ ਹਿੱਤ ਨਰਿਕਸਕ ਮੰਡਲ ਅੰਬਾਲਾ ਦੇ ਗੈਰ-ਸਰਕਾਰੀ ਸੰਸਥਾਵਾਂ ਦੇ ਅਧਿਕਾਰੀ ਹਾਜ਼ਰ ਸਨ। ਇਸ ਪ੍ਰੋਗਰਾਮ ਵਿੱਚ ਸਕੂਲ ਅਤੇ ਕਾਲਜ ਦੇ ਪ੍ਰੋਫੈਸਰਾਂ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਭਾਗ ਲਿਆ।

ਕਦੋਂ ਪੂਰਾ ਹੋਵੇਗਾ ਟੀਚਾ: ਸਟੇਸ਼ਨ ਦੇ ਆਧੁਨਿਕੀਕਰਨ ਵਿੱਚ ਐਡਵਾਂਸ ਲਾਈਟਿੰਗ, ਪਾਰਕਿੰਗ, ਫੂਡ ਕੋਰਟ, ਆਟੋਮੈਟਿਕ ਪੌੜੀਆਂ (ਏਸਕੇਲੇਟਰ), ਲਿਫਟ, ਪਾਰਸਲ ਸੇਵਾ, ਰੈਸਟ ਹਾਊਸ, ਰਿਜ਼ਰਵੇਸ਼ਨ ਕਾਊਂਟਰ, ਭਾਰਤੀ ਸੱਭਿਆਚਾਰ ਦੀ ਝਲਕ, ਆਉਣ-ਜਾਣ ਲਈ ਢੁਕਵੇਂ ਪ੍ਰਬੰਧ, ਅਪਾਹਜ ਅਤੇ ਜ਼ਰੂਰੀ ਯਾਤਰੀ ਸਹੂਲਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਲਈ 24.21 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ ਲਗਾਇਆ ਗਿਆ ਹੈ। ਸਟੇਸ਼ਨ ਦੇ ਨਿਰਮਾਣ ਕਾਰਜ ਨੂੰ ਅਪ੍ਰੈਲ 2024 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

Last Updated :Aug 6, 2023, 5:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.