ETV Bharat / state

ਪਟਿਆਲਾ: ਛੇੜਛਾੜ ਮਾਮਲੇ 'ਤੇ ਬਖਸ਼ੀਵਾਲਾ ਥਾਣੇ ਕੋਲ ਵਾਲਮੀਕਿ ਸਮਾਜ ਨੇ ਕੀਤੀ ਭੁੱਖ ਹੜਤਾਲ

author img

By

Published : Jan 3, 2020, 1:19 PM IST

Valmiki community stage a hunger strike
ਫ਼ੋਟੋੋ

ਪਟਿਆਲਾ ਦੇ ਬਖਸ਼ੀਵਾਲਾ ਥਾਣੇ ਦੇ ਬਾਹਰ ਵਾਲਮੀਕਿ ਸਮਾਜ ਵੱਲੋਂ ਭੁੱਖ ਹੜਤਾਲ ਧਰਨਾ ਲਗਾਇਆ ਗਿਆ ਹੈ। ਇਹ ਧਰਨਾ ਲੜਕੀ ਨਾਲ ਹੋਈ ਛੇੜਛਾੜ 'ਤੇ ਇਨਸਾਫ਼ ਲੈਣ ਲਈ ਕੀਤਾ ਜਾ ਰਿਹਾ ਹੈ।

ਪਟਿਆਲਾ: ਬਖਸ਼ੀਵਾਲਾ ਥਾਣੇ ਦੇ ਬਾਹਰ ਵਾਲਮੀਕਿ ਸਮਾਜ ਨੇ ਪੁਲਿਸ ਵਿਰੁੱਧ ਭੁੱਖ ਹੜਤਾਲ ਧਰਨਾ ਦਿੱਤਾ। ਭੁੱਖ ਹੜਤਾਲ ਕਰਨ ਦਾ ਕਾਰਨ 4/11/2018 ਦਾ ਛੇੜਛਾੜ ਦਾ ਮਾਮਲਾ ਸੀ। ਜਿਸ 'ਚ ਪੁਲਿਸ ਨੇ ਸ਼ਕਾਇਤਕਰਤਾ 'ਤੇ ਹੀ ਮਾਮਲਾ ਦਰਜ ਕਰ ਕਾਰਵਾਈ ਸੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਵਾਲਮੀਕਿ ਸਮਾਜ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

ਵੀਡੀਓ

ਜਾਣਕਾਰੀ ਮੁਤਾਬਕ ਪਹਿਲਾਂ ਮਲਕੀਤ ਸਿੰਘ ਦੇ ਪੁੱਤਰ ਨੇ ਗੁਆਂਢ ਦੀ ਕੁੜੀ ਨਾਲ ਛੇੜ ਕੀਤੀ ਜਦੋਂ ਪੀੜਤ ਨੇ ਇਸ ਸੰਬਧ ਵਿੱਚ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਉਹ ਛੇੜਛਾੜ ਕਰਨ ਵਾਲੇ ਪਰਿਵਾਰ ਮਲਕੀਤ ਦੇ ਘਰ ਉਲਾਂਭਾ ਲੈ ਕੇ ਗਏ। ਜਿਸ ਤੋਂ ਬਾਅਦ ਮਲਕੀਤ ਦੇ ਪੁੱਤਰ ਨੇ ਪੀੜਤ ਪਰਿਵਾਰ 'ਤੇ ਹਮਲਾ ਕੀਤਾ ਤੇ ਕੁੱਟਮਾਰ ਕੀਤੀ। ਜਿਸ 'ਚ ਪੀੜਤ ਜ਼ਖਮੀ ਹੋ ਗਈ।

ਹਮਲੇ ਤੋਂ ਬਾਅਦ ਪੀੜਤ ਨੂੰ ਇੰਦਰਾ ਹਸਪਤਾਲ ਲੈ ਕੇ ਗਏ ਤੇ ਉਸ ਦਾ ਇਲਾਜ ਕਰਵਾਇਆ ਗਿਆ। ਪਰ ਪੁਲਿਸ ਨੇ ਹਸਪਤਾਲ ਲੈ ਕੇ ਗਏ ਨੌਜਵਾਨ 'ਤੇ ਹੀ ਪਰਚਾ ਨੂੰ. 354 'ਚ ਨਾਂਅ ਦਰਜ ਕਰ ਦਿੱਤਾ। ਇਸ ਦੇ ਨਾਲ ਹੀ ਪੀੜਤ ਦੇ ਪਿਤਾ ਨੂੰ ਕੁੱਟਮਾਰ ਕਰਨ ਦੇ ਮਾਮਲੇ 'ਚ ਹਿਰਾਸਤ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਨੇ 2 ਵਾਰ ਐਸ.ਪੀ ਕੋਲ ਜਾ ਕੇ ਦਰਖਾਸ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: ਸੁਸ਼ੀਲ ਦੇ 74 ਕਿੱਲੋ ਦੇ ਟਰਾਇਲ ਨੂੰ ਮੁਲਤਵੀ ਨਹੀਂ ਕੀਤੀ ਜਾਵੇਗਾ

ਇਸ ਮਾਮਲੇ 'ਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਜਿਹੜਾ ਧਰਨਾ ਲਗਾਇਆ ਗਿਆ ਹੈ ਉਹ ਦੌਸ਼ੀ ਪਾਰਟੀ ਨੇ ਆਪਣੇ ਬਚਾ ਲਈ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਇਸ ਮਾਮਲੇ ਦੀ ਜਾਂਚ ਸੀਨੀਅਰ ਅਧਿਕਾਰੀ ਕਰ ਰਹੇ ਹਨ।

Intro:ਪਟਿਆਲਾ ਦੇ ਬਖਸ਼ੀਵਾਲਾ ਥਾਣੇ ਦੇ ਬਾਹਰ ਵਾਲਮੀਕਿ ਸਮਾਜ ਦੇ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ ਪੁਲਸ ਦੇ ਖਿਲਾਫ ਭੁੱਖ ਹੜਤਾਲ ਤੇ ਬੈਠੇ Body:ਪਟਿਆਲਾ ਦੇ ਬਖਸ਼ੀਵਾਲਾ ਥਾਣੇ ਦੇ ਬਾਹਰ ਵਾਲਮੀਕਿ ਸਮਾਜ ਦੇ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ ਪੁਲਸ ਦੇ ਖਿਲਾਫ ਭੁੱਖ ਹੜਤਾਲ ਤੇ ਬੈਠੇ 2018 4 ਚ ਇੱਕ ਮਾਮਲਾ ਛੇੜਛਾੜ ਦਾ ਸੀ ਜਿਸ ਵਿੱਚ ਪੁਲੀਸ ਸ਼ਿਕਾਇਤਕਰਤਾ ਤੇ ਹੀ ਕਾਰਵਾਈ ਕਰ ਦਿੱਤੀ ਜਿਸ ਤੋਂ ਬਾਅਦ ਰੋਸ ਚ ਵਾਲਮੀਕ ਸਮਾਜ ਅਤੇ ਸ਼ਿਕਾਇਤ ਕਰਤਾ ਦਾ ਪਰਿਵਾਰ ਬਖਸ਼ੀ ਵਾਲੇ ਥਾਣੇ ਦੇ ਬਾਹਰ ਧਰਨੇ ਤੇ ਬੈਠ ਗਿਆ ਪੁਲਸ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਦੇ ਨਾਅਰੇ ਬਾਜ਼ੀ ਕਰਨ ਲੱਗ ਪਿਆ ਪੁਲਸ ਥਾਣੇ ਦੇ ਬਾਹਰ ਬੈਠੇ ਤਰਦੇ ਲੋਕਾਂ ਦਾ ਆਰੋਪ ਹੈ ਕਿ ਪੁਲਿਸ ਉਨ੍ਹਾਂ ਉੱਪਰ ਹੀ ਕਾਰਵਾਈ ਕਰ ਰਹੀ ਹੈ ਅਤੇ ਦੂਸਰੇ ਪਾਸੇ ਪੁਲਿਸ ਸਾਰੇ ਦੋਸ਼ਾਂ ਨੂੰ ਨਕਾਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਹਾਲੇ ਜਾਰੀ ਹੈ
ਧਰਨਾ ਲਗਾਉਣ ਵਾਲੇ ਲੋਕਾਂ ਦਾ ਆਰੋਪ ਹੈ ਕਿ ਪੁਲਿਸ ਉਨ੍ਹਾਂ ਤੇ ਝੂਠਾ ਪਰਚਾ ਦਰਜ ਕਰਕੇ ਦੋ ਹਜ਼ਾਰ ਕਰਨੀ ਵਿੱਚ ਵਿਖਾਉਣ ਲੱਗੀ ਸੀ ਕਿ ਆਡੀਓ ਵਾਇਰਲ ਹੋਈ ਹੈ ਜਿਸ ਵਿੱਚ ਪੁਲੀਸ ਵਾਲਾ ਪੈਸੇ ਮੰਗ ਰਿਹਾ ਹੈ ਕਾਰਵਾਈ ਨਾ ਹੋਣ ਦੇ ਰੂਪ ਵਿੱਚ ਇਹ ਧਰਨਾ ਕੀਤਾ ਗਿਆ ਹੈ ਪੁਲਿਸ ਦੇ ਖਿਲਾਫ਼ ਪੁਲਿਸ ਨੇ ਸਾਡੀ ਸ਼ਿਕਾਇਤ ਤੋਂ ਬਾਅਦ ਸਾਡੇ ਪਰਿਵਾਰ ਉੱਪਰ ਵੀ ਮਾਮਲਾ ਦਰਜ ਕਰ ਲਿਆ ਜੋ ਕਿ ਸਰਾਸਰ ਝੂਠਾ ਹੈ ਸਾਡੇ ਘਰ ਤੇ ਹਮਲਾ ਕਰਨ ਵਾਲੇ ਆਰੋਪੀ ਦੀ ਮਦਦ ਚੱਲ ਰਹੀ ਹੈ, ਪੁਲੀਸ ਜਿਸ ਕਰਕੇ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਇਨਸਾਫ ਦੀ ਗੁਹਾਰ ਲਗਾ ਰਹੇ ਹੈ ਅਤੇ ਪੁਲਿਸ ਦੇ ਖਿਲਾਫ਼ ਧਰਨਾ ਦੇ ਰਹੇ ਹਾਂ ਪੰਜਾਬ ਸਰਕਾਰ ਦੇ ਵਿੱਚ ਆਖਰਕਾਰ ਇਹ ਹੋ ਕੀ ਰਿਹਾ ਹੈ ਦੂਜੇ ਪਾਸੇ ਥਾਣਾ ਬਖਸ਼ੀਵਾਲਾ ਦੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਝੂਠੇ ਆਰੋਪ ਲਗਾ ਰਹੇ ਹਨ ਜਦੋਂ ਕਿ ਦੋਸ਼ੀ ਤੇ ਪੁਲਿਸ ਵੱਲੋਂ ਪੂਰੀ ਕਾਰਵਾਈ ਕੀਤੀ ਗਈ ਹੈ ਅਤੇ ਜਿਸ ਪੁਲੀਸ ਅਧਿਕਾਰੀ ਤੇ ਇਲਜ਼ਾਮ ਲਗਾ ਰਹੇ ਹਨ ਉਸ ਦੀ ਇਨਕੁਆਰੀ ਚੱਲ ਰਹੀ ਹੈ ਅਤੇ ਥਾਣਾ ਬਖਸ਼ੀਵਾਲਾ ਦੇ ਜੋ ਅਧਿਕਾਰੀ ਉਸ ਵੇਲੇ ਸੀ ਉਨ੍ਹਾਂ ਦੀ ਬਦਲੀ ਹੋ ਚੁੱਕੀ ਹੈ ਪੁਲਿਸ ਨੇ ਆਪਣੀ ਕਾਰਵਾਈ ਸਹੀ ਢੰਗ ਨਾਲ ਕੀਤੀ ਹੈ ਇਹ ਅਰੋਪ ਸਰਾਸਰ ਝੂਠੇ ਹਨ ਇਹ ਅਰੋਪ ਲਗਾ ਕੇ ਧਰਨਾ ਦੇ ਕੇ ਇੱਥੇ ਬੈਠੇ ਹਨ
ਬਾਇਟ ਪ੍ਰਦਸ਼ਨਕਾਰੀ
ਪੁਲੀਸ ਅਧਿਕਾਰੀ ਥਾਣਾ ਬਖਸ਼ੀਵਾਲਾConclusion:ਪਟਿਆਲਾ ਦੇ ਬਖਸ਼ੀਵਾਲਾ ਥਾਣੇ ਦੇ ਬਾਹਰ ਵਾਲਮੀਕਿ ਸਮਾਜ ਦੇ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ ਪੁਲਸ ਦੇ ਖਿਲਾਫ ਭੁੱਖ ਹੜਤਾਲ ਤੇ ਬੈਠੇ
ETV Bharat Logo

Copyright © 2024 Ushodaya Enterprises Pvt. Ltd., All Rights Reserved.