ETV Bharat / state

ਹਿਟ ਐਂਡ ਰਨ ਕਾਨੂੰਨ ਨੂੰ ਲੈ ਕੇ ਟਰੱਕ ਡਰਾਈਵਰਾਂ ਦੀ ਹੜਤਾਲ, ਪਠਾਨਕੋਟ 'ਚ ਪੰਪਾਂ ਉੱਤੇ ਲੱਗੀਆਂ ਲੰਮੀਆਂ ਲਾਈਨਾਂ

author img

By ETV Bharat Punjabi Team

Published : Jan 2, 2024, 1:17 PM IST

Truck drivers strike over hit and run law, long queues at pumps in Pathankot
ਹਿਟ ਐਂਡ ਰਨ ਕਾਨੂੰਨ ਨੂੰ ਲੈ ਕੇ ਟਰੱਕ ਡਰਾਈਵਰਾਂ ਦੀ ਹੜਤਾਲ, ਪਠਾਨਕੋਟ 'ਚ ਪੰਪਾਂ ਉੱਤੇ ਲੱਗੀਆਂ ਲੰਮੀਆਂ ਲਾਈਨਾਂ

Pathankot Petrol Pump: ਕੇਂਦਰ ਸਰਕਾਰ ਵੱਲੋਂ ਲਗਾਏ ਜਾ ਰਹੇ ਨਵੇਂ ਹਿਟ ਐਂਡ ਰਨ ਕਾਨੂੰਨ ਨੂੰ ਲੈ ਕੇ ਟਰੱਕ ਡਰਾਈਵਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜਿਸ ਨੂੰ ਲੈਕੇ ਟਰੱਕ ਡਰਾਈਵਰ ਹੜਤਾਲ 'ਤੇ ਚਲੇ ਗਏ ਹਨ। ਇਸ ਦਾ ਅਸਰ ਸਿੱਧੇ ਤੌਰ 'ਤੇ ਆਵਾਜਾਈ ਸਾਧਨ ਅਤੇ ਪੈਟਰੋਲ ਇੰਧਨ ਉੱਤੇ ਪਿਆ ਹੈ ਅਤੇ ਹੁਣ ਪੈਟਰੋਲ ਪੰਪਾਂ ਦੇ ਬਾਹਰ ਲੰਮੀਆਂ ਕਤਾਰਾਂ ਲੱਗੀਆਂ ਹਨ।

ਪਠਾਨਕੋਟ : ਕੇਂਦਰ ਸਰਕਾਰ ਵੱਲੋਂ ਵੱਡੀਆਂ ਗੱਡੀਆਂ ਨੂੰ ਚਲਾਉਣ ਵਾਲੇ ਡਰਾਈਵਰਾਂ ਦੇ ਲਈ ਬਣਾਏ ਗਏ ਸਖਤ ਕਾਨੂੰਨ ਦੇ ਵਿਰੋਧ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਕਮਰਸ਼ਿਅਲ ਗੱਡੀਆਂ ਦੇ ਡਰਾਈਵਰ ਹੜਤਾਲ 'ਤੇ ਚਲੇ ਗਏ ਹਨ। ਡਰਾਈਵਰਾਂ ਦੇ ਇਸ ਹੜਤਾਲ ਦੇ ਕਾਰਨ ਹੁਣ ਲੋਕਾਂ ਦੇ ਰੋਜ਼ਾਨਾ ਜੀਵਨ ਉੱਤੇ ਪ੍ਰਭਾਵ ਪੈਣਾ ਵੀ ਲਾਜਮੀ ਹੋ ਗਿਆ ਹੈ। ਲੋਕਾਂ ਨੂੰ ਹੁਣ ਤੋਂ ਹੀ ਡਰ ਸਤਾਉਣ ਲੱਗਿਆ ਹੈ ਕਿ ਜੇਕਰ ਇਹ ਹੜਤਾਲ ਜ਼ਿਆਦਾ ਸਮੇਂ ਲਈ ਜਾਰੀ ਰਹੀ ਤਾਂ ਸਥਾਨਕ ਲੋਕਾਂ ਨੂੰ ਜਰੂਰੀ ਸਮਾਨ ਦੀ ਕਿੱਲਤ ਹੋ ਜਾਵੇਗੀ।

ਪੰਪਾਂ ਦੇ ਬਾਹਰ ਗੱਡੀਆਂ ਦੀਆਂ ਲੰਬੀਆਂ ਕਤਾਰਾਂ : ਇਸ ਦੇ ਚਲਦਿਆਂ ਹੁਣ ਸਭ ਤੋਂ ਜਿਆਦਾ ਰਸ਼ ਪੈਟਰੋਲ ਪੰਪਾਂ 'ਤੇ ਦਿਖਾਈ ਦੇ ਰਿਹਾ ਹੈ। ਜਿੱਥੇ ਰਾਤ ਤੋਂ ਹੀ ਪਠਾਨਕੋਟ ਵਿਖੇ ਪੈਟਰੋਲ ਪੰਪਾਂ ਦੇ ਬਾਹਰ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਕਈ ਪੰਪ ਮਾਲਕਾਂ ਨੇ ਤਾਂ ਪੈਟਰੋਲ ਪਾਣਾ ਵੀ ਬੰਦ ਕਰ ਦਿੱਤਾ। ਜਿਸ ਦੇ ਕਾਰਨ ਲੋਕਾਂ ਵੱਲੋਂ ਆਪਣੀਆਂ ਗੱਡੀਆਂ ਵਿੱਚ ਪੈਟਰੋਲ ਡੀਜ਼ਲ ਪਰਵਾਨ ਦੀ ਹੋੜ ਲੱਗ ਗਈ ਅਤੇ ਲੋਕ ਵੱਖ-ਵੱਖ ਪੰਪਾਂ ਦੇ ਉੱਪਰ ਜਾ ਕੇ ਪੈਟਰੋਲ ਡੀਜ਼ਲ ਆਪਣੀਆਂ ਗੱਡੀਆਂ ਦੇ ਵਿੱਚ ਭਰਵਾਉਣ ਲੱਗ ਪਏਲੋਕਾਂ ਨੂੰ ਡਰ ਹੈ ਕਿ ਕਿਤੇ ਪੈਟਰੋਲ ਡੀਜ਼ਲ ਪੈਟਰੋਲ ਪੰਪਾਂ ਤੋਂ ਖਤਮ ਹੋ ਗਿਆ ਤਾਂ ਉਹਨਾਂ ਦੀ ਰੋਜ਼ ਮਰਰਾ ਦੀ ਜਿੰਦਗੀ 'ਤੇ ਕਾਫੀ ਅਸਰ ਪਵੇਗਾ।

ਸਰਕਾਰ ਦੇ ਨਵੇਂ ਕਾਨੂੰਨ ਦਾ ਵਿਰੋਧ ਕਰ ਰਹੇ ਟਰੱਕ ਡਰਾਈਵਰ : ਇਸ ਮੌਕੇ ਜਦੋਂ ਪੈਟਰੋਲ ਪੰਪ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪੈਟਰੋਲ ਪੰਪ 'ਤੇ ਰਸ਼ ਹੋਣ ਦਾ ਕਾਰਨ ਹੈ ਕਿ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਕਾਨੂੰਨ ਉਸ ਨੂੰ ਲੈ ਕੇ ਡਰਾਈਵਰ ਹੜਤਾਲ 'ਤੇ ਚਲੇ ਗਏ ਹਨ ਅਤੇ ਪੈਟਰੋਲ ਪੰਪ 'ਤੇ ਲੋਕਾਂ ਦੇ ਪੈਟਰੋਲ ਡੀਜ਼ਲ ਪਾਉਣ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹਨ। ਉਹਨਾਂ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਹੀ ਹੜਤਾਲ ਜਾਰੀ ਰਹੀ ਤਾਂ ਪੈਟਰੋਲ ਅਤੇ ਡੀਜ਼ਲ ਪੈਟਰੋਲ ਪੰਪਾਂ ਤੋਂ ਖਤਮ ਹੋ ਜਾਵੇਗਾ। ਉਧਰ ਦੂਸਰੇ ਪਾਸੇ ਸਥਾਨਕ ਲੋਕਾਂ ਨੇ ਦੱਸਿਆ ਕਿ ਕਈ ਪੈਟਰੋਲ ਪੰਪਾਂ ਤੇ ਪੈਟਰੋਲ ਖਤਮ ਵੀ ਹੋ ਚੁੱਕਾ ਹੈ ਅਤੇ ਲੋਕਾਂ ਨੂੰ ਪੈਟਰੋਲ ਡੀਜ਼ਲ ਪਾਉਣ ਦੇ ਲਈ ਕਾਫੀ ਜਦੋ ਜਹਿਦ ਕਰਨੀ ਪੈ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.