ਪਠਾਨਕੋਟ ਵਿੱਚ ਵਧਿਆ ਡੇਂਗੂ ਦਾ ਪ੍ਰਕੋਪ

author img

By

Published : Sep 21, 2021, 7:39 PM IST

ਪਠਾਨਕੋਟ ਵਿੱਚ ਵਧਿਆ ਡੇਂਗੂ ਦਾ ਪ੍ਰਕੋਪ

ਪਠਾਨਕੋਟ ਜ਼ਿਲ੍ਹੇ ਦੇ ਪਿੰਡ ਤੇ ਸ਼ਹਿਰਾਂ ਵਿੱਚ ਡੇਂਗੂ (Dengue) ਦੇ ਮਰੀਜਾਂ (Patients) ਦੀ ਗਿਣਤੀ ਲਗਾਤਾਰ ਵੱਧ ਦੀ ਜਾ ਰਹੀ ਹੈ। ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਪਠਾਨਕੋਟ: ਕੋਵਿਡ (Covid) ਦੇ ਨਾਲ-ਨਾਲ ਡੇਂਗੂ (Dengue) ਨੇ ਵੀ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤਾ ਹੈ। ਪਠਾਨਕੋਟ ਜ਼ਿਲ੍ਹੇ ਦੇ ਪਿੰਡ ਤੇ ਸ਼ਹਿਰਾਂ ਵਿੱਚ ਡੇਂਗੂ (Dengue) ਦੇ ਮਰੀਜਾਂ (Patients) ਦੀ ਗਿਣਤੀ ਲਗਾਤਾਰ ਵੱਧ ਦੀ ਜਾ ਰਹੀ ਹੈ। ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਡੇਂਗੂ (Dengue) ਦੇ ਵੱਧ ਰਹੇ ਮਰੀਜਾ (Patients) ਦੀ ਗਿਣਤੀ ਨੇ ਜ਼ਿਲ੍ਹੇ ਦੇ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਪੈਂਦਾ ਕੀਤਾ ਹੋਇਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਸਿਹਤ ਵਿਭਾਗ (Department of Health) ਦੇ ਅਧਿਕਾਰੀ ਸਾਕਸ਼ੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ।

ਪਠਾਨਕੋਟ ਵਿੱਚ ਵਧਿਆ ਡੇਂਗੂ ਦਾ ਪ੍ਰਕੋਪ

ਸਿਹਤ ਵਿਭਾਗ (Department of Health) ਦੇ ਅਧਿਕਾਰੀ ਸਾਕਸ਼ੀ ਅਨੁਸਾਰ ਇੱਕ ਮਹੀਨੇ ਦੇ ਅੰਦਰ ਕਰੀਬ 134 ਨਵੇਂ ਮਰੀਜ (Patients) ਸਾਹਮਣੇ ਆਏ ਹਨ। ਉਨ੍ਹਾਂ ਮੁਤਾਬਿਕ ਪੂਰੇ ਜ਼ਿਲ੍ਹੇ ਵਿੱਚ ਡੇਂਗੂ (Dengue) ਮਰੀਜਾਂ (Patients) ਦਾ ਅੰਕੜਾ 158 ਤੱਕ ਪਹੁੰਚ ਗਿਆ ਹੈ।

ਪਠਾਨਕੋਟ (Pathankot) ਦੇ ਸਿਵਲ ਹਸਪਤਾਲ (Civil Hospital) ਵਿੱਚ ਮਰੀਜਾ (Patients) ਨੂੰ ਡੇਂਗੂ (Dengue) ਤੋਂ ਬਚਾਉਣ ਦੇ ਲਈ ਪੁਖਤਾ ਪ੍ਰਬੰਧ ਕੀਤੇ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਹਸਪਤਾਲ ਪ੍ਰਸ਼ਾਸਨ (Hospital Administration) ਵੱਲੋਂ ਸਾਰੇ ਹਸਪਤਾਲ (Hospital) ਵਿੱਚ ਮਰੀਜਾ ਲਈ ਸਪੈਸ਼ਲ ਮੱਛਰ ਦਾਨੀ ਦਾ ਪ੍ਰਬੰਧ ਕੀਤਾ ਗਿਆ ਹੈ।

ਸਾਕਸ਼ੀ ਅਨੁਸਾਰ ਜ਼ਿਲ੍ਹੇ (District) ਵਿੱਚ ਪਿਛਲੇ ਸਾਲ ਦੇ ਨਾਲੋਂ ਇਸ ਸਾਲ ਦੇ ਮੁਕਾਬਲੇ ਡੇਂਗੂ (Dengue) ਤੇਜ਼ੀ ਦੇ ਨਾਲ ਮਰੀਜ਼ਾਂ (Patients) ਦੇ ਵਿੱਚ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਸਤ ਤੇ ਸਤੰਬਰ ਮਹੀਨੇ ਵਿੱਚ ਡੇਂਗੂ (Patients) ਦੇ ਮਰੀਜਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਅੰਕੜਾ ਇਸੇ ਤਰ੍ਹਾਂ ਵੱਧ ਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਬਹੁਤ ਖਤਰਨਾਕ ਸਾਬਿਤ ਹੋ ਸਕਦਾ ਹੈ।
ਇਸ ਮੌਕੇ ਸਿਹਤ ਵਿਭਾਗ (Department of Health) ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ, ਕਿ ਉਹ ਆਪਣੇ ਘਰਾਂ ਵਿੱਚ ਸਾਫ਼ ਪਾਣੀ ਨੂੰ ਜਮਾਂ ਨਾ ਹੋਣ ਦੇਣ, ਉਨ੍ਹਾਂ ਕਿਹਾ ਕਿ ਡੇਂਗੂ ਦਾ ਮੱਛਰ ਸਾਫ਼ ਪਾਣੀ ਵਿੱਚ ਹੀ ਪੈਂਦਾ ਹੁੰਦਾ ਹੈ। ਇਸ ਲਈ ਲੋਕਾਂ ਨੂੰ ਸਾਵਧਾਨੀ ਵਰਤਨ ਦੇ ਲਈ ਸਿਹਤ ਵਿਭਾਗ ਤੇ ਸਿਵਲ ਹਸਪਤਾਲ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋਂ:ਮੀਂਹ ਕਾਰਨ ਡਿੱਗੀ ਘਰ ਦੀ ਛੱਤ, ਦਾਦੇ ਪੋਤੇ ਦੀ ਹੋਈ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.