ETV Bharat / state

ਆਕਸੀਜਨ ਸਿਲੰਡਰ ਫੱਟਣ ਕਾਰਨ ਵਾਪਰਿਆ ਭਿਆਨਕ ਹਾਦਸਾ, ਐਂਬੂਲੈਂਸ ਚਾਲਕ ਦੀ ਮੌਤ

author img

By

Published : May 25, 2021, 1:46 PM IST

ਆਕਸੀਜਨ ਸਿਲੰਡਰ ਫੱਟਣ ਕਾਰਨ ਵਾਪਰਿਆ ਭਿਆਨਕ ਹਾਦਸਾ, ਐਂਬੂਲੈਂਸ ਚਾਲਕ ਦੀ ਮੌਤ
ਆਕਸੀਜਨ ਸਿਲੰਡਰ ਫੱਟਣ ਕਾਰਨ ਵਾਪਰਿਆ ਭਿਆਨਕ ਹਾਦਸਾ, ਐਂਬੂਲੈਂਸ ਚਾਲਕ ਦੀ ਮੌਤ, ਇੱਕ ਜ਼ਖਮੀ

ਕੋਰੋਨਾ ਮਰੀਜ਼ ਨੂੰ ਘਰ ਛੱਡਣ ਗਈ ਐਂਬੂਲੇਂਸ ’ਚ ਆਕਸਜੀਨ ਸਿਲੰਡਰ ਫੱਟਣ ਕਾਰਨ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ’ਚ ਮੌਕੇ ’ਤੇ ਹੀ ਐਂਬੂਲੈਂਸ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਈ ਹੈ।

ਮੋਗਾ: ਪਿੰਡ ਕੋਕਰੀ ਵਹਿਣੀਵਾਲ ਵਿਖੇ ਕੋਰੋਨਾ ਪੀੜਤ ਨੂੰ ਘਰ ਛੱਡਣ ਗਈ ਐਂਬੂਲੇਂਸ ਚ ਆਕਸਜੀਨ ਸਿਲੰਡਰ ਫੱਟਣ ਕਾਰਨ ਦਰਦਨਾਕ ਹਾਦਸਾ ਵਾਪਰਿਆ। ਹਾਦਸਾ ਇੰਨ੍ਹਾ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਹੀ ਐਂਬੂਲੈਂਸ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਆਕਸੀਜਨ ਸਿਲੰਡਰ ਫੱਟਣ ਕਾਰਨ ਵਾਪਰਿਆ ਭਿਆਨਕ ਹਾਦਸਾ, ਐਂਬੂਲੈਂਸ ਚਾਲਕ ਦੀ ਮੌਤ

ਇਹ ਸੀ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਿਕ ਸਿੱਧੂ ਹਸਪਤਾਲ ਵਿਖੇ ਕੋਰੋਨਾ ਪੀੜਤ ਮਰੀਜ਼ ਦੀ ਹਾਲਤ ਜ਼ਿਆਦਾ ਖਰਾਬ ਹੋਣ ’ਤੇ ਡਾਕਟਰਾਂ ਵੱਲੋਂ ਉਸ ਨੂੰ ਘਰ ਲਿਜਾਣ ਲਈ ਕਹਿ ਦਿੱਤਾ ਗਿਆ। ਇਸ ਦੌਰਾਨ ਹਸਪਤਾਲ ਦੀ ਹੀ ਪ੍ਰਾਈਵੇਟ ਐਂਬੂਲੈਂਸ ਵਿੱਚ ਪਰਿਵਾਰ ਵੱਲੋਂ ਮਰੀਜ਼ ਨੂੰ ਉਸ ਦੇ ਪਿੰਡ ਕੋਕਰੀ ਵਹਿਣੀਵਾਲ ਵਿਖੇ ਲਿਜਾਇਆ ਗਿਆ। ਇਸ ਦੇ ਚੱਲਦੇ ਜਦੋ ਐਂਬੂਲੈਂਸ ਚਾਲਕ ਸਤਨਾਮ ਸਿੰਘ ਵਾਪਸ ਪਿੰਡ ਤੋਂ ਮੋਗਾ ਲਈ ਆਉਣ ਲੱਗਾ ਤਾਂ ਮਰੀਜ਼ ਦੇ ਪਰਿਵਾਰ ਨੇ ਐਂਬੂਲੈਂਸ ਚਾਲਕ ਨੂੰ ਕਿਹਾ ਕਿ ਉਹ ਮਰੀਜ਼ ਲਈ ਆਕਸੀਜਨ ਸਿਲੰਡਰ ਨੂੰ ਚੈੱਕ ਕਰ ਲਵੇ ਤਾਂ ਕਿ ਰਾਤ ਨੂੰ ਉਨ੍ਹਾਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ ਤਾਂ ਇਸ ਦੌਰਾਨ ਜਦੋਂ ਐਂਬੂਲੈਂਸ ਚਾਲਕ ਆਕਸੀਜਨ ਸਿਲੰਡਰ ਨੂੰ ਚੈੱਕ ਕਰਨ ਲੱਗਾ ਤਾਂ ਅਚਾਨਕ ਧਮਾਕਾ ਹੋ ਗਿਆ। ਜਿਸ ਕਾਰਨ ਐਂਬੂਲੈਂਸ ਚਾਲਕ ਸਤਨਾਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉੱਥੇ ਹੀ ਮਰੀਜ਼ ਦਾ ਜਵਾਈ ਅੱਗ ਲੱਗਣ ਨਾਲ ਗੰਭੀਰ ਰੂਪ ’ਚ ਝੁਲਸ ਗਿਆ।

ਪ੍ਰਸ਼ਾਸਨ ਨੇ ਨਹੀਂ ਲਈ ਕੋਈ ਸਾਰ

ਦੂਜੇ ਪਾਸੇ ਮ੍ਰਿਤਕ ਐਂਬੂਲੈਂਸ ਚਾਲਕ ਦੇ ਪਿਤਾ ਨੇ ਕਿਹਾ ਕਿ ਫਰੰਟ ਲਾਈਨ ਵਰਕਰਾਂ ਚ ਉਸਦਾ ਬੇਟਾ ਵੀ ਆਉਂਦਾ ਹੈ ਜਿਸਦੀ ਦਰਦਨਾਕ ਹਾਦਸੇ ’ਚ ਮੌਤ ਹੋ ਗਈ। ਹੁਣ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸਦੀ ਪਤਨੀ ਵੀ ਬਤੌਰ ਆਸ਼ਾ ਵਰਕਰ ਸਿਵਲ ਹਸਪਤਾਲ ਵਿਚ ਫਰੰਟਲਾਈਨ ਵਰਕਰ ਦੇ ਤੌਰ ਤੇ ਕੰਮ ਕਰ ਰਹੀ ਹੈ। ਮ੍ਰਿਤਕ ਦੇ ਪਿਤਾ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ।

ਇਹ ਵੀ ਪੜੋ: ਵਿਧਾਇਕਾਂ ਅਤੇ ਸਾਂਸਦਾਂ 'ਤੇ ਈਡੀ ਤੇ ਸੀਬੀਆਈ ਦੇ ਕਿੰਨੇ ਕੇਸ ਬਕਾਇਆ, ਬਿਓਰਾ ਦੇਵੇ ਕੇਂਦਰ ਸਰਕਾਰ: ਹਾਈ ਕੋਰਟ

ETV Bharat Logo

Copyright © 2024 Ushodaya Enterprises Pvt. Ltd., All Rights Reserved.