ETV Bharat / state

State Level Teacher's Day: ਮੁੱਖ ਮੰਤਰੀ ਨੇ ਅਧਿਆਪਕ ਦਿਵਸ ਮੌਕੇ 80 ਅਧਿਆਪਕਾਂ ਦਾ ਕੀਤਾ ਸਨਮਾਨ, ਪੰਜਾਬ 'ਚ 8 UPSC ਕੋਚਿੰਗ ਸੈਂਟਰ ਖੋਲ੍ਹਣ ਦਾ ਐਲਾਨ

author img

By ETV Bharat Punjabi Team

Published : Sep 5, 2023, 10:04 PM IST

State level teachers day was celebrated in Moga, 80 teachers were honored
State Level Teacher's Day : ਮੁੱਖ ਮੰਤਰੀ ਨੇ ਅਧਿਆਪਕ ਦਿਵਸ ਮੌਕੇ 80 ਅਧਿਆਪਕਾਂ ਦਾ ਕੀਤਾ ਸਨਮਾਨ, ਪੰਜਾਬ 'ਚ 8 UPSC ਕੋਚਿੰਗ ਸੈਂਟਰ ਖੋਲ੍ਹਣ ਦਾ ਐਲਾਨ

ਮੋਗਾ ਵਿੱਚ ਸੂਬਾ ਪੱਧਰੀ ਅਧਿਆਪਕ ਦਿਵਸ ਮਨਾਇਆ ਗਿਆ ਹੈ। ਇਸ ਮੌਕੇ 80 ਅਧਿਆਪਕਾਂ ਦਾ ਸਨਮਾਨ ਕੀਤਾ ਗਿਆ ਹੈ ਅਤੇ ਮੁੱਖ ਮੰਤਰੀ ਨੇ ਯੂਪੀਐੱਸੀ ਕੋਚਿੰਗ ਸੈਂਟਰ ਖੋਲ੍ਹਣ ਦਾ ਵੀ ਐਲਾਨ ਕੀਤਾ।

ਮੋਗਾ ਵਿੱਚ ਸਨਮਾਨਿਤ ਹੋਣ ਵਾਲੇ ਅਧਿਆਪਕ।

ਮੋਗਾ : ਪੂਰੇ ਦੇਸ਼ ਵਿਚ ਡਾ: ਰਾਧਾ ਕ੍ਰਿਸ਼ਨਨ ਜੀ ਦੀ ਯਾਦ ਵਿੱਚ ਅਧਿਆਪਕ ਦਿਵਸ ਮਨਾਇਆ (Teacher's Day was celebrated) ਜਾ ਰਿਹਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮੋਗਾ ਵਿਖੇ ਰਾਜ ਪੱਧਰੀ ਰਾਜ ਅਧਿਆਪਕ ਸਨਮਾਨ ਸਮਾਰੋਹ ਮਨਾਇਆ ਗਿਆ। ਜ਼ਿਲੇ ਦੇ 80 ਦੇ ਕਰੀਬ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚੋਂ 54 ਅਧਿਆਪਕਾਂ ਨੂੰ ਰਾਜ ਐਵਾਰਡ, 11 ਅਧਿਆਪਕਾਂ ਨੂੰ ਯੰਗ ਐਵਾਰਡ, 10 ਅਧਿਆਪਕਾਂ ਨੂੰ ਪ੍ਰਬੰਧਕੀ ਐਵਾਰਡ ਅਤੇ 5 ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਮੌਕੇ ਹਰਜੋਤ ਸਿੰਘ ਬੈਂਸ (Harjot Singh Bains) ਨੇ ਦੱਸਿਆ ਕਿ ਦੋ ਪੰਜਾਬ ਦੇ ਅਧਿਆਪਕਾਂ ਨੂੰ ਟਰੇਨਿੰਗ ਲੈਣ ਲਈ ਅਮਰੀਕਾ ਭੇਜਿਆ ਗਿਆ। ਪ੍ਰਿੰਸੀਪਲਾਂ ਦਾ ਅਗਲਾ ਬੈਚ ਸਿਖਲਾਈ ਲਈ ਫਿਨਲੈਂਡ ਭੇਜਿਆ ਜਾ ਰਿਹਾ ਹੈ।

ਅਧਿਆਪਕਾਂ ਤੋਂ ਲਏ ਜਾਣਗੇ ਸਿਰਫ ਵਿੱਦਿਅਕ ਕਾਰਜ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਅਧਿਆਪਕ ਦਿਵਸ 'ਤੇ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਹਾਂ। ਸਭ ਤੋਂ ਪਹਿਲਾਂ ਉਨ੍ਹਾਂ ਨੇ ਦੇਸ਼ ਦੇ ਸਮੂਹ ਅਧਿਆਪਕਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ ਅਤੇ ਸਰਵਪੱਲੀ ਡਾ. ਰਾਧਾ ਕ੍ਰਿਸ਼ਨਨ (Sarvapalli Dr. Radha Krishnan) ਨੂੰ ਯਾਦ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਹੁਣ ਅਧਿਆਪਕਾਂ ਨੂੰ ਸਕੂਲ ਪੜ੍ਹਾਉਣ ਲਈ ਹੀ ਲਗਾਇਆ ਜਾਵੇਗਾ ਅਤੇ ਹੁਣ ਕਿਸੇ ਵੀ ਅਧਿਆਪਕ ਤੋਂ ਕੋਈ ਵਾਧੂ ਕੰਮ ਜਾਂ ਵਾਧੂ ਡਿਊਟੀ ਨਹੀਂ ਲਈ ਜਾਵੇਗੀ। ਅੰਮ੍ਰਿਤਸਰ ਵਿੱਚ 13 ਸਤੰਬਰ ਨੂੰ ਪਹਿਲਾ ਐਮੀਨੈਂਸ ਸਕੂਲ ਸ਼ੁਰੂ ਕੀਤਾ ਜਾਵੇਗਾ ਅਤੇ 117 ਐਮੀਨੈਂਸ ਸਕੂਲ ਹੋਣਗੇ।

ਖੁੱਲ੍ਹਣਗੇ ਕੋਚਿੰਗ ਸੈਂਟਰ : ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਾਪਾਨ ਵਿੱਚ ਵਿਗਿਆਨ ਮੇਲਾ (Science fair in Japan) ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਭਰ ਤੋਂ 60 ਸਾਇੰਸ ਅਧਿਆਪਕ ਜਾ ਰਹੇ ਹਨ ਅਤੇ ਇਨ੍ਹਾਂ ਵਿੱਚੋਂ 6 ਅਧਿਆਪਕ ਪੰਜਾਬ ਤੋਂ ਜਾ ਰਹੇ ਹਨ, ਜਦਕਿ 8 ਯੂ.ਪੀ.ਐਸ.ਈ. ਕੋਚਿੰਗ ਸੈਂਟਰ ਹੋਣਗੇ। ਪੰਜਾਬ 'ਚ ਖੋਲ੍ਹਿਆ ਜਾਵੇਗਾ, ਜਿਸ 'ਚੋਂ ਪਹਿਲਾ ਸੈਂਟਰ ਮੋਗਾ 'ਚ ਹੋਵੇਗਾ, ਇਨ੍ਹਾਂ ਸੈਂਟਰਾਂ 'ਚ ਮੁਫਤ ਕੋਚਿੰਗ ਦਿੱਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.