ETV Bharat / state

Taxi Drivers Strike in Moga : ਮੋਗਾ 'ਚ ਵਨ-ਵੇਅ ਟੈਕਸੀ ਡਰਾਇਵਰਾਂ ਨੇ ਕੀਤੀ ਹੜਤਾਲ, ਐੱਸਐੱਸਪੀ ਨੂੰ ਦਿੱਤਾ ਮੰਗ ਪੱਤਰ

author img

By ETV Bharat Punjabi Team

Published : Sep 19, 2023, 6:35 PM IST

One way taxi drivers strike in Moga demand letter to SSP
Taxi Drivers Strike in Moga : ਮੋਗਾ 'ਚ ਵਨ-ਵੇਅ ਟੈਕਸੀ ਡਰਾਇਵਰਾਂ ਨੇ ਕੀਤੀ ਹੜਤਾਲ, ਐੱਸਐੱਸਪੀ ਨੂੰ ਦਿੱਤਾ ਮੰਗ ਪੱਤਰ

ਮੋਗਾ ਵਿੱਚ ਟੈਕਸੀ ਡਰਾਇਵਰਾਂ ਨੇ ਹੜਤਾਲ ਕੀਤੀ ਹੈ। ਇਸ ਤੋਂ ਬਾਅਦ ਟੈਕਸੀ ਡਰਾਇਵਰਾਂ (Taxi Drivers Strike in Moga) ਦੀ ਜਥੇਬੰਦੀ ਨੇ ਐੱਸਐੱਸਪੀ ਨੂੰ ਆਪਣਾ ਮੰਗ ਪੱਤਰ ਵੀ ਸੌਂਪਿਆ ਹੈ।

ਟੈਕਸੀ ਡਰਾਇਵਰ ਹੜਤਾਲ ਸਬੰਧੀ ਜਾਣਕਾਰੀ ਦਿੰਦੇ ਹੋਏ।

ਮੋਗਾ : ਮੋਗਾ ਵਿੱਚ ਵਨ-ਵੇਅ ਟੈਕਸੀ ਡਰਾਈਵਰਾਂ ਨੇ ਹੜਤਾਲ ਤੋਂ ਬਾਅਦ ਐੱਸਐੱਸਪੀ ਨੂੰ ਮੰਗ ਪੱਤਰ ਦਿੱਤਾ ਹੈ। ਐਸਐਸਪੀ ਨੇ ਦੋ ਦਿਨਾਂ ਬਾਅਦ ਮੀਟਿੰਗ ਸੱਦੀ ਹੈ। ਦਰਅਸਲ, ਪਿਛਲੇ ਕਈ ਦਿਨਾਂ ਤੋਂ ਮੋਗਾ ਵਿਖੇ ਟੈਕਸੀ (Taxi Drivers Strike in Moga) ਯੂਨੀਅਨ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਡਰਾਇਵਰਾਂ ਦਾ ਕਹਿਣਾ ਹੈ ਕਿ ਪਿੱਕ ਐਂਡ ਡਰਾਪ ਆਪ੍ਰੇਟਰ ਉਨ੍ਹਾਂ ਦਾ ਭਾਰੀ ਨੁਕਸਾਨ ਕਰ ਰਹੇ ਹਨ। ਹੁਣ ਆਪ੍ਰੇਟਰ ਵੀ ਸੜਕਾਂ 'ਤੇ ਆ ਗਏ ਹਨ ਅਤੇ ਕਰੀਬ ਤਿੰਨ ਤੋਂ ਚਾਰ ਲੋਕ ਉਨ੍ਹਾਂ ਨੂੰ ਮਿਲਣ ਲਈ ਪੰਜਾਬ ਭਰ ਤੋਂ ਆਏ ਸਨ। ਇਸ ਲਈ ਪਿੱਕ ਐਂਡ ਡਰਾਪ ਟੈਕਸੀ ਡਰਾਈਵਰਾਂ ਨੇ ਮੋਗਾ ਵਿੱਚ ਧਰਨਾ ਦਿੱਤਾ ਅਤੇ ਐਸਐਸਪੀ ਮੋਗਾ ਨੂੰ ਮੰਗ ਪੱਤਰ ਦਿੱਤਾ ਹੈ।

ਕੀ ਬੋਲੇ ਡਰਾਇਵਰ ਜਥੇਬੰਦੀ ਦੇ ਆਗੂ : ਜਾਣਕਾਰੀ ਮੁਤਾਬਿਕ ਪਿੱਕ ਐਂਡ ਡਰਾਪ ਦੇ ਆਗੂਆਂ ਅਨੁਸਾਰ ਐਸਐਸਪੀ ਨੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਅਤੇ ਉਨ੍ਹਾਂ ਨੂੰ ਦੋ ਦਿਨਾਂ ਬਾਅਦ ਆਉਣ ਲਈ ਕਿਹਾ ਹੈ। ਡਰਾਈਵਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਆਲ ਇੰਡੀਆ ਪਰਮਿਟ ਹਨ ਅਤੇ ਉਹ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਯਾਤਰੀਆਂ ਨੂੰ ਪਿੱਕ ਕਰ ਸਕਦੇ ਹਨ।

ਡਰਾਇਵਰਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੈਸੇ ਖਰਚ ਕੇ ਆਪਣੀ ਐਪ ਬਣਾਈ ਹੈ ਅਤੇ ਇਸ ਰਾਹੀਂ ਉਨ੍ਹਾਂ ਦੀ ਐਪ ਆਨਲਾਇਨ ਬੁਕਿੰਗ ਕਰਦੀ ਹੈ।ਉਨ੍ਹਾਂ ਆਨਲਾਇਨ ਬੁਕਿੰਗ ਕਾਰਨ ਰਾਈਡ ਵੀ ਬਹੁਤ ਸਸਤੀ ਹੋ ਜਾਂਦੀ ਹੈ। ਅਸੀਂ ਸਾਰੇ ਟੈਕਸੀ ਡਰਾਈਵਰ ਟਰਾਂਸਪੋਰਟ ਵਿਭਾਗ ਦੇ ਨਿਯਮਾਂ ਦੀ ਪਾਲਣਾ ਕਰਦੇ ਹਾਂ ਅਤੇ ਇਹ ਸਾਡੀ ਆਪਣੀ ਮਰਜ਼ੀ ਹੈ ਕਿ ਅਸੀਂ ਸਸਤੇ ਰੇਟਾਂ 'ਤੇ ਯਾਤਰੀਆਂ ਨੂੰ ਲੈਂਦੇ ਹਾਂ। ਸਾਡੇ ਕੋਲ 700 ਤੋਂ ਵੱਧ ਡਰਾਇਵਰ ਹਨ। ਜਿਨ੍ਹਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਇਸ ਕਾਰੋਬਾਰ 'ਤੇ ਨਿਰਭਰ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.