ETV Bharat / state

Land confiscation of Lakhbir Rode: ਮੋਗਾ 'ਚ ਐੱਨਆਈਏ ਦੇ ਐਕਸ਼ਨ, ਖਾਲਿਸਤਾਨੀ ਲਖਬੀਰ ਰੋਡੇ ਦੀ 43 ਕਨਾਲ ਜ਼ਮੀਨ ਕੀਤੀ ਜ਼ਬਤ

author img

By ETV Bharat Punjabi Team

Published : Oct 11, 2023, 3:55 PM IST

ਮੋਗਾ ਵਿੱਚ ਐੱਨਆਈਏ ਦਾ ਐਕਸ਼ਨ (Action of NIA) ਵੇਖਣ ਨੂੰ ਮਿਲਿਆ। ਵਿਦੇਸ਼ ਵਿੱਚ ਬੈਠ ਕੇ ਭਾਰਤ ਖ਼ਿਲਾਫ਼ ਸਾਜ਼ਿਸ਼ਾਂ ਘੜਨ ਵਾਲੇ ਖਾਲਿਸਤਾਨੀ ਲਖਬੀਰ ਰੋਡੇ ਦੀ ਜ਼ਮੀਨ ਐੱਨਆਈਏ ਨੇ ਜ਼ਬਤ ਕਰ ਲਈ ਹੈ। ਰੋਡੇ ਦੀ ਜ਼ਮੀਨ ਉੱਤੇ ਜ਼ਬਤੀ ਦਾ ਬੋਰਡ ਵੀ ਲਗਾ ਦਿੱਤਾ ਗਿਆ ਹੈ।

NIA confiscated the land of Khalistani Lakhbir Rode In Moga
Land confiscation of Khalistani Lakhbir Rode: ਮੋਗਾ 'ਚ ਐੱਨਆਈਏ ਦੇ ਐਕਸ਼ਨ, ਖਾਲਿਸਤਾਨੀ ਲਖਬੀਰ ਰੋਡੇ ਦੀ 43 ਕਨਾਲ ਜ਼ਮੀਨ ਕੀਤੀ ਜ਼ਬਤ

ਖਾਲਿਸਤਾਨੀ ਲਖਬੀਰ ਰੋਡੇ ਦੀ 43 ਕਨਾਲ ਜ਼ਮੀਨ ਜ਼ਬਤ

ਮੋਗਾ: ਕੇਂਦਰੀ ਜਾਂਚ ਏਜੰਸੀ ਐੱਨਆਈਏ ਦੀ ਟੀਮ ਮੋਗਾ ਜ਼ਿਲ੍ਹੇ ਦੇ ਪਿੰਡ ਕੋਠੀ ਗੁਰੂਪੁਰਾ ਪਹੁੰਚੀ। ਟੀਮ ਨੇ ਖਾਲਿਸਤਾਨੀ ਸਮਰਥਕ ਲਖਬੀਰ ਰੋਡੇ (Khalistani Lakhbir Rode) ਦੇ ਖ਼ਿਲਾਫ਼ ਸਖ਼ਤ ਐਕਸ਼ਨ ਕਰਦਿਆਂ ਉਸ ਦੀ 43 ਕਨਾਲ 3 ਮਰਲੇ ਜ਼ਮੀਨ 'ਤੇ ਨੂੰ ਜ਼ਬਤ ਕਰ ਲਿਆ ਅਤੇ ਬਕਾਇਦਾ ਜ਼ਮੀਨ ਉੱਤੇ ਜ਼ਬਤੀ ਦਾ ਬੋਰਡ ਵੀ ਲਗਾ ਦਿੱਤਾ। ਦੱਸ ਦਈਏ ਭਾਰਤ ਖ਼ਿਲਾਫ਼ ਜ਼ਹਿਰ ਉਗਲਣ ਵਾਲੇ ਖ਼ਾਲਿਸਤਾਨੀ ਸਮਰਥਕਾਂ ਖ਼ਿਲਾਫ਼ ਐੱਨਆਈਏ ਵੱਲੋਂ ਲਗਾਤਾਰ ਐਕਸ਼ਨ ਕੀਤਾ ਜਾ ਰਿਹਾ ਅਤੇ ਇਸ ਦੇ ਤਹਿਤ ਹੀ ਐੱਨਆਈਏ ਦੀ ਟੀਮ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਕੋਠੇ ਗੁਰੂਪੁਰਾ ਵਿੱਚ ਖਾਲਿਸਤਾਨੀ ਲਖਬੀਰ ਸਿੰਘ ਰੋਡੇ ਦੀ 43 ਕਨਾਲ 3 ਮਰਲੇ ਜ਼ਮੀਨ ਨੂੰ ਜ਼ਬਤ ਕਰਨ ਲਈ ਬੋਰਡ ਲਗਾ ਦਿੱਤਾ।

ਪਾਕਿਸਤਾਨ ਵਿੱਚ ਲੁਕਿਆ ਬੈਠਾ ਹੈ ਲਖਬੀਰ ਰੋਡੋ: ਦੱਸ ਦਈਏ ਜਾਂਚ ਏਜੰਸੀ ਐੱਨਆਈਏ (Investigating agency NIA) ਦਾ ਕਹਿਣਾ ਹੈ ਕਿ ਖਾਲਿਸਤਾਨੀ ਸਮਰਥਕ ਲਖਬੀਰ ਸਿੰਘ ਰੋਡੇ ਪਾਕਿਸਤਾਨ ਵਿੱਚ ਪਨਾਹ ਲੈਕੇ ਬੈਠਾ ਹੈ ਅਤੇ ਲਗਾਤਾਰ ਪੰਜਾਬ ਖ਼ਿਲਾਫ਼ ਗਤੀਵਿਧੀਆਂ ਕਰ ਰਿਹਾ ਹੈ। ਇਸ ਤੋਂ ਬਾਅਦ ਬੀਤੇ ਦਿਨੀ ਐੱਨਆਈਏ ਨੇ NIA ਨੇ ਆਪਣੀ ਜਾਂਚ ਦੌਰਾਨ ਪਾਇਆ ਸੀ ਕਿ ਲਖਬੀਰ ਸਿੰਘ ਰੋਡੇ ਸਮੇਤ ਪੰਜਾਬ ਦੇ 6 ਖਾਲਿਸਤਾਨੀ ਵਿਦੇਸ਼ ਵਿੱਚ ਪਨਾਹ ਲੈਕੇ ਅੱਤਵਾਦੀ ਸਾਜ਼ਿਸ਼ ਨੂੰ ਭਾਰਤ ਵਿੱਚ ਅੰਜਾਮ ਦੇਣ 'ਚ ਅਹਿਮ ਭੂਮਿਕਾ ਨਿਭਾ ਰਹੇ ਸਨ। ਖੁਲਾਸਾ ਹੋਇਆ ਸੀ ਕਿ ਉਹ ਹਥਿਆਰ, ਗੋਲਾ ਬਾਰੂਦ, ਵਿਸਫੋਟਕ ਅਤੇ ਆਈ.ਈ.ਡੀਜ਼ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਪਹੁੰਚਾ ਚੁੱਕੇ ਹਨ ਅਤੇ ਨੌਜਵਾਨਾਂ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਕਰਕੇ ਅੱਤਵਾਦ ਨੂੰ ਵਧਾਉਣ ਦਾ ਕੰਮ ਕਰ ਰਹੇ ਹਨ।

ਦੱਸ ਦਈਏ ਇਸ ਤੋਂ ਪਹਿਲਾਂ ਵੀ ਕੇਂਦਰੀ ਜਾਂਚ ਏਜੰਸੀ ਐੱਨਆਈਏ ਨੇ ਗੁਰਪਤਵੰਤ ਪੰਨੂ ਦੀਆਂ ਜਾਇਦਾਦਾਂ ਜ਼ਬਤ (Pannus properties seized) ਕੀਤੀਆਂ ਸਨ। ਇਹ ਜਾਇਦਾਦਾਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿੱਚ ਸਨ। ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਬਾਹਰ ਪੈਂਦੇ ਪਿੰਡ ਖਾਨਕੋਟ ਵਿੱਚ 46 ਕਨਾਲ ਦੀ ਖੇਤੀ ਸੰਪਤੀ ਅਤੇ ਸੈਕਟਰ 15, ਸੀ, ਚੰਡੀਗੜ੍ਹ ਵਿੱਚ ਪੰਨੂ ਦਾ ਘਰ ਜ਼ਬਤ ਕੀਤਾ ਸੀ। ਜ਼ਬਤ ਕਰਨ ਦਾ ਮਤਲਬ ਇਹ ਹੈ ਕਿ ਹੁਣ ਪੰਨੂ ਦਾ ਜਾਇਦਾਦ 'ਤੇ ਹੱਕ ਖਤਮ ਹੋ ਗਿਆ ਹੈ ਅਤੇ ਇਹ ਜਾਇਦਾਦ ਹੁਣ ਸਰਕਾਰ ਦੀ ਹੈ ਅਤੇ ਹੁਣ ਇਸ ਜਾਇਦਾਦ ਨੂੰ ਵੇਚਿਆ ਨਹੀਂ ਸਕਦਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.