ETV Bharat / state

Cycle Industry Punjab : ਗੁਆਂਢੀ ਸੂਬਿਆਂ 'ਚ ਵਿਦਿਆਰਥੀਆਂ ਨੂੰ ਵੰਡੇ ਜਾਣਗੇ ਸਾਇਕਲ, ਲੁਧਿਆਣਾ ਸਾਇਕਲ ਇੰਡਸਟਰੀ ਨੂੰ ਮਿਲੇ ਆਰਡਰ, ਪਰ ਪੰਜਾਬ ਨੇ ਠੁਕਰਾਈ ਸਕੀਮ !

author img

By ETV Bharat Punjabi Team

Published : Oct 11, 2023, 2:44 PM IST

ਲੁਧਿਆਣਾ ਦੀ ਸਾਇਕਲ ਇੰਡਸਟਰੀ ਨੂੰ ਹੋਰਨਾਂ ਸੂਬਿਆਂ ਤੋਂ ਸਕੂਲੀ ਵਿਦਿਆਰਥੀਆਂ ਨੂੰ ਤਕਸੀਮ ਕਰਨ ਲਈ 32 ਲੱਖ ਸਾਇਕਲਾਂ ਦੇ ਆਰਡਰ ਮਿਲੇ ਹਨ। ਦੂਜੇ ਪਾਸੇ, ਪੰਜਾਬ ਸਰਕਾਰ ਵਲੋਂ ਅਕਾਲੀ-ਭਾਜਪਾ ਤੋਂ ਚੱਲੀ ਆ ਰਹੀ ਮਾਈ ਭਾਗੋ ਸਕੀਮ ਨੂੰ ਅਣਦੇਖਿਆ ਕੀਤਾ ਗਿਆ ਹੈ। ਉੱਥੇ ਹੀ ਆਪ ਵਿਧਾਇਕ ਨੇ ਕਿਹਾ ਇੱਥੇ ਸੜਕਾਂ ਸਾਇਕਲਿੰਗ ਲਈ (Cycle Distribution Scheme For Students) ਅਸੁਰੱਖਿਅਤ ਹਨ। ਪੜ੍ਹੋ ਇਹ ਵਿਸ਼ੇਸ਼ ਰਿਪੋਰਟ।

Cycle Industry Punjab, Bhagwant Mann
Cycle Industry Punjab

Cycle Industry Punjab : ਲੁਧਿਆਣਾ ਸਾਇਕਲ ਇੰਡਸਟਰੀ ਨੂੰ ਮਿਲੇ ਆਰਡਰ, ਪਰ ਪੰਜਾਬ ਨੇ ਠੁਕਰਾਈ ਸਕੀਮ !

ਲੁਧਿਆਣਾ: ਭਾਰਤ ਵਿੱਚ ਮਿਲਣ ਵਾਲੇ 90 ਫੀਸਦੀ ਸਾਇਕਲ ਲੁਧਿਆਣਾ ਵਿੱਚ ਬਣਾਏ ਜਾਂਦੇ ਹਨ, ਜੋ ਨਾ ਸਿਰਫ ਪ੍ਰਦੂਸ਼ਣ ਹੋਣ ਤੋਂ ਬਚਾਉਂਦੇ ਹਨ, ਸਗੋਂ ਫਿਟਨਸ ਲਈ ਵੀ ਸਾਇਕਲ ਕਾਫੀ ਅਹਿਮ ਹੈ। ਗੁਆਂਢੀ ਸੂਬੇ ਵੱਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਅਤੇ ਸਿੱਖਿਆ (Worth 30 Lakh Cycles Orders) ਦੇ ਪਸਾਰ ਲਈ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਾਇਕਲ ਮੁਹੱਈਆ ਕਰਵਾ ਰਹੇ ਹਨ ਜਿਸ ਸਬੰਧੀ ਲੁਧਿਆਣਾ ਦੀ ਸਾਇਕਲ ਇੰਡਸਟਰੀ ਨੂੰ ਵੱਡੇ ਆਰਡਰ ਮਿਲੇ ਹਨ।

ਬੰਗਾਲ, ਗੁਜਰਾਤ, ਤਾਮਿਲਨਾਡੂ, ਰਾਜਸਥਾਨ ਅਤੇ ਅਸਮ ਤੋਂ ਸਾਇਕਲ ਇੰਡਸਟਰੀ ਨੂੰ ਸਾਈਕਲ ਬਣਾਉਣ ਦੇ ਆਰਡਰ ਮਿਲੇ ਹਨ, ਪਰ ਪੰਜਾਬ ਵਿੱਚ ਸਾਇਕਲ ਬਣਨ ਦੇ ਬਾਵਜੂਦ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਾਇਕਲ ਤਕਸੀਮ ਨਹੀਂ ਕੀਤੇ ਜਾ ਰਹੇ, ਹਾਲਾਂਕਿ ਅਕਾਲੀ ਭਾਜਪਾ ਦੀ ਸਰਕਾਰ ਵੇਲੇ ਅਕਾਲੀ ਦਲ ਵੱਲੋਂ ਇਸ ਸਕੀਮ ਦੀ ਸ਼ੁਰੂਆਤ ਜਰੂਰ ਕੀਤੀ ਸੀ, ਪਰ ਮੌਜੂਦਾ ਸਰਕਾਰ ਦੇ ਵਿਧਾਇਕਾਂ ਦਾ ਮੰਨਣਾ ਹੈ ਕਿ ਸਾਇਕਲਿੰਗ ਲਈ ਸਾਡੀਆਂ ਸੜਕਾਂ ਸੁਰੱਖਿਅਤ ਨਹੀਂ ਹਨ।

Cycle Industry Punjab, Bhagwant Mann
ਲੁਧਿਆਣਾ ਸਾਇਕਲ ਇੰਡਸਟਰੀ ਨੂੰ ਮਿਲੇ ਆਰਡਰ

ਕਿੰਨੇ ਆਰਡਰ ਆਏ: ਭੋਗਲ ਸਾਇਕਲ ਪਾਰਟਸ ਇੰਡਸਟਰੀ ਦੇ ਐਮਡੀ ਮੁਤਾਬਿਕ ਲੁਧਿਆਣਾ ਦੀ ਸਾਇਕਲ ਇੰਡਸਟਰੀ ਨੂੰ ਵੱਡੇ ਆਰਡਰ ਮਿਲੇ ਹਨ ਜਿਸ ਵਿੱਚ ਬੰਗਾਲ ਤੋਂ 15 ਲੱਖ ਸਾਇਕਲ, ਗੁਜਰਾਤ ਤੋਂ 2 ਲੱਖ ਸਾਇਕਲ, ਤਾਮਿਲਨਾਡੂ ਤੋਂ 10 ਲੱਖ ਸਾਇਕਲ, ਰਾਜਸਥਾਨ ਤੋਂ 7 ਲੱਖ ਸਾਇਕਲ ਅਤੇ ਅਸਾਮ ਤੋਂ 3 ਲੱਖ 70 ਹਜ਼ਾਰ ਸਾਇਕਲ ਦੇ ਆਰਡਰ ਆਏ ਹਨ, ਜੋ ਕਿ ਸਰਕਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਤਕਸੀਮ ਕੀਤੇ ਜਾਣੇ ਹਨ। ਇਨ੍ਹਾਂ ਆਰਡਰ ਜ਼ਿਆਦਤਰ ਏਵਨ ਸਾਇਕਲ, ਹੀਰੋ ਸਾਈਕਲ, ਐੱਸ ਕੇ ਬਾਇਕਸ ਨੂੰ ਆਰਡਰ ਮਿਲੇ ਹਨ। ਏਵਨ ਵੱਲੋਂ 5 ਲੱਖ ਸਾਇਕਲ ਤਾਮਿਲਨਾਡੂ ਭੇਜ ਦਿੱਤੇ ਗਏ ਹਨ ਜਿਸ ਦੀ (Cycles Orders To Punjab Cycle Industries) ਪੁਸ਼ਟੀ ਏਵਨ ਸਾਇਕਲ ਦੇ ਐਮ ਡੀ ਉਂਕਾਰ ਸਿੰਘ ਪਾਹਵਾ ਵੱਲੋਂ ਕੀਤੀ ਗਈ ਹੈ।

ਕਿੰਨਾ ਮਿਲੇਗਾ ਬੂਸਟ: ਨਵੇਂ ਆਰਡਰ ਆਉਣ ਦੇ ਨਾਲ ਲੁਧਿਆਣਾ ਦੀ ਸਾਇਕਲ ਇੰਡਸਟਰੀ ਨੂੰ ਕਾਫੀ ਬੂਸਟ ਮਿਲਿਆ ਹੈ। ਖਾਸ ਕਰਕੇ ਐਮਐਸ ਭੋਗਲ ਸਾਇਕਲ ਪਾਰਟਸ ਦੇ ਐਮਡੀ ਅਵਤਾਰ ਸਿੰਘ ਭੋਗਲ ਦਾ ਕਹਿਣਾ ਹੈ ਕਿ ਕੋਰੋਨਾ ਵਿੱਚ ਸਾਈਕਲ ਦੀ ਚੰਗੀ ਵਿਕਰੀ ਹੋਈ, ਪਰ ਉਸ ਤੋਂ ਬਾਅਦ ਸਾਇਕਲ ਦੀ ਪ੍ਰੋਡਕਸ਼ਨ 'ਤੇ ਕਾਫੀ ਮਾੜਾ ਅਸਰ ਪਿਆ। ਉਨ੍ਹਾਂ ਨੇ ਦੱਸਿਆ ਕਿ ਖਾਸ ਕਰਕੇ ਲੁਧਿਆਣਾ ਵਿੱਚ ਵੱਡੀ ਸਾਇਕਲ ਇੰਡਸਟਰੀ ਨਾਲ ਛੋਟੀ ਇੰਡਸਟਰੀ ਵੀ ਜੁੜੀ ਹੋਈ ਹੈ, ਜੋ ਸਾਇਕਲ ਦੇ ਵੱਖ-ਵੱਖ ਪਾਰਟਸ ਬਣਾਉਂਦੀ ਹੈ।

Cycle Industry Punjab, Bhagwant Mann
ਸਾਇਕਲ ਕਾਰੋਬਾਰੀ

ਉਨ੍ਹਾਂ ਕਿਹਾ ਕਿ ਇੱਕ ਸਾਇਕਲ ਵਿੱਚ 100 ਦੇ ਕਰੀਬ ਪਾਰਟਸ ਲੱਗਦੇ ਹਨ। ਸਾਰੇ ਪਾਰਟਸ ਕੰਪਨੀ ਨਹੀਂ ਬਣਾ ਸਕਦੀ, ਜੋ ਛੋਟੀ ਕੰਪਨੀ ਤੋਂ ਖ਼ਰੀਦਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਇਕਲ ਦੀ ਵਿਕਰੀ ਵਿੱਚ ਤੇਜ਼ੀ ਆਵੇਗੀ ਨਵੇਂ ਆਰਡਰ ਆਣਗੇ, ਤਾਂ ਜ਼ਾਹਿਰ ਤੌਰ ਉੱਤੇ ਸਾਇਕਲ ਇੰਡਸਟਰੀ ਨਾਲ ਜੁੜੇ ਹੋਏ ਛੋਟੇ ਕਾਰੋਬਾਰੀਆਂ ਨੂੰ ਵੀ ਕਾਫੀ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਹਾਲਾਂਕਿ, ਇਨ੍ਹਾਂ ਸਾਇਕਲਾਂ ਵਿੱਚੋਂ ਕੋਈ ਬਹੁਤਾ ਮਾਰਜਨ ਨਹੀਂ ਹੁੰਦਾ, ਪਰ ਟੈਂਡਰ ਮਿਲਣ ਨਾਲ ਫੈਕਟਰੀ ਅਤੇ ਲੇਬਰ ਦੇ ਹੋਰ ਖ਼ਰਚੇ ਜ਼ਰੂਰ ਨਿਕਲਦੇ ਹਨ।

ਸਿੱਖਿਆ ਦਾ ਪਸਾਰ, ਪ੍ਰਦੂਸ਼ਣ 'ਚ ਸੁਧਾਰ: ਖਾਸ ਕਰਕੇ, ਸਾਇਕਲ ਦੂਰ ਰਹਿੰਦੇ ਇਲਾਕਿਆਂ ਦੇ ਵਿਦਿਆਰਥੀਆਂ ਲਈ ਸਕੂਲ ਆਉਣ-ਜਾਣ ਦਾ ਇੱਕ ਚੰਗਾ ਜ਼ਰੀਆ ਹੈ। ਉੱਥੇ ਹੀ, ਦੂਜੇ ਪਾਸੇ ਸਾਇਕਲ ਨਾਲ ਪ੍ਰਦੂਸ਼ਣ ਉੱਤੇ ਵੀ ਕੰਟਰੋਲ ਹੁੰਦਾ ਹੈ। ਖਾਸ ਕਰਕੇ ਜੇਕਰ ਗੱਲ ਮੈਟਰੋ ਸ਼ਹਿਰਾਂ ਦੀ ਕੀਤੀ ਜਾਵੇ, ਤਾਂ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ ਜਾਰੀ ਹਾਲ ਹੀ ਦੇ ਅੰਕੜਿਆਂ ਦੇ ਮੁਤਾਬਿਕ ਪੰਜਾਬ ਦੇਸ਼ ਦੇ ਪ੍ਰਦੂਸ਼ਿਤ ਸੂਬਿਆਂ ਵਿੱਚ ਸ਼ਾਮਿਲ ਹੈ। ਏਅਰ ਕੁਆਲਿਟੀ ਇੰਡੈਕਸ ਦੀ ਗੱਲ ਕੀਤੀ ਜਾਵੇ, ਤਾਂ ਪੰਜਾਬ ਚ ਰੋਪੜ ਜ਼ਿਲ੍ਹਾ 164 AQI ਨਾਲ ਪਹਿਲੇ ਨੰਬਰ ਤੇ, ਲੁਧਿਆਣਾ 123 ਨਾਲ ਦੂਜੇ ਤੇ, ਪਟਿਆਲਾ 113 ਨਾਲ ਤੀਜੇ 'ਤੇ, ਜਲੰਧਰ 108 ਨਾਲ ਚੌਥੇ ਉੱਤੇ, ਜਦਕਿ ਗੁਰੂ ਨਗਰੀ ਅੰਮ੍ਰਿਤਸਰ 71 ਏਅਰ ਕੁਆਲਿਟੀ ਇੰਡੈਕਸ ਨਾਲ ਪੰਜਵੇਂ ਨੰਬਰ ਉੱਤੇ ਬਣੀ ਹੈ।

Cycle Industry Punjab, Bhagwant Mann
ਕਾਂਗਰਸ ਤੇ ਆਪ ਨੇ ਖੂੰਝੇ ਲਾਈ ਮਾਈ ਭਾਗੋ ਸਕੀਮ

ਮਾਈ ਭਾਗੋ ਸਕੀਮ: ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵੇਲ੍ਹੇ 2011 'ਚ ਮਈ ਭਾਗੋ ਸਕੀਮ ਦੇ ਤਹਿਤ 11ਵੀਂ ਅਤੇ 12ਵੀਂ ਜਮਾਤ ਵਿੱਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਲਈ ਮੁਫ਼ਤ ਸਾਇਕਲ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ। ਤੱਤਕਾਲੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ, ਪਰ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਇਸ ਸਕੀਮ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ ਅਤੇ ਹੁਣ ਆਮ ਆਦਮੀ ਪਾਰਟੀ ਦੀ ਸੂਬੇ ਵਿੱਚ ਸਰਕਾਰ ਬਣੀ ਹੈ ਜਿਸ ਨੇ ਸੂਬੇ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਦਾਅਵੇ ਦਾ ਕੀਤੇ ਹਨ, ਪਰ ਬੱਚਿਆਂ ਨੂੰ ਮੁਫਤ ਸਾਇਕਲ ਦੇਣ ਸਬੰਧੀ ਕੋਈ ਵੀ ਸਕੀਮ ਨਾ ਤਾ ਆਪਣੇ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਕੀਤੀ ਗਈ ਤੇ ਨਾ ਹੀ ਪੁਰਾਣੀ ਸਕੀਮ ਨੂੰ ਜਾਰੀ ਰੱਖੀ ਗਈ। ਆਪਣੇ ਹੀ ਸੂਬੇ ਵਿੱਚ, ਸਾਇਕਲ ਇੰਡਸਟਰੀ ਹੋਣ ਦੇ ਬਾਵਜੂਦ ਵਿਦਿਆਰਥੀਆਂ ਲਈ ਮੁਫਤ ਸਾਇਕਲ ਸਕੀਮ ਬੰਦ ਕਰ ਦਿੱਤੀ ਗਈ ਹੈ। ਹਾਲਾਂਕਿ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਜਰੂਰ ਦਾਅਵਾ ਕੀਤਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਲਿਜਾਣ ਲਈ ਉਹ ਮੁਫਤ ਬੱਸ ਦੀ ਸੁਵਿਧਾ ਉਹ ਜਰੂਰ ਸ਼ੁਰੂ ਕਰਨ ਜਾ ਰਹੇ ਹਨ, ਪਰ ਸਾਈਕਲ ਪ੍ਰਦੂਸ਼ਣ ਉੱਤੇ ਕੰਟਰੋਲ ਕਰਦੀ ਹੈ ਅਤੇ ਬੱਚਿਆਂ ਲਈ ਫਿਟਨੈਸ ਲਈ ਵੀ ਕਾਫੀ ਜ਼ਰੂਰੀ ਹੈ।

Cycle Industry Punjab, Bhagwant Mann
ਆਪ ਵਿਧਾਇਕ ਗੁਰਪ੍ਰੀਤ ਗੋਗੀ

ਕਾਰੋਬਾਰੀਆਂ ਦੀ ਅਪੀਲ: ਲੁਧਿਆਣਾ ਦੇ ਸਾਇਕਲ ਕਾਰੋਬਾਰੀਆਂ ਨੇ ਪੰਜਾਬ ਸਰਕਾਰ ਤੋਂ ਵੀ ਉਮੀਦ ਲਾਈ ਹੈ ਕਿ ਉਹ ਵੀ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫਤ ਸਾਇਕਲ ਦੇਣ ਦੀ ਸਕੀਮ ਮੁੜ ਤੋਂ ਸ਼ੁਰੂ ਕਰਨ, ਕਿਉਂਕਿ ਇਸ ਨਾਲ ਨਾ ਸਿਰਫ ਸਾਇਕਲ ਇੰਡਸਟਰੀ ਨੂੰ ਬੂਸਟ ਮਿਲੇਗਾ, ਬਲਕਿ ਇਸ ਨਾਲ ਪ੍ਰਦੂਸ਼ਣ ਉੱਤੇ ਵੀ ਕੰਟਰੋਲ ਹੋਵੇਗਾ। ਬੱਚਿਆਂ ਵਿੱਚ ਫਿਟਨੈਸ ਵਧੇਗੀ। ਇੰਡਸਟਰੀ ਮਾਲਿਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਸਬੰਧੀ ਜਰੂਰ ਫੈਸਲੇ ਲੈਣਾ ਚਾਹੀਦਾ ਹੈ। ਹਾਲਾਂਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਕਾਰੋਬਾਰੀ ਇਸ ਸੁਝਾਅ ਨੂੰ ਬਹੁਤਾ ਗੰਭੀਰ ਨਹੀਂ ਲੈ ਰਹੇ ਹਨ।

Cycle Industry Punjab, Bhagwant Mann
NCRB ਦੀ ਰਿਪੋਰਟ

ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਾਇਕਲ ਟਰੈਕ ਨਹੀਂ ਹਨ, ਇਸ ਕਰਕੇ ਸੜਕਾਂ ਉੱਤੇ ਸਾਇਕਲ ਚਲਾਉਣਾ ਸੁਰੱਖਿਅਤ ਨਹੀਂ ਹੈ। ਪਰ, ਅਸੀਂ ਜਰੂਰ ਇਸ ਕੰਮ ਦੀ ਸ਼ੁਰੂਆਤ ਕਰਾਂਗੇ, ਜਦੋਂ ਸਾਇਕਲ ਟਰੈਕ ਬਣਾਏ ਜਾਣਗੇ, ਤਾਂ ਜੋ ਬੱਚੇ ਸੁਰੱਖਿਤ ਢੰਗ ਦੇ ਨਾਲ ਸਾਇਕਲਿੰਗ ਕਰ ਸਕਣ।

ਐਨਸੀਆਰਬੀ ਦੀ ਰਿਪੋਰਟ: ਪੰਜਾਬ ਦੇ ਭਾਵੇਂ ਸਰਕਾਰੀ ਸਕੂਲ ਹੋਣ ਜਾਂ ਫਿਰ ਨਿੱਜੀ ਸਕੂਲ ਹੋਣ, ਵਿਦਿਆਰਥੀ ਦੋ ਪਈਆ ਵਾਹਨ ਦੀ ਵਧੇਰੇ ਵਰਤੋਂ ਕਰਦੇ ਹਨ, ਜਿਸ ਨਾਲ ਅਕਸਰ ਹੀ ਉਨ੍ਹਾਂ ਲਈ ਰਿਸਕ ਅਤੇ ਜਾਨ ਜੋਖ਼ਮ ਦਾ ਖ਼ਤਰਾ ਬਣਿਆ ਰਹਿੰਦਾ। ਇਸ ਨਾਲ ਪ੍ਰਦੂਸ਼ਣ ਦੇ ਪੱਧਰ ਵਿੱਚ ਵੀ ਵਾਧਾ ਹੁੰਦਾ ਹੈ। ਐਨਸੀਆਰਬੀ ਦੀ 2021 ਦੀ ਰਿਪੋਰਟ ਦੇ ਮੁਤਾਬਿਕ ਸਭ ਤੋਂ ਜਿਆਦਾ ਦੋ ਪਈਆ ਵਾਹਨ ਚਲਾਉਣ ਵਾਲਿਆਂ ਦੀਆਂ ਸੜਕ ਹਾਦਸਿਆਂ ਵਿੱਚ ਮੌਤਾਂ ਹੋਈਆਂ ਹਨ। ਸਾਲ 2021 ਦੇ ਵਿੱਚ ਹੀ ਦੇਸ਼ ਵਿੱਚ 1 ਲੱਖ, 55 ਹਜ਼ਾਰ 622 ਲੋਕਾਂ ਦੀ ਸੜਕ ਦੁਰਘਟਨਾਵਾਂ ਵਿੱਚ ਮੌਤ ਹੋਈ ਹੈ, ਜਿਨ੍ਹਾਂ ਵਿੱਚ 69, 240 ਮੌਤਾਂ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਦੀ ਹੋਈ ਹੈ। 44.5 ਫ਼ੀਸਦੀ ਮੌਤਾਂ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਦੀ ਸੜਕ ਹਾਦਸਿਆਂ ਵਿੱਚ ਹੋਈ ਹੈ ਜਿਸ ਤੋਂ ਜ਼ਾਹਿਰ ਹੈ ਕਿ ਦੋ ਪਹੀਆ ਵਾਹਨ ਸਕੂਲ ਦੇ ਵਿਦਿਆਰਥੀਆਂ ਲਈ ਵੀ ਜੋਖਮ ਭਰੇ ਹਨ। ਹਾਲਾਂਕਿ, 23 ਹਜ਼ਾਰ ਦੇ ਕਰੀਬ ਮੌਤਾਂ ਕਾਰ ਸਵਾਰ, 14 ਹਜ਼ਾਰ ਦੇ ਕਰੀਬ ਮੌਤਾਂ ਟਰੱਕ ਜਾਂ ਬੱਸਾਂ ਅਤੇ ਹੋਰ ਵੱਡੇ ਵਾਹਨ ਦੇ ਸੜਕ ਦੁਰਘਟਨਾਵਾਂ ਹੋਣ ਕਰਕੇ ਵਾਪਰੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.