ਦਿੱਲੀ ਮੋਰਚੇ ਵਿੱਚ ਡਟਣ ਵਾਲੇ ਕਿਸਾਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ !

author img

By

Published : Nov 19, 2022, 7:36 PM IST

Delhi Patiala House Court issues arrest warrant against Moga farmer

ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਕਿਸਾਨ ਮੋਰਚੇ ਵਿੱਚ ਸ਼ਾਮਲ ਰਹੇ ਮੋਗਾ ਦੇ ਪਿੰਡ ਦੌਧਰ ਦੇ ਕਿਸਾਨ ਕੁਲਦੀਪ ਸਿੰਘ ਖਾਲਸਾ ਖ਼ਿਲਾਫ਼ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵੱਲੋਂ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕੀਤਾ (arrest warrant against Moga farmer) ਗਿਆ ਹੈ।

ਮੋਗਾ: ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਲਾਏ ਗਏ ਦਿੱਲੀ ਕਿਸਾਨ ਮੋਰਚੇ ਵਿੱਚ ਸ਼ਾਮਲ ਰਹੇ ਪਿੰਡ ਦੌਧਰ ਦੇ ਕਿਸਾਨ ਕੁਲਦੀਪ ਸਿੰਘ ਖਾਲਸਾ ਖ਼ਿਲਾਫ਼ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵੱਲੋਂ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕੀਤਾ (arrest warrant against Moga farmer) ਗਿਆ ਹੈ।

ਇਹ ਵੀ ਪੜੋ: ਮਾਂ ਬੋਲੀ ਪੰਜਾਬੀ ਨੂੰ ਲੈ ਕੇ ਮੁੱਖ ਮੰਤਰੀ ਮਾਨ ਦੀ ਪੰਜਾਬੀਆਂ ਨੂੰ ਕੀਤੀ ਇਹ ਅਪੀਲ

Delhi Patiala House Court issues arrest warrant against Moga farmer
ਕਿਸਾਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ



ਅਦਾਲਤ ਵੱਲੋਂ ਇਹ ਹੁਕਮ 17 ਸਤੰਬਰ ਜਾਰੀ ਕੀਤੇ ਗਏ ਸਨ ਜਦਕਿ ਸੁਣਵਾਈ ਦੀ ਤਰੀਕ 26 ਨਵੰਬਰ ਹੈ। ਉਥੇ ਹੀ ਕਿਸਾਨ ਕੁਲਦੀਪ ਸਿੰਘ ਮੁਤਾਬਕ ਉਸ ਨੂੰ ਇਹ ਵਾਰੰਟ 14 ਨਵੰਬਰ ਨੂੰ ਹੀ ਪ੍ਰਾਪਤ ਹੋਏ ਹਨ। ਕੁਲਦੀਪ ਸਿੰਘ ਖਾਲਸਾ ਦੌਧਰ ਨੇ ਦੱਸਿਆ ਕਿ ਦਿੱਲੀ ਕਿਸਾਨੀ ਸੰਘਰਸ਼ ਦੌਰਾਨ ਉਹ ਆਪਣੀਆਂ ਚਾਰ ਧੀਆਂ ਤੇ ਪਤਨੀ ਸਮੇਤ ਲਗਪਗ 13 ਮਹੀਨੇ ਸਿੰਘ ਬਾਰਡਰ 'ਤੇ ਕਿਸਾਨੀ ਮੋਰਚੇ ਵਿੱਚ ਸ਼ਾਮਲ ਰਿਹਾ ਸੀ, ਜਿਸ ਕਰ ਕੇ ਦਿੱਲੀ ਪੁਲੀਸ ਵੱਲੋਂ ਉਨ੍ਹਾਂ ਖਿਲਾਫ਼ ਤਕਰੀਬਨ 9 ਕੇਸ ਦਰਜ ਕੀਤੇ (arrest warrant against Moga farmer) ਗਏ ਸਨ।

Delhi Patiala House Court issues arrest warrant against Moga farmer
ਕਿਸਾਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਉਨ੍ਹਾਂ ਦੱਸਿਆ ਕਿ ਅੱਠ ਕੇਸਾਂ ਵਿੱਚ ਉਹ ਪੇਸ਼ ਹੋ ਚੁੱਕੇ ਹਨ। ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੁਰਦੁਆਰਾ ਰਕਾਬ ਗੰਜ ਤੋਂ ਸੰਸਦ ਭਵਨ ਤੱਕ ਰੋਸ ਮਾਰਚ ਕੱਢਣ ਲੱਗੇ ਸਨ ਤਾਂ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਉੱਥੋਂ ਹੀ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰ (arrest warrant against Moga farmer) ਦਿੱਤਾ ਸੀ।

Delhi Patiala House Court issues arrest warrant against Moga farmer
ਕਿਸਾਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ


ਖਾਲਸਾ ਨੇ ਕਿਹਾ ਕਿ ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਉੱਪਰ ਦਰਜ ਸਾਰੇ ਕੇਸ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ ਪਰ ਹਾਲੇ ਤੱਕ ਕਿਸਾਨ ਕੋਈ ਵੀ ਕੇਸ ਰੱਦ ਨਹੀਂ ਕੀਤਾ ਗਿਆ ਨਹੀਂ ਹੈ। ਇਸ ਮੌਕੇ ਕੁਲਦੀਪ ਸਿੰਘ ਖਾਲਸਾ ਨੇ ਭਰੇਮਨ ਨਾਲ ਕਿਹਾ ਕਿ ਕਿਸੇ ਵੀ ਕਿਸਾਨ ਜਥੇਬੰਦੀ ਦੇ ਆਗੂ ਨੇ ਉਨ੍ਹਾਂ ਨਾਲ ਗ੍ਰਿਫ਼ਤਾਰੀ ਵਾਰੰਟ ਬਾਰੇ ਕੋਈ ਗੱਲ ਨਹੀਂ ਕਿਸਾਨ ਕੀਤੀ ਹੈ, ਜਦਕਿ ਉਹਨਾਂ ਨੇ ਗ੍ਰਿਫ਼ਤਾਰੀ ਵਾਰੰਟਾਂ (arrest warrant against Moga farmer) ਦੀ ਕਾਪੀ ਕਈ ਵਾਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।

Delhi Patiala House Court issues arrest warrant against Moga farmer
ਕਿਸਾਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਇਹ ਵੀ ਪੜੋ: ਹਰਿਆਣਾ ਦੀ ਨਵੀਂ ਵਿਧਾਨ ਸਭਾ ਦੀ ਇਮਾਰਤ ਦਾ ਨਿਰਮਾਣ ਬਣਿਆ ਸਿਆਸੀ ਮੁੱਦਾ

ETV Bharat Logo

Copyright © 2024 Ushodaya Enterprises Pvt. Ltd., All Rights Reserved.