ETV Bharat / state

Moga's Agyapal Kaur Became Judge: ਮੋਗਾ ਦੀ ਆਗਿਆਪਾਲ ਕੌਰ ਬਣੀ ਜੱਜ, ਪਰਿਵਾਰ ਨੇ ਮਨਾਇਆ ਜਸ਼ਨ

author img

By ETV Bharat Punjabi Team

Published : Oct 16, 2023, 8:13 PM IST

Agyapal Kaur of Moga became a judge by passing the PCS exam
Moga's Agyapal KaurBecame Judge : ਮੋਗਾ ਦੀ ਆਗਿਆਪਾਲ ਕੌਰ ਬਣੀ ਜੱਜ, ਪਰਿਵਾਰ ਨੇ ਕੀਤਾ ਪਿੰਡ ਪਹੁੰਚਣ 'ਤੇ ਸਵਾਗਤ

ਮੋਗਾ ਦੀ ਰਹਿਣ ਵਾਲੀ ਆਗਿਆਪਾਲ ਕੌਰ ਨੇ ਪੀਸੀਐੱਸ ਦੀ (Moga's Agyapal KaurBecame Judge) ਪ੍ਰੀਖਿਆ ਪਾਸ ਕੀਤੀ ਹੈ। ਇਸ ਤੋਂ ਪਹਿਲਾਂ ਉਸਦੀ ਭੈਣ ਨੇ ਵੀ ਜੱਜ ਦੀ ਪ੍ਰੀਖਿਆ ਪਾਸ ਕੀਤੀ ਹੈ।

ਜੱਜ ਬਣੀ ਮੋਗਾ ਦੀ ਆਗਿਆਪਾਲ ਕੌਰ ਮੀਡੀਆ ਨਾਲ ਗੱਲਬਾਤ ਕਰਦੀ ਹੋਈ।

ਮੋਗਾ: ਮੋਗਾ ਦੀ ਅਗਿਆਪਾਲ ਕੌਰ ਪੀਸੀਐੱਸ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣ ਗਈ ਹੈ। ਉਸਦੀ ਵੱਡੀ ਭੈਣ 2020 ਵਿੱਚ ਇਹ ਇਮਤਿਹਾਨ ਪਾਸ ਕਰਕੇ ਜੱਜ ਬਣੀ ਸੀ। ਜੱਜ ਬਣਨ ਤੋਂ ਬਾਅਦ ਉਹ ਗੁਰੂਦੁਆਰਾ ਸਾਹਿਬ ਪਹੁੰਚੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।

ਵੱਡੀ ਭੈਣ ਵੀ ਹੈ ਜੱਜ: ਉਸਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸਦੀ ਵੱਡੀ ਭੈਣ ਘਰ ਦੀ ਪਹਿਲੀ ਜੱਜ ਬਣੀ ਸੀ। ਮਾਮਾ-ਮਾਸੀ ​​ਵੀ ਵੱਡੇ ਅਫਸਰ ਸਨ ਅਤੇ ਉਨ੍ਹਾਂ ਤੋਂ ਪ੍ਰੇਰਨਾ ਮਿਲੀ। ਹਾਲ ਹੀ ਵਿੱਚ ਪੰਜਾਬ ਵਿੱਚ ਪੀਸੀਐੱਸ ਟੈਸਟ ਦੇ ਨਤੀਜਿਆਂ ਵਿੱਚ ਪੰਜਾਬੀ ਕੁੜੀਆਂ ਨੇ ਬਹੁਤ ਮਾਣ ਹਾਸਿਲ ਕੀਤਾ ਹੈ ਅਤੇ ਹੁਣ ਇਹ ਕਹਿਣਾ ਸਹੀ ਹੋਵੇਗਾ ਕਿ ਹੁਣ ਕੁੜੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਆਗਿਆਪਾਲ ਕੌਰ ਦੇ ਪਿਤਾ ਹਰਜੀਤ ਸਿੰਘ ਨੇ ਵੀ ਬੇਟੀ ਦੀ ਇਸ ਕਾਮਯਾਬੀ ਦਾ ਜਸ਼ਨ ਮਨਾਇਆ ਹੈ।

ਪਿਤਾ ਨੇ ਆਈਟੀਆਈ ਫਿਰੋਜ਼ਪੁਰ ਦੇ ਡਾਇਰੈਕਟਰ : ਆਗਿਆਪਾਲ ਕੌਰ ਦੇ ਪਿਤਾ ਹਰਜੀਤ ਸਿੰਘ ਆਈਟੀਆਈ ਫਿਰੋਜ਼ਪੁਰ ਦੇ ਡਾਇਰੈਕਟਰ ਹਨ ਅਤੇ ਉਸਦੀ ਮਾਤਾ ਕੁਲਦੀਪ ਕੌਰ ਆਈਟੀਆਈ ਮੋਗਾ ਵਿਖੇ ਲਾਇਬ੍ਰੇਰੀਅਨ ਦੇ ਅਹੁਦੇ 'ਤੇ ਹਨ। ਆਗਿਆਪਾਲ ਕੌਰ ਦੀ ਵੱਡੀ ਭੈਣ ਨੇ ਵੀ 2020 ਵਿੱਚ ਪੀਸੀਐੱਸ ਦੀ ਪ੍ਰੀਖਿਆ ਪਾਸ ਕੀਤੀ ਸੀ। ਅੱਜ ਜਦੋਂ ਅਗਿਆਪਾਲ ਕੌਰ ਮੋਗਾ ਪਹੁੰਚੀ ਤਾਂ ਗੁਰੂਦੁਆਰਾ ਗੁਰੂ ਰਾਮਦਾਸ ਜੀ ਵਿਖੇ ਵਾਰਡ ਵਾਸੀਆਂ ਨੇ ਉਸਦਾ ਇਸ ਪ੍ਰਾਪਤੀ ਲਈ ਧੰਨਵਾਦ ਕੀਤਾ ਅਤੇ ਆਗਿਆਪਾਲ ਕੌਰ ਨੂੰ ਸਿਰੋਪਾਓ ਭੇਂਟ ਕੀਤਾ। ਇਸ ਪਰਿਵਾਰ ਦੇ ਤਿੰਨ ਮੈਂਬਰ ਜੱਜ ਬਣ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.