ETV Bharat / state

ਮਾਨਸਾ 'ਚ ਜਾਅਲੀ ਕਰੰਸੀ ਛਾਪਣ ਵਾਲੇ ਦੋ ਵਿਅਕਤੀ ਕਾਬੂ, 1 ਫ਼ਰਾਰ

author img

By

Published : Dec 12, 2020, 4:35 PM IST

ਮਾਨਸਾ ਪੁਲਿਸ ਨੇ ਜਾਅਲੀ ਕਰੰਸੀ ਬਣਾਉਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਜਾਅਲੀ ਕਰੰਸੀ ਛਾਪਣ ਇੱਕ ਬੋਤਲ ਕੈਮੀਕਲ 250 ਗ੍ਰਾਮ ਸਫੇਦ ਪਾਊਡਰ 12 ਗੁੱਠੀ ਨੋਟ ਛਾਪਣੇ ਵਾਲਾ ਕਾਗਜ਼ ਬਰਾਮਦ ਕੀਤਾ ਹੈ।

ਤਸਵੀਰ
ਤਸਵੀਰ

ਮਾਨਸਾ: ਪੁਲੀਸ ਦੇ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਜਾਅਲੀ ਕਰੰਸੀ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਤੋਂ ਪੁਲੀਸ ਨੇ ਜਾਅਲੀ ਕਰੰਸੀ ਬਣਾਉਣ ਵਾਲੀ ਇਕ ਬੋਤਲ ਕੈਮੀਕਲ 250 ਗ੍ਰਾਮ ਸਫੇਦ ਪਾਊਡਰ 12 ਗੁੱਠੀ ਨੋਟ ਛਾਪਣੇ ਵਾਲਾ ਕਾਗਜ਼ ਬਰਾਮਦ ਕੀਤਾ ਹੈ

ਵੇਖੋ ਵਿਡੀਉ
ਮਾਨਸਾ ਦੇ ਡੀ ਐੱਸ ਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਜਾਅਲੀ ਕਰੰਸੀ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ ਜਿਨ੍ਹਾਂ ਤੋਂ ਜਾਅਲੀ ਕਰੰਸੀ ਬਣਾਉਣ ਵਾਲੀ ਇੱਕ ਬੋਤਲ ਕੈਮੀਕਲ 250 ਗ੍ਰਾਮ ਸਫੇਦ ਪਾਊਡਰ ਅਤੇ 12 ਗੁੱਟੀਆਂ ਨੋਟ ਛਾਪਣਾ ਵਾਲਾ ਕਾਗਜ਼ ਬਰਾਮਦ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਥਾਣਾ ਸਿਟੀ-1 'ਚ ਇਨ੍ਹਾਂ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੋ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਇੱਕ ਅਜੇ ਫ਼ਰਾਰ ਹੈ ਜਿਸ ਦੀ ਪੁਲਿਸ ਵੰਲੋਂ ਭਾਲ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਤੋਂ ਅਜੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.