ETV Bharat / state

Sidhu Moosewala Father Speech: ਮੂਸੇਵਾਲਾ ਦੇ ਪਿਤਾ ਨੇ ਘੇਰੀ ਸਰਕਾਰ, ਕਿਹਾ- ਸਰਕਾਰ ਗੈਂਗਸਟਰਵਾਦ ਨੂੰ ਦੇ ਰਹੀ ਵਧਾਵਾ, ਜੇਲ੍ਹਾਂ ਦੇ ਸੈਲ ਕਿਰਾਏ 'ਤੇ ਦਿੰਦੇ

author img

By ETV Bharat Punjabi Team

Published : Nov 13, 2023, 8:30 AM IST

ਸਿੱਧੂ ਮੂਸੇ ਵਾਲੇ ਦਾ ਨਵਾਂ ਗੀਤ ਰਿਲੀਜ਼ ਹੋਣ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਨੇ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਪਹੁੰਚੇ ਸਿੱਧੂ ਦੇ ਪ੍ਰਸੰਸਕਾਂ ਨੂੰ ਸੰਬੋਧਨ ਕੀਤਾ ਅਤੇ ਨਵੇਂ ਗੀਤ ਵਾਚ ਆਉਟ ਨੂੰ ਪਿਆਰ ਦੇਣ ਦੇ ਲਈ ਵੀ ਸਿੱਧੂ ਦੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਕ ਵਾਰ ਫਿਰ ਮਾਨ ਸਰਕਾਰ ਨੂੰ ਘੇਰੇ ਵਿੱਚ ਲਿਆਂਦਾ ਹੈ। (Sidhu Moose Wala Song Watch Out)

Sidhu Moosewala Father Speech, watch out song
Sidhu Moosewala Father Speech

"ਸਰਕਾਰ ਗੈਂਗਸਟਰਵਾਦ ਨੂੰ ਦੇ ਰਹੀ ਵਧਾਵਾ"

ਮਾਨਸਾ: ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਆਪਣੀ ਹਵੇਲੀ ਵਿੱਚ ਮੂਸੇਵਾਲਾ ਦੇ ਨਵੇਂ ਗੀਤ ਦੇ ਰਿਲੀਜ਼ ਮੌਕੇ ਚਾਹੁਣ ਵਾਲਿਆਂ ਨੂੰ ਵਧਾਈ ਦਿੱਤੀ। ਸੰਬੋਧਨ ਕਰਦੇ ਹੋਏ ਬਲਕੌਰ ਸਿੰਘ ਨੇ ਕਿਹਾ ਕਿ ਉਹ ਜਦੋਂ ਵੀ ਕੋਈ ਗੱਲ ਕਰਦੇ ਹਨ, ਉਹ ਸਬੂਤਾਂ ਦੇ ਆਧਾਰ 'ਤੇ ਕਰਦੇ ਹਨ ਅਤੇ ਕਦੇ ਵੀ ਆਪਣੇ ਵਿਊ ਜਾਂ ਰੀਚ ਵਧਾਉਣ ਲਈ ਕੋਈ ਗ਼ਲਤ ਗੱਲ (government is promoting gangsterism) ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਜਾਣ ਤੋਂ ਡੇਢ ਸਾਲ ਬਾਅਦ ਵੀ ਉਸ ਦੇ ਫੈਨਸ ਉਸ ਨੂੰ ਬੇਸਬਰੀ ਨਾਲ ਚਾਹੁੰਦੇ ਹਨ।

ਸਰਕਾਰ ਉੱਤੇ ਮੁੜ ਚੁੱਕੇ ਸਵਾਲ: ਬਲਕੌਰ ਸਿੰਘ ਨੇ ਕਿਹਾ ਕਿ ਉਹ ਜੋ ਵੀ ਗੱਲ ਕਹਿੰਦੇ ਹਨ, ਉਸ ਗੱਲ ਲਈ ਖੁਦ ਜਿੰਮੇਵਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਦੋ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲਣਾ ਚਾਹਿਆ ਸੀ, ਪਰ ਉਹ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਬਾਹਰ ਜਾ ਕੇ ਵੀ ਆਪਣੀ ਗੱਲ ਰੱਖਣ ਲਈ ਬੈਠੇ, ਤਾਂ ਉੱਥੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਵਿਸ਼ਵਾਸ ਦਵਾਇਆ ਗਿਆ ਸੀ, ਪਰ ਅੱਜ ਤੱਕ ਮੁੜ ਕੇ ਕਦੇ ਵੀ ਉਨ੍ਹਾਂ ਦਾ ਫੋਨ ਤੱਕ ਨਹੀਂ ਆਇਆ। ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਮਾਨਸਾ ਆਏ ਸੀ, ਤਾਂ ਉਨਾਂ ਦੇ ਆਉਣ ਤੋਂ ਪਹਿਲਾਂ ਮੈਂ (Sidhu Moose Wala New Song) ਸਵਾਲ ਲਿਖੇ ਕਿ ਜ਼ਿਲ੍ਹੇ ਦੇ ਮੁਖੀ ਐਸਐਸਪੀ ਨੂੰ ਦੇ ਦਿੱਤੇ ਸਨ ਅਤੇ ਮੈਂ ਪੁੱਛਣਾ ਚਾਹੁੰਦਾ ਸਾਂ ਕਿ ਬਿਸ਼ਨੋਈ ਦੀ ਵੀਡੀਓ ਕਿਸ ਤਰ੍ਹਾਂ ਜੇਲ ਵਿੱਚ ਬਣ ਗਈ ਅਤੇ ਜਦੋਂ ਤੁਸੀਂ SIT ਬਿਠਾ ਦਿੰਦੇ ਹੋ, ਤਾਂ ਉਨ੍ਹਾਂ ਦੇ ਰਿਜ਼ਲਟ ਜਲਦੀ ਕਿਉਂ ਨਹੀਂ ਆ ਰਹੇ।

ਸਰਕਾਰ ਗੈਂਗਸਟਰਵਾਦ ਨੂੰ ਦੇ ਰਹੀ ਵਧਾਵਾ: ਬਲਕੌਰ ਸਿੰਘ ਨੇ ਕਿਹਾ ਕਿ ਸੱਤ ਮਹੀਨਿਆਂ ਦੌਰਾਨ ਇਨਵੈਸਟੀਗੇਸ਼ਨ ਵਿੱਚ ਇੱਕ ਡੱਕਾ ਤੱਕ ਸਬੂਤ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਜਦੋਂ ਤੋਂ ਮਾਣਯੋਗ ਹਾਈਕੋਰਟ ਵੱਲੋਂ ਸਰਕਾਰ ਨੂੰ ਖਿੱਚਿਆ ਹੈ, ਤਾਂ ਹੁਣ ਉਦੋਂ ਦੇ ਕੁਝ ਸੋਚਣ ਲੱਗੇ ਹਨ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੀ ਤਿੱਖੇ ਵਾਰ ਕੀਤੇ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਹੋਇਆ ਕਿਹਾ ਕਿ ਤੁਸੀਂ ਪੰਜਾਬ ਵਿੱਚ ਗੈਂਗਸਟਰ ਬਾਅਦ ਨੂੰ ਵਧਾਵਾ ਦੇ ਰਹੇ ਹੋ ਅਤੇ ਜੇਲਾਂ ਵਿੱਚ ਸੈਲਾਂ ਨੂੰ ਕਿਰਾਏ ਉੱਤੇ ਚੜਾ ਰਹੇ ਹੋ ਅਤੇ ਜੇਲਾਂ ਵਿੱਚੋਂ ਲਗਾਤਾਰ ਮੋਬਾਈਲ ਫੋਨ ਬਰਾਮਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੁਕਰ ਹੈ ਕਿ ਮਾਣਯੋਗ ਹਾਈ ਕੋਰਟ ਵੱਲੋਂ ਨੋਟਿਸ ਲਿਆ ਗਿਆ ਹੈ ਜਿਸ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜੋ ਜੇਲਾਂ ਵਿੱਚੋਂ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਜਾਂਦੀਆਂ ਹਨ ਅਤੇ ਸਾਡੇ ਗਵਾਹਾਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਨੂੰ ਸਾਡੇ ਵਰਗਿਆਂ ਤੋਂ (Song Watch Out Release) ਡਰ ਲੱਗਦਾ, ਪਰ ਗੈਂਗਸਟਰਾਂ ਤੋਂ ਨਹੀਂ ਲੱਗਦਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.